Home Loan Limit Hike: ਜੇਕਰ ਤੁਸੀਂ ਸਹਿਕਾਰੀ ਬੈਂਕਾਂ ਤੋਂ ਹੋਮ ਲੋਨ ਲੈਣ ਬਾਰੇ ਸੋਚ ਰਹੇ ਹੋ, ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਮਕਾਨਾਂ ਦੀਆਂ ਕੀਮਤਾਂ 'ਚ ਲਗਾਤਾਰ ਹੋ ਰਹੇ ਵਾਧੇ ਦੇ ਮੱਦੇਨਜ਼ਰ ਆਰਬੀਆਈ ਨੇ ਅਰਬਨ ਕੋ-ਆਪਰੇਟਿਵ ਬੈਂਕਾਂ ਅਤੇ ਪੇਂਡੂ ਸਹਿਕਾਰੀ ਬੈਂਕਾਂ ਨੂੰ ਹੋਰ ਹੋਮ ਲੋਨ ਦੇਣ ਦੀ ਇਜਾਜ਼ਤ ਦਿੱਤੀ ਹੈ। ਸਹਿਕਾਰੀ ਬੈਂਕ ਹੋਮ ਲੋਨ ਲੈਣ ਵਾਲਿਆਂ ਨੂੰ ਪਹਿਲਾਂ ਦੇ ਮੁਕਾਬਲੇ ਦੁੱਗਣੇ ਕਰਜ਼ੇ ਦੇ ਸਕਣਗੇ।
ਸਹਿਕਾਰੀ ਬੈਂਕਾਂ ਲਈ ਹੋਮ ਲੋਨ ਸੀਮਾ
ਗਵਰਨਰ ਸ਼ਕਤੀਕਾਂਤ ਦਾਸ ਨੇ RBI MPC ਦੀ ਬੈਠਕ ਤੋਂ ਬਾਅਦ ਇਸ ਫੈਸਲੇ ਦਾ ਐਲਾਨ ਕੀਤਾ ਹੈ। ਆਰਬੀਆਈ ਦੇ ਐਲਾਨ ਮੁਤਾਬਕ, ਪਹਿਲਾਂ ਟੀਅਰ-1 ਸਿਟੀ ਵਿੱਚ ਅਰਬਨ ਕੋ-ਆਪਰੇਟਿਵ ਬੈਂਕ ਸਿਰਫ 30 ਲੱਖ ਰੁਪਏ ਤੱਕ ਦਾ ਹੋਮ ਲੋਨ ਦੇ ਸਕਦੇ ਸੀ, ਜਿਸ ਨੂੰ ਆਰਬੀਆਈ ਨੇ ਵਧਾ ਕੇ 60 ਲੱਖ ਰੁਪਏ ਕਰ ਦਿੱਤਾ। ਇਸ ਦੇ ਨਾਲ ਹੀ ਟੀਅਰ-2 ਸਿਟੀ ਲਈ ਅਰਬਨ ਕੋਆਪਰੇਟਿਵ ਬੈਂਕ ਵਲੋਂ ਹੋਮ ਲੋਨ ਦੇਣ ਦੀ ਸੀਮਾ 70 ਲੱਖ ਰੁਪਏ ਤੋਂ ਵਧਾ ਕੇ 1.40 ਕਰੋੜ ਰੁਪਏ ਕਰ ਦਿੱਤੀ ਗਈ ਹੈ।
ਪੇਂਡੂ ਸਹਿਕਾਰੀ ਬੈਂਕਾਂ ਲਈ ਹੋਮ ਲੋਨ ਦੇਣ ਦੀ ਸੀਮਾ 100 ਫੀਸਦੀ ਤੋਂ ਵੱਧ ਵਧਾ ਦਿੱਤੀ ਗਈ ਹੈ। ਪੇਂਡੂ ਸਹਿਕਾਰੀ ਬੈਂਕਾਂ ਜਿਨ੍ਹਾਂ ਦੀ ਕੁੱਲ ਜਾਇਦਾਦ 100 ਕਰੋੜ ਰੁਪਏ ਤੋਂ ਘੱਟ ਹੈ, ਲਈ ਹੋਮ ਲੋਨ ਸੀਮਾ 20 ਲੱਖ ਰੁਪਏ ਤੋਂ ਵਧਾ ਕੇ 50 ਲੱਖ ਰੁਪਏ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ, ਪੇਂਡੂ ਸਹਿਕਾਰੀ ਬੈਂਕਾਂ ਜਿਨ੍ਹਾਂ ਦੀ ਕੁੱਲ ਜਾਇਦਾਦ 100 ਕਰੋੜ ਰੁਪਏ ਤੋਂ ਵੱਧ ਹੈ, ਲਈ ਹੋਮ ਲੋਨ ਦੇਣ ਦੀ ਸੀਮਾ ਮੌਜੂਦਾ 30 ਲੱਖ ਰੁਪਏ ਤੋਂ ਵਧਾ ਕੇ 75 ਲੱਖ ਰੁਪਏ ਕਰ ਦਿੱਤੀ ਗਈ ਹੈ।
ਮਕਾਨਾਂ ਦੀਆਂ ਕੀਮਤਾਂ ਵਿੱਚ ਵਾਧੇ ਕਾਰਨ ਫੈਸਲਾ
ਪਿਛਲੀ ਵਾਰ ਇਹ ਸੀਮਾ 11 ਸਾਲ ਪਹਿਲਾਂ ਵਧਾਈ ਗਈ ਸੀ। ਪਰ ਹਾਲ ਹੀ ਵਿੱਚ ਘਰਾਂ ਦੀਆਂ ਵਧਦੀਆਂ ਕੀਮਤਾਂ ਅਤੇ ਘਰ ਖਰੀਦਦਾਰਾਂ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਆਰਬੀਆਈ ਨੇ ਸ਼ਹਿਰੀ ਅਤੇ ਪੇਂਡੂ ਸਹਿਕਾਰੀ ਬੈਂਕਾਂ ਦੁਆਰਾ ਹੋਮ ਲੋਨ ਦੇਣ ਦੀ ਸੀਮਾ ਨੂੰ ਵਧਾਉਣ ਦਾ ਫੈਸਲਾ ਕੀਤਾ।
ਇਸ ਦੇ ਨਾਲ ਹੀ, ਆਰਬੀਆਈ ਨੇ ਰਾਜ ਸਹਿਕਾਰੀ ਬੈਂਕਾਂ ਅਤੇ ਜ਼ਿਲ੍ਹਾ ਕੇਂਦਰੀ ਸਹਿਕਾਰੀ ਬੈਂਕਾਂ ਨੂੰ ਵਪਾਰਕ ਰੀਅਲ ਅਸਟੇਟ ਪ੍ਰੋਜੈਕਟਾਂ ਲਈ ਉਧਾਰ ਦੇਣ ਦੀ ਇਜਾਜ਼ਤ ਦਿੱਤੀ ਹੈ। ਇਹ ਪੇਂਡੂ ਖੇਤਰਾਂ ਵਿੱਚ ਹਾਊਸਿੰਗ ਸੈਕਟਰ ਨੂੰ ਉਤਸ਼ਾਹਿਤ ਕਰਨ ਵਿੱਚ ਇੱਕ ਲੰਮਾ ਸਫ਼ਰ ਤੈਅ ਕਰੇਗਾ।
ਇਹ ਵੀ ਪੜ੍ਹੋ: Sidhu Moosewala's Last Prayer: ਸੀਐਮ ਭਗਵੰਤ ਮਾਨ ਨੇ ਸਿੱਧੂ ਮੂਸੇਵਾਲਾ ਦੀ ਅੰਤਿਮ ਅਰਦਾਸ 'ਚ ਭੇਜਿਆ ਭਾਵੁਕ ਸ਼ੋਕ ਸੰਦੇਸ਼