ਪੜਚੋਲ ਕਰੋ
Advertisement
ਰਿਲਾਇੰਸ ਦੇ ਕਰਮਚਾਰੀਆਂ ਦੀ ਤਨਖਾਹ 'ਤੇ ਕੁਹਾੜਾ, ਮੁਕੇਸ਼ ਅੰਬਾਨੀ ਨੂੰ ਵੀ ਮਿਲੇਗੀ ਘੱਟ ਸੈਲਰੀ
ਮੁਕੇਸ਼ ਅੰਬਾਨੀ ਦੀ ਇਸ ਵੇਲੇ 15 ਕਰੋੜ ਰੁਪਏ ਸਾਲਾਨਾ ਤਨਖਾਹ ਹੈ ਤੇ ਉਸ ਦੀ ਤਨਖਾਹ ਲਗਾਤਾਰ 11 ਸਾਲਾਂ ਤੋਂ ਨਹੀਂ ਵਧੀ। ਉਸ ਦਾ ਆਖਰੀ ਇੰਕਰੀਮੈਂਟ 2008-09 ‘ਚ ਹੋਇਆ ਸੀ।
ਮੁੰਬਈ: ਦੇਸ਼ ਦੀ ਦਿੱਗਜ ਰਿਲਾਇੰਸ ਇੰਡਸਟਰੀਜ਼ (Reliance Industries) ਨੇ ਆਪਣੀ ਹਾਈਡ੍ਰੋਕਾਰਬਨ ਡਿਵੀਜ਼ਨ (hydrocarbon division) ‘ਚ ਕੁਝ ਕਰਮਚਾਰੀਆਂ ਦੀ ਤਨਖਾਹ ‘ਚ 10% ਦੀ ਕਟੌਤੀ (reduce salaries) ਕਰਨ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਕੰਪਨੀ ਦੇ ਬੋਰਡ ਦੇ ਡਾਇਰੈਕਟਰਾਂ ਨਾਲ ਟੌਪ ਪ੍ਰਬੰਧਕਾਂ ਦੀ ਤਨਖਾਹ ‘ਚ ਹੋਰ ਕਮੀ ਹੋਵੇਗੀ।
ਮੁਕੇਸ਼ ਅੰਬਾਨੀ ਤੋਂ ਇਲਾਵਾ ਹੋਰ ਅਧਿਕਾਰੀਆਂ ਦੀ ਤਨਖਾਹ:
ਦੱਸ ਦਈਏ ਕਿ ਮੁਕੇਸ਼ ਅੰਬਾਨੀ ਦੀ ਇਸ ਵੇਲੇ 15 ਕਰੋੜ ਰੁਪਏ ਸਾਲਾਨਾ ਤਨਖਾਹ ਹੈ ਤੇ ਉਸ ਦੀ ਤਨਖਾਹ ਲਗਾਤਾਰ 11 ਸਾਲਾਂ ਤੋਂ ਨਹੀਂ ਵਧੀ। ਉਸ ਦਾ ਆਖਰੀ ਇੰਕਰੀਮੈਂਟ 2008-09 ‘ਚ ਹੋਇਆ ਸੀ। ਇਸ ਦੇ ਨਾਲ ਹੀ ਉਸ ਦੀ ਤਨਖਾਹ 15 ਕਰੋੜ ਰੁਪਏ ਸੀ। ਉਸ ਦਾ ਭੱਤਾ ਵੀ ਇਸ ‘ਚ ਸ਼ਾਮਲ ਹੈ ਜੋ 4.45 ਕਰੋੜ ਹੈ। ਜਦੋਂ ਕਿ ਤਨਖਾਹ ‘ਚ 9.53 ਕਰੋੜ ਰੁਪਏ ਕਮਿਸ਼ਨ ਹੈ।
ਹਾਲਾਂਕਿ, ਇਸ ਦੌਰਾਨ ਮੁਕੇਸ਼ ਅੰਬਾਨੀ ਦੇ ਚਚੇਰੇ ਭਰਾ ਨਿਖਿਲ ਮੇਸਵਾਨੀ ਤੇ ਹਿਟਲ ਮੇਸਵਾਨੀ ਦੀ ਤਨਖਾਹ ਵਿੱਚ ਵਾਧਾ ਹੋਇਆ ਹੈ। ਨਿਖਿਲ ਨੂੰ ਪਿਛਲੇ ਵਿੱਤੀ ਸਾਲ 20.57 ਕਰੋੜ ਰੁਪਏ ਤੇ ਹਿੱਟਲ ਨੂੰ 19.99 ਕਰੋੜ ਰੁਪਏ ਦੀ ਤਨਖਾਹ ਮਿਲੀ ਹੈ। ਕੰਪਨੀ ਦੇ ਕਾਰਜਕਾਰੀ ਨਿਰਦੇਸ਼ਕ ਪੀਐਮਐਸ ਪ੍ਰਸਾਦ ਦਾ ਤਨਖਾਹ ਪੈਕੇਜ 10 ਕਰੋੜ ਰੁਪਏ ਤੋਂ ਵੱਧ ਹੈ।
ਮੁਕੇਸ਼ ਅੰਬਾਨੀ ਦੀ ਤਨਖਾਹ ਕਈ ਸਾਲਾਂ ਤੋਂ ਨਹੀਂ ਵਧੀ:
ਸੂਤਰਾਂ ਅਨੁਸਾਰ ਟੌਪ ਪ੍ਰਬੰਧਕਾਂ ਜਾਂ ਬੋਰਡ ਡਾਇਰੈਕਟਰਾਂ ਦੀ ਤਨਖਾਹ ‘ਚ 30 ਤੋਂ 50 ਪ੍ਰਤੀਸ਼ਤ ਤੱਕ ਕਮੀ ਆ ਸਕਦੀ ਹੈ। ਇਸ ਤੋਂ ਇਲਾਵਾ ਕੰਪਨੀ ਦੇ ਚੇਅਰਮੈਨ ਮੁਕੇਸ਼ ਅੰਬਾਨੀ ਆਪਣੀ ਪੂਰੀ ਤਨਖਾਹ ਛੱਡ ਸਕਦੇ ਹਨ। ਏਸ਼ੀਆ ਦੇ ਸਭ ਤੋਂ ਅਮੀਰ ਉਦਯੋਗਪਤੀ ਮੁਕੇਸ਼ ਅੰਬਾਨੀ ਵੈਸੇ ਵੀ ਘੱਟ ਤਨਖਾਹ ਲੈਂਦੇ ਹਨ ਤੇ ਉਨ੍ਹਾਂ ਦੀ ਤਨਖਾਹ ਕਈ ਸਾਲਾਂ ਤੋਂ ਨਹੀਂ ਵਧੀ। ਤਨਖਾਹ ਵਿੱਚ ਇਸ ਕਟੌਤੀ ਦੇ ਪੱਤਰ ‘ਤੇ ਕੰਪਨੀ ਦੇ ਈਡੀ ਹੇਟਲ ਆਰ ਮੇਸਵਾਨੀ ਨੇ ਦਸਤਖਤ ਹਨ।
ਹਾਈਡਰੋਕਾਰਬਨ ਵਿਭਾਗ ਦੇ ਕਰਮਚਾਰੀਆਂ ਦੀ ਤਨਖਾਹ ਕਟੌਤੀ ਕੀਤੀ ਜਾਏਗੀ:
ਹਾਸਲ ਜਾਣਕਾਰੀ ਅਨੁਸਾਰ ਤਨਖਾਹ ਵਿੱਚ ਕਟੌਤੀ ਹਾਈਡ੍ਰੋਕਾਰਬਨ ਵਿਭਾਗ ਦੇ ਸਾਰੇ ਕਰਮਚਾਰੀਆਂ ‘ਤੇ ਲਾਗੂ ਹੋਵੇਗੀ ਜਿਨ੍ਹਾਂ ਦੀ ਤਨਖਾਹ 15 ਲੱਖ ਰੁਪਏ ਸਾਲਾਨਾ ਤੋਂ ਵੱਧ ਹੋਵੇਗੀ। ਉਹ ਕਰਮਚਾਰੀ ਜਿਨ੍ਹਾਂ ਦੀ ਤਨਖਾਹ ਇਸ ਤੋਂ ਘੱਟ ਹੋਵੇਗੀ। ਇਸ ਫ਼ੈਸਲੇ ਦਾ ਕੋਈ ਅਸਰ ਨਹੀਂ ਹੋਏਗਾ। ਹਾਈਡ੍ਰੋਕਾਰਬਨ ਕਾਰੋਬਾਰ ਕੋਵਿਡ-19 ਤੋਂ ਬੁਰੀ ਤਰ੍ਹਾਂ ਪ੍ਰਭਾਵਤ ਹੋਇਆ ਹੈ। ਇਸ ਉਤਪਾਦ ਦੀ ਮੰਗ ‘ਤੇ ਕਾਫ਼ੀ ਪ੍ਰਭਾਵ ਪਿਆ ਹੈ।
Follow ਕਾਰੋਬਾਰ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਪੰਜਾਬ
ਦੇਸ਼
ਪੰਜਾਬ
Advertisement