ਕੇਂਦਰ ਸਰਕਾਰ ਦੇ ਅਧੀਨ ਆਉਣ ਵਾਲੇ ਸਾਰੇ ਪੈਨਸ਼ਨਰਾਂ ਨੂੰ ਆਪਣੀ ਪੈਨਸ਼ਨ ਜਾਰੀ ਰੱਖਣ ਲਈ ਹਰ ਸਾਲ ਨਵੰਬਰ ਮਹੀਨੇ ਵਿੱਚ ਇੱਕ ਲਾਈਫ ਸਰਟੀਫਿਕੇਟ ਜਮ੍ਹਾ ਕਰਨਾ ਪੈਂਦਾ ਹੈ। ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ, ਸਰਕਾਰ ਨੇ ਸੀਨੀਅਰ ਨਾਗਰਿਕਾਂ ਲਈ ਇਸ ਨਿਯਮ ਵਿੱਚ ਢਿੱਲ ਦਿੱਤੀ ਸੀ।

ਨਵੀਂ ਦਿਲੀ: ਕੋਵਿਡ-19 ਸੰਕਰਮ ਫੈਲਣ ਕਾਰਨ ਸਰਕਾਰ ਨੇ ਪੈਨਸ਼ਨਰਾਂ ਨੂੰ ਜੀਵਨ ਸਰਟੀਫਿਕੇਟ ਜਮ੍ਹਾ ਕਰਨ ਦੀ ਆਖਰੀ ਤਰੀਕ ਵਿਚ ਰਾਹਤ ਦਿੱਤੀ ਹੈ। ਹੁਣ ਪੈਨਸ਼ਨਰ ਆਪਣਾ ਜੀਵਨ ਸਰਟੀਫਿਕੇਟ 28 ਫਰਵਰੀ 2021 ਤੱਕ ਜਮ੍ਹਾ ਕਰਵਾ ਸਕਦੇ ਹਨ। ਪੈਨਸ਼ਨਰਾਂ ਨੂੰ ਆਪਣੇ ਜਿਉਂਦੇ ਹੋਣ ਦੇ ਸਬੂਤ ਵਜੋਂ ਇੱਕ ਲਾਈਫ ਸਰਟੀਫਿਕੇਟ ਜਮ੍ਹਾ ਕਰਨਾ ਪੈਂਦਾ ਹੈ।

ਸਤੰਬਰ ਵਿੱਚ ਵਧਾਈ ਸੀ ਡੈੱਡਲਾਈਨ:
ਸਤੰਬਰ ਦੀ ਸ਼ੁਰੂਆਤ ਵਿੱਚ ਸਰਕਾਰ ਨੇ ਜੀਵਨ ਸਰਟੀਫਿਕੇਟ ਜਮ੍ਹਾਂ ਕਰਨ ਦੀ ਅੰਤਮ ਤਾਰੀਖ 1 ਨਵੰਬਰ 2020 ਤੋਂ ਵਧਾ ਕੇ 31 ਦਸੰਬਰ 2020 ਕਰ ਦਿੱਤੀ ਸੀ। ਹੁਣ ਇੱਕ ਵਾਰ ਫਿਰ ਜੀਵਨ ਸਰਟੀਫਿਕੇਟ ਜਮ੍ਹਾ ਕਰਨ ਦੀ ਤਰੀਕ ਵਧਾ ਦਿੱਤੀ ਗਈ ਹੈ। ਇਸ ਤਹਿਤ ਪੈਨਸ਼ਨਰ ਆਪਣੀ ਲਾਈਫ ਸਰਟੀਫਿਕੇਟ 28 ਫਰਵਰੀ 2021 ਤੱਕ ਵਧਾ ਸਕਦੇ ਹਨ। ਹਾਲਾਂਕਿ, ਇਸ ਮਿਆਦ ਦੇ ਦੌਰਾਨ ਉਸ ਦੀ ਪੈਨਸ਼ਨ ਬਗੈਰ ਕਿਸੇ ਰੁਕਾਵਟ ਦੇ ਮਿਲਦੀ ਰਹੇਗੀ।

ਲਾਈਫ ਸਰਟੀਫਿਕੇਟ ਇੱਥੇ ਜਮ੍ਹਾਂ ਕੀਤਾ ਜਾ ਸਕਦਾ:

ਪੈਨਸ਼ਨਰ ਵਲੋਂ ਜੀਵਨ ਸਰਟੀਫਿਕੇਟ ਆਪਣੇ ਪੈਨਸ਼ਨ ਖਾਤੇ ਦੇ ਨਾਲ ਬੈਂਕ ਬ੍ਰਾਂਚ ਜਾਂ ਕਿਸੇ ਵੀ ਸ਼ਾਖਾ ਵਿੱਚ ਜਾ ਕੇ ਦਿੱਤਾ ਜਾ ਸਕਦਾ ਹੈ। ਇਹ ਤੁਹਾਡੇ ਨਿੱਜੀ ਕੰਪਿਊਟਰ, ਲੈਪਟਾਪ ਜਾਂ ਮੋਬਾਈਲ ਤੋਂ https://jeevanpramaan.gov.in ਰਾਹਾਂ, ਉਮੰਗ ਐਪ ਰਾਹਾਂ ਨਜ਼ਦੀਕੀ ਆਧਾਰ ਆਉਟਲੈਟ / ਸੀਐਸਸੀ ਤੋਂ, ਕਿਸੇ ਵੀ ਸ਼ਾਖਾ ਵਿੱਚ ਡਿਜੀਟਲ ਰੂਪ ਵਿੱਚ ਜਮ੍ਹਾ ਕੀਤਾ ਜਾ ਸਕਦਾ ਹੈ। ਇਸਦੇ ਲਈ ਆਧਾਰ ਨੰਬਰ, ਮੋਬਾਈਲ ਨੰਬਰ, ਪੈਨਸ਼ਨ ਭੁਗਤਾਨ ਆਰਡਰ (PPO) ਨੰਬਰ ਅਤੇ ਖਾਤਾ ਨੰਬਰ ਲੋੜੀਂਦਾ ਹੁੰਦਾ ਹੈ। ਲਾਈਫ ਸਰਟੀਫਿਕੇਟ ਨੂੰ ਭੌਤਿਕ ਰੂਪ ਵਿੱਚ ਜਮ੍ਹਾ ਕਰਾਉਣ ਲਈ ਇਸਨੂੰ ਬੈਂਕਾਂ ਦੀ ਵੈਬਸਾਈਟ ਤੋਂ ਡਾਉਨਲੋਡ ਕਰਕੇ ਭਰ ਕੇ ਜਮ੍ਹਾ ਕੀਤਾ ਜਾ ਸਕਦਾ ਹੈ।