ਕਰਾਚੀ: ਪਾਕਿਸਤਾਨ ਦੇ ਇੱਕ ਮਾਹਰ ਨੇ ਤਿੰਨ ਕਿਸਮਾਂ ਸ਼ੂਗਰ ਫਰੀ ਅੰਬ ਇਜਾਦ ਕਰਨ ਦਾ ਦਾਅਵਾ ਕੀਤਾ ਹੈ। ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਅੰਬ ਸ਼ੂਗਰ ਦੇ ਮਰੀਜ਼ਾਂ ਲਈ ਲਾਹੇਵੰਦ ਹੋਣਗੇ। ਇਸ ਵਿੱਚ 4 ਤੋਂ 6 ਪ੍ਰਤੀਸ਼ਤ ਚੀਨੀ ਹੁੰਦੀ ਹੈ। ਅੰਬਾਂ ਨੂੰ ਐਮਐਚ ਪੰਵਾਰ ਫਾਰਮਾਂ ਦੇ ਗੁਲਾਮ ਸਰਵਰ ਨੇ ਤਿਆਰ ਕੀਤਾ ਹੈ।


ਸ਼ੂਗਰ ਫਰੀ ਅੰਬ ਦੀਆਂ ਤਿੰਨ ਕਿਸਮਾਂ


ਸਿੰਧ ਦੇ ਟੰਡੋ ਅੱਲ੍ਹਾਯਾਰ ਵਿਖੇ ਨਿੱਜੀ ਖੇਤੀ ਫਾਰਮ ਵਿੱਚ ਵਿਗਿਆਨਕ ਤਬਦੀਲੀਆਂ ਤੋਂ ਬਾਅਦ ਅੰਬਾਂ ਨੂੰ ਪਾਕਿਸਤਾਨ ਦੇ ਬਾਜ਼ਾਰਾਂ ਵਿੱਚ ਵੇਚਿਆ ਜਾਵੇਗਾ। ਸ਼ੂਗਰ ਫਰੀ ਅੰਬ ਦੀਆਂ ਨਵੀਂਆਂ ਕਿਸਮਾਂ ਦੇ ਨਾਂ ਸੋਨਾਰੋ, ਗਲੈਨ ਤੇ ਕੀਟ ਹਨ। ਐਮਐਚ ਪੰਵਾਰ ਦੇ ਭਤੀਜੇ ਗੁਲਾਮ ਸਰਵਰ ਨੇ ਦੱਸਿਆ ਕਿ ਉਸ ਦਾ ਚਾਚਾ ਜੈਵਿਕ ਖੇਤੀ ਕਰਦਾ ਹੈ। ਉਸ ਨੇ ਫਲਾਂ ਤੇ ਹੋਰ ਕਈ ਕਿਸਮਾਂ ਦੇ ਪੌਦਿਆਂ 'ਤੇ ਕਈ ਲੇਖ ਲਿਖੇ ਤੇ ਖੋਜਾਂ ਕੀਤੀਆਂ ਹਨ।


ਕਿਸ ਅੰਬ ਵਿੱਚ ਕਿੰਨੀ ਸ਼ੂਗਰ?


ਸਰਵਰ ਨੇ ਕਿਹਾ ਕਿ ਉਸ ਨੇ ਅੰਬਾਂ ਦੀਆਂ ਨਵੀਆਂ ਕਿਸਮਾਂ ਵਿਕਸਤ ਕਰਨ, ਫਲਾਂ ਦੀ ਸ਼ੈਲਫ ਲਾਈਫ ਵਧਾਉਣ ਤੇ ਸ਼ੂਗਰ ਨੂੰ ਕੰਟ੍ਰੋਲ ਕਰਨ ਲਈ ਵੱਖ-ਵੱਖ ਤਕਨੀਕਾਂ ਵੱਲ ਧਿਆਨ ਦਿੱਤਾ। ਉਨ੍ਹਾਂ ਕਿਹਾ ਕਿ ਅੰਬ ਦੀ ਕਿਸਮ ਕੀਟ ਵਿੱਚ ਸ਼ੂਗਰ ਦਾ ਪੱਧਰ ਸਭ ਤੋਂ ਘੱਟ 4.7 ਫੀਸਦ ਤਕ ਹੈ ਜਦੋਂਕਿ ਸੋਨਾਰੋ ਤੇ ਗਲੈਨ ਵਿੱਚ ਖੰਡ ਦਾ ਪੱਧਰ 5.6 ਫੀਸਦ ਤੇ 6 ਪ੍ਰਤੀਸ਼ਤ ਹੈ।


ਅੰਬ 150 ਰੁਪਏ ਕਿਲੋ ਵਿੱਚ ਮਿਲੇਗਾ


ਉਸ ਨੇ ਦੱਸਿਆ ਕਿ ਇਸ ਕਿਸਮ ਦੇ ਅੰਬ ਨੂੰ ਤਿਆਰ ਕਰਨ ਵਿੱਚ ਲਗਪਗ ਪੰਜ ਸਾਲ ਹੋਏ ਹਨ। ਇਹ ਆਮ ਲੋਕਾਂ ਲਈ ਕਫਾਇਤੀ ਹਨ ਤੇ ਸਥਾਨਕ ਬਾਜ਼ਾਰਾਂ ਵਿਚ ਲਗਪਗ 150 ਰੁਪਏ ਪ੍ਰਤੀ ਕਿੱਲੋ ਵਿਕਣਗੇ। ਸ਼ੂਗਰ ਫਰੀ ਅੰਬ ਦਾ ਮੌਸਮ ਚੌਂਸਾ ਦੇ ਮੌਸਮ ਤੋਂ ਬਾਅਦ ਆਉਂਦਾ ਹੈ ਤੇ ਅਗਸਤ ਤੱਕ ਮਿਲਦਾ ਹੈ।


ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, ਪਾਕਿਸਤਾਨ ਸਰਕਾਰ ਨੇ ਪੰਵਾਰ ਨੂੰ ਅੰਬ ਤੇ ਕੇਲੇ ਸਮੇਤ ਫਲਾਂ ਦੀ ਖੋਜ ਲਈ ਸਿਤਾਰਾ-ਏ-ਇਮਤਿਆਜ਼ ਨਾਲ ਸਨਮਾਨਿਤ ਕੀਤਾ ਸੀ। ਉਸ ਦੀ ਮੌਤ ਤੋਂ ਬਾਅਦ, ਮੈਂ ਉਸ ਦਾ ਕੰਮ ਜਾਰੀ ਰੱਖਿਆ।


ਉਸ ਨੇ ਕਿਹਾ, "ਇਹ ਕੰਮ ਮੇਰੇ ਦੁਆਰਾ ਕੀਤਾ ਗਿਆ ਹੈ। ਇਸ ਵਿੱਚ ਕਿਸੇ ਵੀ ਸਰਕਾਰੀ ਵਿਭਾਗ ਤੋਂ ਕੋਈ ਸਹਾਇਤਾ ਨਹੀਂ ਲਈ ਗਈ ਹੈ। ਮੈਂ ਇਨ੍ਹਾਂ ਅੰਬਾਂ ਨੂੰ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ 'ਤੇ ਲਿਜਾਣਾ ਚਾਹੁੰਦਾ ਹਾਂ।"


ਇਹ ਵੀ ਪੜ੍ਹੋ: ਰਾਹਤ ਦੀ ਖ਼ਬਰ! ਸਸਤਾ ਹੋਇਆ ਖਾਣ ਵਾਲਾ ਤੇਲ, ਸਰ੍ਹੋਂ ਦੇ ਤੇਲ ਸਣੇ ਚੈੱਕ ਕਰੋ ਹੋਰ ਤੇਲ ਦੀਆਂ ਤਾਜ਼ਾ ਕੀਮਤਾਂ ਦੀ ਲਿਸਟ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904