RBI meeting: ਭਾਰਤੀ ਰਿਜ਼ਰਵ ਬੈਂਕ (RBI) ਨੇ ਵਿੱਤੀ ਸਾਲ 2025 ਦੀ ਪਹਿਲੀ ਮੁਦਰਾ ਨੀਤੀ ਮੀਟਿੰਗ ਵਿੱਚ UPI ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਜੇਕਰ ਤੁਸੀਂ UPI ਦੀ ਵਰਤੋਂ ਕਰਦੇ ਹੋ ਤਾਂ ਤੁਹਾਡੇ ਲਈ ਇੱਕ ਵੱਡੀ ਸਹੂਲਤ ਆਉਣ ਵਾਲੀ ਹੈ।


ਇਸ ਸਹੂਲਤ ਦੇ ਤਹਿਤ ਬਹੁਤ ਛੇਤੀ ਹੀ ਤੁਸੀਂ UPI ਦੀ ਵਰਤੋਂ ਕਰਕੇ ਆਪਣੇ ਬੈਂਕ ਖਾਤੇ ਵਿੱਚ ਨਕਦੀ ਜਮ੍ਹਾ ਕਰਾ ਸਕੋਗੇ। ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਛੇਤੀ ਹੀ ਯੂਪੀਆਈ ਰਾਹੀਂ ਪੈਸੇ ਜਮ੍ਹਾ ਕਰਵਾਉਣ ਲਈ ਮਸ਼ੀਨ ਦੀ ਵਰਤੋਂ ਕਰ ਸਕੋਗੇ।ਸ਼ਕਤੀਕਾਂਤ ਦਾਸ ਨੇ ਕਿਹਾ ਕਿ ਇਸ ਸਰਵਿਸ ਨਾਲ ਲੋਕਾਂ ਨੂੰ ਵੱਡੀ ਸਹੂਲਤ ਮਿਲੇਗੀ। ਤੁਹਾਨੂੰ ਪੈਸੇ ਜਮ੍ਹਾ ਕਰਵਾਉਣ ਲਈ ਬੈਂਕ ਨਹੀਂ ਜਾਣਾ ਪਵੇਗਾ। ਨਾਲ ਹੀ, ਜੇਕਰ ਬੈਂਕ ਤੁਹਾਡੇ ਤੋਂ ਦੂਰ ਹੈ, ਤਾਂ ਤੁਸੀਂ UPI ਰਾਹੀਂ ਨਕਦੀ ਜਮ੍ਹਾ ਕਰ ਸਕੋਗੇ।


ਇਸ ਤੋਂ ਇਲਾਵਾ ਪੀ.ਪੀ.ਆਈ. (Prepaid payment instruments) ਕਾਰਡਧਾਰਕਾਂ ਨੂੰ ਭੁਗਤਾਨ ਦੀ ਸਹੂਲਤ ਵੀ ਪ੍ਰਦਾਨ ਕੀਤੀ ਜਾਵੇਗੀ। ਇਨ੍ਹਾਂ ਲੋਕਾਂ ਨੂੰ ਥਰਡ ਪਾਰਟੀ ਯੂਪੀਆਈ ਐਪਸ ਰਾਹੀਂ ਯੂਪੀਆਈ ਭੁਗਤਾਨ ਕਰਨ ਦੀ ਸਹੂਲਤ ਪ੍ਰਦਾਨ ਕਰਨ ਦਾ ਵੀ ਪ੍ਰਸਤਾਵ ਕੀਤਾ ਗਿਆ ਹੈ।


ਇਹ ਵੀ ਪੜ੍ਹੋ: Tesla ਭਾਰਤੀ ਬਾਜ਼ਾਰ 'ਚ ਆਉਣ ਲਈ ਤਿਆਰ, ਜਲਦ ਲਿਆ ਰਹੀ ਪਹਿਲੀ Right Hand Feature ਕਾਰ


ਕਾਰਡ ਰੱਖਣ ਦੀ ਨਹੀਂ ਪਵੇਗੀ ਲੋੜ


ਜੇਕਰ UPI ਰਾਹੀਂ ਪੈਸੇ ਜਮ੍ਹਾ ਕਰਵਾਉਣ ਦੀ ਸੁਵਿਧਾ ਆਉਂਦੀ ਹੈ, ਤਾਂ ਤੁਸੀਂ ਏਟੀਐਮ ਕਾਰਡ ਰਾਹੀਂ ਪੈਸੇ ਕਢਵਾਉਣ ਦੀ ਸਮੱਸਿਆ ਤੋਂ ਵੀ ਛੁਟਕਾਰਾ ਪਾ ਸਕਦੇ ਹੋ। ਇਸ ਨਾਲ ਏਟੀਐਮ ਕਾਰਡ ਰੱਖਣ, ਗੁਆਚਣ ਜਾਂ ਬਣਵਾਉਣ ਦੀ ਸਮੱਸਿਆ ਵੀ ਹੱਲ ਹੋ ਜਾਵੇਗੀ। ਨਾਲ ਹੀ, ਜੇਕਰ ਤੁਹਾਡਾ ਏਟੀਐਮ ਕਾਰਡ ਚੋਰੀ ਹੋ ਜਾਂਦਾ ਹੈ, ਤਾਂ ਤੁਹਾਨੂੰ ਇਸ ਦੇ ਬਲਾਕ ਹੋਣ ਤੋਂ ਬਾਅਦ ਵੀ ਪੈਸੇ ਜਮ੍ਹਾ ਕਰਨ ਵਿੱਚ ਮੁਸ਼ਕਲ ਨਹੀਂ ਆਵੇਗੀ।


ਕਿਵੇਂ ਕਰੇਗਾ ਕੰਮ?


ਹੁਣ ਤੱਕ ਡੈਬਿਟ ਕਾਰਡ ਦੀ ਵਰਤੋਂ ਨਕਦੀ ਜਮ੍ਹਾ ਕਰਨ ਜਾਂ ਕਢਵਾਉਣ ਲਈ ਕੀਤੀ ਜਾਂਦੀ ਸੀ, ਪਰ ਜਦੋਂ ਯੂਪੀਆਈ ਦੀ ਇਹ ਸਹੂਲਤ ਆਵੇਗੀ ਤਾਂ ਤੁਹਾਨੂੰ ਡੈਬਿਟ ਕਾਰਡ ਦੀ ਲੋੜ ਨਹੀਂ ਪਵੇਗੀ। ਬਹੁਤ ਛੇਤੀ ਹੀ ਆਰਬੀਆਈ ਏਟੀਐਮ ਮਸ਼ੀਨਾਂ 'ਤੇ ਯੂਪੀਆਈ ਦੀ ਇਸ ਨਵੀਂ ਸਹੂਲਤ ਨੂੰ ਜੋੜੇਗਾ। ਇਸ ਤੋਂ ਬਾਅਦ, ਥਰਡ ਪਾਰਟੀ ਔਨਲਾਈਨ ਪੇਮੈਂਟ ਐਪ ਦੀ ਵਰਤੋਂ ਕਰਕੇ, ਤੁਸੀਂ ATM ਮਸ਼ੀਨ ਤੋਂ UPI ਰਾਹੀਂ ਨਕਦ ਜਮ੍ਹਾ ਕਰਨ ਦੇ ਯੋਗ ਹੋਵੋਗੇ।


ਰੈਪੋ ਰੇਟ ਵਿੱਚ ਕੋਈ ਬਦਲਾਅ ਨਹੀਂ


ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਵਿੱਤੀ ਸਾਲ 2025 ਦੀ ਪਹਿਲੀ ਆਰਬੀਆਈ ਮੁਦਰਾ ਨੀਤੀ ਮੀਟਿੰਗ ਵਿੱਚ ਰੈਪੋ ਦਰ ਵਿੱਚ ਬਦਲਾਅ ਨਹੀਂ ਕਰਨ ਦਾ ਫੈਸਲਾ ਕੀਤਾ ਗਿਆ ਹੈ। ਕੇਂਦਰੀ ਬੈਂਕ ਨੇ ਲਗਾਤਾਰ 7ਵੀਂ ਮੁਦਰਾ ਨੀਤੀ (ਆਰ.ਬੀ.ਆਈ. ਮੁਦਰਾ ਨੀਤੀ) ਦੀ ਬੈਠਕ 'ਚ ਰੈਪੋ ਦਰ ਨੂੰ 6.50 ਫੀਸਦੀ 'ਤੇ ਸਥਿਰ ਰੱਖਿਆ ਹੈ।


ਇਹ ਵੀ ਪੜ੍ਹੋ: Mahalaxmi Scheme: ਗ਼ਰੀਬ ਪਰਿਵਾਰਾਂ ਦੀਆਂ ਔਰਤਾਂ ਨੂੰ 1 ਲੱਖ ਰੁਪਏ ਦੇਣ ਦਾ ਵਾਅਦਾ, ਜਾਣੋ ਕੀ ਹੈ ਮਹਾਲਕਸ਼ਮੀ ਸਕੀਮ ?