SBI Mega E-Auction: ਜੇ ਤੁਸੀਂ ਵੀ ਸਸਤੇ ਵਿੱਚ ਮਕਾਨ, ਦੁਕਾਨ ਜਾਂ ਪਲਾਟ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਇਹ ਤੁਹਾਡੇ ਲਈ ਖੁਸ਼ਖਬਰੀ ਹੈ। ਦੇਸ਼ ਦਾ ਸਭ ਤੋਂ ਵੱਡਾ ਜਨਤਕ ਖੇਤਰ ਦਾ ਬੈਂਕ ਤੁਹਾਨੂੰ ਇਹ ਮੌਕਾ ਦੇ ਰਿਹਾ ਹੈ। ਐਸਬੀਆਈ (ਸਟੇਟ ਬੈਂਕ ਆਫ਼ ਇੰਡੀਆ SBI) 25 ਅਕਤੂਬਰ ਨੂੰ ਇੱਕ ਮੈਗਾ ਈ-ਨੀਲਾਮੀ ਕਰਨ ਜਾ ਰਿਹਾ ਹੈ, ਜਿਸ ਵਿੱਚ ਤੁਸੀਂ ਬਾਜ਼ਾਰ ਦੇ ਮੁਕਾਬਲੇ ਘੱਟ ਦਰਾਂ ਤੇ ਸੰਪਤੀ ਪ੍ਰਾਪਤ ਕਰ ਸਕਦੇ ਹੋ।
ਖਾਸ ਗੱਲ ਇਹ ਹੈ ਕਿ ਕੋਈ ਵੀ ਵਿਅਕਤੀ ਇਸ ਨੀਲਾਮੀ ਪ੍ਰਕਿਰਿਆ ਵਿੱਚ ਹਿੱਸਾ ਲੈ ਸਕਦਾ ਹੈ। ਐਸਬੀਆਈ ਨੇ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਇਸ ਨੀਲਾਮੀ ਵਿੱਚ ਰਿਹਾਇਸ਼ੀ, ਵਪਾਰਕ, ਉਦਯੋਗਿਕ ਤੇ ਖੇਤੀਬਾੜੀ ਸਮੇਤ ਹਰ ਪ੍ਰਕਾਰ ਦੀ ਸੰਪਤੀ ਦੀ ਨੀਲਾਮੀ ਬੈਂਕ ਦੁਆਰਾ ਕੀਤੀ ਜਾਵੇਗੀ। ਤੁਸੀਂ ਆਪਣੀ ਜ਼ਰੂਰਤ ਦੇ ਅਨੁਸਾਰ ਕਿਸੇ ਵੀ ਸੰਪਤੀ ਲਈ ਬੋਲੀ ਲਗਾ ਸਕਦੇ ਹੋ।
ਐਸਬੀਆਈ ਨੇ ਕੀਤਾ ਟਵੀਟ
ਭਾਰਤੀ ਸਟੇਟ ਬੈਂਕ ਨੇ ਆਪਣੇ ਅਧਿਕਾਰਤ ਟਵਿੱਟਰ 'ਤੇ ਟਵੀਟ ਕਰਕੇ ਮੈਗਾ ਈ-ਨੀਲਾਮੀ ਬਾਰੇ ਜਾਣਕਾਰੀ ਦਿੱਤੀ ਹੈ। ਬੈਂਕ ਨੇ ਟਵੀਟ ਵਿੱਚ ਲਿਖਿਆ ਹੈ ਕਿ ਤੁਸੀਂ ਆਪਣੇ ਘਰ ਲਈ ਬੋਲੀ ਲਗਾਓ! ਈ-ਨੀਲਾਮੀ ਦੌਰਾਨ ਸਾਡੇ ਨਾਲ ਸ਼ਾਮਲ ਹੋਵੋ ਅਤੇ ਆਪਣੀ ਸਰਬੋਤਮ ਬੋਲੀ ਲਗਾਓ। ਇਸ ਤੋਂ ਇਲਾਵਾ, ਤੁਸੀਂ ਇਸ ਨਿਲਾਮੀ ਬਾਰੇ ਵਧੇਰੇ ਜਾਣਕਾਰੀ ਲਈ ਅਧਿਕਾਰਤ ਲਿੰਕ https://bank.sbi/web/sbi-in-the-news/auction-notices/bank-e-auctions ’ਤੇ ਵੀ ਜਾ ਸਕਦੇ ਹੋ।
12315 ਘਰ ਦੀ ਨੀਲਾਮੀ
IBAPI ਦੇ ਅਨੁਸਾਰ, ਬੈਂਕ ਇਸ ਨਿਲਾਮੀ ਵਿੱਚ 12315 ਰਿਹਾਇਸ਼ੀ ਸੰਪਤੀਆਂ ਦੀ ਨੀਲਾਮੀ ਕਰੇਗਾ। ਇਸ ਤੋਂ ਇਲਾਵਾ 2749 ਵਪਾਰਕ ਸੰਪਤੀਆਂ, 1415 ਉਦਯੋਗਿਕ ਸੰਪਤੀਆਂ, 100 ਖੇਤੀ ਸੰਪਤੀਆਂ ਦੀ ਨੀਲਾਮੀ ਕੀਤੀ ਜਾ ਰਹੀ ਹੈ।
ਈ-ਨੀਲਾਮੀ ਵਿੱਚ ਇੰਝ ਲਵੋ ਹਿੱਸਾ
· ਜੇ ਤੁਸੀਂ ਇਸ ਬੋਲੀ ਵਿੱਚ ਹਿੱਸਾ ਲੈਣਾ ਚਾਹੁੰਦੇ ਹੋ, ਤਾਂ ਤੁਹਾਨੂੰ ਆਪਣੇ ਮੋਬਾਈਲ ਨੰਬਰ ਅਤੇ ਈਮੇਲ-ਆਈਡੀ ਦੁਆਰਾ ਈ-ਨੀਲਾਮੀ (e-Auction) ਪੋਰਟਲ ’ਤੇ ਰਜਿਸਟਰ ਹੋਣਾ ਪਵੇਗਾ।
· ਇਸ ਤੋਂ ਬਾਅਦ ਸਾਰੇ ਲੋੜੀਂਦੇ ਦਸਤਾਵੇਜ਼ ਅਪਲੋਡ ਕਰਨੇ ਪੈਣਗੇ।
· ਕੇਵਾਈਸੀ ਦਸਤਾਵੇਜ਼ ਦੀ ਈ-ਨੀਲਾਮੀ ਸਰਵਿਸ ਪ੍ਰੋਵਾਈਡਰ ਦੁਆਰਾ ਤਸਦੀਕ ਕੀਤੀ ਜਾਏਗੀ।
· ਨੀਲਾਮੀ ਵਿੱਚ ਹਿੱਸਾ ਲੈਣ ਵਾਲੇ ਵਿਅਕਤੀ ਦੇ ਡਿਜੀਟਲ ਦਸਤਖਤ ਹੋਣੇ ਚਾਹੀਦੇ ਹਨ।
· ਇਸ ਤੋਂ ਬਾਅਦ, ਤੁਹਾਨੂੰ ਸੰਬੰਧਤ ਬੈਂਕ ਬ੍ਰਾਂਚ ਵਿੱਚ ਕੇਵਾਈਸੀ ਦਸਤਾਵੇਜ਼ ਦਿਖਾਉਣੇ ਪੈਣਗੇ।
· ਬੋਲੀਕਾਰਾਂ ਨੂੰ ਨੀਲਾਮੀ ਦੇ ਨਿਯਮਾਂ ਅਨੁਸਾਰ ਈ-ਨਿਲਾਮੀ ਦੀ ਮਿਤੀ 'ਤੇ ਨੀਲਾਮੀ ਦੇ ਸਮੇਂ ਦੌਰਾਨ ਲੌਗ–ਇਨ ਕਰਨਾ ਅਤੇ ਬੋਲੀ ਲਗਾਉਣੀ ਹੋਵੇਗੀ।
ਇੱਥੋਂ ਕਰੋ ਲੌਗ–ਇਨ
ਤੁਹਾਨੂੰ ਦੱਸ ਦੇਈਏ ਕਿ ਬੋਲੀਕਾਰ ਨੀਲਾਮੀ ਵਾਲੇ ਦਿਨ ਇਸ ਲਿੰਕ https://www.mstcecommerce.com/
ਕਿਸ ਕਿਸਮ ਦੀ ਸੰਪਤੀ ਦੀ ਕੀਤੀ ਜਾਂਦੀ ਨੀਲਾਮੀ
ਤੁਹਾਨੂੰ ਦੱਸ ਦੇਈਏ ਕਿ ਬਹੁਤ ਸਾਰੇ ਲੋਕ ਪ੍ਰਾਪਰਟੀ ਲਈ ਬੈਂਕ ਤੋਂ ਕਰਜ਼ਾ ਲੈਂਦੇ ਹਨ, ਪਰ ਕਿਸੇ ਕਾਰਨ ਉਹ ਆਪਣਾ ਕਰਜ਼ਾ ਮੋੜਨ ਵਿੱਚ ਅਸਮਰੱਥ ਹੁੰਦੇ ਹਨ, ਤਾਂ ਉਨ੍ਹਾਂ ਸਾਰੇ ਲੋਕਾਂ ਦੀ ਜ਼ਮੀਨ ਜਾਂ ਪਲਾਟ ਬੈਂਕ ਦੁਆਰਾ ਆਪਣੇ ਕਬਜ਼ੇ ਵਿੱਚ ਲੈ ਲਏ ਜਾਂਦੇ ਹਨ। ਅਜਿਹੀਆਂ ਸੰਪਤੀਆਂ ਨੂੰ ਸਮੇਂ–ਸਮੇਂ ’ਤੇ ਬੈਂਕਾਂ ਦੁਆਰਾ ਨੀਲਾਮ ਕੀਤਾ ਜਾਂਦਾ ਹੈ। ਇਸ ਨੀਲਾਮੀ ਵਿੱਚ, ਬੈਂਕ ਜਾਇਦਾਦ ਵੇਚ ਕੇ ਆਪਣੇ ਬਕਾਏ ਦੀ ਵਸੂਲੀ ਕਰਦਾ ਹੈ।