Youtube Content Creator Nischa: ਸੁਫਨਿਆਂ ਨੂੰ ਪੂਰਾ ਕਰਨ ਤੇ ਲੋਕਾਂ ਦੀ ਮਦਦ ਕਰਨ ਦੇ ਜਨੂੰਨ ਨਾਲ ਨਿਸ਼ਚਾ ਸ਼ਾਹ ਨੇ ਅਜਿਹਾ ਕਰ ਵਿਖਾਇਆ ਜਿਸ ਬਾਰੇ ਜਾਣ ਕੇ ਹਰ ਕੋਈ ਹੈਰਾਨ ਹੈ। ਤਕਰੀਬਨ ਇੱਕ ਦਹਾਕੇ ਤੱਕ ਬੈਂਕਿੰਗ ਖੇਤਰ ਵਿੱਚ ਕੰਮ ਕਰਨ ਮਗਰੋਂ ਉਸ ਨੇ ਕੁਝ ਅਜਿਹਾ ਕਰ ਵਿਖਾਇਆ ਜੋ ਕਾਫ਼ੀ ਚੁਣੌਤੀਪੂਰਨ ਸੀ। 


ਕਾਰਪੋਰੇਟ ਜਗਤ ਵਿੱਚ ਕੰਮ ਕਰਦਿਆਂ ਨਿਸ਼ਚਾ ਨੇ ਕੈਮਰੇ ਲਈ ਆਪਣੀ ਛੇ ਅੰਕਾਂ ਦੀ ਤਨਖਾਹ ਛੱਡ ਦਿੱਤੀ ਤੇ ਯੂਟਿਊਬ ਨਾਲ ਜੁੜ ਗਈ। ਨਿਸ਼ਚਾ ਨੇ ਯੂਟਿਊਬ ਰਾਹੀਂ ਲੋਕਾਂ ਨੂੰ ਨਿਵੇਸ਼ ਕਰਨਾ ਸਿਖਾਉਣਾ ਸ਼ੁਰੂ ਕਰ ਦਿੱਤਾ। ਉਸ ਦਾ ਜੋਖਮ ਸਫਲਤਾ ਵਿੱਚ ਬਦਲ ਗਿਆ ਤੇ ਇੱਕ ਸਾਲ ਵਿੱਚ ਹੀ ਉਸ ਨੇ 8 ਕਰੋੜ ਰੁਪਏ ਕਮਾ ਲਏ, ਜੋ ਬੈਂਕਿੰਗ ਤੋਂ ਚਾਰ ਗੁਣਾ ਵੱਧ ਹੈ।



ਨਿਸ਼ਚਾ ਨੇ ਦੱਸਿਆ ਕਿ 2022 ਤੱਕ ਉਹ ਕ੍ਰੈਡਿਟ ਐਗਰਿਸੋਲ, ਲੰਡਨ ਵਿਖੇ ਐਸੋਸੀਏਟ ਡਾਇਰੈਕਟਰ ਸੀ। ਉਸ ਸਮੇਂ ਉਸ ਦੀ ਸਾਲਾਨਾ ਕਮਾਈ 256000 ਡਾਲਰ (ਕਰੀਬ ਦੋ ਕਰੋੜ ਰੁਪਏ) ਸੀ। ਚੰਗੀ ਨੌਕਰੀ ਤੇ ਕਮਾਈ ਹੋਣ ਦੇ ਬਾਵਜੂਦ ਮੈਂ ਅਧੂਰਾ ਮਹਿਸੂਸ ਕਰ ਰਹੀ ਸੀ। ਇੱਕ ਬੈਂਕਰ ਵਜੋਂ ਨੌਕਰੀ ਚੁਣੌਤੀਪੂਰਨ ਤੇ ਬੌਧਿਕ ਤੌਰ 'ਤੇ ਉਤੇਜਕ ਨਹੀਂ ਸੀ। ਨਿਸ਼ਚਾ ਨੇ ਦੱਸਿਆ ਕਿ ਮੈਂ ਆਪਣੀ ਆਮਦਨ ਨਾਲ ਲੋਕਾਂ ਦੀ ਮਦਦ ਕਰਨ ਦਾ ਤਰੀਕਾ ਲੱਭ ਰਹੀ ਸੀ।


ਜਨਵਰੀ 2023 ਵਿੱਚ ਨੌਕਰੀ ਛੱਡੀ


ਨਿਸ਼ਚਾ ਸ਼ਾਹ ਨੇ ਜਨਵਰੀ 2023 ਵਿੱਚ ਆਪਣੀ ਨੌਕਰੀ ਛੱਡ ਦਿੱਤੀ। ਉਹ ਯੂਟਿਊਬ 'ਤੇ ਇੱਕ ਚੈਨਲ ਬਣਾ ਕੇ ਇੱਕ ਪੂਰੀ ਤਰ੍ਹਾਂ ਦੀ ਕੰਟੈਂਟ ਕ੍ਰਿਏਟਰ ਬਣ ਗਈ ਤੇ ਨਿੱਜੀ ਵਿੱਤ 'ਤੇ ਵੀਡੀਓ ਬਣਾਉਣਾ ਸ਼ੁਰੂ ਕਰ ਦਿੱਤਾ। ਆਖਰਕਾਰ ਨਿਸ਼ਚਾ ਦੀ ਮਿਹਨਤ ਰੰਗ ਲਿਆਈ। ਮਈ 2023 ਤੋਂ ਮਈ 2024 ਦੇ ਵਿਚਕਾਰ ਉਸ ਨੇ ਯੂਟਿਊਬ ਵੀਡੀਓਜ਼, ਕਾਰਪੋਰੇਟ ਸੰਵਾਦ, ਕੋਰਸਾਂ ਤੇ ਉਤਪਾਦਾਂ ਦੀ ਵਿਕਰੀ ਦੁਆਰਾ 8 ਕਰੋੜ ਰੁਪਏ ਕਮਾਏ। 



ਦੱਸ ਦਈਏ ਕਿ ਜਦੋਂ ਨਿਸ਼ਚਾ ਸ਼ਾਹ ਨੇ ਆਪਣੀ ਨੌਕਰੀ ਛੱਡਣ ਤੋਂ ਬਾਅਦ ਇੱਕ ਯੂਟਿਊਬ ਚੈਨਲ ਸ਼ੁਰੂ ਕੀਤਾ ਤਾਂ ਉਸ ਨੇ ਘੱਟੋ-ਘੱਟ ਨੌਂ ਮਹੀਨਿਆਂ ਲਈ ਆਪਣੇ ਆਪ ਨੂੰ ਵਿੱਤੀ ਤੌਰ 'ਤੇ ਸੁਰੱਖਿਅਤ ਕਰਨ ਲਈ ਇੱਕ ਐਮਰਜੈਂਸੀ ਫੰਡ ਬਣਾਇਆ। ਇਸ ਫੰਡ ਨੇ ਉਸ ਨੂੰ ਆਪਣਾ ਟੀਚਾ ਪ੍ਰਾਪਤ ਕਰਨ ਦਾ ਵਿਸ਼ਵਾਸ਼ ਦਵਾਇਆ। 


ਸ਼ਾਹ ਨੇ ਦੱਸਿਆ ਕਿ ਯੂ-ਟਿਊਬ 'ਤੇ ਵੀਡੀਓ ਬਣਾਉਂਦੇ ਹੋਏ ਉਸ ਨੂੰ ਇੱਕ ਹਜ਼ਾਰ ਸਬਸਕ੍ਰਾਈਬਰ ਤੱਕ ਪਹੁੰਚਣ 'ਚ 11 ਮਹੀਨੇ ਲੱਗ ਗਏ। ਸਤੰਬਰ 2022 ਵਿੱਚ ਉਸ ਦੀ ਜ਼ਿੰਦਗੀ ਵਿੱਚ ਇੱਕ ਮੋੜ ਆਇਆ ਜਿਸ ਨੇ ਸਭ ਕੁਝ ਬਦਲ ਦਿੱਤਾ। ਉਸ ਨੇ ਆਪਣੇ ਇਨਵੈਸਟਮੈਂਟ ਬੈਂਕਰ ਦੀ ਜ਼ਿੰਦਗੀ 'ਤੇ ਇੱਕ ਵੀਡੀਓ ਬਣਾਇਆ। ਇਹ ਵੀਡੀਓ ਵਾਇਰਲ ਹੋ ਗਿਆ ਤੇ ਕੁਝ ਹੀ ਸਮੇਂ ਵਿੱਚ ਉਸ ਦੇ ਸਬਸਕ੍ਰਾਈਬਰਜ਼ ਦੀ ਗਿਣਤੀ 50 ਹਜ਼ਾਰ ਤੱਕ ਪਹੁੰਚ ਗਈ। ਇਸ ਤੋਂ ਉਸ ਨੇ 3 ਲੱਖ ਰੁਪਏ ਕਮਾਏ। ਅੱਜ ਉਸ ਦੀਆਂ ਵੀਡੀਓਜ਼ ਨੂੰ ਇੱਕ ਲੱਖ ਤੋਂ ਨੌਂ ਕਰੋੜ ਵਿਊਜ਼ ਮਿਲਦੇ ਹਨ।