Unemployment Allowance: ਦੇਸ਼ 'ਚ ਕੋਰੋਨਾ ਮਹਾਮਾਰੀ ਸ਼ੁਰੂ ਹੋਣ ਤੋਂ ਬਾਅਦ ਬੇਰੁਜ਼ਗਾਰੀ ਤੇਜ਼ੀ ਨਾਲ ਵਧੀ ਹੈ। ਅਜਿਹੇ 'ਚ ਸਰਕਾਰ ਬੇਰੁਜ਼ਗਾਰ ਨੌਜਵਾਨਾਂ ਨੂੰ ਬੇਰੁਜ਼ਗਾਰੀ ਭੱਤਾ ਦੇਣ ਜਾ ਰਹੀ ਹੈ। ਦਿੱਲੀ ਦੀ ਕੇਜਰੀਵਾਲ ਸਰਕਾਰ ਦਿੱਲੀ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਬੇਰੁਜ਼ਗਾਰੀ ਭੱਤਾ ਦੇਣ ਜਾ ਰਹੀ ਹੈ।



ਦਿੱਲੀ ਸਰਕਾਰ ਉਨ੍ਹਾਂ ਨੌਜਵਾਨਾਂ ਨੂੰ ਬੇਰੁਜ਼ਗਾਰੀ ਭੱਤਾ ਦੇਣ ਜਾ ਰਹੀ ਹੈ ਜੋ ਆਪਣੀ ਪੜ੍ਹਾਈ ਪੂਰੀ ਕਰ ਚੁੱਕੇ ਹਨ ਤੇ ਨੌਕਰੀਆਂ ਲਈ ਠੋਕਰ ਖਾ ਰਹੇ ਹਨ। ਜਿਹੜੇ ਨੌਜਵਾਨ ਆਪਣੀ ਗ੍ਰੈਜੂਏਸ਼ਨ ਪੂਰੀ ਕਰ ਚੁੱਕੇ ਹਨ ਤੇ ਨੌਕਰੀ ਨਹੀਂ ਮਿਲੀ ਹੈ, ਉਨ੍ਹਾਂ ਨੂੰ 5,000 ਰੁਪਏ ਪ੍ਰਤੀ ਮਹੀਨਾ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇਗਾ। ਇਸ ਨਾਲ ਹੀ ਪੋਸਟ ਗ੍ਰੈਜੂਏਟ (ਪੀਜੀ) ਦੇ ਬੇਰੁਜ਼ਗਾਰ ਨੌਜਵਾਨਾਂ ਨੂੰ 7500 ਰੁਪਏ ਪ੍ਰਤੀ ਮਹੀਨਾ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇਗਾ।

ਇਨ੍ਹਾਂ ਨੌਜਵਾਨਾਂ ਨੂੰ ਮਿਲੇਗਾ ਇਸ ਭੱਤੇ ਦਾ ਲਾਭ

ਦਿੱਲੀ ਸਰਕਾਰ ਨੇ ਗ੍ਰੈਜੂਏਟ ਅਤੇ ਪੋਸਟ-ਗ੍ਰੈਜੂਏਟ ਹੋਣ ਦੇ ਨਾਲ-ਨਾਲ ਇੱਕ ਹੋਰ ਯੋਗਤਾ ਜੋੜ ਦਿੱਤੀ ਹੈ। ਇਸ ਅਨੁਸਾਰ ਇਸ ਸਕੀਮ ਦਾ ਲਾਭ ਸਿਰਫ਼ ਉਨ੍ਹਾਂ ਨੌਜਵਾਨਾਂ ਨੂੰ ਮਿਲੇਗਾ ਜਿਨ੍ਹਾਂ ਨੇ ਪਹਿਲਾਂ ਹੀ ਰੁਜ਼ਗਾਰ ਅਦਾਰੇ ਵਿੱਚ ਰਜਿਸਟਰਡ ਕਰਵਾਇਆ ਹੋਇਆ ਹੈ। ਤੁਹਾਨੂੰ ਦੱਸ ਦੇਈਏ ਕਿ ਹਰ ਰਾਜ ਵਿੱਚ ਇੱਕ ਰੁਜ਼ਗਾਰ ਐਕਸਚੇਂਜ ਖੁੱਲ੍ਹਾ ਹੈ, ਜਿਸ ਨਾਲ ਸਰਕਾਰ ਨੂੰ ਪਤਾ ਲੱਗ ਜਾਂਦਾ ਹੈ ਕਿ ਉਸ ਰਾਜ ਵਿੱਚ ਕਿੰਨੇ ਨੌਜਵਾਨ ਬੇਰੁਜ਼ਗਾਰ ਹਨ।

ਇਨ੍ਹਾਂ ਦਸਤਾਵੇਜ਼ਾਂ ਦੀ ਪਵੇਗੀ ਲੋੜ

ਇਸ ਸਕੀਮ ਦਾ ਲਾਭ ਲੈਣ ਲਈ ਨੌਜਵਾਨਾਂ ਨੂੰ ਆਨਲਾਈਨ ਰਜਿਸਟ੍ਰੇਸ਼ਨ ਕਰਵਾਉਣੀ ਪਵੇਗੀ।

ਉਨ੍ਹਾਂ ਨੂੰ ਕਈ ਤਰ੍ਹਾਂ ਦੇ ਦਸਤਾਵੇਜ਼ਾਂ ਦੀ ਲੋੜ ਪਵੇਗੀ

ਆਧਾਰ ਕਾਰਡ

ਪੈਨ ਕਾਰਡ

ਨਿਵਾਸ ਸਰਟੀਫਿਕੇਟ

ਮੋਬਾਇਲ ਨੰਬਰ

ਕਾਲਜ ਆਈਡੀ

ਪਾਸਪੋਰਟ ਆਕਾਰ ਦੀ ਫੋਟੋ

ਇਸ ਤਰੀਕੇ ਨਾਲ ਸਕੀਮ ਲਈ ਅਪਲਾਈ ਕਰੋ-

ਦਿੱਲੀ ਸਰਕਾਰ ਨੇ ਇੱਕ ਪੋਰਟਲ ਬਣਾਇਆ ਹੈ। ਇਹ ਪੋਰਟਲ https://jobs.delhi.gov.in/ ਹੈ।

ਇਸ 'ਤੇ ਕਲਿੱਕ ਕਰੋ ਤੇ ਜੌਬ ਸੀਕਰ ਦਾ ਵਿਕਲਪ ਚੁਣੋ।

ਅੱਗੇ ਤੁਹਾਡੇ ਸਾਹਮਣੇ ਇੱਕ ਰਜਿਸਟ੍ਰੇਸ਼ਨ ਪੇਜ ਖੁੱਲ੍ਹੇਗਾ।

ਬਿਨੈਪੱਤਰ ਦੇ ਸਾਰੇ ਵੇਰਵੇ ਜਿਵੇਂ ਕਿ ਸਿੱਖਿਆ ਤੇ ਡਿਗਰੀ ਦੇ ਵੇਰਵੇ ਭਰਨੇ ਹੋਣਗੇ।

ਮੋਬਾਈਲ ਨੰਬਰ ਰਜਿਸਟ੍ਰੇਸ਼ਨ ਨੰਬਰ ਦਰਜ ਕਰੋ।

ਅੰਤ ਵਿੱਚ ਇਸਨੂੰ ਕੈਪਚਾ ਕੋਡ ਦਰਜ ਕਰਕੇ ਸਬਮਿਟ ਕਰੋ

ਅਰਜ਼ੀ ਦੀ ਪ੍ਰਕਿਰਿਆ ਪੂਰੀ ਹੋ ਜਾਵੇਗੀ।