ਚੰਡੀਗੜ੍ਹ: ਦੇਸ਼ ਵਿੱਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਲਗਾਤਾਰ ਅਸਮਾਨ ਛੂ ਰਹੀਆਂ ਹਨ। ਪੰਜਾਬ ਵਿੱਚ ਵੀ ਪੈਟਰੋਲ 100 ਤੋਂ ਪਾਰ ਹੋ ਚੁੱਕਾ ਹੈ। ਪੈਟਰੋਲ-ਡੀਜ਼ਲ ਦੇ ਰੇਟ ਦਾ ਅਸਰ ਸਾਰੇ ਵਰਗਾਂ ਦੇ ਲੋਕਾਂ ਉੱਪਰ ਪੈ ਰਿਹਾ ਹੈ ਚਾਹੇ ਉਹ ਪੈਟਰੋਲ-ਡੀਜ਼ਲ ਦੀ ਵਰਤੋਂ ਨਾ ਵੀ ਕਰਦੇ ਹੋਣ। ਅਜਿਹੇ ਵਿੱਚ ਸਵਾਲ ਉੱਠ ਰਿਹਾ ਹੈ ਕਿ ਆਖਰ ਮੂਕ ਦਰਸ਼ਕ ਕਿਉਂ ਬਣੀ ਹੋਈ ਹੈ।


ਹੈਰਾਨੀ ਦੀ ਗੱਲ ਹੈ ਕਿ ਪੈਟਰੋਲ-ਡੀਜ਼ਲ ਦੀ ਅਸਲ ਕੀਮਤ ਇੰਨੀ ਨਹੀਂ ਜਿੰਨੇ ਉਸ ਉੱਪਰ ਟੈਕਸ ਲਾਏ ਹੋਏ ਹਨ। ਹੋਰ ਤਾਂ ਹੋਰ ਇਹ ਟੈਕਸ ਸੂਬਾ ਸਰਕਾਰਾਂ ਦੇ ਨਾਲ ਹੀ ਕੇਂਦਰ ਸਰਕਾਰ ਵੱਲੋਂ ਵੀ ਲਾਏ ਗਏ ਗਏ ਹਨ। ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਸੂਬੇ ਵਿੱਚ ਪੈਟਰੋਲ ਕੇਂਦਰੀ ਟੈਕਸ ਤੇ ਰਾਜ ਸਰਕਾਰ ਦੇ ਵੈਟ ਕਾਰਨ ਦੂਜੇ ਕਈ ਰਾਜਾਂ ਨਾਲੋਂ ਮਹਿੰਗਾ ਹੈ। ਐਤਵਾਰ ਨੂੰ 12 ਜ਼ਿਲ੍ਹਿਆਂ ਵਿੱਚ ਪੈਟਰੋਲ ਦੀ ਕੀਮਤ 100 ਰੁਪਏ ਨੂੰ ਪਾਰ ਕਰ ਗਈ ਸੀ।


ਪੰਜਾਬ ਸਰਕਾਰ ਦਾ ਪੈਟਰੋਲ 'ਤੇ 35.25% ਤੇ ਡੀਜ਼ਲ' ਤੇ 19.45% ਦਾ ਵੈਟ ਹੈ। ਇਸ ਦੇ ਨਾਲ ਹੀ 12 ਜਨਵਰੀ, 2021 ਨੂੰ ਪੈਟਰੋਲ ਤੇ ਡੀਜ਼ਲ 'ਤੇ 25 ਪੈਸੇ ਪ੍ਰਤੀ ਲਿਟਰ ਦੀ ਦਰ ਨਾਲ ਬੁਨਿਆਦੀ ਢਾਂਚਾ ਵਿਕਾਸ ਫੀਸ ਲਾਈ ਗਈ ਹੈ ਪਿਛਲੇ 20 ਦਿਨਾਂ ਵਿੱਚ ਕੀਮਤ ਵਿੱਚ 5 ਰੁਪਏ ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ। ਮਾਹਿਰਾਂ ਅਨੁਸਾਰ, ਪੰਜਾਬ ਸਰਕਾਰ ਪੈਟਰੋਲ ਤੇ ਡੀਜ਼ਲ 'ਤੇ ਵੈਟ ਨੂੰ 50 ਪ੍ਰਤੀਸ਼ਤ ਤੱਕ ਘਟਾ ਸਕਦੀ ਹੈ ਤੇ 10 ਰੁਪਏ ਤੋਂ ਵੱਧ ਦੀ ਰਾਹਤ ਦੇ ਸਕਦੀ ਹੈ। ਇਸੇ ਤਰ੍ਹਾਂ ਕੇਂਦਰ ਸਰਕਾਰ ਵੀ ਟੈਕਸ ਘਟਾ ਕੇ ਲੋਕਾਂ ਨੂੰ ਵੱਡੀ ਰਾਹਤ ਦੇ ਸਕਦੀ ਹੈ।


ਧਿਆਨ ਯੋਗ ਹੈ ਕਿ ਰਾਜ ਸਰਕਾਰ ਨੇ ਅਪ੍ਰੈਲ 2020 ਵਿੱਚ ਟੈਕਸ ਵਿੱਚ ਸਿਰਫ 331 ਕਰੋੜ ਰੁਪਏ ਇਕੱਤਰ ਕੀਤੇ ਸਨ, ਕਿਉਂਕਿ ਉਸ ਸਮੇਂ ਪੂਰਾ ਲੌਕਡਾਊਨ ਸੀ ਪਰ ਇਸ ਸਾਲ ਅਪ੍ਰੈਲ ਵਿੱਚ, ਮਾਲੀਆ 2279 ਕਰੋੜ ਸੀ, ਜੋ ਮਹੀਨੇ ਦੇ ਅੰਤ ਤੱਕ ਵਧ ਕੇ 2500 ਕਰੋੜ ਹੋ ਗਿਆ ਸੀ।


ਕਿਵੇਂ ਘੱਟ ਹੋ ਸਕਦੀ ਕੀਮਤ?


ਪੈਟਰੋਲ ਦੀ ਅਸਲ ਕੀਮਤ 39 ਰੁਪਏ ਪ੍ਰਤੀ ਲਿਟਰ ਹੈ। ਇਸ 'ਤੇ ਕੇਂਦਰ ਲਗਪਗ 32 ਰੁਪਏ ਟੈਕਸ ਲਗਾਉਂਦਾ ਹੈ ਤੇ ਪੰਜਾਬ ਸਰਕਾਰ 35 ਪ੍ਰਤੀਸ਼ਤ ਵੈਟ ਤੇ ਸੈੱਸ ਲਗਾਉਂਦੀ ਹੈ, ਜਿਸ ਕਾਰਨ ਪੈਟਰੋਲ 100 ਰੁਪਏ ਨੂੰ ਪਾਰ ਕਰ ਰਿਹਾ ਹੈ। ਕੀਮਤਾਂ ਇਸ ਤਰ੍ਹਾਂ ਘਟਾਈਆਂ ਜਾ ਸਕਦੀਆਂ ਹਨ। ਜੇਕਰ ਪੰਜਾਬ ਸਰਕਾਰ ਵੈਟ ਨੂੰ 50% ਘਟਾਉਂਦੀ ਹੈ ਤਾਂ ਪੈਟਰੋਲ ਦੀ ਕੀਮਤ ਵਿੱਚ ਤਕਰੀਬਨ 10 ਰੁਪਏ ਦੀ ਕਮੀ ਆ ਸਕਦੀ ਹੈ।


ਪੰਜਾਬ ਵਿੱਚ ਵੈਟ ਗੁਆਂਢੀ ਰਾਜਾਂ ਨਾਲੋਂ ਜ਼ਿਆਦਾ


ਪੈਟਰੋਲ 'ਤੇ ਵੈਲਯੂ ਐਡਿਡ ਟੈਕਸ (ਵੈਟ) ਪੰਜਾਬ ਵਿੱਚ 35.25%, ਚੰਡੀਗੜ੍ਹ ਵਿੱਚ 19.76%, ਹਰਿਆਣਾ ਵਿੱਚ 26.25%, ਹਿਮਾਚਲ ਵਿੱਚ 24.43%, ਜੰਮੂ-ਕਸ਼ਮੀਰ ਵਿੱਚ 27.36% ਹੈ ਜਦਕਿ ਦਿੱਲੀ ਵਿੱਚ ਵੈਟ 27% ਹੈ। ਇਹੀ ਕਾਰਨ ਹੈ ਕਿ ਦੂਜੇ ਰਾਜਾਂ ਦੇ ਮੁਕਾਬਲੇ ਪੰਜਾਬ ਵਿੱਚ ਪੈਟਰੋਲ ਦੀਆਂ ਕੀਮਤਾਂ ਵਧੇਰੇ ਹਨ।


ਕੈਪਟਨ ਸਰਕਾਰ ਦੇ ਕਾਰਜਕਾਲ ਦੌਰਾਨ, ਜਿੱਥੇ ਜਨਵਰੀ 2018 ਤੋਂ ਪੈਟਰੋਲ ਦੀ ਕੀਮਤ 67.30 ਰੁਪਏ ਪ੍ਰਤੀ ਲਿਟਰ ਸੀ, ਜਦੋਂਕਿ ਅਗਸਤ 2018 ਵਿਚ ਪੈਟਰੋਲ ਦੀ ਕੀਮਤ 82 ਰੁਪਏ ਪ੍ਰਤੀ ਲਿਟਰ ਸੀ। ਇਸ ਸਾਲ 2021 ਵਿੱਚ ਪੈਟਰੋਲ ਦੀ ਕੀਮਤ 87 ਰੁਪਏ ਤੋਂ 100 ਰੁਪਏ ਤੇ ਡੀਜ਼ਲ ਦੀ ਕੀਮਤ 91 ਰੁਪਏ ਪ੍ਰਤੀ ਲਿਟਰ ਹੋ ਗਈ ਹੈ।


ਭਾਵ 3 ਸਾਲਾਂ ਵਿੱਚ ਪੈਟਰੋਲ ਵਿੱਚ ਕਰੀਬ 33 ਰੁਪਏ ਦਾ ਵਾਧਾ ਹੋਇਆ ਹੈ। ਇਸ ਦੇ ਨਾਲ ਹੀ, ਚੰਡੀਗੜ੍ਹ ਵਿੱਚ ਡੀਜ਼ਲ ਦੀ ਕੀਮਤ 87.94 ਰੁਪਏ ਤੇ ਪੈਟਰੋਲ ਦੀ ਕੀਮਤ 94.02 ਰੁਪਏ ਪ੍ਰਤੀ ਲਿਟਰ ਹੋ ਗਈ ਹੈ; ਭਾਵ ਪੰਜਾਬ ਵਿੱਚ ਪੈਟਰੋਲ ਚੰਡੀਗੜ੍ਹ ਦੇ ਮੁਕਾਬਲੇ 5 ਤੋਂ 6 ਰੁਪਏ ਮਹਿੰਗਾ ਹੋਇਆ ਹੈ।


ਇਹ ਵੀ ਪੜ੍ਹੋ: Sugar Free Mango: 5 ਸਾਲ ਦੀ ਮਿਹਨਤ ਮਗਰੋਂ ਤਿਆਰ ਹੋਇਆ ਸ਼ੂਗਰ ਫਰੀ ਅੰਬ, ਸ਼ੂਗਰ ਰੋਗੀਆਂ ਲਈ ਫਾਇਦੇਮੰਦ, ਜਾਣੋ ਕੀਮਤ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904