Rule Change From 1st October: 1 ਅਕਤੂਬਰ 2023 ਤੋਂ ਦੇਸ਼ 'ਚ ਕਈ ਵੱਡੇ ਬਦਲਾਅ ਹੋਣ ਜਾ ਰਹੇ ਹਨ। ਇਸ ਦਾ ਸਿੱਧਾ ਅਸਰ ਤੁਹਾਡੀ ਜੇਬ 'ਤੇ ਪਵੇਗਾ। ਇਨਕਮ ਟੈਕਸ ਭਰਨ ਵਾਲੇ ਅਗਲੇ ਮਹੀਨੇ ਤੋਂ ਅਟਲ ਪੈਨਸ਼ਨ ਯੋਜਨਾ ਵਿਚ ਨਿਵੇਸ਼ ਨਹੀਂ ਕਰ ਸਕਣਗੇ। ਇਸ ਤੋਂ ਇਲਾਵਾ 1 ਅਕਤੂਬਰ ਤੋਂ ਕਾਰਡ ਪੇਮੈਂਟ ਲਈ ਟੋਕਨਾਈਜ਼ੇਸ਼ਨ ਸਿਸਟਮ ਲਾਗੂ ਕੀਤਾ ਜਾਵੇਗਾ। ਅਸੀਂ ਤੁਹਾਨੂੰ 6 ਅਜਿਹੇ ਬਦਲਾਅ ਬਾਰੇ ਦੱਸਣ ਜਾ ਰਹੇ ਹਾਂ ਜੋ ਤੁਹਾਨੂੰ ਪ੍ਰਭਾਵਿਤ ਕਰਨਗੇ।



ਆਮਦਨ ਕਰ ਦਾਤਾ ਅਟਲ ਪੈਨਸ਼ਨ ਯੋਜਨਾ ਵਿਚ ਨਹੀਂ ਕਰ ਸਕਣਗੇ ਨਿਵੇਸ਼ 


ਆਮਦਨ ਕਰ ਦਾਤਾ 1 ਅਕਤੂਬਰ ਤੋਂ ਅਟਲ ਪੈਨਸ਼ਨ ਯੋਜਨਾ ਦਾ ਲਾਭ ਨਹੀਂ ਲੈ ਸਕਣਗੇ। ਮੌਜੂਦਾ ਨਿਯਮਾਂ ਅਨੁਸਾਰ 18 ਸਾਲ ਤੋਂ 40 ਸਾਲ ਦੀ ਉਮਰ ਦਾ ਕੋਈ ਵੀ ਭਾਰਤੀ ਨਾਗਰਿਕ ਸਰਕਾਰ ਦੀ ਇਸ ਪੈਨਸ਼ਨ ਸਕੀਮ ਵਿਚ ਸ਼ਾਮਲ ਹੋ ਸਕਦਾ ਹੈ, ਚਾਹੇ ਉਹ ਆਮਦਨ ਕਰ ਅਦਾ ਕਰੇ ਜਾਂ ਨਾ ਕਰੇ। ਇਸ ਸਕੀਮ ਤਹਿਤ ਹਰ ਮਹੀਨੇ 5000 ਰੁਪਏ ਤੱਕ ਦੀ ਮਹੀਨਾਵਾਰ ਪੈਨਸ਼ਨ ਦਿੱਤੀ ਜਾਂਦੀ ਹੈ।


ਲਾਗੂ ਕੀਤਾ ਜਾਵੇਗਾ ਟੋਕਨਾਈਜ਼ੇਸ਼ਨ ਸਿਸਟਮ


ਕਾਰਡ ਭੁਗਤਾਨ ਲਈ ਟੋਕਨਾਈਜ਼ੇਸ਼ਨ ਪ੍ਰਣਾਲੀ 1 ਅਕਤੂਬਰ ਤੋਂ ਲਾਗੂ ਕੀਤੀ ਜਾਵੇਗੀ। ਇਸ ਦੇ ਲਾਗੂ ਹੋਣ ਤੋਂ ਬਾਅਦ ਵਪਾਰੀ, ਪੇਮੈਂਟ ਐਗਰੀਗੇਟਰ ਅਤੇ ਪੇਮੈਂਟ ਗੇਟਵੇ ਹੁਣ ਗਾਹਕ ਕਾਰਡ ਦੀ ਜਾਣਕਾਰੀ ਸਟੋਰ ਕਰਨ ਦੇ ਯੋਗ ਨਹੀਂ ਹੋਣਗੇ। ਟੋਕਨਾਈਜ਼ੇਸ਼ਨ ਪ੍ਰਣਾਲੀ ਨੂੰ ਲਾਗੂ ਕਰਨ ਦਾ ਉਦੇਸ਼ ਆਨਲਾਈਨ ਬੈਂਕਿੰਗ ਧੋਖਾਧੜੀ ਨੂੰ ਰੋਕਣਾ ਹੈ। ਟੋਕਨਾਈਜ਼ੇਸ਼ਨ ਲਾਜ਼ਮੀ ਨਹੀਂ ਹੈ ਪਰ ਇਹ ਇਕੋ ਵੈਬਸਾਈਟ ਜਾਂ ਐਪ ਤੋਂ ਵਾਰ-ਵਾਰ ਖਰੀਦਦਾਰੀ ਕਰਨਾ ਆਸਾਨ ਬਣਾਉਂਦਾ ਹੈ।



ਮਿਉਚੁਅਲ ਫੰਡ ਵਿਚ ਨਿਵੇਸ਼ ਕਰਨ ਵਾਲੇ ਲੋਕਾਂ ਵੱਲੋਂ ਨਾਮਜ਼ਦਗੀ ਵੇਰਵੇ ਦੇਣੇ ਜ਼ਰੂਰੀ


1 ਅਕਤੂਬਰ ਨੂੰ ਜਾਂ ਇਸ ਤੋਂ ਬਾਅਦ ਮਿਉਚੁਅਲ ਫੰਡਾਂ ਵਿਚ ਨਿਵੇਸ਼ ਕਰਨ ਵਾਲਿਆਂ ਨੂੰ ਨਾਮਜ਼ਦਗੀ ਵੇਰਵੇ ਪ੍ਰਦਾਨ ਕਰਨ ਦੀ ਲੋੜ ਹੋਵੇਗੀ। ਅਜਿਹਾ ਕਰਨ ਵਿਚ ਅਸਫਲ ਰਹਿਣ ਵਾਲੇ ਨਿਵੇਸ਼ਕਾਂ ਨੂੰ ਇਕ ਘੋਸ਼ਣਾ ਪੱਤਰ ਭਰਨਾ ਹੋਵੇਗਾ। ਘੋਸ਼ਣਾ ਪੱਤਰ ਵਿਚ ਨਾਮਜ਼ਦਗੀ ਦੀ ਸੁਵਿਧਾ ਦਾ ਐਲਾਨ ਕਰਨਾ ਹੋਵੇਗਾ।


ਐਸੇਟ ਮੈਨੇਜਮੈਂਟ ਕੰਪਨੀਆਂ (AMCs) ਨੂੰ ਨਿਵੇਸ਼ਕ ਦੀ ਲੋੜ ਅਨੁਸਾਰ ਭੌਤਿਕ ਜਾਂ ਔਨਲਾਈਨ ਮੋਡ ਵਿਚ ਨਾਮਜ਼ਦਗੀ ਫਾਰਮ ਜਾਂ ਘੋਸ਼ਣਾ ਫਾਰਮ ਦਾ ਵਿਕਲਪ ਪ੍ਰਦਾਨ ਕਰਨਾ ਹੋਵੇਗਾ। ਭੌਤਿਕ ਵਿਕਲਪ ਦੇ ਤਹਿਤ ਫਾਰਮ 'ਤੇ ਨਿਵੇਸ਼ਕ ਦੇ ਦਸਤਖਤ ਹੋਣਗੇ, ਜਦਕਿ ਆਨਲਾਈਨ ਫਾਰਮ ਵਿਚ ਨਿਵੇਸ਼ਕ ਈ-ਸਾਈਨ ਸਹੂਲਤ ਦੀ ਵਰਤੋਂ ਕਰਨ ਦੇ ਯੋਗ ਹੋਣਗੇ।


ਛੋਟੀ ਬਚਤ ਸਕੀਮ ਵਿਚ ਮਿਲਣ ਵਾਲੇ ਵਿਆਜ ਵਿਚ ਹੋ ਸਕਦੈ ਵਾਧਾ


ਆਰਬੀਆਈ ਦੇ ਰੈਪੋ ਰੇਟ ਵਧਾਉਣ ਤੋਂ ਬਾਅਦ ਦੇਸ਼ ਦੇ ਜ਼ਿਆਦਾਤਰ ਬੈਂਕਾਂ ਨੇ ਐਫਡੀ 'ਤੇ ਵਿਆਜ ਵਧਾ ਦਿੱਤਾ ਹੈ। ਅਜਿਹੇ 'ਚ ਹੁਣ ਪੋਸਟ ਆਫਿਸ ਸਮਾਲ ਸੇਵਿੰਗਸ ਸਕੀਮ ਜਿਵੇਂ ਪੀਪੀਐਫ, ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ, ਸੁਕੰਨਿਆ ਸਮ੍ਰਿਧੀ ਯੋਜਨਾ 'ਚ ਉਪਲਬਧ ਵਿਆਜ ਦਰਾਂ ਵਧ ਸਕਦੀਆਂ ਹਨ। ਡਾਕਘਰ ਦੀਆਂ ਛੋਟੀਆਂ ਬੱਚਤ ਯੋਜਨਾਵਾਂ 'ਤੇ 30 ਸਤੰਬਰ ਨੂੰ ਨਵੀਆਂ ਵਿਆਜ ਦਰਾਂ ਦਾ ਐਲਾਨ ਹੋ ਸਕਦਾ ਹੈ।


ਡੀਮੈਟ ਖਾਤੇ ਸੰਬੰਧੀ ਨਿਯਮਾਂ ਵਿਚ ਬਦਲਾਅ



ਡੀਮੈਟ ਖਾਤਾ ਧਾਰਕਾਂ ਨੂੰ 30 ਸਤੰਬਰ 2022 ਤੱਕ ਟੂ-ਫੈਕਟਰ ਪ੍ਰਮਾਣਿਕਤਾ ਨੂੰ ਪੂਰਾ ਕਰਨਾ ਹੋਵੇਗਾ। ਇਸ ਤੋਂ ਬਾਅਦ ਹੀ ਤੁਸੀਂ ਆਪਣੇ ਡੀਮੈਟ ਖਾਤੇ ਵਿਚ ਲੌਗਇਨ ਕਰਨ ਦੇ ਯੋਗ ਹੋਵੋਗੇ। ਜੇ ਤੁਸੀਂ ਅਜਿਹਾ ਨਹੀ ਕਰਦੇ ਹੋ ਤਾਂ 1 ਅਕਤੂਬਰ ਤੋਂ ਤੁਸੀਂ ਡੀਮੈਟ ਅਕਾਊਂਟ ਲਾਗਇਨ ਨਹੀਂ ਕਰ ਸਕੋਗੇ।


ਮਹਿੰਗਾ ਹੋ ਸਕਦਾ ਹੈ ਗੈਸ ਸਿਲੰਡਰ


ਐਲਪੀਜੀ ਗੈਸ ਸਿਲੰਡਰ ਦੀਆਂ ਕੀਮਤਾਂ ਦੀ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਸਮੀਖਿਆ ਕੀਤੀ ਜਾਂਦੀ ਹੈ। ਅਜਿਹੇ 'ਚ ਕੱਚੇ ਤੇਲ ਅਤੇ ਕੁਦਰਤੀ ਗੈਸ ਦੀਆਂ ਕੀਮਤਾਂ 'ਚ ਨਰਮੀ ਕਾਰਨ ਇਸ ਵਾਰ ਘਰੇਲੂ (14.2 ਕਿਲੋਗ੍ਰਾਮ) ਅਤੇ ਵਪਾਰਕ (19 ਕਿਲੋਗ੍ਰਾਮ) ਗੈਸ ਸਿਲੰਡਰਾਂ ਦੀਆਂ ਕੀਮਤਾਂ ਘੱਟ ਹੋਣ ਦੀ ਉਮੀਦ ਹੈ।