ਪੜਚੋਲ ਕਰੋ

ਬਿਜਲੀ ਬਿੱਲ ਦਾ ਫਿਕਰ! ਜਾਣੋ ਕਿਹੜਾ ਏਸੀ ਖਰੀਦੀਏ, ਇਹ ਹੈ 1 ਤੋਂ 5 ਸਟਾਰ ਰੇਟਿੰਗ ਦਾ ਰਾਜ

ਨਵੀਂ ਦਿੱਲੀ: ਬਾਜ਼ਾਰ 'ਚ ਲੋਕ ਜਦੋਂ ਏਸੀ ਖਰੀਦਣ ਜਾਂਦੇ ਹਨ ਤਾਂ ਉਨ੍ਹਾਂ ਦੇ ਮਨ 'ਚ ਬਹੁਤ ਸਾਰੇ ਸਵਾਲ ਹੁੰਦੇ ਹਨ। ਇਨ੍ਹਾਂ 'ਚੋਂ ਇੱਕ ਇਹ ਵੀ ਹੁੰਦਾ ਹੈ ਕਿ ਕਿੰਨੀ ਸਟਾਰ ਰੇਟਿੰਗ ਵਾਲਾ ਏਸੀ ਖਰੀਦੀਏ।

AC stars Energy Efficiency Ratio: ਬਾਜ਼ਾਰ 'ਚ ਲੋਕ ਜਦੋਂ ਏਸੀ ਖਰੀਦਣ ਜਾਂਦੇ ਹਨ ਤਾਂ ਉਨ੍ਹਾਂ ਦੇ ਮਨ 'ਚ ਬਹੁਤ ਸਾਰੇ ਸਵਾਲ ਹੁੰਦੇ ਹਨ। ਇਨ੍ਹਾਂ 'ਚੋਂ ਇੱਕ ਇਹ ਵੀ ਹੁੰਦਾ ਹੈ ਕਿ ਕਿੰਨੀ ਸਟਾਰ ਰੇਟਿੰਗ ਵਾਲਾ ਏਸੀ ਖਰੀਦੀਏ। ਕਈ ਲੋਕ ਕਹਿੰਦੇ ਹਨ ਕਿ 1 ਸਟਾਰ ਵਾਲਾ ਏਸੀ 2 ਸਟਾਰ ਵਾਲੇ ਏਸੀ ਨਾਲੋਂ ਵੱਧ ਬਿਜਲੀ ਦੀ ਖਪਤ ਕਰਦਾ ਹੈ ਤੇ 5 ਸਟਾਰ ਏਸੀ ਬਹੁਤ ਘੱਟ ਬਿਜਲੀ ਖਪਤ ਕਰਦਾ ਹੈ।

ਅਜਿਹੀ ਸਥਿਤੀ 'ਚ ਇਹ ਜਾਣਨਾ ਜ਼ਰੂਰੀ ਹੈ ਕਿ ਇਨ੍ਹਾਂ ਸਟਾਰ ਰੇਟਿੰਗਾਂ ਦਾ ਕੀ ਮਤਲਬ ਹੈ। ਦਰਅਸਲ, ਇਹ ਐਨਰਜੀ ਐਫ਼ਿਸੀਐਂਸੀ ਦੇ ਫ਼ਾਰਮੂਲੇ 'ਤੇ ਕੰਮ ਕਰਦਾ ਹੈ। ਇਹ ਏਸੀ 'ਚ ਕੂਲਿੰਗ ਆਊਟਪੁਟ ਤੇ ਪਾਵਰ ਇਨਪੁਟ 'ਤੇ ਫਿਕਸ ਹੁੰਦਾ ਹੈ। ਉਦਾਹਰਣ ਵਜੋਂ ਇੱਕ ਟਨ ਏਸੀ ਪ੍ਰਤੀ ਘੰਟਾ 3516 ਵਾਟ ਦੀ ਖਪਤ ਕਰਦਾ ਹੈ।

ਐਨਰਜੀ ਐਫ਼ਿਸੀਐਂਸੀ ਰੇਸ਼ੋ 'ਤੇ ਤੈਅ ਹੁੰਦੀ ਰੇਟਿੰਗ
ਹਰ ਏਸੀ 'ਤੇ ਇਕ ਐਨਰਜੀ ਐਫ਼ਿਸੀਐਂਸੀ ਲਿਖਿਆ ਹੁੰਦਾ ਹੈ। ਜੇ ਕਿਸੇ ਏਸੀ 'ਤੇ 2.7 ਤੋਂ 2.9 ਈਈਆਰ ਲਿਖਿਆ ਹੋਇਆ ਹੈ ਤਾਂ ਉਹ 1 ਸਟਾਰ ਰੇਟਿੰਗ ਹੈ। 2.9 ਤੋਂ 3.09 ਹੋਣ 'ਤੇ 2 ਸਟਾਰ, 3.1 ਤੋਂ 3.29 ਹੋਣ 'ਤੇ 3 ਸਟਾਰ, 3.3 ਤੋਂ 3.49 ਹੋਣ 'ਤੇ 4 ਸਟਾਰ ਅਤੇ 3.5 ਤੋਂ ਉੱਪਰ ਹੋਣ 'ਤੇ ਇਹ 5 ਸਟਾਰ ਰੇਟਿੰਗ ਹੈ। ਐਨਰਜੀ ਐਫ਼ਿਸੀਐਂਸੀ ਰੇਸ਼ੋ ਲਈ ਏਸੀ ਦੀ ਕੂਲਿੰਗ ਆਊਟਪੁਟ ਤੇ ਇਨਪੁਟ ਪਾਵਰ ਨੂੰ ਕੈਲਕੁਲੇਟ ਕਰਨੀ ਚਾਹੀਦੀ ਹੈ। ਇਹ ਏਸੀ ਖਰੀਦਣ ਸਮੇਂ ਚੈੱਕ ਕੀਤੀ ਜਾ ਸਕਦੀ ਹੈ, ਜੋ ਪਲੇਟ 'ਤੇ ਲਿਖੀ ਹੁੰਦੀ ਹੈ।

ਇੰਝ ਜਾਣੋ ਏਸੀ ਦੀ ਰੇਟਿੰਗ
ਸਾਰੇ ਏਸੀ ਇਕ ਟਨ ਦੇ ਹੁੰਦੇ ਹਨ ਤੇ ਉਨ੍ਹਾਂ ਦੀ ਕੂਲਿੰਗ ਆਉਟਪੁਟ 3516 ਵਾਟ ਹੁੰਦੀ ਹੈ। ਇਸ ਆਉਟਪੁਟ 'ਚ ਇਨਪੁਟ ਨੂੰ ਭਾਗ ਦਿਆਂਗੇ। ਜਿਵੇਂ ਕੋਈ ਏਸੀ 1250 ਵਾਟ ਦੀ ਇਨਪੁਟ ਪਾਵਰ ਲੈ ਰਿਹਾ ਹੈ ਤਾਂ ਜੇ ਤੁਸੀਂ 3516 'ਚ 1250 ਨੂੰ ਭਾਗ ਦਿੰਦੇ ਹੋ ਤਾਂ ਨਤੀਜਾ 2.00 ਹੈ। ਜੇ ਤੁਸੀਂ ਇਸ ਨੂੰ ਈਈਆਰ ਟੇਬਲ 'ਚ ਵੇਖਦੇ ਹੋ ਤਾਂ 2.00 ਇੱਕ ਸਟਾਰ ਵਾਲੀ ਰੇਟਿੰਗ 'ਚ ਮਿਲੇਗਾ।

ਇਸ ਲਈ ਇਹ ਏਸੀ ਇਕ ਸਟਾਰ ਰੇਟਿੰਗ ਦਾ ਹੈ। ਇਸੇ ਤਰ੍ਹਾਂ ਜੇ ਏਸੀ ਦੀ ਇਨਪੁਟ ਪਾਵਰ 11750 ਵਾਟ ਹੈ ਤਾਂ 3516 ਨਾਲ ਭਾਗ ਦੇਣ 'ਤੇ 2.99 ਆਵੇਗਾ। ਟੇਬਲ 'ਚ ਵੇਖਣ 'ਤੇ 2.9 ਤੋਂ 3.09 ਰੇਟਿੰਗ 2 ਸਟਾਰ ਰੇਟਿੰਗ 'ਚ ਹੈ ਤੇ ਇਹ ਏਸੀ 2 ਸਟਾਰ ਰੇਟਿੰਗ ਦਾ ਹੋਵੇਗਾ। ਇਸੇ ਤਰ੍ਹਾਂ ਸਾਰੇ ਸਟਾਰਾਂ ਦੀ ਰੇਟਿੰਗ ਕੱਢੀ ਜਾ ਸਕਦੀ ਹੈ।

ਏਸੀ ਜਿੰਨੀ ਘੱਟ ਇਨਪੁੱਟ ਪਾਵਰ ਲਵੇਗਾ, ਉਸ ਦੀ ਓਨੀ ਜ਼ਿਆਦਾ ਰੇਟਿੰਗ ਹੋਵੇਗੀ। ਬਿਜਲੀ ਦੀ ਖਪਤ ਆਪਣੇ ਆਪ ਇਨਪੁਟ ਪਾਵਰ ਨਾਲ ਵੱਧਦੀ ਹੈ। ਇਸ ਲਈ ਜ਼ਿਆਦਾ ਰੇਟਿੰਗ ਵਾਲਾ ਏਸੀ ਘੱਟ ਖਪਤ ਕਰਦਾ ਹੈ।

ਟਾਪ ਹੈਡਲਾਈਨ

ਫਿਰ ਵਧਣਗੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ! ਮੁੜ ਨੁਕਸਾਨ 'ਚ ਤੇਲ ਕੰਪਨੀਆਂ; ਜਾਣੋ 10 ਸਤੰਬਰ ਦੇ ਰੇਟ
ਫਿਰ ਵਧਣਗੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ! ਮੁੜ ਨੁਕਸਾਨ 'ਚ ਤੇਲ ਕੰਪਨੀਆਂ; ਜਾਣੋ 10 ਸਤੰਬਰ ਦੇ ਰੇਟ
Employees Bonus : 20% ਬੋਨਸ ਦੀ ਕਰ ਲਓ ਤਿਆਰੀ, 21 ਹਜ਼ਾਰ ਤਨਖਾਹ ਵਾਲਿਆਂ ਨੂੰ ਸਿੱਧਾ ਫਾਇਦਾ
Employees Bonus : 20% ਬੋਨਸ ਦੀ ਕਰ ਲਓ ਤਿਆਰੀ, 21 ਹਜ਼ਾਰ ਤਨਖਾਹ ਵਾਲਿਆਂ ਨੂੰ ਸਿੱਧਾ ਫਾਇਦਾ
Gold Silver Rate Today: ਆਮ ਜਨਤਾ ਨੂੰ ਵੱਡੀ ਰਾਹਤ, ਸਸਤਾ ਹੋਇਆ ਸੋਨਾ-ਚਾਂਦੀ, 10 ਗ੍ਰਾਮ ਦੇ ਧੜੰਮ ਡਿੱਗੇ ਰੇਟ, ਜਾਣੋ ਅੱਜ ਖਰੀਦਣਾ ਕਿੰਨਾ ਫਾਇਦੇਮੰਦ...
ਆਮ ਜਨਤਾ ਨੂੰ ਵੱਡੀ ਰਾਹਤ, ਸਸਤਾ ਹੋਇਆ ਸੋਨਾ-ਚਾਂਦੀ, 10 ਗ੍ਰਾਮ ਦੇ ਧੜੰਮ ਡਿੱਗੇ ਰੇਟ, ਜਾਣੋ ਅੱਜ ਖਰੀਦਣਾ ਕਿੰਨਾ ਫਾਇਦੇਮੰਦ...
14 ਕਿਲੋ ਵਾਲਾ ਗੈਸ ਸਿਲੰਡਰ ਕਿੰਨੇ ਦਾ ਹੈ? ਦੇਖੋ ਘਰੇਲੂ ਅਤੇ ਕਮਰਸ਼ੀਅਲ LPG ਦਾ ਤਾਜ਼ਾ ਰੇਟ
14 ਕਿਲੋ ਵਾਲਾ ਗੈਸ ਸਿਲੰਡਰ ਕਿੰਨੇ ਦਾ ਹੈ? ਦੇਖੋ ਘਰੇਲੂ ਅਤੇ ਕਮਰਸ਼ੀਅਲ LPG ਦਾ ਤਾਜ਼ਾ ਰੇਟ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਮਸਾਂ ਬਚੇ ਯੂਕਰੇਨ ਦੇ ਰਾਸ਼ਟਰਪਤੀ, ਜਹਾਜ਼ ਨਾਲ ਟਕਰਾਉਣ ਵਾਲਾ ਸੀ ਡਰੋਨ; ਸੁਰੱਖਿਆ 'ਚ ਵੱਡੀ ਚੂਕ
ਮਸਾਂ ਬਚੇ ਯੂਕਰੇਨ ਦੇ ਰਾਸ਼ਟਰਪਤੀ, ਜਹਾਜ਼ ਨਾਲ ਟਕਰਾਉਣ ਵਾਲਾ ਸੀ ਡਰੋਨ; ਸੁਰੱਖਿਆ 'ਚ ਵੱਡੀ ਚੂਕ
1199 ਡਾਲਰ ਦੀ ਕੀਮਤ ਨਾਲ ਲਾਂਚ ਹੋਇਆ iPhone 18 Pro ਅਤੇ Pro Max! ਜਾਣੋ ਫੀਚਰਸ
1199 ਡਾਲਰ ਦੀ ਕੀਮਤ ਨਾਲ ਲਾਂਚ ਹੋਇਆ iPhone 18 Pro ਅਤੇ Pro Max! ਜਾਣੋ ਫੀਚਰਸ
ਕਾਂਗਰਸ ਨੇ ਲਿਆ ਵੱਡਾ ਫੈਸਲਾ, ਹੁਣ ਇਸ ਵੱਡੇ ਆਗੂ ਨੂੰ ਸੌਂਪੀ ਅਹਿਮ ਜ਼ਿੰਮੇਵਾਰੀ
ਕਾਂਗਰਸ ਨੇ ਲਿਆ ਵੱਡਾ ਫੈਸਲਾ, ਹੁਣ ਇਸ ਵੱਡੇ ਆਗੂ ਨੂੰ ਸੌਂਪੀ ਅਹਿਮ ਜ਼ਿੰਮੇਵਾਰੀ
Apple ਨੇ ਪਹਿਲੀ ਵਾਰ ਲਾਂਚ ਕੀਤਾ ਫੋਲਡੇਬਲ iPhone, ਜਾਣੋ ਫੀਚਰਸ ਸਣੇ ਸਾਰੀ ਡਿਟੇਲ
Apple ਨੇ ਪਹਿਲੀ ਵਾਰ ਲਾਂਚ ਕੀਤਾ ਫੋਲਡੇਬਲ iPhone, ਜਾਣੋ ਫੀਚਰਸ ਸਣੇ ਸਾਰੀ ਡਿਟੇਲ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 10 ਸਤੰਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 10 ਸਤੰਬਰ 2026
Punjab Police ASI: ਪੰਜਾਬ 'ਚ ਵੱਡਾ ਹਾਦਸਾ, ASI ਨੂੰ ਤੇਜ਼ ਰਫ਼ਤਾਰ ਕਾਰ ਨੇ ਮਾਰੀ ਜ਼ੋਰਦਾਰ ਟੱਕਰ, ਗੰਭੀਰ ਹਾਲਤ 'ਚ ਹਸਪਤਾਲ ਦਾਖਲ...
ਪੰਜਾਬ 'ਚ ਵੱਡਾ ਹਾਦਸਾ, ASI ਨੂੰ ਤੇਜ਼ ਰਫ਼ਤਾਰ ਕਾਰ ਨੇ ਮਾਰੀ ਜ਼ੋਰਦਾਰ ਟੱਕਰ, ਗੰਭੀਰ ਹਾਲਤ 'ਚ ਹਸਪਤਾਲ ਦਾਖਲ...
Punjab Congress Crisis: ਪੰਜਾਬ ਕਾਂਗਰਸ 'ਚ ਜਲਦੀ ਹੀ ਖਤਮ ਹੋਵੇਗੀ ਧੜੇਬੰਦੀ, ਨਵ-ਨਿਯੁਕਤ ਇੰਚਾਰਜ ਸਚਿਨ ਪਾਇਲਟ ਬੋਲੇ- ਚੰਨੀ ਨੇ ਸਹਿਯੋਗ ਦਾ ਭਰੋਸਾ ਦਿੱਤਾ, ਸਾਰੇ ਆਗੂਆਂ ਨੂੰ...
ਪੰਜਾਬ ਕਾਂਗਰਸ 'ਚ ਜਲਦੀ ਹੀ ਖਤਮ ਹੋਵੇਗੀ ਧੜੇਬੰਦੀ, ਨਵ-ਨਿਯੁਕਤ ਇੰਚਾਰਜ ਸਚਿਨ ਪਾਇਲਟ ਬੋਲੇ- ਚੰਨੀ ਨੇ ਸਹਿਯੋਗ ਦਾ ਭਰੋਸਾ ਦਿੱਤਾ, ਸਾਰੇ ਆਗੂਆਂ ਨੂੰ...
Punjab News: ਪੰਜਾਬ 'ਆਪ' ਇੰਚਾਰਜ ਦੀ ਪੁਲਿਸ ਅਧਿਕਾਰੀ ਨਾਲ ਬਹਿਸ, ਤਲਬੀਰ ਗਿੱਲ ਬੋਲੇ- ਦਿਓ ਮੈਨੂੰ ਅੰਦਰ, ਤੇਰੇ ਵਰਗੇ 50 SP ਵੇਖੇ; ਭਗੌੜੇ ਨੂੰ ਛੁਡਵਾਉਣ ਲਈ...
ਪੰਜਾਬ 'ਆਪ' ਇੰਚਾਰਜ ਦੀ ਪੁਲਿਸ ਅਧਿਕਾਰੀ ਨਾਲ ਬਹਿਸ, ਤਲਬੀਰ ਗਿੱਲ ਬੋਲੇ- ਦਿਓ ਮੈਨੂੰ ਅੰਦਰ, ਤੇਰੇ ਵਰਗੇ 50 SP ਵੇਖੇ; ਭਗੌੜੇ ਨੂੰ ਛੁਡਵਾਉਣ ਲਈ...
Embed widget