ਪੜਚੋਲ ਕਰੋ
Advertisement
SBI ਨੇ ਆਪਣੇ ਗਾਹਕਾਂ ਲਈ ਸ਼ੁਰੂ ਕੀਤੀ ਖਾਸ ਓਵਰਡ੍ਰਾਫਟ ਸਹੂਲਤ, ਇੰਜ ਮਿਲ ਸਕਦਾ ਫਾਇਦਾ
ਸਟੇਟ ਬੈਂਕ ਆਫ਼ ਇੰਡੀਆ (SBI) ਆਪਣੇ ਗਾਹਕਾਂ ਨੂੰ ਖਾਸ ਸਹੂਲਤ ਦੇਣ ਜਾ ਰਿਹਾ ਹੈ, ਜਿਸ ਜ਼ਰੀਏ ਤੁਸੀਂ ਆਪਣੇ ਬੈਂਕ ਖਾਤੇ ਵਿੱਚੋਂ ਮੌਜੂਦ ਬਕਾਇਆ ਤੋਂ ਇਲਾਵਾ ਵੀ ਪੈਸੇ ਕੱਢਵਾ ਸਕਦੇ ਹੋ। ਜਾਣੋ ਕਿਵੇਂ।
ਨਵੀਂ ਦਿੱਲੀ: ਸਟੇਟ ਬੈਂਕ ਆਫ਼ ਇੰਡੀਆ (ਐਸਬੀਆਈ) ਆਪਣੇ ਗਾਹਕਾਂ ਨੂੰ ਇੱਕ ਖਾਸ ਸਹੂਲਤ ਦਿੰਦਾ ਹੈ, ਜਿਸ ਜ਼ਰੀਏ ਤੁਸੀਂ ਸਿਰਫ ਆਪਣੇ ਬੈਂਕ ਖਾਤੇ ਵਿੱਚ ਮੌਜੂਦ ਬਕਾਇਆ ਰਕਮ ਤੋਂ ਵੱਧ ਵਾਪਸ ਲੈ ਸਕਦੇ ਹੋ। ਬੈਂਕ ਦੀ ਇਹ ਸਹੂਲਤ ਓਵਰਡ੍ਰਾਫਟ ਸੁਵਿਧਾ ਹੈ।
ਹੁਣ ਜਾਣੋ ਕੀ ਹੈ ਓਵਰਡ੍ਰਾਫਟ ਫੈਸਿਲਿਟੀ ?
ਓਵਰਡ੍ਰਾਫਟ ਇੱਕ ਤਰ੍ਹਾਂ ਦਾ ਲੋਨ ਹੁੰਦਾ ਹੈ ਜਿਸ ਦੇ ਚੱਲਦੇ ਗਾਹਕ ਆਪਣੇ ਬੈਂਕ ਅਕਾਊਟ ਤੋਂ ਮੌਜੂਦਾ ਬੈਲੰਸ ਤੋਂ ਜ਼ਿਆਦਾ ਪੈਸੇ ਕਢਵਾ ਸਕਦਾ ਹੈ। ਇਸ ਦੌਰਾਨ ਵੀ ਗਾਹਕ ਨੂੰ ਇਹ ਪੈਸੇ ਇੱਕ ਤੈਅ ਮਿਆਦ ਦੇ ਅੰਦਰ ਦੇਣੇ ਹੁੰਦਾ ਹੈ ਤੇ ਇਸ 'ਤੇ ਵਿਆਜ ਵੀ ਲੱਗਦਾ ਹੈ।
ਦੱਸ ਦਈਏ ਕਿ ਇਸ ਸੁਵਿਧਾ 'ਤੇ ਵਿਆਜ ਡੇਲੀ ਬੇਸਿਸ ਮੁਤਾਬਕ ਲਾਇਆ ਜਾਂਦਾ ਹੈ। ਓਵਰਡ੍ਰਾਫਟ ਫੈਸਿਲਟੀ ਕੋਈ ਵੀ ਬੈਂਕ ਜਾਂ ਨਾਨ-ਬੈਂਕਿੰਗ ਫਾਇਨਾਂਸ਼ੀਅਲ ਕੰਪਨੀ (NBFC) ਦੇ ਸਕਦੀ ਹੈ। ਤੁਹਾਨੂੰ ਮਿਲਣ ਵਾਲੇ ਓਵਰਡ੍ਰਾਫਟ ਦੀ ਲਿਮਟ ਕੀ ਰਹੇਗੀ। ਇਹ ਬੈਂਕ ਜਾਂ NBFCs ਤੈਅ ਕਰਦਾ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਜੇ ਤੁਸੀਂ ਓਵਰਡ੍ਰਾਫਟ ਨੂੰ ਵਾਪਸ ਕਰਨ ਵਿੱਚ ਅਸਮਰੱਥ ਹੋ, ਤਾਂ ਇਸ ਦਾ ਉਨ੍ਹਾਂ ਚੀਜ਼ਾਂ ਨਾਲ ਭੁਗਤਾਨ ਕੀਤਾ ਜਾਵੇਗਾ ਜੋ ਤੁਸੀਂ ਗਹਿਣੇ ਰੱਖੀ ਹੈ ਪਰ ਜੇ ਓਵਰਡ੍ਰਾਫਟ ਦੀ ਰਕਮ ਗਹਿਣੇ ਰੱਖੀ ਚੀਜ਼ ਦੇ ਮੁੱਲ ਤੋਂ ਵੱਧ ਹੈ, ਤਾਂ ਤੁਹਾਨੂੰ ਬਾਕੀ ਦੇ ਪੈਸੇ ਦੇਣੇ ਪੈਣਗੇ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904SBI सेविंग खाता मतलब अद्भुत लाभ ! इस स्वतंत्रता दिवस सेविंग खातों में SMS अलर्ट और न्यूनतम बैलेंस चार्जेज से मुक्त हो जाइए | अनावश्यक ऍप्स से छुटकारा पाने के लिए आज ही #YONOSBI डाउनलोड करे: https://t.co/wWHot51u7y#HappyIndependenceDay #Freedom #SMSAlert #MinimumMonthlyBalance pic.twitter.com/8Z3wtu4CVy
— State Bank of India (@TheOfficialSBI) August 15, 2020
Follow ਕਾਰੋਬਾਰ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਵਿਸ਼ਵ
ਲੁਧਿਆਣਾ
ਦੇਸ਼
Advertisement