Bank Deposit Rates Hike: ਆਰਬੀਆਈ (RBI) ਨੇ ਲਗਾਤਾਰ ਛੇਵੀਂ ਵਾਰ ਰੈਪੋ ਰੇਟ ਵਧਾਉਣ ਦਾ ਐਲਾਨ ਕੀਤਾ ਹੈ। ਆਰਬੀਆਈ ਦੇ ਇਸ ਐਲਾਨ ਕਾਰਨ ਕਰਜ਼ਾ ਮਹਿੰਗਾ ਹੋ ਜਾਣਾ ਤੈਅ ਹੈ। ਪਰ ਉਨ੍ਹਾਂ ਲਈ ਖੁਸ਼ਖਬਰੀ ਹੈ ਜੋ ਆਪਣੀ ਮਿਹਨਤ ਦੀ ਕਮਾਈ ਨੂੰ ਫਿਕਸਡ ਡਿਪਾਜ਼ਿਟ ਜਾਂ ਰੇਕਰਿੰਗ ਡਿਪਾਜ਼ਿਟ ਰਾਹੀਂ ਬੈਂਕਾਂ ਵਿੱਚ ਜਮ੍ਹਾ ਕਰਵਾਉਣ ਦੀ ਤਿਆਰੀ ਕਰ ਰਹੇ ਹਨ। ਆਉਣ ਵਾਲੇ ਦਿਨਾਂ 'ਚ ਬੈਂਕ ਜਲਦ ਹੀ ਜਮ੍ਹਾ (Deposit) 'ਤੇ ਵਿਆਜ ਦਰਾਂ 'ਚ ਵਾਧੇ ਦਾ ਐਲਾਨ ਕਰ ਸਕਦੇ ਹਨ।


ਆਰਬੀਆਈ ਨੇ ਮੁਦਰਾ ਨੀਤੀ (Monitory policy) ਦਾ ਐਲਾਨ ਕਰਦੇ ਹੋਏ ਰੈਪੋ ਦਰ ਨੂੰ 6.25 ਫੀਸਦੀ ਤੋਂ ਵਧਾ ਕੇ 6.50 ਫੀਸਦੀ ਕਰ ਦਿੱਤਾ ਹੈ। ਜਦੋਂ ਬੈਂਕ ਰੇਪੋ ਦਰ ਅਧਾਰਤ ਕਰਜ਼ਾ ਦਿੰਦੇ ਹਨ, ਤਾਂ ਇਹ ਹਮੇਸ਼ਾ ਰੇਪੋ ਦਰ ਤੋਂ 2.25 ਪ੍ਰਤੀਸ਼ਤ ਤੋਂ ਵੱਧ ਹੁੰਦਾ ਹੈ। ਪਰ ਡਿਪਾਜ਼ਿਟ 'ਤੇ ਵਿਆਜ ਦਰ ਰੇਪੋ ਰੇਟ ਤੋਂ ਘੱਟ ਜਾਂ ਥੋੜ੍ਹੀ ਜ਼ਿਆਦਾ ਰਹਿੰਦੀ ਹੈ। ਹੁਣ ਰੈਪੋ ਰੇਟ 6.50 ਫੀਸਦੀ ਹੋ ਗਿਆ ਹੈ, ਇਸ ਲਈ ਬੈਂਕ ਹੁਣ ਜੋ ਡਿਪਾਜ਼ਿਟ ਲੈਣਗੇ ਉਨ੍ਹਾਂ 'ਤੇ 6.50 ਫੀਸਦੀ ਤੋਂ ਜ਼ਿਆਦਾ ਵਿਆਜ ਦਰ ਮਿਲੇਗੀ। ਅਜਿਹੇ 'ਚ ਆਉਣ ਵਾਲੇ ਦਿਨਾਂ 'ਚ ਬੈਂਕ ਜਮ੍ਹਾ 'ਤੇ ਵਿਆਜ ਦਰਾਂ ਵਧਾਉਣ ਦਾ ਫੈਸਲਾ ਕਰ ਸਕਦੇ ਹਨ।


ਪਿਛਲੇ ਮਹੀਨੇ ਆਈਸੀਆਈਸੀਆਈ ਬੈਂਕ, ਆਰਬੀਐਲ ਬੈਂਕ, ਐਕਸਿਸ ਬੈਂਕ ਅਤੇ ਆਈਡੀਐਫਸੀ ਫਸਟ ਬੈਂਕ ਵਰਗੇ ਬੈਂਕਾਂ ਨੇ ਜਮ੍ਹਾ 'ਤੇ ਵਿਆਜ ਦਰਾਂ ਵਧਾਉਣ ਦਾ ਐਲਾਨ ਕੀਤਾ ਸੀ। ਜਨਤਕ ਖੇਤਰ ਦੇ ਬੈਂਕਾਂ ਨੇ ਵੀ ਜਮ੍ਹਾ ਦਰਾਂ ਵਧਾ ਦਿੱਤੀਆਂ ਹਨ। ICICI ਬੈਂਕ ਆਪਣੀਆਂ ਕੁਝ ਜਮਾਂ 'ਤੇ 7.15% ਵਿਆਜ ਦੇ ਰਿਹਾ ਹੈ, RBL ਬੈਂਕ ਵੀ FD 'ਤੇ 7.55% ਵਿਆਜ ਬੈਂਕ ਦੇ ਰਿਹਾ ਹੈ। ਵੈਸੇ ਵੀ ਬੈਂਕਾਂ ਵਿਚ ਜਮਾਂਕਰਤਾਵਾਂ (deposits) ਨੂੰ ਖੁਸ਼ ਕਰਨ ਦੀ ਹੋੜ ਲੱਗ ਗਈ ਹੈ ਤਾਂ ਕਿ ਕਰਜ਼ਿਆਂ ਦੀ ਵਧਦੀ ਮੰਗ ਨੂੰ ਪੂਰਾ ਕਰਨ ਲਈ ਨਕਦੀ ਦੀ ਉਪਲਬਧਤਾ ਪੂਰੀ ਕੀਤੀ ਜਾ ਸਕੇ। 4 ਮਈ, 2022 ਨੂੰ, ਆਰਬੀਆਈ ਨੇ ਰੈਪੋ ਰੇਟ ਵਧਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ, ਉਦੋਂ ਤੋਂ ਬੈਂਕਾਂ ਨੇ ਲਗਾਤਾਰ ਕਰਜ਼ੇ ਮਹਿੰਗੇ ਕੀਤੇ ਹਨ। ਪਰ ਬੈਂਕਾਂ ਨੇ ਜਮ੍ਹਾ ਦਰਾਂ ਨੂੰ ਉਸੇ ਦਰ 'ਤੇ ਨਹੀਂ ਵਧਾਇਆ ਜਿਸ ਨਾਲ ਉਨ੍ਹਾਂ ਨੇ ਕਰਜ਼ੇ ਮਹਿੰਗੇ ਕੀਤੇ ਸਨ। ਜਿਸ ਤੋਂ ਬਾਅਦ ਲੋਕ ਮਿਊਚਲ ਫੰਡ ਦੀ ਬਜਾਏ ਨਿਵੇਸ਼ ਕਰਨ ਨੂੰ ਤਰਜੀਹ ਦੇ ਰਹੇ ਹਨ।


ਇਹ ਵੀ ਪੜ੍ਹੋ: Cow Hug Day or Valentine: '14 ਫਰਵਰੀ ਨੂੰ ਮਨਾਓ 'ਕਾਓ ਹੱਗ ਡੇਅ', ਕੇਂਦਰ ਦੀ ਦੇਸ਼ ਵਾਸੀਆਂ ਨੂੰ ਅਪੀਲ


ਦੂਜੇ ਪਾਸੇ, 1 ਫਰਵਰੀ, 2023 ਨੂੰ ਆਪਣਾ ਪੰਜਵਾਂ ਬਜਟ ਪੇਸ਼ ਕਰਦੇ ਹੋਏ, ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਮਹਿਲਾ ਸਨਮਾਨ ਬਚਤ ਸਰਟੀਫਿਕੇਟ ਨਾਮਕ ਔਰਤਾਂ ਲਈ ਇੱਕ ਵਿਸ਼ੇਸ਼ ਜਮ੍ਹਾਂ ਯੋਜਨਾ ਦਾ ਐਲਾਨ ਕੀਤਾ। ਇਸ ਸਕੀਮ ਤਹਿਤ ਸਰਕਾਰ ਸਿਰਫ਼ ਦੋ ਸਾਲ ਦੀ ਜਮ੍ਹਾ ਰਾਸ਼ੀ 'ਤੇ 7.5 ਫੀਸਦੀ ਸਾਲਾਨਾ ਵਿਆਜ ਦੇ ਰਹੀ ਹੈ।


ਵਿੱਤ ਮੰਤਰੀ ਨੇ ਸਿਰਫ ਔਰਤਾਂ ਦੇ ਲਈ ਹੀ ਨਹੀਂ ਸਗੋਂ ਸੀਨੀਅਰ ਸੀਟੀਜਨ ਦੇ ਲਈ ਡਿਪਾਜ਼ਿਟ ਸਕੀਮ ਵਿੱਚ ਨਿਵੇਸ਼ ਕਰਨ ਦੀ ਸੀਮਾ 15 ਲੱਖ ਰੁਪਏ ਤੋਂ ਵਧਾ ਕੇ 30 ਲੱਖ ਰੁਪਏ ਕਰ ਦਿੱਤੀ ਹੈ, ਜਿਸ 'ਤੇ 8 ਫੀਸਦੀ ਵਿਆਜ ਮਿਲਦਾ ਹੈ। ਅਜਿਹੇ 'ਚ ਬੈਂਕਾਂ ਦੇ ਸਾਹਮਣੇ ਜਮ੍ਹਾਕਰਤਾਵਾਂ (Depositers) ਨੂੰ ਲੁਭਾਉਣ ਦੀ ਚੁਣੌਤੀ ਵਧ ਗਈ ਹੈ। ਜਿਸ ਤੋਂ ਬਾਅਦ ਬੈਂਕਾਂ 'ਤੇ ਜਮਾਂ 'ਤੇ ਵਿਆਜ ਦਰਾਂ ਵਧਾਉਣ ਦਾ ਦਬਾਅ ਵਧ ਗਿਆ ਹੈ।


ਇਹ ਵੀ ਪੜ੍ਹੋ: Jalandhar News: ਸੁਖਬੀਰ ਬਾਦਲ ਨੇ 'ਆਪ' ਸਰਕਾਰ 'ਤੇ ਸਾਧੇ ਨਿਸ਼ਾਨੇ, ਕਿਹਾ- ਪੰਜਾਬ 'ਚ ਸਭ ਕੁਝ ਕੇਜਰੀਵਾਲ ਦੇ ਲੋਕ ਦੇਖਦੇ, ਇਨ੍ਹਾਂ ਦੇ ਮੰਤਰੀ ਤਾਂ ਅੰਗੂਠਾ ਛਾਪ