Warren Buffett : 48 ਸਾਲਾਂ ਤੋਂ ਪਾਣੀ ਨਹੀਂ ਪੀਤਾ! ਜਾਣੋ ਵਾਰਨ ਬਫੇਟ ਦੀ ਅਜੀਬ ਆਦਤ ਦਾ ਰਾਜ਼
Warren Buffett : ਦੁਨੀਆ ਦੇ ਸਭ ਤੋਂ ਮਸ਼ਹੂਰ ਨਿਵੇਸ਼ਕਾਂ (Investors) ਵਿੱਚ ਸ਼ਾਮਲ ਵਾਰਨ ਬਫੇਟ (Warren Buffett) ਆਪਣੀ ਜੀਵਨਸ਼ੈਲੀ ਕਾਰਨ ਇੱਕ ਵਾਰ ਫਿਰ ਚਰਚਾ ਵਿੱਚ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ 96 ਸਾਲ

Warren Buffett : ਦੁਨੀਆ ਦੇ ਸਭ ਤੋਂ ਮਸ਼ਹੂਰ ਨਿਵੇਸ਼ਕਾਂ (Investors) ਵਿੱਚ ਸ਼ਾਮਲ ਵਾਰਨ ਬਫੇਟ (Warren Buffett) ਆਪਣੀ ਜੀਵਨਸ਼ੈਲੀ ਕਾਰਨ ਇੱਕ ਵਾਰ ਫਿਰ ਚਰਚਾ ਵਿੱਚ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ 96 ਸਾਲ ਦੇ ਵਾਰਨ ਬਫੇਟ ਪਿਛਲੇ 48 ਸਾਲਾਂ ਤੋਂ ਸਾਦਾ ਪਾਣੀ ਨਹੀਂ ਪੀ ਰਹੇ। ਇਸ ਗੱਲ ਦਾ ਖੁਲਾਸਾ ਮਸ਼ਹੂਰ ਹੇਜ ਫੰਡ ਮੈਨੇਜਰ ਬਿਲ ਐਕਮੈਨ (Bill Ackman) ਨੇ ਇੱਕ ਪੌਡਕਾਸਟ ਦੌਰਾਨ ਕੀਤਾ ਹੈ।
ਬਿਲ ਐਕਮੈਨ ਨੇ ਦੱਸਿਆ ਕਿ ਇੱਕ ਵਾਰ ਉਨ੍ਹਾਂ ਨੇ ਵਾਰਨ ਬਫੇਟ ਨੂੰ ਆਪਣੇ ਘਰ ਡਿਨਰ 'ਤੇ ਬੁਲਾਇਆ ਅਤੇ ਪੀਣ ਲਈ ਸਾਦਾ ਪਾਣੀ ਜਾਂ ਸੋਡਾ ਵਾਟਰ ਆਫਰ ਕੀਤਾ। ਇਸ 'ਤੇ ਬਫੇਟ ਨੇ ਜਵਾਬ ਦਿੱਤਾ ਕਿ ਬਿਲ, ਮੈਂ ਪਿਛਲੇ 48 ਸਾਲਾਂ ਤੋਂ ਪਾਣੀ ਨਹੀਂ ਪੀਤਾ। ਇਸ ਤੋਂ ਇਲਾਵਾ ਬਫੇਟ ਦੀ ਧੀ ਸੂਜ਼ੀ ਬਫੇਟ ਨੇ ਵੀ ਇੱਕ ਡਾਕੂਮੈਂਟਰੀ ਵਿੱਚ ਉਨ੍ਹਾਂ ਦੀ ਇਸ ਆਦਤ ਦਾ ਜ਼ਿਕਰ ਕੀਤਾ ਸੀ।
ਪਾਣੀ ਦੀ ਥਾਂ ਕੀ ਪੀਂਦੇ ਹਨ ਵਾਰਨ ਬਫੇਟ?
ਹੁਣ ਸਵਾਲ ਇਹ ਹੈ ਕਿ ਜੇਕਰ ਵਾਰਨ ਬਫੇਟ ਪਾਣੀ ਨਹੀਂ ਪੀਂਦੇ ਤਾਂ ਆਪਣੀ ਪਿਆਸ ਕਿਵੇਂ ਬੁਝਾਉਂਦੇ ਹਨ? ਦਰਅਸਲ, ਉਨ੍ਹਾਂ ਨੂੰ ਕੋਕਾ-ਕੋਲਾ (Coca-Cola) ਬਹੁਤ ਪਸੰਦ ਹੈ। ਦੱਸਿਆ ਜਾਂਦਾ ਹੈ ਕਿ ਉਹ ਹਰ ਰੋਜ਼ ਕਰੀਬ 5 ਕੈਨ ਕੋਕਾ-ਕੋਲਾ ਪੀਂਦੇ ਹਨ। ਉਨ੍ਹਾਂ ਨੂੰ ਖਾਸ ਤੌਰ 'ਤੇ ਚੈਰੀ ਕੋਕ (Cherry Coke) ਪਸੰਦ ਹੈ।
ਬਫੇਟ ਮਜ਼ਾਕ ਵਿੱਚ ਕਹਿੰਦੇ ਹਨ ਕਿ ਉਨ੍ਹਾਂ ਦੇ ਸਰੀਰ ਦਾ ਇੱਕ ਚੌਥਾਈ ਹਿੱਸਾ ਕੋਕਾ-ਕੋਲਾ ਨਾਲ ਬਣਿਆ ਹੈ। ਉਨ੍ਹਾਂ ਦੀ ਰੋਜ਼ਾਨਾ 2,700 ਕੈਲੋਰੀਆਂ ਵਿੱਚੋਂ ਲਗਭਗ 25 ਫੀਸਦੀ ਕੈਲੋਰੀਆਂ ਇਸ ਡਰਿੰਕ ਤੋਂ ਆਉਂਦੀਆਂ ਹਨ।
ਪੈਪਸੀ ਤੋਂ ਸ਼ੁਰੂ ਹੋਇਆ ਸੀ ਕੋਕਾ-ਕੋਲਾ ਦਾ ਸਫਰ
ਵਾਰਨ ਬਫੇਟ 1980 ਦੇ ਦਹਾਕੇ ਤੋਂ ਪਹਿਲਾਂ ਪੈਪਸੀ ਪੀਂਦੇ ਸਨ। ਇਸੇ ਕਰਕੇ ਉਨ੍ਹਾਂ ਦਾ ਪੁੱਤਰ ਉਨ੍ਹਾਂ ਨੂੰ 'ਪੈਪਸੀ ਵਾਰਨ' ਕਹਿ ਕੇ ਬੁਲਾਉਂਦਾ ਸੀ ਪਰ 1985 ਵਿੱਚ ਉਨ੍ਹਾਂ ਦੇ ਇੱਕ ਗੁਆਂਢੀ, ਜੋ ਕੋਕਾ-ਕੋਲਾ ਕੰਪਨੀ ਦੇ ਅਧਿਕਾਰੀ ਸਨ, ਨੇ ਉਨ੍ਹਾਂ ਨੂੰ ਚੈਰੀ ਕੋਕ ਦਾ ਸੈਂਪਲ ਭੇਜਿਆ। ਇਸ ਤੋਂ ਬਾਅਦ ਬਫੇਟ ਨੂੰ ਇਸ ਦਾ ਅਜਿਹਾ ਸਵਾਦ ਪਸੰਦ ਆਇਆ ਕਿ 1986 ਵਿੱਚ ਉਨ੍ਹਾਂ ਨੇ ਇਸ ਨੂੰ ਆਪਣੀ ਕੰਪਨੀ ਬਰਕਸ਼ਾਇਰ ਹੈਥਵੇ (Berkshire Hathaway) ਦੀਆਂ ਮੀਟਿੰਗਾਂ ਦਾ ਅਧਿਕਾਰਤ ਡਰਿੰਕ ਬਣਾ ਦਿੱਤਾ।
ਇਸ ਤੋਂ ਦੋ ਸਾਲ ਬਾਅਦ 1988 ਵਿੱਚ ਬਰਕਸ਼ਾਇਰ ਹੈਥਵੇ ਨੇ ਕੋਕਾ-ਕੋਲਾ ਕੰਪਨੀ ਵਿੱਚ ਵੱਡਾ ਨਿਵੇਸ਼ ਕਰਨਾ ਸ਼ੁਰੂ ਕੀਤਾ। ਕੰਪਨੀ ਨੇ ਲਗਭਗ 1.3 ਅਰਬ ਡਾਲਰ ਖਰਚ ਕਰਕੇ ਕੋਕਾ-ਕੋਲਾ ਦੇ 40 ਕਰੋੜ ਸ਼ੇਅਰ ਖਰੀਦੇ, ਜੋ ਕੰਪਨੀ ਦੀ ਲਗਭਗ 9 ਫੀਸਦੀ ਹਿੱਸੇਦਾਰੀ ਸੀ।
ਕੋਕਾ-ਕੋਲਾ ਤੋਂ ਹਰ ਸਾਲ ਹੁੰਦੀ ਹੈ ਅਰਬਾਂ ਦੀ ਕਮਾਈ
ਕੋਕਾ-ਕੋਲਾ ਵਿੱਚ ਨਿਵੇਸ਼ ਤੋਂ ਬਰਕਸ਼ਾਇਰ ਹੈਥਵੇ ਨੂੰ ਹਰ ਸਾਲ ਮੋਟਾ ਡਿਵੀਡੈਂਡ (Dividend) ਮਿਲਦਾ ਹੈ। ਫਰਵਰੀ ਵਿੱਚ ਕੰਪਨੀ ਨੇ ਆਪਣਾ ਤਿਮਾਹੀ ਡਿਵੀਡੈਂਡ ਵਧਾ ਕੇ 0.53 ਡਾਲਰ ਪ੍ਰਤੀ ਸ਼ੇਅਰ ਕਰ ਦਿੱਤਾ ਸੀ। ਬਰਕਸ਼ਾਇਰ ਹੈਥਵੇ ਕੋਲ ਕੋਕਾ-ਕੋਲਾ ਦੇ ਲਗਭਗ 40 ਕਰੋੜ ਸ਼ੇਅਰ ਹਨ। ਇਸ ਹਿਸਾਬ ਨਾਲ ਕੰਪਨੀ ਨੂੰ ਸਾਲਾਨਾ ਲਗਭਗ 84.8 ਕਰੋੜ ਡਾਲਰ ਦਾ ਡਿਵੀਡੈਂਡ ਮਿਲਦਾ ਹੈ, ਜੋ ਭਾਰਤੀ ਕਰੰਸੀ ਵਿੱਚ ਕਰੀਬ 7,100 ਕਰੋੜ ਰੁਪਏ ਬਣਦਾ ਹੈ।
ਕੋਕਾ-ਕੋਲਾ ਨੂੰ 'ਡਿਵੀਡੈਂਡ ਕਿੰਗ' (Dividend King) ਵੀ ਕਿਹਾ ਜਾਂਦਾ ਹੈ। ਕੰਪਨੀ ਲਗਾਤਾਰ 64 ਸਾਲਾਂ ਤੋਂ ਆਪਣੇ ਸਾਲਾਨਾ ਡਿਵੀਡੈਂਡ ਵਿੱਚ ਵਾਧਾ ਕਰਦੀ ਆ ਰਹੀ ਹੈ। ਇਸ ਤਰ੍ਹਾਂ ਵਾਰਨ ਬਫੇਟ ਦਾ ਕੋਕਾ-ਕੋਲਾ ਨਾਲ ਰਿਸ਼ਤਾ ਸਿਰਫ ਪਸੰਦ ਤੱਕ ਹੀ ਸੀਮਤ ਨਹੀਂ, ਸਗੋਂ ਉਨ੍ਹਾਂ ਦੇ ਨਿਵੇਸ਼ ਦਾ ਵੀ ਇੱਕ ਵੱਡਾ ਹਿੱਸਾ ਹੈ।
ਟ੍ਰੈਂਡਿੰਗ ਟੌਪਿਕ





















