RB1 Quiz Competition- ਭਾਰਤੀ ਰਿਜ਼ਰਵ ਬੈਂਕ (RBI) ਨੇ ਆਪਣੀ 90ਵੀਂ ਵਰ੍ਹੇਗੰਢ ਦੇ ਮੌਕੇ ‘ਤੇ ਗ੍ਰੈਜੂਏਟ ਵਿਦਿਆਰਥੀਆਂ ਲਈ ਰਾਸ਼ਟਰੀ ਪੱਧਰ ਉਤੇ ਆਨਲਾਈਨ ਕੁਇਜ਼ ਮੁਕਾਬਲੇ ਦਾ ਐਲਾਨ ਕੀਤਾ ਹੈ। ਇਹ ਮੁਕਾਬਲਾ ਸਤੰਬਰ ਅਤੇ ਅਕਤੂਬਰ 2024 ਦਰਮਿਆਨ ਆਯੋਜਿਤ ਕੀਤਾ ਜਾਵੇਗਾ, ਜਿਸ ਵਿੱਚ ਵਿਦਿਆਰਥੀ ਆਪਣੀ ਗਿਆਨ ਸਮਰੱਥਾ ਦਾ ਪ੍ਰਦਰਸ਼ਨ ਕਰ ਸਕਦੇ ਹਨ ਅਤੇ ਵੱਡੇ ਇਨਾਮ ਜਿੱਤ ਸਕਦੇ ਹਨ।


ਰਾਸ਼ਟਰੀ ਪੱਧਰ ਉਤੇ ਆਯੋਜਿਤ ਇਸ ਆਨਲਾਈਨ ਕੁਇਜ਼ ਮੁਕਾਬਲੇ ਵਿਚ ਭਾਗ ਲੈ ਕੇ ਵਿਦਿਆਰਥੀ 10 ਲੱਖ ਰੁਪਏ ਤੱਕ ਦਾ ਇਨਾਮ ਜਿੱਤ ਸਕਦੇ ਹਨ। ਜੇਕਰ ਤੁਸੀਂ 25 ਸਾਲ ਤੋਂ ਘੱਟ ਉਮਰ ਦੇ ਗ੍ਰੈਜੂਏਟ ਵਿਦਿਆਰਥੀ ਹੋ, ਤਾਂ 17 ਸਤੰਬਰ 2024 ਤੱਕ ਰਜਿਸਟ੍ਰੇਸ਼ਨ ਕਰਵਾ ਕੇ ਇਸ ਸੁਨਹਿਰੀ ਮੌਕੇ ਦਾ ਲਾਭ ਉਠਾ ਸਕਦੇ ਹੋ।



ਰਜਿਸਟ੍ਰੇਸ਼ਨ ਪ੍ਰਕਿਰਿਆ ਤੇ ਨਿਯਮ
ਮੁਕਾਬਲੇ ਵਿਚ ਭਾਗ ਲੈਣ ਲਈ ਵਿਦਿਆਰਥੀਆਂ ਨੂੰ 17 ਸਤੰਬਰ, 2024 ਤੱਕ ਰਜਿਸਟ੍ਰੇਸ਼ਨ ਕਰਵਾਉਣੀ ਪਵੇਗੀ। ਰਜਿਸਟ੍ਰੇਸ਼ਨ ਪ੍ਰਕਿਰਿਆ ਮੁਫਤ ਹੈ ਅਤੇ ਇਸ ਵਿੱਚ ਭਾਗ ਲੈਣ ਲਈ 1 ਸਤੰਬਰ, 2024 ਤੱਕ ਵਿਦਿਆਰਥੀਆਂ ਦੀ ਉਮਰ 25 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। ਮੁਕਾਬਲੇ ਵਿਚ ਸਿਰਫ਼ ਗ੍ਰੈਜੂਏਸ਼ਨ ਪੱਧਰ ਤੱਕ ਪੜ੍ਹ ਰਹੇ ਵਿਦਿਆਰਥੀ ਹੀ ਭਾਗ ਲੈ ਸਕਦੇ ਹਨ। ਰਜਿਸਟ੍ਰੇਸ਼ਨ ਦੋ-ਦੋ ਵਿਦਿਆਰਥੀਆਂ ਦੇ ਸਮੂਹਾਂ ਵਿਚ ਕੀਤੀ ਜਾਵੇਗੀ।


ਮੁਕਾਬਲੇ ਦੀ ਬਣਤਰ ਅਤੇ ਪੜਾਅ
ਇਹ ਮੁਕਾਬਲਾ ਆਨਲਾਈਨ ਕੁਇਜ਼ ਨਾਲ ਸ਼ੁਰੂ ਹੋਵੇਗਾ, ਜਿਸ ਦੇ ਸਫਲ ਭਾਗੀਦਾਰਾਂ ਨੂੰ ਰਾਜ ਪੱਧਰੀ ਮੁਕਾਬਲੇ ਲਈ ਚੁਣਿਆ ਜਾਵੇਗਾ। ਇਸ ਤੋਂ ਬਾਅਦ ਚੁਣੇ ਗਏ ਵਿਦਿਆਰਥੀ ਜ਼ੋਨਲ ਪੱਧਰ ਦੇ ਰਾਊਂਡ ਵਿਚ ਭਾਗ ਲੈਣਗੇ, ਜਿੱਥੋਂ ਚੁਣੇ ਗਏ ਪ੍ਰਤੀਭਾਗੀ ਰਾਸ਼ਟਰੀ ਪੱਧਰ ‘ਤੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨਗੇ।


ਅਵਾਰਡਾਂ ਦਾ ਐਲਾਨ


1. ਰਾਜ ਪੱਧਰ ਉਤੇ - ਪਹਿਲਾ ਇਨਾਮ 2 ਲੱਖ ਰੁਪਏ, ਦੂਜਾ ਇਨਾਮ 1.5 ਲੱਖ ਰੁਪਏ ਅਤੇ ਤੀਜਾ ਇਨਾਮ 1 ਲੱਖ ਰੁਪਏ ਹੋਵੇਗਾ।


2. ਜ਼ੋਨਲ ਪੱਧਰ ਉਤੇ - ਪਹਿਲਾ ਇਨਾਮ 5 ਲੱਖ ਰੁਪਏ, ਦੂਜਾ ਇਨਾਮ 4 ਲੱਖ ਰੁਪਏ ਅਤੇ ਤੀਜਾ ਇਨਾਮ 3 ਲੱਖ ਰੁਪਏ ਹੋਵੇਗਾ।


3. ਰਾਸ਼ਟਰੀ ਪੱਧਰ ਉਤੇ - ਪਹਿਲੇ ਸਥਾਨ ਦੇ ਜੇਤੂ ਨੂੰ 10 ਲੱਖ ਰੁਪਏ, ਦੂਜੇ ਸਥਾਨ ‘ਤੇ ਆਉਣ ਵਾਲੇ ਨੂੰ 8 ਲੱਖ ਰੁਪਏ ਅਤੇ ਤੀਜੇ ਸਥਾਨ ‘ਤੇ ਆਉਣ ਵਾਲੇ ਨੂੰ 6 ਲੱਖ ਰੁਪਏ ਦਿੱਤੇ ਜਾਣਗੇ।


ਰਜਿਸਟ੍ਰੇਸ਼ਨ ਦੀ ਅਧਿਕਾਰਤ ਵੈੱਬਸਾਈਟ
ਰਜਿਸਟ੍ਰੇਸ਼ਨ ਲਈ ਵਿਦਿਆਰਥੀਆਂ ਨੂੰ ਭਾਰਤੀ ਰਿਜ਼ਰਵ ਬੈਂਕ ਦੀ ਅਧਿਕਾਰਤ ਵੈੱਬਸਾਈਟ ‘ਤੇ ਜਾਣਾ ਪਵੇਗਾ। ਵੈੱਬਸਾਈਟ ਦਾ ਲਿੰਕ ਹੈ। www.rbi90quiz.in, https://www.rbi90quiz.in, https://www.rbi90quiz.in/।


ਰਜਿਸਟ੍ਰੇਸ਼ਨ ਪ੍ਰਕਿਰਿਆ:


1. ਦਿੱਤੇ ਲਿੰਕ ਰਾਹੀਂ ਅਧਿਕਾਰਤ ਵੈੱਬਸਾਈਟ ‘ਤੇ ਜਾਓ।


2. ਰਜਿਸਟ੍ਰੇਸ਼ਨ ਦੋ-ਦੋ ਵਿਦਿਆਰਥੀਆਂ ਦੇ ਸਮੂਹਾਂ ਵਿੱਚ ਕੀਤੀ ਜਾਵੇਗੀ। ਹਰ ਗਰੁੱਪ ਵਿੱਚ ਦੋ ਮੈਂਬਰ ਹੋਣਾ ਲਾਜ਼ਮੀ ਹੈ।


3. ਰਜਿਸਟ੍ਰੇਸ਼ਨ ਫਾਰਮ ਵਿੱਚ ਮੰਗੀ ਗਈ ਸਾਰੀ ਲੋੜੀਂਦੀ ਜਾਣਕਾਰੀ ਭਰੋ, ਜਿਵੇਂ ਕਿ ਨਿੱਜੀ ਵੇਰਵੇ, ਕਾਲਜ ਦੀ ਜਾਣਕਾਰੀ, ਅਤੇ ਟੀਮ ਦੇ ਮੈਂਬਰਾਂ ਦੇ ਨਾਮ।


4. ਸਾਰੀ ਜਾਣਕਾਰੀ ਸਹੀ ਢੰਗ ਨਾਲ ਭਰਨ ਤੋਂ ਬਾਅਦ, ਰਜਿਸਟ੍ਰੇਸ਼ਨ ਫਾਰਮ ਜਮ੍ਹਾਂ ਕਰੋ।


Education Loan Information:

Calculate Education Loan EMI