Stock Market Opening: ਭਾਰਤੀ ਸ਼ੇਅਰ ਬਾਜ਼ਾਰ ਦੀ ਅੱਜ ਮਿਲੀ-ਜੁਲੀ ਸ਼ੁਰੂਆਤ ਰਹੀ ਹੈ ਤੇ ਸੈਂਸੈਕਸ ਨੇ ਇੱਕ ਵਾਰ ਫਿਰ ਤੋਂ ਉੱਚ ਪੱਧਰ ਨੂੰ ਛੂਹ ਲਿਆ। ਹਾਲਾਂਕਿ ਨਿਫਟੀ ਆਪਣੇ ਉੱਚ ਪੱਧਰ ਤੋਂ ਹੇਠਾਂ ਖੁੱਲ੍ਹਿਆ। ਬਜਾਜ ਫਾਈਨਾਂਸ, BPCL ਤੇ JSW ਸਟੀਲ ਤੇਜ਼ੀ ਨਾਲ ਕਾਰੋਬਾਰ ਕਰ ਰਹੇ ਹਨ। ਜੇਕਰ ਅਸੀਂ ਐਡਵਾਂਸ ਡਿਕਲਾਈਨ ਰੇਸ਼ੋ 'ਤੇ ਨਜ਼ਰ ਮਾਰੀਏ ਤਾਂ ਬਾਜ਼ਾਰ ਦੀ ਸ਼ੁਰੂਆਤ 'ਚ 1300 ਸ਼ੇਅਰ ਤੇਜ਼ੀ ਨਾਲ ਕਾਰੋਬਾਰ ਕਰਦੇ ਦਿੱਸੇ
ਬਾਜ਼ਾਰ ਦੀ ਸ਼ੁਰੂਆਤ ਕਿਵੇਂ ਹੋਈ?
ਸ਼ੇਅਰ ਬਾਜ਼ਾਰ ਦੀ ਸ਼ੁਰੂਆਤ 'ਚ BSE ਸੈਂਸੈਕਸ ਸਿਰਫ 4 ਅੰਕਾਂ ਦੇ ਵਾਧੇ ਨਾਲ 73,331 ਦੇ ਪੱਧਰ 'ਤੇ ਖੁੱਲ੍ਹਿਆ। ਜਦਕਿ NSE ਦਾ ਨਿਫਟੀ 16.95 ਅੰਕ ਡਿੱਗ ਕੇ 22,080 ਦੇ ਪੱਧਰ 'ਤੇ ਖੁੱਲ੍ਹਿਆ।
ਅੱਜ ਕਿਹੜੇ ਸੈਕਟਰਾਂ ਵਿੱਚ ਗਿਰਾਵਟ ਤੇ ਹਰਿਆਲੀ
ਸੈਕਟਰਲ ਇੰਡੈਕਸ ਦੀ ਗੱਲ ਕਰੀਏ ਤਾਂ ਕੱਲ੍ਹ ਦਾ ਟਾਪ ਗੇਨਰ ਆਈਟੀ ਇੰਡੈਕਸ ਅੱਜ ਲਾਲ ਨਿਸ਼ਾਨ ਵਿੱਚ ਹੈ। ਇਸ ਤੋਂ ਇਲਾਵਾ ਅੱਜ ਫਾਰਮਾ, ਰਿਐਲਟੀ ਤੇ ਹੈਲਥਕੇਅਰ ਸੂਚਕਾਂਕ 'ਚ ਵੀ ਗਿਰਾਵਟ ਦਾ ਕਾਰੋਬਾਰ ਦੇਖਣ ਨੂੰ ਮਿਲ ਰਿਹਾ ਹੈ। ਸਭ ਤੋਂ ਜ਼ਿਆਦਾ ਵਾਧਾ PSU ਬੈਂਕ ਸ਼ੇਅਰਾਂ 'ਚ ਹੋਇਆ ਹੈ ਤੇ ਇਹ 1.03 ਫੀਸਦੀ ਚੜ੍ਹ ਕੇ ਕਾਰੋਬਾਰ ਕਰ ਰਹੇ ਹਨ। ਜਦੋਂਕਿ ਮੀਡੀਆ ਸਟਾਕ 0.98 ਫੀਸਦੀ ਤੱਕ ਚੜ੍ਹਿਆ। ਕੰਜ਼ਿਊਮਰ ਡਿਊਰੇਬਲ ਸਟਾਕ 'ਚ 0.77 ਫੀਸਦੀ ਦਾ ਵਾਧਾ ਦੇਖਿਆ ਜਾ ਰਿਹਾ ਹੈ।
ਸੈਂਸੈਕਸ ਸ਼ੇਅਰਾਂ ਦੀ ਸਥਿਤੀ
ਸੈਂਸੈਕਸ ਦੇ 30 ਸ਼ੇਅਰਾਂ 'ਚੋਂ 17 'ਚ ਤੇਜ਼ੀ ਤੇ 13 'ਚ ਗਿਰਾਵਟ ਦੇ ਨਾਲ ਕਾਰੋਬਾਰ ਹੋ ਰਿਹਾ ਹੈ। ਸੈਂਸੈਕਸ ਦੇ ਸਭ ਤੋਂ ਵੱਧ ਲਾਭ ਲੈਣ ਵਾਲਿਆਂ ਵਿੱਚ, ਟਾਈਟਨ 1.17 ਪ੍ਰਤੀਸ਼ਤ ਤੇ ਟਾਟਾ ਮੋਟਰਜ਼ 1.06 ਪ੍ਰਤੀਸ਼ਤ ਉੱਪਰ ਹੈ। ਬਜਾਜ ਫਾਈਨਾਂਸ 1.02 ਫੀਸਦੀ ਤੇ ਮਾਰੂਤੀ ਦੇ ਸ਼ੇਅਰ 1 ਫੀਸਦੀ ਦੇ ਵਾਧੇ ਨਾਲ ਕਾਰੋਬਾਰ ਕਰ ਰਹੇ ਹਨ। ਏਸ਼ੀਅਨ ਪੇਂਟਸ 0.83 ਫੀਸਦੀ ਤੇ ਭਾਰਤੀ ਏਅਰਟੈੱਲ 0.73 ਫੀਸਦੀ ਚੜ੍ਹੇ ਹਨ।
ਨਿਫਟੀ ਸ਼ੇਅਰਾਂ ਦੀ ਸਥਿਤੀ
ਨਿਫਟੀ ਦੇ 50 ਸ਼ੇਅਰਾਂ 'ਚੋਂ 26 ਸ਼ੇਅਰਾਂ 'ਚ ਤੇਜ਼ੀ ਤੇ 24 ਸ਼ੇਅਰਾਂ 'ਚ ਗਿਰਾਵਟ ਦੇ ਨਾਲ ਕਾਰੋਬਾਰ ਹੋ ਰਿਹਾ ਹੈ। ਨਿਫਟੀ ਦੇ ਚੋਟੀ ਦੇ ਵਧਣ ਵਾਲੇ ਸਟਾਕਾਂ ਦੀ ਗੱਲ ਕਰੀਏ ਤਾਂ, ਟਾਈਟਨ 1.95 ਪ੍ਰਤੀਸ਼ਤ ਵਧ ਕੇ ਸਭ ਤੋਂ ਵੱਧ ਲਾਭਕਾਰੀ ਹੈ। ਹੀਰੋ ਮੋਟੋਕਾਰਪ 1.45 ਫੀਸਦੀ, ਓਐਨਜੀਸੀ 1.24 ਫੀਸਦੀ ਤੇ ਟਾਟਾ ਮੋਟਰਜ਼ 1.10 ਫੀਸਦੀ ਚੜ੍ਹੇ ਹਨ। ਬਜਾਜ ਫਾਈਨਾਂਸ ਵੀ 1.10 ਫੀਸਦੀ ਦੇ ਵਾਧੇ ਨਾਲ ਕਾਰੋਬਾਰ ਕਰ ਰਿਹਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।