ਪੜਚੋਲ ਕਰੋ

ਅਡਾਨੀ ਗਰੁੱਪ ’ਚ ਐਲਆਈਸੀ ਦੇ ਨਿਵੇਸ਼ ’ਤੇ ਹੜਕੰਪ ਮਗਰੋਂ ਮੋਦੀ ਸਰਕਾਰ ਆਈ ਸਾਹਮਣੇ? ਵਿੱਤ ਰਾਜ ਮੰਤਰੀ ਨੇ ਕੀਤਾ ਵੱਡਾ ਦਾਅਵਾ

Adani Group Share: ਅਡਾਨੀ ਗਰੁੱਪ ’ਚ ਐਲਆਈਸੀ ਦੇ ਨਿਵੇਸ਼ ’ਤੇ ਮੱਚੇ ਹੜਕੰਪ ਮਗਰੋਂ ਲੋਕਾਂ ਦੀ ਸ਼ੰਕਾ ਨਿਵਰਤੀ ਕਰਨ ਮੋਦੀ ਸਰਕਾਰ ਸਾਹਮਣੇ ਆਈ ਹੈ। ਲੋਕਾਂ ਵੱਲੋਂ ਫ਼ਿਕਰ ਜ਼ਾਹਿਰ ਕਰਨ ਤੋਂ ਬਾਅਦ ਸਰਕਾਰ ਨੇ ਕਿਹਾ ਹੈ ਕਿ ਉਨ੍ਹਾਂ ਨੂੰ....

Adani Group Share: ਅਡਾਨੀ ਗਰੁੱਪ ’ਚ ਐਲਆਈਸੀ ਦੇ ਨਿਵੇਸ਼ ’ਤੇ ਮੱਚੇ ਹੜਕੰਪ ਮਗਰੋਂ ਲੋਕਾਂ ਦੀ ਸ਼ੰਕਾ ਨਿਵਰਤੀ ਕਰਨ ਮੋਦੀ ਸਰਕਾਰ ਸਾਹਮਣੇ ਆਈ ਹੈ। ਲੋਕਾਂ ਵੱਲੋਂ ਫ਼ਿਕਰ ਜ਼ਾਹਿਰ ਕਰਨ ਤੋਂ ਬਾਅਦ ਸਰਕਾਰ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਬੀਮਾ ਕੰਪਨੀ ਨੇ ਜਾਣੂ ਕਰਾਇਆ ਹੈ ਕਿ ਉਹ ਰੈਗੂਲੇਟਰੀ ਢਾਂਚੇ ਦਾ ਸਖ਼ਤੀ ਨਾਲ ਪਾਲਣ ਕਰ ਰਹੇ ਹਨ। ਨਿਵੇਸ਼ ਕਰਨ ਲੱਗਿਆਂ ਨਿਯਮਾਂ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ। 

ਪਿਛਲੇ ਹਫ਼ਤੇ ਸਰਕਾਰੀ ਮਾਲਕੀ ਵਾਲੇ ਐਲਆਈਸੀ ਨੇ ਦੱਸਿਆ ਹੈ ਕਿ 35,917 ਕਰੋੜ ਰੁਪਏ ਦਾ ਨਿਵੇਸ਼ ਅਡਾਨੀ ਗਰੁੱਪ ਨੂੰ ਦਿੱਤੇ ਕਰਜ਼ਿਆਂ ਤੇ ਇਕੁਇਟੀ ਸਕਿਉਰਿਟੀਜ਼ ਦੇ ਰੂਪ ਵਿੱਚ ਕੀਤਾ ਗਿਆ ਹੈ। ਕੰਪਨੀ ਨੇ ਕਿਹਾ ਕਿ ਇਹ ਰਕਮ ਉਨ੍ਹਾਂ ਦੇ ਕੁੱਲ ਅਸਾਸਿਆਂ ਦਾ ਸਿਰਫ਼ 0.975 ਪ੍ਰਤੀਸ਼ਤ ਹੈ। ਬੀਮਾ ਕੰਪਨੀ ਕੋਲ ਕੁੱਲ 41.66 ਲੱਖ ਕਰੋੜ ਰੁਪਏ ਦੀ ਸੰਪਤੀ ਹੈ। 

ਰਾਜ ਸਭਾ ਵਿੱਚ ਮੰਗਲਵਾਰ ਨੂੰ ਵਿੱਤ ਰਾਜ ਮੰਤਰੀ ਭਾਗਵਤ ਕਰਾਡ ਨੇ ਦੱਸਿਆ ਕਿ ਐਲਆਈਸੀ ਦਾ ਸਾਰਾ ਨਿਵੇਸ਼ ਰੈਗੂਲੇਟਰੀ ਢਾਂਚੇ, ਬੀਮਾ ਐਕਟ ਤੇ ਆਈਆਰਡੀਏਆਈ ਨਿਵੇਸ਼ ਨਿਯਮਾਂ ਮੁਤਾਬਕ ਹੀ ਹੈ। ਭਾਜਪਾ ਦੇ ਮੈਂਬਰ ਸੁਸ਼ੀਲ ਕੁਮਾਰ ਮੋਦੀ ਨੇ ਅਡਾਨੀ ਗਰੁੱਪ ਵਿਚ ਐਲਆਈਸੀ ਦੇ ਨਿਵੇਸ਼ ਬਾਰੇ ਸਵਾਲ ਪੁੱਛਿਆ ਸੀ। ਇਸ ’ਤੇ ਕਰਾਡ ਨੇ ਕਿਹਾ ਕਿ ਬੀਮਾ ਕੰਪਨੀ ਪਹਿਲਾਂ ਹੀ ਆਪਣੇ ਸਾਰੇ ਨਿਵੇਸ਼ ਨੂੰ ਜਨਤਕ ਕਰ ਚੁੱਕੀ ਹੈ।

ਉਧਰ, ‘ਸੇਬੀ’ ਨੇ ਦਾਅਵਾ ਕੀਤਾ ਹੈ ਕਿ ਅਡਾਨੀ ਗਰੁੱਪ ਦੇ ਸ਼ੇਅਰਾਂ ਵਿੱਚ ਪਿਛਲੇ ਕੁਝ ਸਾਲਾਂ ਤੋਂ ਇਕਦਮ ਆਏ ਉਛਾਲ ’ਤੇ 2019 ਤੋਂ ਰੈਗੂਲੇਟਰੀ ਨਿਗਰਾਨੀ ਵਧਾ ਦਿੱਤੀ ਗਈ ਸੀ। ਹੈਰਾਨੀ ਇਸ ਗੱਲ ਹੈ ਕਿ ਨਿਗਰਾਨੀ ਦੇ ਬਾਵਜੂਦ ਸੇਬੀ ਨੇ ਕੋਈ ਐਸਨ ਨਹੀਂ ਲਿਆ ਤੇ ਨਾ ਹੀ ਇਸ ਬਾਰੇ ਕੋਈ ਜਾਂਚ ਕੀਤੀ।

ਦੱਸ ਦਈਏ ਕਿ ਇਸ ਮਾਮਲੇ ’ਤੇ ‘ਸੇਬੀ’ ਨੂੰ ਵੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਰਤੀ ਰੈਗੂਲੇਟਰ ’ਤੇ ਦੋਸ਼ ਹੈ ਕਿ ਉਨ੍ਹਾਂ ਮਾਮਲੇ ਵਿਚ ਸਮੇਂ ਸਿਰ ਦਖ਼ਲ ਨਹੀਂ ਦਿੱਤਾ। ਜਦਕਿ ਸੇਬੀ ਨੇ ਕਿਹਾ ਹੈ ਕਿ ਉਹ ਸ਼ੇਅਰ ਬਾਜ਼ਾਰ ’ਚ ਸਹੀ ਕਾਰੋਬਾਰ ਯਕੀਨੀ ਬਣਾਉਣ ਲਈ ਵਚਨਬੱਧ ਹਨ, ਤੇ ਹਰ ਤਰ੍ਹਾਂ ਦੀ ਲੋੜੀਂਦੀ ਨਜ਼ਰ ਰੱਖੀ ਜਾ ਰਹੀ ਹੈ।

ਸਟਾਕ ਐਕਸਚੇਂਜ ਕੋਲ ਮੌਜੂਦ ਡੇਟਾ ਵਿੱਚ ਦਰਜ ਹੈ ਕਿ ਗਰੁੱਪ ਦੇ ਸੱਤ ਸਟਾਕ 2019 ਤੋਂ ਨਿਗਰਾਨੀ ਹੇਠ ਹਨ ਕਿਉਂਕਿ ਕੀਮਤਾਂ ਵਿੱਚ ਗੈਰ-ਸਾਧਾਰਨ ਉਤਰਾਅ-ਚੜ੍ਹਾਅ ਦੇਖਿਆ ਗਿਆ ਸੀ, ਪ੍ਰਮੋਟਰ ਕਰਜ਼ਾ ਲੈ ਰਹੇ ਸਨ। ਅਡਾਨੀ ਦੀਆਂ ਛੇ ਸੂਚੀਬੱਧ ਕੰਪਨੀਆਂ ਨੂੰ ‘ਏਐਸਮ’ ਸਿਸਟਮ ਤਹਿਤ ਵਾਧੂ ਨਿਗਰਾਨੀ ਵਿੱਚ ਰੱਖਿਆ ਜਾ ਰਿਹਾ ਸੀ।

ਟਾਪ ਹੈਡਲਾਈਨ

ਅੱਜ 21 ਅਗਸਤ ਨੂੰ ਕਿੰਨੇ ਰੁਪਏ ਦਾ ਮਿਲ ਰਿਹਾ ਪੈਟਰੋਲ-ਡੀਜ਼ਲ, ਦੇਖੋ ਅੱਜ ਦੇ ਰੇਟ
ਅੱਜ 21 ਅਗਸਤ ਨੂੰ ਕਿੰਨੇ ਰੁਪਏ ਦਾ ਮਿਲ ਰਿਹਾ ਪੈਟਰੋਲ-ਡੀਜ਼ਲ, ਦੇਖੋ ਅੱਜ ਦੇ ਰੇਟ
 Flight Compensation : ਯਾਤਰੀ ਨੂੰ ਕੈਨੇਡਾ ਜਾਣ ਤੋਂ ਰੋਕਿਆ, ਹੁਣ ਏਅਰਲਾਈਨ ਦੇਵੇਗੀ 1.53 ਲੱਖ ਰੁਪਏ ਮੁਆਵਜ਼ਾ
Flight Compensation : ਯਾਤਰੀ ਨੂੰ ਕੈਨੇਡਾ ਜਾਣ ਤੋਂ ਰੋਕਿਆ, ਹੁਣ ਏਅਰਲਾਈਨ ਦੇਵੇਗੀ 1.53 ਲੱਖ ਰੁਪਏ ਮੁਆਵਜ਼ਾ
Post Office RD News : ਹਰ ਮਹੀਨੇ 500 ਰੁਪਏ ਤੋਂ ਸ਼ੁਰੂ ਕਰੋ, ਬਣਾਓ ਲੱਖਾਂ ਦਾ ਫੰਡ ! ਜਾਣੋ ਪੋਸਟ ਆਫਿਸ RD ਦਾ ਗਣਿਤ
Post Office RD News : ਹਰ ਮਹੀਨੇ 500 ਰੁਪਏ ਤੋਂ ਸ਼ੁਰੂ ਕਰੋ, ਬਣਾਓ ਲੱਖਾਂ ਦਾ ਫੰਡ ! ਜਾਣੋ ਪੋਸਟ ਆਫਿਸ RD ਦਾ ਗਣਿਤ
20 ਰੁਪਏ ਮਹਿੰਗੀ ਹੋਈ ਚੀਨੀ, ਕੀਮਤਾਂ 'ਚ ਰਿਕਾਰਡ ਉਛਾਲ; ਜਾਣੋ ਤਾਜ਼ਾ ਰੇਟ
20 ਰੁਪਏ ਮਹਿੰਗੀ ਹੋਈ ਚੀਨੀ, ਕੀਮਤਾਂ 'ਚ ਰਿਕਾਰਡ ਉਛਾਲ; ਜਾਣੋ ਤਾਜ਼ਾ ਰੇਟ

ਵੀਡੀਓਜ਼

Mobiles worth 1 crore | ਫਤਿਹਗੜ੍ਹ ਸਾਹਿਬ ਪੁਲਿਸ ਦੀ ਵੱਡੀ ਕਾਮਯਾਬੀ, 1 ਕਰੋੜ ਦੇ ਮੋਬਾਈਲ ਕੀਤੇ ਬਰਾਮਦ
Sajjan Kumar Death | 1984 ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਦੀ ਮੌਤ
Kuldeep Dhaliwal | ਪੰਜਾਬ 'ਚ ਹੜ੍ਹਾਂ ਦਾ ਮੁੱਦਾ ਲੈ ਕੇ J&K ਰਾਜਪਾਲ ਕੋਲ ਪਹੁੰਚਣਗੇ ਧਾਲੀਵਾਲ
Dr Balbir On Blood Bank | ਖੂਨਦਾਨ 'ਚ ਪੰਜਾਬ ਦਾ ਵੱਡਾ ਰਿਕਾਰਡ, ਮੰਤਰੀ ਬਲਬੀਰ ਸਿੰਘ ਨੇ ਦੱਸੀ ਪੂਰੀ ਗੱਲ
Raja Warring | ਰਾਜੀਵ ਗਾਂਧੀ ਦੀ ਤਾਰੀਫ਼ 'ਚ ਰਾਜਾ ਵੜਿੰਗ ਨੇ ਪੜ੍ਹੇ ਕਸੀਦੇ, BJP 'ਤੇ ਵੀ ਵੱਡਾ ਵਾਰ!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਤੇਜ਼ ਰਫਤਾਰ ਦਾ ਕਹਿਰ, ਸੰਸਦ ਦੇ ਪੁੱਤਰ ਨੇ ਕਾਰ ਨਾਲ ਮਹਿਲਾ ਨੂੰ ਦਰੜਿਆ, ਹੋਈ ਮੌਤ; ਮੱਚਿਆ ਚੀਕ ਚੀਹਾੜਾ
ਤੇਜ਼ ਰਫਤਾਰ ਦਾ ਕਹਿਰ, ਸੰਸਦ ਦੇ ਪੁੱਤਰ ਨੇ ਕਾਰ ਨਾਲ ਮਹਿਲਾ ਨੂੰ ਦਰੜਿਆ, ਹੋਈ ਮੌਤ; ਮੱਚਿਆ ਚੀਕ ਚੀਹਾੜਾ
ਇਮਰਾਨ ਖਾਨ ਨੂੰ ਹਸਪਤਾਲ 'ਚ ਕੀਤਾ ਗਿਆ ਸ਼ਿਫਟ, ਰਾਤ 1 ਵਜੇ ਜੇਲ੍ਹ ਤੋਂ ਕੱਢਿਆ; ਸਾਹਮਣੇ ਆਈ ਵੀਡੀਓ
ਇਮਰਾਨ ਖਾਨ ਨੂੰ ਹਸਪਤਾਲ 'ਚ ਕੀਤਾ ਗਿਆ ਸ਼ਿਫਟ, ਰਾਤ 1 ਵਜੇ ਜੇਲ੍ਹ ਤੋਂ ਕੱਢਿਆ; ਸਾਹਮਣੇ ਆਈ ਵੀਡੀਓ
ਕੌਮੀ ਇਨਸਾਫ ਮੋਰਚੇ ਦਾ ਪੰਜਾਬ ਬੰਦ ਅੱਜ, 7 ਘੰਟੇ ਹਾਈਵੇਅ-ਰੇਲਵੇ ਟ੍ਰੈਕ ਰਹਿਣਗੇ ਜਾਮ; ਜਾਣੋ ਕੀ ਬੰਦ ਰਹੇਗਾ ਅਤੇ ਕੀ ਖੁੱਲ੍ਹਿਆ
ਕੌਮੀ ਇਨਸਾਫ ਮੋਰਚੇ ਦਾ ਪੰਜਾਬ ਬੰਦ ਅੱਜ, 7 ਘੰਟੇ ਹਾਈਵੇਅ-ਰੇਲਵੇ ਟ੍ਰੈਕ ਰਹਿਣਗੇ ਜਾਮ; ਜਾਣੋ ਕੀ ਬੰਦ ਰਹੇਗਾ ਅਤੇ ਕੀ ਖੁੱਲ੍ਹਿਆ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 21 ਅਗਸਤ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 21 ਅਗਸਤ 2026
PU Elections 2026 : ਪੰਜਾਬ ਯੂਨੀਵਰਸਿਟੀ ਵਿਦਿਆਰਥੀ ਚੋਣਾਂ ਦਾ ਹੋਇਆ ਐਲਾਨ ,ਜਾਣੋ ਪੂਰਾ ਸ਼ਡਿਊਲ 
PU Elections 2026 : ਪੰਜਾਬ ਯੂਨੀਵਰਸਿਟੀ ਵਿਦਿਆਰਥੀ ਚੋਣਾਂ ਦਾ ਹੋਇਆ ਐਲਾਨ ,ਜਾਣੋ ਪੂਰਾ ਸ਼ਡਿਊਲ 
Faridkot News : ਦੋਸਤੀ ਦੇ ਬਹਾਨੇ ਨਾਬਾਲਿਗ ਵਿਦਿਆਰਥਣ ਨਾਲ ਘਿਨੌਣੀ ਹਰਕਤ, 10ਵੀਂ ਦਾ ਵਿਦਿਆਰਥੀ ਗ੍ਰਿਫ਼ਤਾਰ
Faridkot News : ਦੋਸਤੀ ਦੇ ਬਹਾਨੇ ਨਾਬਾਲਿਗ ਵਿਦਿਆਰਥਣ ਨਾਲ ਘਿਨੌਣੀ ਹਰਕਤ, 10ਵੀਂ ਦਾ ਵਿਦਿਆਰਥੀ ਗ੍ਰਿਫ਼ਤਾਰ
Accident News: ਚੰਡੀਗੜ੍ਹ-ਮਨਾਲੀ ਹਾਈਵੇਅ 'ਤੇ ਪੰਜਾਬ ਦੇ 4 ਲੋਕਾਂ ਦੀ ਦਰਦਨਾਕ ਮੌਤ, 7 ਜ਼ਖਮੀ; ਜਾਣੋ ਕਿਵੇਂ ਵਾਪਰਿਆ ਹਾਦਸਾ...?
ਚੰਡੀਗੜ੍ਹ-ਮਨਾਲੀ ਹਾਈਵੇਅ 'ਤੇ ਪੰਜਾਬ ਦੇ 4 ਲੋਕਾਂ ਦੀ ਦਰਦਨਾਕ ਮੌਤ, 7 ਜ਼ਖਮੀ; ਜਾਣੋ ਕਿਵੇਂ ਵਾਪਰਿਆ ਹਾਦਸਾ...?
 DoT SIM Card Limit : ਹੁਣ ਆਪਣੇ ਨਾਮ 'ਤੇ 9 ਤੋਂ ਵੱਧ ਸਿਮ ਨਹੀਂ ਰੱਖ ਸਕੋਗੇ, ਤੈਅ ਹੋਈ ਸੀਮਾ
 DoT SIM Card Limit : ਹੁਣ ਆਪਣੇ ਨਾਮ 'ਤੇ 9 ਤੋਂ ਵੱਧ ਸਿਮ ਨਹੀਂ ਰੱਖ ਸਕੋਗੇ, ਤੈਅ ਹੋਈ ਸੀਮਾ
Embed widget