SBI Customer Alert: ਜੇਕਰ ਤੁਸੀਂ ਭਾਰਤੀ ਸਟੇਟ ਬੈਂਕ ਦੇ ਯੂਜਰ ਹੋ ਤਾਂ ਸਰਕਾਰ ਕੋਲ ਤੁਹਾਡੇ ਲਈ ਅਹਿਮ ਫੇਕ ਅਲਰਟ ਹੈ। ਸਰਕਾਰੀ ਏਜੰਸੀ ਪੀਆਈਬੀ ਨੇ ਐਡਵਾਈਜ਼ਰੀ ਜਾਰੀ ਕੀਤੀ ਹੈ। ਪ੍ਰੈੱਸ ਸੂਚਨਾ ਬਿਊਰੋ ਜਾਂ ਪੀਆਈਬੀ ਸਰਕਾਰੀ ਨੀਤੀਆਂ, ਪ੍ਰੋਗਰਾਮਾਂ, ਪਹਿਲਕਦਮੀਆਂ ਤੇ ਪ੍ਰਾਪਤੀਆਂ ਬਾਰੇ ਪ੍ਰਿੰਟ ਤੇ ਇਲੈਕਟ੍ਰਾਨਿਕ ਮੀਡੀਆ ਨੂੰ ਜਾਣਕਾਰੀ ਦੇ ਪ੍ਰਸਾਰਣ ਲਈ ਭਾਰਤ ਸਰਕਾਰ ਦੀ ਨੋਡਲ ਏਜੰਸੀ ਹੈ।

ਏਜੰਸੀ ਨੇ ਐਸਬੀਆਈ ਯੂਜਰਾਂ ਨੂੰ ਉਨ੍ਹਾਂ ਐਸਐਮਐਸ ਤੇ ਕਾਲਾਂ ਦਾ ਜਵਾਬ ਨਾ ਦੇਣ ਲਈ ਕਿਹਾ ਹੈ, ਜਿਨ੍ਹਾਂ 'ਚ ਕੀਤਾ ਗਿਆ ਹੈ ਕਿ ਤੁਹਾਡਾ ਬੈਂਕ ਅਕਾਊਂਟ ਬਲਾਕ ਕਰ ਦਿੱਤਾ ਗਿਆ ਹੈ। ਇਹ ਐਸਬੀਆਈ ਗਾਹਕਾਂ ਨੂੰ ਉਨ੍ਹਾਂ ਮੈਸੇਜ 'ਚ ਦਿੱਤੇ ਕਿਸੇ ਵੀ ਲਿੰਕ 'ਤੇ ਕਲਿੱਕ ਨਾ ਕਰਨ ਲਈ ਵੀ ਕਹਿੰਦਾ ਹੈ, ਜੋ ਦਾਅਵੇ ਕਰਦੇ ਹਨ ਕਿ ਉਨ੍ਹਾਂ ਦਾ ਬੈਂਕ ਅਕਾਊਂਟ ਬਲਾਕ ਕਰ ਦਿੱਤਾ ਗਿਆ ਹੈ।

ਪੀਆਈਬੀ ਦੇ ਇੱਕ ਟਵੀਟ 'ਚ ਕਿਹਾ ਗਿਆ ਹੈ, "ਇਹ ਦਾਅਵਾ ਕਰਨ ਵਾਲਾ ਮੈਸੇਜ ਕਿ ਤੁਹਾਡਾ @TheOfficialSBI ਅਕਾਊਂਟ ਬਲਾਕ ਕਰ ਦਿੱਤਾ ਗਿਆ ਹੈ, #FAKE ਹੈ।" ਟਵੀਟ 'ਚ ਅਜਿਹੇ ਹੀ ਇੱਕ ਫ਼ਰਜ਼ੀ ਐਸਐਮਐਸ ਦੀ ਫ਼ੋਟੋ ਵੀ ਹੈ। ਇਹ ਅੱਗੇ ਯੂਜਰਸ ਨੂੰ ਪੁੱਛਦਾ ਹੈ :

ਤੁਹਾਡੇ ਨਿੱਜੀ ਜਾਂ ਬੈਂਕਿੰਗ ਡਿਟੇਲਸ ਨੂੰ ਸ਼ੇਅਰ ਕਰਨ ਵਾਲੀਆਂ ਈਮੇਲ/ਐਸਐਮਐਸ ਦਾ ਜਵਾਬ ਨਾ ਦਿਓ।

ਜੇਕਰ ਤੁਹਾਨੂੰ ਅਜਿਹਾ ਕੋਈ ਮੈਸੇਜ ਮਿਲਦਾ ਹੈ ਤਾਂ ਤੁਰੰਤ report.phishing@sbi.co.in 'ਤੇ ਇਸ ਦੀ ਸੂਚਨਾ ਦਿਓ।

 ਫ਼ਰਜ਼ੀ SMS ਐਸਬੀਆਈ ਯੂਜਰਾਂ ਨੂੰ ਕੀ ਕਰਨ ਲਈ ਕਹਿੰਦਾ?
ਪੀਆਈਬੀ ਦੇ ਟਵੀਟ 'ਚ ਇੱਕ ਅਜਿਹੇ ਫ਼ਰਜ਼ੀ ਐਸਐਮਐਸ ਦੀ ਤਸਵੀਰ ਸ਼ੇਅਰ ਕੀਤੀ ਗਈ ਹੈ, ਜੋ ਸਰਕੁਲੇਸ਼ਨ 'ਚ ਹੈ। ਜਾਅਲੀ ਐਸਐਮਐਸ 'ਚ ਲਿਖਿਆ ਹੈ: "Dear A/c holder SBI BANK documents has expired A/c will be Blocked Now Click https://sbikvs.ll Update by Net Banking" "ਪਿਆਰੇ ਖਾਤਾਧਾਰਕ, ਤੁਹਾਡੇ ਐਸਬੀਆਈ ਬੈਂਕ ਦੇ ਦਸਤਾਵੇਜ਼ਾਂ ਦੀ ਮਿਆਦ ਪੁੱਗ ਚੁੱਕੀ ਹੈ। ਤੁਹਾਡੇ ਅਕਾਊਂਟ ਨੂੰ ਬਲਾਕ ਕਰ ਦਿੱਤਾ ਗਿਆ ਹੈ। ਆਪਣੇ ਅਕਾਊਂਟ ਨੂੰ ਮੁੜ ਚਾਲੂ ਕਰਨ ਲਈ ਹੁਣੇ ਨੈੱਟ ਬੈਂਕਿੰਗ https://sbikvs.ll ਅਪਡੇਟ 'ਤੇ ਕਲਿੱਕ ਕਰੋ।"







ਇਹ ਪਹਿਲੀ ਵਾਰ ਨਹੀਂ ਹੈ ਕਿ ਜਦੋਂ ਇਸ ਤਰ੍ਹਾਂ ਦੇ ਫ਼ਰਜ਼ੀ ਐਸਐਮਐਸ ਆ ਰਹੇ ਹਨ। ਇਸ ਸਾਲ ਮਾਰਚ 'ਚ ਕਈ ਐਸਬੀਆਈ ਯੂਜਰਾਂ ਨੇ ਇੱਕ ਐਸਐਮਐਸ ਪ੍ਰਾਪਤ ਕਰਨ ਦੀ ਸੂਚਨਾ ਦਿੱਤੀ ਸੀ, ਜਿਸ 'ਚ ਦਾਅਵਾ ਕੀਤਾ ਗਿਆ ਸੀ ਕਿ ਆਰਬੀਆਈ ਦੀ ਕੇਵਾਈਸੀ ਸ਼ਰਤਾਂ ਨੂੰ ਪੂਰਾ ਨਾ ਕਰਨ ਕਰਕੇ ਉਨ੍ਹਾਂ ਦਾ ਐਸਬੀਆਈ ਅਕਾਊਂਟ ਸਸਪੈਂਡ ਹੋ ਗਿਆ ਹੈ। ਇਸ ਮੈਸੇਜ 'ਚ ਇੱਕ ਲਿੰਕ ਸੀ, ਜਿਸ 'ਚ ਯੂਜਰਾਂ ਨੂੰ ਕਲਿੱਕ ਕਰਕੇ ਆਪਣਾ ਕੇਵਾਈਸੀ ਪੂਰਾ ਕਰਨ ਲਈ ਕਿਹਾ ਗਿਆ ਸੀ।

"Dear customer, your SBI Bank account has been suspended for KYC, please complete your KYC 10 minutes promptly by clicking this link.” "ਪਿਆਰੇ ਗਾਹਕ, ਤੁਹਾਡਾ ਐਸਬੀਆਈ ਬੈਂਕ ਖਾਤਾ ਕੇਵਾਈਸੀ ਨਾ ਹੋਣ ਕਾਰਨ ਮੁਅੱਤਲ ਕਰ ਦਿੱਤਾ ਗਿਆ ਹੈ। ਕਿਰਪਾ ਕਰਕੇ 10 ਮਿੰਟਾਂ 'ਚ ਤੁਰੰਤ ਆਪਣਾ ਕੇਵਾਈਸੀ ਪੂਰਾ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ।" ਦੇਸ਼ ਦੇ ਸਭ ਤੋਂ ਵੱਡੇ ਬੈਂਕ ਨੇ ਗਾਹਕਾਂ ਨੂੰ ਇਸ ਐਸਐਮਐਸ 'ਤੇ ਕਲਿੱਕ ਨਾ ਕਰਨ ਦੀ ਚਿਤਾਵਨੀ ਜਾਰੀ ਕੀਤੀ ਹੈ।

"ਇੱਥੇ #YehWrongNumberHai, ਕੇਵਾਈਸੀ ਧੋਖਾਧੜੀ ਦਾ ਇੱਕ ਉਦਾਹਰਣ ਹੈ। ਅਜਿਹੇ ਐਸਐਮਐਸ ਨਾਲ ਧੋਖਾਧੜੀ ਹੋ ਸਕਦੀ ਹੈ ਤੇ ਤੁਸੀਂ ਆਪਣੀ ਜ਼ਿੰਦਗੀ ਭਰ ਦੀ ਕਮਾਈ ਗੁਆ ਸਕਦੇ ਹੋ। ਏਮਬੈੱਡ ਲਿੰਕ 'ਤੇ ਕਲਿੱਕ ਨਾ ਕਰੋ। ਐਸਐਮਐਸ ਪ੍ਰਾਪਤ ਕਰਨ 'ਤੇ ਐਸਬੀਆਈ ਦੇ ਸਹੀ ਸ਼ਾਰਟ ਕੋਡ ਦੀ ਜਾਂਚ ਕਰੋ। ਚੌਕਸ ਰਹੋ ਅਤੇ #SafeWithSBI" ਇਸੇ ਤਰ੍ਹਾਂ ਦੇ ਮੈਸੇਜ ਦੀ ਇਕ ਫ਼ੋਟੋ ਦੇ ਨਾਲ ਐਸਬੀਆਈ ਨੇ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ ਰਾਹੀਂ ਚਿਤਾਵਨੀ ਦਿੱਤੀ ਹੈ।