Indian Railways: ਹੁਣ ਦੇਸ਼ ਦੀ ਹਾਈ ਸਪੀਡ ਟਰੇਨ ਦੇ ਨਿਰਮਾਣ 'ਚ ਪ੍ਰਸਿੱਧ ਸਟੀਲ ਨਿਰਮਾਣ ਕੰਪਨੀ ਟਾਟਾ ਸਟੀਲ ਦਾ ਨਾਂ ਵੀ ਜੁੜ ਗਿਆ ਹੈ। ਟਾਟਾ ਸਟੀਲ ਸਵਦੇਸ਼ੀ ਅਰਧ-ਹਾਈ ਸਪੀਡ ਟਰੇਨ ਲਈ ਕੋਚ ਅਤੇ ਸੀਟਾਂ ਦਾ ਨਿਰਮਾਣ ਕਰੇਗੀ। ਭਾਰਤੀ ਰੇਲਵੇ ਨੇ ਕੰਪਨੀ ਨੂੰ ਕਰੋੜਾਂ ਰੁਪਏ ਦਾ ਠੇਕਾ ਦਿੱਤਾ ਹੈ। ਇਸ ਦੇ ਨਾਲ ਹੀ ਰੇਲਵੇ ਨੇ ਅਗਲੇ ਦੋ ਸਾਲਾਂ ਤੱਕ 200 ਵੰਦੇ ਭਾਰਤ ਟਰੇਨਾਂ ਦੇ ਨਿਰਮਾਣ ਦਾ ਟੀਚਾ ਰੱਖਿਆ ਹੈ।


ਰੇਲਵੇ ਦਾ ਕਹਿਣਾ ਹੈ ਕਿ ਉਹ ਤੇਜ਼ੀ ਨਾਲ ਵੰਦੇ ਭਾਰਤ ਐਕਸਪ੍ਰੈਸ ਦਾ ਨਿਰਮਾਣ ਕਰ ਰਿਹਾ ਹੈ ਅਤੇ ਜਲਦੀ ਹੀ ਆਪਣਾ ਟੀਚਾ ਪੂਰਾ ਕਰ ਲਵੇਗਾ। ਆਈਏਐਨਐਸ ਦੀ ਰਿਪੋਰਟ ਮੁਤਾਬਕ ਭਾਰਤੀ ਰੇਲਵੇ ਨੇ ਇਸ ਸਬੰਧ ਵਿੱਚ ਟਾਟਾ ਸਟੀਲ ਨਾਲ ਸਮਝੌਤਾ ਕੀਤਾ ਹੈ। ਇਸ ਤਹਿਤ ਕਈ ਯੋਜਨਾਵਾਂ ਨੂੰ ਪੂਰਾ ਕਰਨ ਦੀ ਯੋਜਨਾ ਰੱਖੀ ਗਈ ਹੈ।


ਟਾਟਾ ਸਟੀਲ ਕੀ ਬਣਾਏਗੀ?
ਟਾਟਾ ਸਟੀਲ ਹੁਣ ਵੰਦੇ ਭਾਰਤ ਐਕਸਪ੍ਰੈਸ ਵਿੱਚ ਪਹਿਲੇ ਏਸੀ ਤੋਂ ਲੈ ਕੇ ਥ੍ਰੀ-ਟੀਅਰ ਕੋਚਾਂ ਤੱਕ ਸੀਟਾਂ ਦਾ ਨਿਰਮਾਣ ਕਰੇਗੀ। ਟਰੇਨ ਲਈ ਐੱਲਐੱਚਬੀ ਕੋਚ ਬਣਾਉਣ ਦਾ ਠੇਕਾ ਵੀ ਕੰਪਨੀ ਨੂੰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਰੇਲ ਦੇ ਪੈਨਲ, ਖਿੜਕੀਆਂ ਅਤੇ ਰੇਲਵੇ ਢਾਂਚੇ ਤਿਆਰ ਕੀਤੇ ਜਾ ਰਹੇ ਹਨ। ਵੰਦੇ ਭਾਰਤ ਐਕਸਪ੍ਰੈਸ ਵਿੱਚ ਸੀਟਿੰਗ ਸਿਸਟਮ ਬਲਕ ਆਰਡਰ 16 ਕੋਚਾਂ ਅਤੇ 22 ਟ੍ਰੇਨ ਸੈੱਟਾਂ ਲਈ ਹੈ।


ਹਵਾਈ ਜਹਾਜ਼ ਦੀ ਸਹੂਲਤ
ਟਾਟਾ ਸਟੀਲ ਦੇ ਵਾਈਸ ਪ੍ਰੈਜ਼ੀਡੈਂਟ ਦੇਬਾਸ਼ੀਸ਼ ਭੱਟਾਚਾਰੀਆ ਨੇ ਦੱਸਿਆ ਕਿ ਇਸ ਟਰੇਨ ਦੀ ਸੀਟ ਨੂੰ ਇਸ ਤਰ੍ਹਾਂ ਬਣਾਇਆ ਗਿਆ ਹੈ ਕਿ ਇਹ 180 ਡਿਗਰੀ ਤੱਕ ਘੁੰਮ ਸਕਦੀ ਹੈ ਅਤੇ ਇਸ 'ਚ ਜਹਾਜ਼ ਵਰਗੀਆਂ ਯਾਤਰੀ ਸੁਵਿਧਾਵਾਂ ਹਨ। ਆਈਏਐਨਐਸ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਹ ਪਹਿਲੀ ਅਜਿਹੀ ਟਰੇਨ ਹੋਵੇਗੀ, ਜਿਸ ਵਿੱਚ 180 ਡਿਗਰੀ ਘੁੰਮਣ ਵਾਲੀਆਂ ਕੁਰਸੀਆਂ ਹੋਣਗੀਆਂ।


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।



 


ਇਹ ਵੀ ਪੜ੍ਹੋ : ਵਿਆਹ ਤੋਂ ਬਾਅਦ ਕੈਨੇਡਾ ਜਾ ਲੜਕੀ ਨੇ ਸਬੰਧ ਬਣਾਉਣ ਤੋਂ ਕੀਤਾ ਇਨਕਾਰ, ਮਾਮਲਾ ਪਹੁੰਚਿਆ ਹਾਈਕੋਰਟ, ਅਦਾਲਤ ਨੇ ਦਿੱਤਾ ਸਖਤ ਆਦੇਸ਼



 


 


ਇਹ ਵੀ ਪੜ੍ਹੋ :ਪੰਜਾਬ ਦੀਆਂ ਜੇਲ੍ਹਾਂ 'ਚ ਗੈਂਗਵਾਰ ਦਾ ਖਤਰਾ, ਦੋ ਬਦਮਾਸ਼ਾਂ ਦੇ ਕਤਲ ਮਗਰੋਂ ਹਾਈ ਅਲਰਟ ਜਾਰੀ


ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


 


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ