ਨਵੀਂ ਦਿੱਲੀ: ਅੱਜ ਵਿੱਤੀ ਸਾਲ 2020-21 ਦਾ ਆਖਰੀ ਦਿਨ ਹੈ। ਕੱਲ੍ਹ ਯਾਨੀ 1 ਅਪ੍ਰੈਲ ਤੋਂ ਨਵਾਂ ਵਿੱਤੀ ਸਾਲ ਸ਼ੁਰੂ ਹੋ ਜਾਵੇਗਾ। ਜੇਕਰ ਤੁਸੀਂ ਇਸ ਵਿੱਤੀ ਸਾਲ 2020-21 ਦੀ ਆਪਣੀ ਕਮਾਈ 'ਤੇ ਟੈਕਸ ਛੋਟ ਹਾਸਲ ਕਰਨਾ ਚਾਹੁੰਦੇ ਹੋ ਤਾਂ ਅੱਜ ਨਿਵੇਸ਼ ਕਰਨਾ ਦਾ ਆਖਰੀ ਦਿਨ ਹੈ। ਆਮਦਨ ਕਾਨੂੰਨ ਧਾਰਾ 80ਸੀ ਤਹਿਤ ਟੈਕਸਪੇਅਰ ਨੂੰ ਟੈਕਸ 'ਚ ਛੋਟ ਦੇਣ ਲਈ ਵਿੱਤੀ ਸੰਪੱਤੀ 'ਚ 1.5 ਲੱਖ ਰੁਪਏ ਨਿਵੇਸ਼ ਦਾ ਮੌਕਾ ਮਿਲਦਾ ਹੈ। ਇਹ ਨਿਵੇਸ਼ ਕਰਕੇ ਬੇਲੋੜਾ ਟੈਕਸ ਦੇਣ ਤੋਂ ਬਚਿਆ ਜਾ ਸਕਦਾ ਹੈ।


31 ਮਾਰਚ ਤਕ ਟੈਕਸਪੇਅਰ ਕੋਲ ਨਿਵੇਸ਼ ਕਰਕੇ ਬੱਚਤ ਕਰਨ ਦੇ ਹੁਣ ਵੀ ਕਈ ਵਿਕਲਪ ਮੌਜੂਦ ਹਨ। ਟੈਕਸ ਸੇਵਿੰਗ ਸਕੀਮ ਤੋਂ ਲੈਕੇ ਪੀਪੀਐਫ, ਪੰਜ ਸਾਲ ਲਈ ਐਫਡੀ, ਇੰਸ਼ੋਰੈਂਸ ਪਾਲਿਸੀ ਜਿਹੀਆਂ ਕਈ ਸਕੀਮਾਂ ਹਨ। ਜਿੰਨ੍ਹਾਂ 'ਤੇ ਅਜੇ ਵੀ ਟੈਕਸ ਦੀ ਬਚਤ ਹੋ ਸਕਦੀ ਹੈ। ਇਸ ਧਾਰਾ ਦੇ ਤਹਿਤ ਛੋਟ ਹਾਸਲ ਕਰਨ ਲਈ ਪੋਸਟ ਆਫਿਸ ਦੀਆਂ ਕਈ ਸਕੀਮਾਂ 'ਚ ਵੀ ਨਿਵੇਸ਼ ਕੀਤਾ ਜਾ ਸਕਦਾ ਹੈ। ਆਓ ਇਸ ਬਾਰੇ ਵਿਸਥਾਰ 'ਚ ਜਾਣਦੇ ਹਾਂ।


ਪਬਲਿਕ ਪ੍ਰੋਵੀਡੈਂਟ ਫੰਡ (PPF)


ਨਿਵੇਸ਼ ਦੇ ਲਿਹਾਜ਼ ਨਾਲ ਪਬਲਿਕ ਪ੍ਰੋਵੀਡੇਂਟ ਫੰਡ (PPF) ਦੇ ਤਹਿਤ 500 ਰੁਪਏ 'ਚ ਪੋਸਟ ਆਫਿਸ 'ਚ ਖਾਤਾ ਖੋਲਿਆ ਜਾ ਸਕਦਾ ਹੈ। 15 ਸਾਲ ਤਕ ਦੇ ਲਈ ਇਹ ਸਕੀਮ ਚੱਲਦੀ ਹੈ ਤੇ ਵਿਚ ਇਸ ਸਕੀਮ ਨੂੰ ਬੰਦ ਨਹੀਂ ਕੀਤਾ ਜਾ ਸਕਦਾ। ਹਾਲਾਂਕਿ 15 ਸਾਲ ਬਾਅਦ ਇਸ ਸਕੀਮ ਨੂੰ 5-5 ਸਾਲ ਲਈ ਵਧਾਇਆ ਜਾ ਸਕਦਾ ਹੈ। ਉੱਥੇ ਹੀ ਇਸ ਸਕੀਮ ਨੂੰ ਸ਼ੁਰੂ ਕਰਨ ਲਈ ਤਿੰਨ ਸਾਲ ਬਾਅਦ ਇਸ ਅਕਾਊਂਟ 'ਤੇ ਲੋਨ ਵੀ ਲਿਆ ਜਾ ਸਕਦਾ ਹੈ। ਸੱਤਵੇਂ ਸਾਲ ਕੁਝ ਨਿਯਮਾਂ ਦਾ ਪਾਲਣ ਕਰਕੇ ਇਸ ਅਕਾਊਂਟ ਨਾਲ ਕੁਝ ਪੈਸਾ ਕੱਢਿਆ ਜਾ ਸਕਦਾ ਹੈ। ਫਿਲਹਾਲ ਇਸ ਅਕਾਊਂਟ 'ਤੇ ਸਾਲਾਨਾ ਕਰੀਬ 7 ਫੀਸਦ ਦਾ ਵਿਆਜ ਮਿਲਦਾ ਹੈ। ਹਾਲਾਂਕਿ ਵਿਆਜ ਫਿਕਸ ਨਹੀਂ ਹੈ ਤੇ ਹਰ ਤਿੰਨ ਮਹੀਨੇ 'ਚ ਵਿਆਜ ਦਰ ਦੀ ਸਮੀਖਿਆ ਕੀਤੀ ਜਾਂਦੀ ਹੈ।


ਟਾਇਮ ਡਿਪੌਜ਼ਿਟ ਸਕੀਮ


ਟਾਇਮ ਡਿਪੌਜ਼ਿਟ ਸਕੀਮ ਇਕ ਤਰ੍ਹਾਂ ਦੀ ਫਿਕਸਡ ਡਿਪੌਜ਼ਿਟ (FD) ਹੈ। ਇਸ ਸਕੀਮ ਤਹਿਤ ਪੈਸਾ ਨਿਵੇਸ਼ ਕੀਤਾ ਜਾਂਦਾ ਹੈ ਇਸ ਸਕੀਮ ਤਹਿਤ  ਇਕ ਸਾਲ ਤੋਂ ਲੈਕੇ ਪੰਜ ਸਾਲ ਦੀ ਮਿਆਦ ਤਕ 5.5 ਤੋਂ 6.7 ਫੀਸਦ ਦਾ ਵਿਆਜ ਦਿੱਤਾ ਜਾ ਰਿਹਾ ਹੈ। ਘੱਟੋ ਘੱਟ 1 ਹਜ਼ਾਰ ਰੁਪਏ ਦਾ ਨਿਵੇਸ਼ ਕੀਤਾ ਜਾਂਦਾ ਹੈ ਤੇ ਵੱਧ ਤੋਂ ਵੱਧ ਨਿਵੇਸ਼ ਦੀ ਕੋਈ ਹੱਦ ਨਹੀਂ ਹੈ।


ਨੈਸ਼ਨਲ ਸੇਵਿੰਗ ਸਰਟੀਫਿਕੇਟ


ਪੋਸਟ ਆਫਿਸ 'ਚ ਇਸ ਸਕੀਮ 'ਚ ਵੀ ਨਿਵੇਸ਼ ਕੀਤਾ ਜਾ ਸਕਦਾ ਹੈ। ਨੈਸ਼ਨਲ ਸੇਵਿੰਗ ਸਰਟੀਫਿਕੇਟ 'ਚ ਨਿਵੇਸ਼ ਹਰ ਹਾਲ ਸਾਲ 6.8 ਫੀਸਦ ਦਾ ਵਿਆਜ ਮਿਲਦਾ ਹੈ। ਹਰ ਸਾਲ ਵਿਆਜ ਦੀ ਗਿਣਤੀ ਕੀਤੀ ਜਾਂਦੀ ਹੈ। ਉੱਥੇ ਹੀ ਨਿਵੇਸ਼ ਦੀ ਮਿਆਦ ਪੂਰੀ ਹੋਣ 'ਤੇ ਹੀ ਵਿਆਜ ਵਾਲੀ ਅਮਾਊਂਟ ਦਿੱਤੀ ਜਾਂਦੀ ਹੈ। ਇਸ ਸਕੀਮ 'ਚ ਘੱਟੋ ਘੱਟ ਇਕ ਹਜ਼ਾਰ ਰੁਪਏ ਦਾ ਨਿਵੇਸ਼ ਕੀਤਾ ਜਾ ਸਕਦਾ ਹੈ। ਇਸ ਸਕੀਮ 'ਚ ਨਿਵੇਸ਼ ਦੀ ਕੋਈ ਹੱਦ ਨਹੀਂ ਹੈ।