ਨਵੀਂ ਦਿੱਲੀ: ਸ਼ੇਅਰ ਬਾਜ਼ਾਰ 'ਚ ਲਗਾਤਾਰ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। 9 ਦਸੰਬਰ ਬੁਧਵਾਰ ਨੂੰ ਵੀ ਭਾਰਤੀ ਸ਼ੇਅਰ ਬਜ਼ਾਰ ਦੀ ਸ਼ੁਰੂਆਤ ਹਰੇ ਨਿਸ਼ਾਨ 'ਤੇ ਹੋਈ ਹੈ। ਬੁੱਧਵਾਰ ਨੂੰ ਸੈਂਸੇਕਸ ਜਿੱਥੇ 250 ਤੋਂ ਜ਼ਿਆਦਾ ਅੰਕਾਂ ਦੀ ਤੇਜ਼ੀ ਨਾਲ ਖੁੱਲ੍ਹਿਆ ਤਾਂ ਉੱਥੇ ਹੀ ਨਿਫਟੀ ਵੀ 60 ਤੋਂ ਜ਼ਿਆਦਾ ਅੰਕਾਂ ਦੀ ਤੇਜ਼ੀ ਨਾਲ ਖੁੱਲ੍ਹਿਆ। ਇਸ ਦੇ ਨਾਲ ਹੀ ਸ਼ੇਅਰ ਬਜ਼ਾਰ ਨੇ ਸ਼ੁਰੂਆਤੀ ਕਾਰੋਬਾਰ 'ਚ ਵੀ ਆਪਣਾ ਆਲ ਟਾਈਮ ਹਾਈ ਬਣਾ ਦਿੱਤਾ ਹੈ, ਉੱਥੇ ਹੀ ਹੁਣ ਸੈਂਸੈਕਸ 46000 ਦੇ ਪਾਰ ਪਹੁੰਚ ਚੁੱਕਿਆ ਹੈ।


ਅੱਜ ਸੈਂਸੇਕਸ ਲਗਪਗ 283 ਅੰਕਾਂ ਦੇ ਵਾਧੇ ਨਾਲ 45891.04 'ਤੇ ਖੁੱਲ੍ਹਿਆ, ਜਦਕਿ ਨਿਫਟੀ ਲਗਭਗ 65 ਅੰਕਾਂ ਦੀ ਤੇਜ਼ੀ ਨਾਲ 13458.10 ਦੇ ਪੱਧਰ 'ਤੇ ਖੁੱਲ੍ਹਿਆ। ਇਸ ਦੇ ਨਾਲ ਹੀ ਭਾਰਤੀ ਸਟਾਕ ਮਾਰਕੀਟ ਨੇ ਵੀ ਆਪਣਾ ਆਲ ਟਾਈਮ ਹਾਈ ਬਣਾ ਲਿਆ ਹੈ। ਸ਼ੇਅਰ ਬਾਜ਼ਾਰ 'ਚ ਸੈਂਸੈਕਸ 45965.03 ਅੰਕ ਦੀ ਤੇਜ਼ੀ ਨਾਲ ਬੁੱਧਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਹਰੇ ਨਿਸ਼ਾਨ 'ਤੇ ਕਾਰੋਬਾਰ ਕਰ ਰਿਹਾ ਹੈ। ਇਸ ਦੇ ਨਾਲ ਹੀ ਨਿਫਟੀ ਨੇ 13494.50 ਅੰਕਾਂ ਦਾ ਉੱਚ ਸਕੋਰ ਬਣਾਇਆ ਹੈ।

IND vs AUS, Test Series Schedule: ਜਾਣੋ ਕਦੋਂ, ਕਿੱਥੇ, ਕਿਸ ਸਮੇਂ ਖੇਡੇ ਜਾਣਗੇ ਟੈਸਟ ਸੀਰੀਜ਼ ਦੇ ਮੈਚ, ਭਾਰਤ ਲਈ ਕਿਹੜੀ ਵੱਡੀ ਚੁਣੌਤੀ?

ਯੂਪੀਐਲ, ਸਨ ਫਾਰਮਾ, ਆਈਟੀਸੀ ਤੇ ਟੀਸੀਐਸ ਬੁੱਧਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਟੌਪ ਗੈਨਰਸ 'ਚ ਬਣੇ ਹੋਏ ਹਨ। ਉਥੇ ਹੀ ਅਲਟਰਾਟੈਕ ਸੀਮੈਂਟ, ਐਚਡੀਐਫਸੀ ਲਾਈਫ, ਆਈਸ਼ਰ ਮੋਟਰਜ਼ ਤੇ ਸ਼੍ਰੀ ਸੀਮੈਂਟ ਟੌਪ ਲੂਜ਼ਰਸ 'ਚ ਹਨ। ਇਸ ਤੋਂ ਇਲਾਵਾ ਅੱਜ ਬੈਂਕਾਂ, ਆਈਟੀ, ਫਾਰਮਾ ਤੇ ਐਫਐਮਸੀਜੀ ਦੇ ਸ਼ੇਅਰਾਂ ਵਿੱਚ ਵੀ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ