Govt Appeals Cow Hug Day on February 14: ਐਨੀਮਲ ਵੈਲਫੇਅਰ ਬੋਰਡ ਆਫ ਇੰਡੀਆ (AWBI) ਨੇ ਦੇਸ਼ ਵਾਸੀਆਂ ਨੂੰ 14 ਫਰਵਰੀ ਨੂੰ 'ਕਾਓ ਹੱਗ ਡੇ' ਮਨਾਉਣ ਦੀ ਅਪੀਲ ਕੀਤੀ ਹੈ। 'ਵੈਲੇਨਟਾਈਨ ਡੇ' ਪੂਰੀ ਦੁਨੀਆ 'ਚ 14 ਫਰਵਰੀ ਨੂੰ ਹੀ ਮਨਾਇਆ ਜਾਂਦਾ ਹੈ। ਬੋਰਡ ਦੀ ਅਪੀਲ ਮੁਤਾਬਕ ਕਾਓ ਹੱਗ ਡੇ ਦਾ ਮਤਲਬ ਗਾਂ ਨੂੰ ਜੱਫੀ ਪਾਉਣਾ ਹੈ।


ਭਾਰਤ ਸਰਕਾਰ ਦੇ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰਾਲੇ ਦੇ ਨਿਰਦੇਸ਼ਾਂ ਹੇਠ ਪਸ਼ੂ ਕਲਿਆਣ ਬੋਰਡ ਦੁਆਰਾ ਜਾਰੀ ਕੀਤੀ ਗਈ ਅਪੀਲ ਵਿੱਚ ਕਿਹਾ ਗਿਆ ਹੈ, “ਅਸੀਂ ਸਾਰੇ ਜਾਣਦੇ ਹਾਂ ਕਿ ਗਊ ਭਾਰਤੀ ਸੰਸਕ੍ਰਿਤੀ ਅਤੇ ਪੇਂਡੂ ਅਰਥਚਾਰੇ ਦੀ ਰੀੜ੍ਹ ਦੀ ਹੱਡੀ ਹੈ, ਜੋ ਸਾਡੇ ਜੀਵਨ ਅਤੇ ਪਸ਼ੂ ਧਨ ਨੂੰ ਕਾਇਮ ਰੱਖਦੀ ਹੈ ਅਤੇ ਜੈਵ ਵਿਭਿੰਨਤਾ ਨੂੰ ਦਰਸਾਉਂਦੀ ਹੈ। ਇਸ ਨੂੰ ਕਾਮਧੇਨੂ ਅਤੇ ਗੌਮਾਤਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ।


ਇਹ ਵੀ ਪੜ੍ਹੋ: ਕੀ ਤੁਸੀਂ ਵੀ ਫਲੇਵਰ ਦੇਖ ਕੇ ਖਰੀਦਦੇ ਹੋ ਟੂਥਪੇਸਟ? ਤਾਂ ਭੁੱਲ ਕੇ ਵੀ ਨਾ ਕਰੋ ਇਹ ਗਲਤੀ, ਹੋ ਸਕਦਾ ਨੁਕਸਾਨਦਾਇਕ


ਅਪੀਲ ਵਿਚ ਅੱਗੇ ਕਿਹਾ ਗਿਆ ਹੈ, “ਪੱਛਮੀ ਸੰਸਕ੍ਰਿਤੀ ਦੀ ਤਰੱਕੀ ਕਾਰਨ ਸਾਡੇ ਸਮਿਆਂ ਵਿਚ ਵੈਦਿਕ ਪਰੰਪਰਾਵਾਂ ਲਗਭਗ ਲੁਪਤ ਹੋਣ ਦੀ ਕਗਾਰ 'ਤੇ ਹਨ। ਪੱਛਮੀ ਸੱਭਿਅਤਾ ਦੀ ਚਮਕ-ਦਮਕ ਨੇ ਸਾਡੇ ਪਦਾਰਥਕ ਸੱਭਿਆਚਾਰ ਅਤੇ ਵਿਰਸੇ ਨੂੰ ਵਿਸਾਰ ਦਿੱਤਾ ਹੈ। ਗਾਂ ਦੇ ਬੇਅੰਤ ਲਾਭਾਂ ਨੂੰ ਦੇਖਦੇ ਹੋਏ, ਗਾਂ ਨੂੰ ਗਲੇ ਲਗਾਉਣ ਨਾਲ ਭਾਵਨਾਤਮਕ ਖੁਸ਼ਹਾਲੀ ਆਵੇਗੀ, ਵਿਅਕਤੀਗਤ ਅਤੇ ਸਮੂਹਿਕ ਖੁਸ਼ੀ ਵਿੱਚ ਵਾਧਾ ਹੋਵੇਗਾ। ਇਸ ਲਈ ਗਊਮਾਤਾ ਦੀ ਮਹੱਤਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਰੇ ਗਊ ਪ੍ਰੇਮੀ ਵੀ 14 ਫਰਵਰੀ ਨੂੰ ਕਾਓ ਹੱਗ ਡੇਅ ਵਜੋਂ ਮਨਾ ਸਕਦੇ ਹਨ ਅਤੇ ਜੀਵਨ ਨੂੰ ਖੁਸ਼ਹਾਲ ਅਤੇ ਸਕਾਰਾਤਮਕ ਊਰਜਾ ਨਾਲ ਭਰਪੂਰ ਬਣਾ ਸਕਦੇ ਹਨ”,





ਇਹ ਸਮਰੱਥ ਅਧਿਕਾਰੀ ਦੀ ਪ੍ਰਵਾਨਗੀ ਨਾਲ ਅਤੇ ਪਸ਼ੂ ਪਾਲਣ ਅਤੇ ਡੇਅਰੀ ਵਿਭਾਗ, ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰਾਲੇ ਦੇ ਨਿਰਦੇਸ਼ਾਂ 'ਤੇ ਜਾਰੀ ਕੀਤਾ ਗਿਆ ਹੈ।


ਕੀ ਹੈ ਐਨੀਮਲ ਵੈਲਫੇਅਰ ਬੋਰਡ


ਐਨੀਮਲ ਵੈਲਫੇਅਰ ਬੋਰਡ ਆਫ ਇੰਡੀਆ (AWBI) ਭਾਰਤ ਸਰਕਾਰ ਦੀ ਇੱਕ ਸੰਵਿਧਾਨਕ ਸੰਸਥਾ ਹੈ, ਜਿਸ ਦੀ ਸਥਾਪਨਾ ਪ੍ਰੀਵੈਨਸ਼ਨ ਆਫ ਕਰੂਏਲਟੀ ਟੂ ਐਨੀਮਲਜ਼ ਐਕਟ, 1960 (ਪੀਸੀਏ ਐਕਟ) ਦੇ ਤਹਿਤ ਕੀਤੀ ਗਈ ਹੈ। ਇਹ ਸੰਸਥਾ ਕੇਂਦਰ ਸਰਕਾਰ ਅਤੇ ਰਾਜ ਸਰਕਾਰ ਨੂੰ ਪਸ਼ੂਆਂ ਦੀ ਭਲਾਈ ਨਾਲ ਸਬੰਧਤ ਮਾਮਲਿਆਂ ਵਿੱਚ ਸਲਾਹ ਦੇਣ ਦਾ ਕੰਮ ਕਰਦੀ ਹੈ। ਜੇਕਰ ਸਿੱਧੇ ਤੌਰ 'ਤੇ ਸਮਝਿਆ ਜਾਵੇ ਤਾਂ ਇਹ ਦੱਸਣ ਦਾ ਕੰਮ ਕਰਦਾ ਹੈ ਕਿ ਜਾਨਵਰਾਂ ਦੀ ਭਲਾਈ ਕੀ ਹੈ। ਇਹ ਸੰਸਥਾ ਪੀਸੀਏ ਐਕਟ ਨੂੰ ਲਾਗੂ ਕਰਨ ਅਤੇ ਇਸ ਐਕਟ ਅਧੀਨ ਬਣਾਏ ਨਿਯਮਾਂ ਨਾਲ ਸਬੰਧਤ ਮਾਮਲਿਆਂ ਨਾਲ ਵੀ ਨਜਿੱਠਦੀ ਹੈ।


ਇਹ ਵੀ ਪੜ੍ਹੋ: ਦਿੱਲੀ ਦੇ ਇਨ੍ਹਾਂ ਬਾਜ਼ਾਰਾਂ 'ਚ ਮਿਲਦੇ ਹਨ ਸਸਤੇ ਸਾਮਾਨ, ਬਹੁਤ ਹੀ ਸਸਤੀ ਕੀਮਤ 'ਚ ਮਿਲਦੀਆਂ ਇਲੈਕਟ੍ਰਾਨਿਕ ਚੀਜ਼ਾਂ