ਮੁੰਬਈ:ਵਿਦੇਸ਼ਾਂ 'ਚ ਡਾਲਰ ਕਮਜੋਰ ਹੋਣ ਤੇ ਸ਼ੇਅਰ ਬਜ਼ਾਰ 'ਚ ਵਿਦੇਸ਼ੀ ਨਿਵੇਸ਼ ਦਰਮਿਆਨ ਇੰਟਰਬੈਂਕ ਫੌਰਨ ਐਕਸਚੇਂਜ ਮਾਰਕੀਟ 'ਚ ਬੁੱਧਵਾਰ ਰੁਪਇਆ ਪੰਜ ਪੈਸੇ ਦੀ ਤੇਜ਼ੀ ਨਾਲ 73.58 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਇਆ। ਬਜ਼ਾਰ ਸੂਤਰਾਂ ਨੇ ਦੱਸਿਆ ਕਿ ਘਰੇਲੂ ਸ਼ੇਅਰ ਬਜ਼ਾਰ ਦੀ ਮਜਬੂਤੀ ਨਾਲ ਰੁਪਏ ਦੇ ਪ੍ਰਤੀ ਨਿਵੇਸ਼ਕਾਂ ਦੀ ਧਾਰਨਾਂ 'ਚ ਸੁਧਾਰ ਆਇਆ।
ਇੰਟਰਬੈਂਕ ਫੌਰਨ ਐਕਸਚੇਂਜ ਮਾਰਕਿਟ 'ਚ ਸਵੇਰੇ ਰੁਪਇਆ ਪ੍ਰਤੀ ਡਾਲਰ 73.49 'ਤੇ ਖੁੱਲ੍ਹਾ। ਕਾਰੋਬਾਰ ਦੌਰਾਨ ਇਹ 73.48 ਦੇ ਪੱਧਰ 'ਤੇ 73.60 ਰੁਪਏ ਦੇ ਸਿਖਰਲੇ ਪੱਧਰ ਨੂੰ ਛੂਹਣ ਤੋਂ ਬਾਅਦ ਅੰਤ 'ਚ ਪਿਛਲੇ ਦਿਨ ਦੇ ਬੰਦ ਭਾਅ ਦੇ ਮੁਕਾਬਲੇ ਪੰਜ ਪੈਸੇ ਦੀ ਤੇਜ਼ੀ ਨਾਲ 73.58 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਇਆ।
ਇਸ ਦੌਰਾਨ ਦੁਨੀਆਂ ਦੀਆਂ ਛੇ ਮੁੱਖ ਮੁਦਰਾਵਾਂ ਦੇ ਮੁਕਾਬਲੇ ਡਾਲਰ ਦਾ ਰੁਖ ਦਰਸਾਉਣ ਵਾਲਾ ਡਾਲਰ ਸੂਚਕਅੰਕ 0.35 ਪ੍ਰਤੀਸ਼ਤ ਘਟ ਕੇ 90.15 ਰਹਿ ਗਿਆ। ਬੰਬਈ ਸ਼ੇਅਰ ਬਜ਼ਾਰ ਦਾ 30 ਸ਼ੇਅਰਾਂ ਦਾ ਸੂਚਕਅੰਕ ਸੈਂਸੇਕਸ 403.29 ਅੰਕਾਂ ਦੀ ਤੇਜ਼ੀ ਨਾਲ 46,666 ਅੰਕਾਂ 'ਤੇ ਬੰਦ ਹੋਇਆ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਘਰੇਲੂ ਸ਼ੇਅਰ ਬਜ਼ਾਰ ਦੀ ਮਜਬੂਤੀ ਨਾਲ ਰੁਪਏ 'ਚ ਆਈ ਰਿਕਾਰਡ ਤੇਜ਼ੀ, 73.58 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਇਆ ਬਜ਼ਾਰ
ਏਬੀਪੀ ਸਾਂਝਾ
Updated at:
17 Dec 2020 05:46 AM (IST)
ਬਜ਼ਾਰ ਸੂਤਰਾਂ ਨੇ ਦੱਸਿਆ ਕਿ ਘਰੇਲੂ ਸ਼ੇਅਰ ਬਜ਼ਾਰ ਦੀ ਮਜਬੂਤੀ ਨਾਲ ਰੁਪਏ ਦੇ ਪ੍ਰਤੀ ਨਿਵੇਸ਼ਕਾਂ ਦੀ ਧਾਰਨਾਂ 'ਚ ਸੁਧਾਰ ਆਇਆ।
- - - - - - - - - Advertisement - - - - - - - - -