RBI ਦੇ ਰੇਪੋ ਰੇਟ ਵਧਾਉਣ ਤੋਂ ਬਾਅਦ ਸ਼ੇਅਰ ਬਾਜ਼ਾਰ ਨੇ ਫੜੀ ਰਫ਼ਤਾਰ, ਪਹਿਲਾਂ ਸੀ ਭਾਰੀ ਗਿਰਾਵਟ
RBI Repo Rate 2026 : ਅੱਜ ਸ਼ੁਰੂਆਤੀ ਕਾਰੋਬਾਰ ਦੌਰਾਨ ਭਾਰਤੀ ਸ਼ੇਅਰ ਬਾਜ਼ਾਰ ਵਿੱਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ। 30 ਸ਼ੇਅਰਾਂ ਵਾਲਾ ਸੈਂਸੈਕਸ 450 ਅੰਕਾਂ ਤੋਂ ਜ਼ਿਆਦਾ ਡਿੱਗ ਕੇ 72,965.38 ਦੇ ਪੱਧਰ ’ਤੇ ਖੁੱਲ੍ਹਿਆ। ਇਸੇ ਤਰ੍ਹਾਂ
RBI Repo Rate 2026 : ਅੱਜ ਸ਼ੁਰੂਆਤੀ ਕਾਰੋਬਾਰ ਦੌਰਾਨ ਭਾਰਤੀ ਸ਼ੇਅਰ ਬਾਜ਼ਾਰ ਵਿੱਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ। 30 ਸ਼ੇਅਰਾਂ ਵਾਲਾ ਸੈਂਸੈਕਸ 450 ਅੰਕਾਂ ਤੋਂ ਜ਼ਿਆਦਾ ਡਿੱਗ ਕੇ 72,965.38 ਦੇ ਪੱਧਰ ’ਤੇ ਖੁੱਲ੍ਹਿਆ। ਇਸੇ ਤਰ੍ਹਾਂ 50 ਸ਼ੇਅਰਾਂ ਵਾਲਾ ਨਿਫਟੀ ਵੀ 22,690.45 ਦੇ ਪੱਧਰ ’ਤੇ ਖੁੱਲ੍ਹਿਆ।
ਹਾਲਾਂਕਿ, ਜਿਵੇਂ ਹੀ ਭਾਰਤੀ ਰਿਜ਼ਰਵ ਬੈਂਕ (RBI) ਨੇ ਰੇਪੋ ਰੇਟ ਬਾਰੇ ਆਪਣਾ ਫੈਸਲਾ ਸੁਣਾਇਆ, ਬਾਜ਼ਾਰ ਦੀ ਗਿਰਾਵਟ ’ਤੇ ਬ੍ਰੇਕ ਲੱਗ ਗਿਆ। ਸੈਂਸੈਕਸ ਨੇ ਹੇਠਲੇ ਪੱਧਰ ਤੋਂ ਤੇਜ਼ੀ ਨਾਲ ਰਿਕਵਰੀ ਕਰਦਿਆਂ 73,000 ਦੇ ਪੱਧਰ ਦੇ ਨੇੜੇ ਵਾਪਸੀ ਕੀਤੀ। ਨਿਫਟੀ ਵੀ 22,690 ਤੋਂ ਹੇਠਾਂ ਜਾਣ ਤੋਂ ਬਾਅਦ 22,700 ਦੇ ਪੱਧਰ ’ਤੇ ਮੁੜ ਆ ਗਿਆ।
RBI ਨੇ ਕੀ ਫੈਸਲਾ ਲਿਆ?
RBI ਨੇ ਰੇਪੋ ਰੇਟ ਵਿੱਚ 25 ਬੇਸਿਸ ਪੁਆਇੰਟ ਯਾਨੀ 0.25 ਫੀਸਦੀ ਦਾ ਵਾਧਾ ਕੀਤਾ ਹੈ। ਇਹ ਫਰਵਰੀ 2023 ਤੋਂ ਬਾਅਦ ਕਰੀਬ ਚਾਰ ਸਾਲਾਂ ਵਿੱਚ ਰੇਪੋ ਰੇਟ ਵਿੱਚ ਪਹਿਲਾ ਵਾਧਾ ਦੱਸਿਆ ਜਾ ਰਿਹਾ ਹੈ। ਮਿਡਲ ਈਸਟ ਵਿੱਚ ਵਧਦੇ ਤਣਾਅ ਅਤੇ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਕਾਰਨ ਬਾਜ਼ਾਰ ਵਿੱਚ ਪਹਿਲਾਂ ਹੀ ਵਿਆਜ ਦਰ ਵਧਣ ਦੀ ਉਮੀਦ ਬਣੀ ਹੋਈ ਸੀ। ਇਸ ਲਈ RBI ਦਾ ਫੈਸਲਾ ਆਉਂਦੇ ਹੀ ਨਿਵੇਸ਼ਕਾਂ ਵਿੱਚ ਮੌਜੂਦ ਅਨਿਸ਼ਚਿਤਤਾ ਕੁਝ ਹੱਦ ਤੱਕ ਘੱਟ ਹੋਈ ਅਤੇ ਪੈਨਿਕ ਸੈਲਿੰਗ ਰੁਕਦੀ ਨਜ਼ਰ ਆਈ।
ਮਾਰਕੀਟ ਮਾਹਿਰਾਂ ਮੁਤਾਬਕ ਰੇਪੋ ਰੇਟ ਵਿੱਚ ਵਾਧੇ ਦੀ ਸੰਭਾਵਨਾ ਪਹਿਲਾਂ ਹੀ ਬਾਜ਼ਾਰ ਵਿੱਚ ‘ਪ੍ਰਾਈਸ-ਇਨ’ ਹੋ ਚੁੱਕੀ ਸੀ। ਇਸ ਕਰਕੇ ਫੈਸਲੇ ਤੋਂ ਬਾਅਦ ਵੱਡੀ ਨਵੀਂ ਵਿਕਰੀ ਦੇਖਣ ਨੂੰ ਨਹੀਂ ਮਿਲੀ।
RBI ਗਵਰਨਰ ਸੰਜੇ ਮਲਹੋਤਰਾ ਨੇ ਗਲੋਬਲ ਮਹਿੰਗਾਈ ਅਤੇ ਰਿਟੇਲ ਇਨਫਲੇਸ਼ਨ ਦੇ ਖਤਰੇ ਨੂੰ ਧਿਆਨ ਵਿੱਚ ਰੱਖਦਿਆਂ ਰੇਪੋ ਰੇਟ ਵਧਾਉਣ ਦਾ ਫੈਸਲਾ ਕੀਤਾ।
ਬੈਂਕਿੰਗ ਸ਼ੇਅਰਾਂ ਵਿੱਚ ਤੇਜ਼ੀ
ਰੇਪੋ ਰੇਟ ਵਧਾਉਣ ਦੇ ਐਲਾਨ ਤੋਂ ਬਾਅਦ ਕੋਟਕ ਬੈਂਕ, ਬਜਾਜ ਫਾਇਨਾਂਸ, ICICI ਬੈਂਕ, ਐਕਸਿਸ ਬੈਂਕ ਅਤੇ ਸਟੇਟ ਬੈਂਕ ਆਫ ਇੰਡੀਆ ਵਰਗੇ ਬੈਂਕਿੰਗ ਤੇ ਫਾਇਨਾਂਸ ਸਟਾਕਾਂ ਵਿੱਚ ਤੇਜ਼ੀ ਦੇਖਣ ਨੂੰ ਮਿਲੀ।
ਇਸ ਦੀ ਇੱਕ ਵਜ੍ਹਾ ਇਹ ਹੈ ਕਿ ਰੇਪੋ ਰੇਟ ਵਧਣ ਨਾਲ ਬੈਂਕ ਫਲੋਟਿੰਗ ਰੇਟ ਵਾਲੇ ਕਰਜ਼ਿਆਂ ’ਤੇ ਵਿਆਜ ਦਰ ਵਧਾ ਸਕਦੇ ਹਨ। ਇਸ ਨਾਲ ਬੈਂਕਾਂ ਦੇ ਨੈੱਟ ਇੰਟਰੈਸਟ ਮਾਰਜਿਨ (NIM) ’ਤੇ ਸਕਾਰਾਤਮਕ ਅਸਰ ਪੈ ਸਕਦਾ ਹੈ।
RBI ਦੇ ਇਸ ਫੈਸਲੇ ਨਾਲ ਰੁਪਏ ਨੂੰ ਵੀ ਕੁਝ ਸਹਾਰਾ ਮਿਲਣ ਦੀ ਉਮੀਦ ਹੈ। ਭਾਰਤ ਅਤੇ ਅਮਰੀਕਾ ਦੀਆਂ ਵਿਆਜ ਦਰਾਂ ਵਿਚਕਾਰ ਕਰੀਬ 1.50 ਫੀਸਦੀ ਦਾ ਅੰਤਰ ਬਣਿਆ ਰਹਿਣ ਨਾਲ ਵਿਦੇਸ਼ੀ ਨਿਵੇਸ਼ਕਾਂ ਲਈ ਭਾਰਤੀ ਬਾਂਡ ਅਤੇ ਸ਼ੇਅਰ ਬਾਜ਼ਾਰ ਮੁੜ ਆਕਰਸ਼ਕ ਬਣ ਸਕਦੇ ਹਨ। ਇਸ ਨਾਲ ਬਾਜ਼ਾਰ ਵਿੱਚ ਵਿਕਰੀ ਦਾ ਦਬਾਅ ਘੱਟ ਹੋਣ ਅਤੇ ਨਿਵੇਸ਼ਕਾਂ ਦਾ ਭਰੋਸਾ ਵਧਣ ਦੀ ਉਮੀਦ ਹੈ।
ਟ੍ਰੈਂਡਿੰਗ ਟੌਪਿਕ














