ਪੜਚੋਲ ਕਰੋ

ਪੰਜਾਬ ਨੈਸ਼ਨਲ ਬੈਂਕ ਦੇ 18 ਕਰੋੜ ਗਾਹਕਾਂ ਦਾ ਡੇਟਾ ਲੀਕ! ਸਰਵਰ ’ਚ ਸੱਤ ਮਹੀਨੇ ਲੱਗਦੀ ਰਹੀ ਸੰਨ੍ਹ

ਸਾਈਬਰਐਕਸ9 ਦਾ ਦਾਅਵਾ ਹੈ ਕਿ ਪੰਜਾਬ ਨੈਸ਼ਨਲ ਬੈਂਕ (ਪੀਐਨਬੀ) ਦੇ ਸਰਵਰ ’ਚ ਕਥਿਤ ਤੌਰ ’ਤੇ ਸੰਨ੍ਹ ਲਾ ਕੇ ਕਰੀਬ 18 ਕਰੋੜ ਗਾਹਕਾਂ ਦੀ ਵਿਅਕਤੀਗਤ ਤੇ ਵਿੱਤੀ ਜਾਣਕਾਰੀ ਕਰੀਬ ਸੱਤ ਮਹੀਨਿਆਂ ਤੱਕ ‘ਲੀਕ’ ਹੁੰਦੀ ਰਹੀ।

ਨਵੀਂ ਦਿੱਲੀ: ਪੰਜਾਬ ਨੈਸ਼ਨਲ ਬੈਂਕ (ਪੀਐਨਬੀ) ਦੇ ਗਾਹਕਾਂ ਨੂੰ ਵੱਡਾ ਝਟਕਾ ਲੱਗਾ ਹੈ। ਮੀਡੀਆ ਰਿਪੋਰਟ ਮੁਤਾਬਕ ਕਰੀਬ 18 ਕਰੋੜ ਗਾਹਕਾਂ ਦੀ ਵਿਅਕਤੀਗਤ ਤੇ ਵਿੱਤੀ ਜਾਣਕਾਰੀ ਕਰੀਬ ਸੱਤ ਮਹੀਨਿਆਂ ਤੱਕ ‘ਲੀਕ’ ਹੁੰਦੀ ਰਹੀ ਤੇ ਬੈਂਕ ਨੂੰ ਪਤਾ ਹੀ ਨਹੀਂ ਲੱਗਾ। ਇਹ ਦਾਅਵਾ ਸਾਈਬਰ ਸੁਰੱਖਿਆ ਕੰਪਨੀ ਸਾਈਬਰਐਕਸ9 ਨੇ ਕੀਤਾ ਹੈ। ਉਧਰ ਪੀਐਨਬੀ ਤੋਂ ਜਦੋਂ ਇਸ ਬਾਰੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਜਿਸ ਸਰਵਰ ’ਚ ਸੰਨ੍ਹ ਦੀ ਗੱਲ ਸਾਹਮਣੇ ਆਈ ਹੈ, ਉਸ ’ਚ ਕੋਈ ਸੰਵੇਦਨਸ਼ੀਲ ਜਾਂ ਅਹਿਮ ਜਾਣਕਾਰੀ ਨਹੀਂ ਸੀ।

ਸਾਈਬਰਐਕਸ9 ਦਾ ਦਾਅਵਾ ਹੈ ਕਿ ਪੰਜਾਬ ਨੈਸ਼ਨਲ ਬੈਂਕ (ਪੀਐਨਬੀ) ਦੇ ਸਰਵਰ ’ਚ ਕਥਿਤ ਤੌਰ ’ਤੇ ਸੰਨ੍ਹ ਲਾ ਕੇ ਕਰੀਬ 18 ਕਰੋੜ ਗਾਹਕਾਂ ਦੀ ਵਿਅਕਤੀਗਤ ਤੇ ਵਿੱਤੀ ਜਾਣਕਾਰੀ ਕਰੀਬ ਸੱਤ ਮਹੀਨਿਆਂ ਤੱਕ ‘ਲੀਕ’ ਹੁੰਦੀ ਰਹੀ। ਕੰਪਨੀ ਨੇ ਕਿਹਾ ਕਿ ਜਨਤਕ ਖੇਤਰ ਦੇ ਬੈਂਕ ’ਚ ਸੁਰੱਖਿਆ ਖਾਮੀ ਨਾਲ ਇਹ ਸਾਈਬਰ ਹਮਲਾ ਪ੍ਰਸ਼ਾਸਨਿਕ ਕੰਟਰੋਲ ਦੇ ਨਾਲ ਨਾਲ ਉਸ ਦੀ ਸਾਰੀ ਡਿਜੀਟਲ ਬੈਂਕਿੰਗ ਪ੍ਰਣਾਲੀ ਤੱਕ ਹੋਇਆ ਹੈ। ਇਸ ਦੌਰਾਨ ਪੀਐਨਬੀ ਨੇ ਤਕਨੀਕੀ ਗੜਬੜੀ ਦੀ ਪੁਸ਼ਟੀ ਕਰਦਿਆਂ ਸਰਵਰ ’ਚ ਸੰਨ੍ਹ ਨਾਲ ਗਾਹਕਾਂ ਦੀ ਅਹਿਮ ਜਾਣਕਾਰੀ ਦੇ ‘ਖੁਲਾਸੇ’ ਤੋਂ ਇਨਕਾਰ ਕੀਤਾ ਹੈ।

ਬੈਂਕ ਨੇ ਕਿਹਾ,‘‘ਇਸ ਕਾਰਨ ਗਾਹਕਾਂ ਦੇ ਬਿਓਰੇ/ਐਪੀਲਕੇਸ਼ਨਜ਼ ’ਤੇ ਕੋਈ ਅਸਰ ਨਹੀਂ ਪਿਆ ਅਤੇ ਸਰਵਰ ਨੂੰ ਇਹਤਿਆਤ ਵਜੋਂ ਬੰਦ ਕਰ ਦਿੱਤਾ ਗਿਆ ਹੈ।’’ ਉਧਰ ਸਾਈਬਰਐਕਸ9 ਦੇ ਬਾਨੀ ਤੇ ਐਮਡੀ ਹਿਮਾਂਸ਼ੂ ਪਾਠਕ ਨੇ ਦੱਸਿਆ ਕਿ ਪੀਐੱਨਬੀ ਪਿਛਲੇ ਸੱਤ ਮਹੀਨਿਆਂ ਤੋਂ ਆਪਣੇ 18 ਕਰੋੜ ਤੋਂ ਜ਼ਿਆਦਾ ਗਾਹਕਾਂ ਦੇ ਫੰਡਾਂ, ਵਿਅਕਤੀਗਤ ਤੇ ਵਿੱਤੀ ਜਾਣਕਾਰੀ ਦੀ ਸੁਰੱਖਿਆ ਨਾਲ ਸਮਝੌਤਾ ਕਰਦਾ ਰਿਹਾ।

ਉਨ੍ਹਾਂ ਕਿਹਾ ਕਿ ਬੈਂਕ ਉਸ ਸਮੇਂ ਜਾਗਿਆ ਜਦੋਂ ਕੰਪਨੀ ਨੇ ਇਸ ਦਾ ਪਤਾ ਲਾਇਆ ਤੇ ਬੈਂਕ ਨੇ ਇਸ ‘ਸੰਨ੍ਹ’ ਨੂੰ ਦਰੁਸਤ ਕੀਤਾ। ਉਨ੍ਹਾਂ ਕਿਹਾ ਕਿ ਸਾਈਬਰਐਕਸ9 ਦੀ ਖੋਜੀ ਟੀਮ ਨੇ ਪੀਐਨਬੀ ’ਚ ਇਕ ਅਹਿਮ ਸੁਰੱਖਿਆ ਖਾਮੀ ਦਾ ਪਤਾ ਲਾਇਆ ਜਿਸ ਕਾਰਨ ਅੰਦਰੂਨੀ ਸਰਵਰ ਤੱਕ ਪ੍ਰਭਾਵਿਤ ਹੋ ਰਿਹਾ ਸੀ।

ਟਾਪ ਹੈਡਲਾਈਨ

FD Rates : ਇਸ ਵੱਡੇ ਬੈਂਕ ਨੇ ਘਟਾਈਆਂ FD ਦੀਆਂ ਵਿਆਜ ਦਰਾਂ, ਚੈੱਕ ਕਰੋ ਨਵਾਂ ਇੰਟਰੈਸਟ ਰੇਟ
FD Rates : ਇਸ ਵੱਡੇ ਬੈਂਕ ਨੇ ਘਟਾਈਆਂ FD ਦੀਆਂ ਵਿਆਜ ਦਰਾਂ, ਚੈੱਕ ਕਰੋ ਨਵਾਂ ਇੰਟਰੈਸਟ ਰੇਟ
SBI ਗਾਹਕ ਧਿਆਨ ਦੇਣ, ਕੈਸ਼ ਕਢਵਾਉਣ ਦੇ ਬਦਲ ਗਏ ਨਿਯਮ, ਲੱਗੇਗਾ ਚਾਰਜ
SBI ਗਾਹਕ ਧਿਆਨ ਦੇਣ, ਕੈਸ਼ ਕਢਵਾਉਣ ਦੇ ਬਦਲ ਗਏ ਨਿਯਮ, ਲੱਗੇਗਾ ਚਾਰਜ
FD ਨਹੀਂ, ਸੋਨੇ ਵਿੱਚ ਨਿਵੇਸ਼ ਦਾ ਹੈ ਜਮਾਨਾ, ਇਸ ਸਰਕਾਰੀ ਸਕੀਮ ਨਾਲ ਘਰ ਬੈਠੇ ਹੋਵੇਗੀ ਕਮਾਈ
FD ਨਹੀਂ, ਸੋਨੇ ਵਿੱਚ ਨਿਵੇਸ਼ ਦਾ ਹੈ ਜਮਾਨਾ, ਇਸ ਸਰਕਾਰੀ ਸਕੀਮ ਨਾਲ ਘਰ ਬੈਠੇ ਹੋਵੇਗੀ ਕਮਾਈ
Government Scheme  : ਹੁਣ ਦੇਸ਼ ਦੇ ਹਰ ਨਾਗਰਿਕ ਨੂੰ ਮਿਲਣਗੇ 26,000 ਰੁਪਏ ਕੈਸ਼, ਇਹ ਦੇਸ਼ ਕਿਉਂ ਵੰਡ ਰਿਹਾ ਹੈ ਅਰਬਾਂ ਰੁਪਏ ?
Government Scheme  : ਹੁਣ ਦੇਸ਼ ਦੇ ਹਰ ਨਾਗਰਿਕ ਨੂੰ ਮਿਲਣਗੇ 26,000 ਰੁਪਏ ਕੈਸ਼, ਇਹ ਦੇਸ਼ ਕਿਉਂ ਵੰਡ ਰਿਹਾ ਹੈ ਅਰਬਾਂ ਰੁਪਏ ?

ਵੀਡੀਓਜ਼

Congress Protest 'ਇਹ ਗੰਦਾ ਪਾਣੀ ਪੀ ਕੇ ਦਿਖਾਉਣ' ਹਰਦਿਆਲ ਕੰਬੋਜ ਦਾ ਤਿੱਖਾ ਵਾਰ!
ਪਿਜ਼ਾ ਆਊਟਲੈੱਟ 'ਤੇ 3 ਸਕਿੰਟ 'ਚ 3 ਫਾਇਰ! CCTV ਆਈ ਸਾਹਮਣੇ | Ludhiana Firing
CM on Jain Arrest | ਜੈਨ ਦੀ ਗ੍ਰਿਫ਼ਤਾਰੀ ਮਗਰੋਂ ਭੜਕੇ CM ਮਾਨ, BJP ਨੂੰ ਸੁਣਾਈਆਂ ਖਰੀਆਂ-ਖਰੀਆਂ!
CM Bhagwant Mann ਖਿਡਾਰੀਆਂ ਲਈ ਪੰਜਾਬ ਸਰਕਾਰ ਦੇ ਵੱਡੇ ਐਲਾਨ!
Ghaggar Overflow | ਘੱਗਰ ਦਾ ਕਹਿਰ! ਘਨੌਰ 'ਚ ਸੜਕ 'ਤੇ ਸਾਢੇ 3 ਫੁੱਟ ਪਾਣੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
FD Rates : ਇਸ ਵੱਡੇ ਬੈਂਕ ਨੇ ਘਟਾਈਆਂ FD ਦੀਆਂ ਵਿਆਜ ਦਰਾਂ, ਚੈੱਕ ਕਰੋ ਨਵਾਂ ਇੰਟਰੈਸਟ ਰੇਟ
FD Rates : ਇਸ ਵੱਡੇ ਬੈਂਕ ਨੇ ਘਟਾਈਆਂ FD ਦੀਆਂ ਵਿਆਜ ਦਰਾਂ, ਚੈੱਕ ਕਰੋ ਨਵਾਂ ਇੰਟਰੈਸਟ ਰੇਟ
SBI ਗਾਹਕ ਧਿਆਨ ਦੇਣ, ਕੈਸ਼ ਕਢਵਾਉਣ ਦੇ ਬਦਲ ਗਏ ਨਿਯਮ, ਲੱਗੇਗਾ ਚਾਰਜ
SBI ਗਾਹਕ ਧਿਆਨ ਦੇਣ, ਕੈਸ਼ ਕਢਵਾਉਣ ਦੇ ਬਦਲ ਗਏ ਨਿਯਮ, ਲੱਗੇਗਾ ਚਾਰਜ
Airtel ਦਾ ਸਸਤਾ ਰੀਚਾਰਜ, 28 ਦਿਨਾਂ ਦੀ ਵੈਲਿਡਿਟੀ ਨਾਲ ਮਿਲਣਗੇ ਕਈ ਫਾਇਦੇ!
Airtel ਦਾ ਸਸਤਾ ਰੀਚਾਰਜ, 28 ਦਿਨਾਂ ਦੀ ਵੈਲਿਡਿਟੀ ਨਾਲ ਮਿਲਣਗੇ ਕਈ ਫਾਇਦੇ!
Jio ਦਾ ਸਸਤਾ ਰੀਚਾਰਜ !  ਘੱਟ ਪੈਸੇ 'ਚ 30 ਦਿਨਾਂ ਦਾ ਇੰਟਰਨੈੱਟ, Jio ਦਾ ਧਮਾਕੇਦਾਰ ਪੈਕ
Jio ਦਾ ਸਸਤਾ ਰੀਚਾਰਜ !  ਘੱਟ ਪੈਸੇ 'ਚ 30 ਦਿਨਾਂ ਦਾ ਇੰਟਰਨੈੱਟ, Jio ਦਾ ਧਮਾਕੇਦਾਰ ਪੈਕ
Punjab News: ਵਿਦੇਸ਼ ਤੋਂ ਡਿਪੋਰਟ ਹੋਏ 3 ਨਾਮੀ ਗੈਂਗਸਟਰ, ਪੰਜਾਬ ਪੁਲਿਸ ਨੇ ਗ੍ਰਿਫ਼ਤਾਰ ਕੀਤੇ; ISI ਨਾਲ ਵੀ ਜੁੜਿਆ, ਲੁਧਿਆਣਾ ਧਮਾਕੇ ਦੀ ਸਾਜ਼ਿਸ਼ 'ਚ ਵੀ ਨਾਮਜ਼ਦ...
ਵਿਦੇਸ਼ ਤੋਂ ਡਿਪੋਰਟ ਹੋਏ 3 ਨਾਮੀ ਗੈਂਗਸਟਰ, ਪੰਜਾਬ ਪੁਲਿਸ ਨੇ ਗ੍ਰਿਫ਼ਤਾਰ ਕੀਤੇ; ISI ਨਾਲ ਵੀ ਜੁੜਿਆ, ਲੁਧਿਆਣਾ ਧਮਾਕੇ ਦੀ ਸਾਜ਼ਿਸ਼ 'ਚ ਵੀ ਨਾਮਜ਼ਦ...
Moga ਦੇ 2 ਨੌਜਵਾਨਾਂ ਦੀ ਹਿਮਾਚਲ 'ਚ ਮੌਤ,  ਮਾਤਾ ਚਿੰਤਪੂਰਨੀ ਤੋਂ ਬਾਈਕ 'ਤੇ ਘਰ ਪਰਤ ਰਹੇ ਸਨ
Moga ਦੇ 2 ਨੌਜਵਾਨਾਂ ਦੀ ਹਿਮਾਚਲ 'ਚ ਮੌਤ,  ਮਾਤਾ ਚਿੰਤਪੂਰਨੀ ਤੋਂ ਬਾਈਕ 'ਤੇ ਘਰ ਪਰਤ ਰਹੇ ਸਨ
Punjab News :  ਬੀਬੀਆਂ ਹੋ ਜਾਣ ਤਿਆਰ! ਰੱਖੜੀ ਵਾਲੇ ਦਿਨ ਮਹਿਲਾਵਾਂ ਦੇ ਫੋਨਾਂ 'ਤੇ ਮੁੜ ਹੋਵੇਗੀ ਟੂੰ-ਟੂੰ
Punjab News :  ਬੀਬੀਆਂ ਹੋ ਜਾਣ ਤਿਆਰ! ਰੱਖੜੀ ਵਾਲੇ ਦਿਨ ਮਹਿਲਾਵਾਂ ਦੇ ਫੋਨਾਂ 'ਤੇ ਮੁੜ ਹੋਵੇਗੀ ਟੂੰ-ਟੂੰ
 Barnala 'ਚ 3 ਨੌਜਵਾਨ ਕੁੜੀਆਂ ਪਾਣੀ ਦੀ ਟੈਂਕੀ 'ਤੇ ਚੜ੍ਹੀਆਂ, ਵਿਆਹ ਦਾ ਝਾਂਸਾ ਦੇ ਕੇ ਸਰੀਰਕ ਸਬੰਧ ਬਣਾਉਣ ਦੇ ਆਰੋਪ 
 Barnala 'ਚ 3 ਨੌਜਵਾਨ ਕੁੜੀਆਂ ਪਾਣੀ ਦੀ ਟੈਂਕੀ 'ਤੇ ਚੜ੍ਹੀਆਂ, ਵਿਆਹ ਦਾ ਝਾਂਸਾ ਦੇ ਕੇ ਸਰੀਰਕ ਸਬੰਧ ਬਣਾਉਣ ਦੇ ਆਰੋਪ 
Embed widget