PNG Price Hike: ਅੱਜ RBI ਨੇ ਲੋਕਾਂ ਨੂੰ ਮਹਿੰਗੇ ਕਰਜ਼ੇ ਦਾ ਝਟਕਾ ਦਿੱਤਾ ਹੈ। ਦੂਜੇ ਪਾਸੇ ਇੰਦਰਪ੍ਰਸਥ ਗੈਸ ਲਿਮਟਿਡ ਨੇ ਪਾਈਪ ਵਾਲੀ ਕੁਦਰਤੀ ਗੈਸ ਦੀਆਂ ਕੀਮਤਾਂ ਵਿੱਚ ਵਾਧਾ ਕਰਕੇ ਲੋਕਾਂ ਨੂੰ ਮਹਿੰਗਾਈ ਦਾ ਇੱਕ ਹੋਰ ਝਟਕਾ ਦਿੱਤਾ ਹੈ। IGL ਨੇ PNG (ਪਾਈਪਡ ਨੈਚੁਰਲ ਗੈਸ) ਦੀ ਕੀਮਤ ਵਧਾ ਦਿੱਤੀ ਹੈ। IGL ਨੇ PNG ਦੀ ਕੀਮਤ 2.63 ਰੁਪਏ ਪ੍ਰਤੀ SCM ਯੂਨਿਟ ਵਧਾ ਦਿੱਤੀ ਹੈ। ਪਾਈਪ ਗੈਸ ਦੇ ਵਾਧੇ ਦੀਆਂ ਇਹ ਨਵੀਆਂ ਕੀਮਤਾਂ ਅੱਜ ਤੋਂ ਲਾਗੂ ਹੋ ਗਈਆਂ ਹਨ।


ਕਿਉਂ ਵਧਾਈ IGL ਨੇ PNG ਦੀ ਕੀਮਤ 


ਆਈਜੀਐਲ ਨੇ ਦਲੀਲ ਦਿੱਤੀ ਹੈ ਕਿ ਕੰਪਨੀ ਨੇ ਇਨਪੁਟ ਲਾਗਤ ਵਧਣ ਕਾਰਨ ਪੀਐਨਜੀ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਹੈ। ਇਸ ਤੋਂ ਬਾਅਦ, ਦਿੱਲੀ ਵਿੱਚ PNG ਦੀ ਕੀਮਤ 2.63 ਰੁਪਏ ਵਧ ਕੇ 50.59/- ਰੁਪਏ ਪ੍ਰਤੀ SCM ਹੋ ਗਈ ਹੈ।


ਆਪਣੇ ਸ਼ਹਿਰ ਵਿੱਚ PNG ਦੀਆਂ ਨਵੀਆਂ ਕੀਮਤਾਂ ਜਾਣੋ


ਦਿੱਲੀ - 50.59/- ਰੁਪਏ ਪ੍ਰਤੀ SCM


ਨੋਇਡਾ, ਗ੍ਰੇਟਰ ਨੋਇਡਾ ਅਤੇ ਗਾਜ਼ੀਆਬਾਦ - ਰੁਪਏ 50.46/ਪ੍ਰਤੀ SCM


ਕਰਨਾਲ ਅਤੇ ਰੇਵਾੜੀ - ਰੁਪਏ 49.40/ਪ੍ਰਤੀ SCM


ਗੁਰੂਗ੍ਰਾਮ - 48.79 ਰੁਪਏ/ਪ੍ਰਤੀ SCM


ਮੇਰਠ, ਮੁਜ਼ੱਫਰਨਗਰ ਅਤੇ ਸ਼ਾਮਲੀ - 53.97 ਰੁਪਏ ਪ੍ਰਤੀ ਐਸ.ਸੀ.ਐਮ


ਅਜਮੇਰ ਪਾਲੀ ਅਤੇ ਰਾਜਸਮੰਦ - ਰੁਪਏ 56.23/ਪ੍ਰਤੀ SCM


ਕਾਨਪੁਰ, ਹਮੀਰਪੁਰ ਅਤੇ ਫਤਿਹਪੁਰ - 53.10 ਰੁਪਏ/ਪ੍ਰਤੀ SCM


ਐਮਜੀਐਲ ਨੇ 3 ਅਗਸਤ ਨੂੰ ਮੁੰਬਈ 'ਚ ਸੀਐਨਜੀ-ਪੀਐਨਜੀ ਦੀਆਂ ਕੀਮਤਾਂ ਵਿੱਚ ਕੀਤਾ ਸੀ ਵਾਧਾ


ਮੁੰਬਈ ਸ਼ਹਿਰ ਦੀ ਗੈਸ ਵਿਤਰਕ ਮਹਾਂਨਗਰ ਗੈਸ ਲਿਮਟਿਡ (MGL) ਨੇ CNG (ਕੰਪਰੈਸਡ ਨੈਚੁਰਲ ਗੈਸ) ਦੀ ਕੀਮਤ 6 ਰੁਪਏ ਪ੍ਰਤੀ ਕਿਲੋਗ੍ਰਾਮ ਵਧਾ ਦਿੱਤੀ ਹੈ। ਇਸ ਦੇ ਨਾਲ ਹੀ ਪਾਈਪਡ ਨੈਚੁਰਲ ਗੈਸ (ਪੀ.ਐੱਨ.ਜੀ.) ਦੀ ਕੀਮਤ ਤੁਰੰਤ ਪ੍ਰਭਾਵ ਨਾਲ 4 ਰੁਪਏ ਪ੍ਰਤੀ ਯੂਨਿਟ ਵਧਾਉਣ ਦਾ ਐਲਾਨ ਕੀਤਾ ਗਿਆ ਹੈ। ਇੱਕ ਮਹੀਨੇ ਵਿੱਚ ਕੀਮਤਾਂ ਵਿੱਚ ਇਹ ਦੂਜਾ ਵਾਧਾ ਸੀ। ਇਹ ਵਾਧਾ 3 ਅਗਸਤ ਤੋਂ ਲਾਗੂ ਕੀਤਾ ਗਿਆ ਹੈ।


ਸੀਐਨਜੀ-ਪੀਐਨਜੀ ਦੀਆਂ ਲਗਾਤਾਰ ਵਧ ਰਹੀਆਂ  ਕੀਮਤਾਂ


ਦੱਸ ਦੇਈਏ ਕਿ ਦੇਸ਼ ਵਿੱਚ 75 ਦਿਨਾਂ ਤੋਂ ਤੇਲ ਮਾਰਕੀਟਿੰਗ ਕੰਪਨੀਆਂ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਹੈ ਪਰ ਗੈਸ ਕੰਪਨੀਆਂ ਆਈਜੀਐਲ, ਐਮਜੀਐਲ ਅਤੇ ਗੇਲ ਵੱਲੋਂ ਸੀਐਨਜੀ ਅਤੇ ਪੀਐਨਜੀ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ। ਗੈਸ ਕੰਪਨੀਆਂ ਇਸ ਪਿੱਛੇ ਇਨਪੁਟ ਲਾਗਤ ਵਧਣ ਦਾ ਹਵਾਲਾ ਦੇ ਰਹੀਆਂ ਹਨ।