Stock Market After Hindenburg: ਹਿੰਡਨਬਰਗ ਰਿਸਰਚ ਦੀ ਰਿਪੋਰਟ ਤੋਂ ਬਾਅਦ ਅੱਜ ਸੋਮਵਾਰ 12 ਅਗਸਤ ਨੂੰ ਸ਼ੇਅਰ ਬਾਜ਼ਾਰ ਪਹਿਲੀ ਵਾਰ ਗਿਰਾਵਟ ਨਾਲ ਖੁੱਲ੍ਹਿਆ। ਸ਼ੇਅਰ ਬਾਜ਼ਾਰ 'ਚ ਫੌਰੀ ਤੌਰ 'ਤੇ ਜ਼ਿਆਦਾ ਨੁਕਸਾਨ ਨਜ਼ਰ ਨਹੀਂ ਆ ਰਿਹਾ ਹੈ ਅਤੇ ਬਾਜ਼ਾਰ ਮਾਮੂਲੀ ਗਿਰਾਵਟ ਨਾਲ ਖੁੱਲ੍ਹਿਆ ਹੈ। ਓਲਾ ਇਲੈਕਟ੍ਰਿਕ ਦੇ ਨਿਵੇਸ਼ਕਾਂ ਲਈ ਧਮਾਕੇਦਾਰ ਵਾਧਾ ਜਾਰੀ ਹੈ ਅਤੇ ਇਹ 100 ਰੁਪਏ ਨੂੰ ਪਾਰ ਕਰ ਗਿਆ ਹੈ। 



ਕਿਵੇਂ ਖੁੱਲ੍ਹਿਆ ਬਾਜ਼ਾਰ


ਅੱਜ ਸ਼ੇਅਰ ਬਾਜ਼ਾਰ 'ਚ ਗਿਰਾਵਟ ਦਾ ਡਰ ਬਣਿਆ ਹੋਇਆ ਸੀ ਅਤੇ ਘਰੇਲੂ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਲਾਲ ਰੰਗ 'ਚ ਹੋਈ ਹੈ। BSE ਸੈਂਸੈਕਸ 375.79 ਅੰਕ ਜਾਂ 0.47 ਫੀਸਦੀ ਦੀ ਗਿਰਾਵਟ ਨਾਲ 79,330.12 'ਤੇ ਖੁੱਲ੍ਹਿਆ। NSE ਦਾ ਨਿਫਟੀ 47.45 ਅੰਕ ਜਾਂ 0.19 ਫੀਸਦੀ ਦੀ ਗਿਰਾਵਟ ਨਾਲ 24,320.05 'ਤੇ ਖੁੱਲ੍ਹਿਆ। ਬਾਜ਼ਾਰ ਖੁੱਲ੍ਹਦੇ ਹੀ ਸ਼ੁਰੂਆਤੀ ਮਿੰਟਾਂ 'ਚ ਅਡਾਨੀ ਦੇ ਸ਼ੇਅਰਾਂ 'ਚ 2 ਤੋਂ 2.5 ਫੀਸਦੀ ਦੀ ਕਮਜ਼ੋਰੀ ਦੇਖਣ ਨੂੰ ਮਿਲੀ।



ਬੀਐਸਈ ਦੇ ਸੈਂਸੈਕਸ ਵਿੱਚ 30 ਵਿੱਚੋਂ 23 ਸ਼ੇਅਰਾਂ ਵਿੱਚ ਗਿਰਾਵਟ ਦੇਖੀ ਜਾ ਰਹੀ ਹੈ ਅਤੇ 7 ਸਟਾਕਾਂ ਵਿੱਚ ਤੇਜ਼ੀ ਆਈ ਹੈ। ਜਿਸ ਚੀਜ਼ ਦਾ ਡਰ ਸੀ ਉਹ ਹੀ ਹੋਇਆ ਅਤੇ ਹਿੰਡਨਬਰਗ ਦਾ ਵਾਰ ਝੱਲਦਿਆਂ ਹੋਇਆਂ ਅੱਜ ਅਡਾਨੀ ਸਟਾਕਸ ਵਿੱਚ ਗਿਰਾਵਟ ਆਈ ਹੈ। ਸੈਂਸੈਕਸ ਦਾ ਟਾਪ ਗੇਨਰ ਅਡਾਨੀ ਪੋਰਟਸ ਹੀ ਹੈ ਅਤੇ 1.84 ਪ੍ਰਤੀਸ਼ਤ ਹੇਠਾਂ ਕਾਰੋਬਾਰ ਕਰ ਰਿਹਾ ਹੈ। ਟਾਟਾ ਮੋਟਰਜ਼ ਦੀ ਚੰਗੀ ਕਾਰਗੁਜ਼ਾਰੀ ਜਾਰੀ ਹੈ ਅਤੇ ਇਹ ਟਾਪ ਗੇਨਰਸ ਵਿੱਚ ਹੈ।