Consumer Price Index : ਜਦੋਂ ਵੀ ਮਹਿੰਗਾਈ ਦੀ ਗੱਲ ਆਉਂਦੀ ਹੈ, ਖਪਤਕਾਰ ਮੁੱਲ ਸੂਚਕ ਅੰਕ (CPI) ਦੀ ਵੀ ਚਰਚਾ ਕੀਤੀ ਜਾਂਦੀ ਹੈ। ਸਰਲ ਭਾਸ਼ਾ ਵਿੱਚ ਤੁਸੀਂ ਇਸ ਨੂੰ ਮਹਿੰਗਾਈ ਨਾਲ ਜੋੜ ਸਕਦੇ ਹੋ ਅਤੇ ਇਹ ਇਕ ਅਜਿਹਾ ਸ਼ਬਦ ਹੈ ਜਿਸਦਾ ਨਾਂ ਹੀ ਲੋਕਾਂ ਨੂੰ ਪਰੇਸ਼ਾਨ ਕਰਨ ਲਈ ਕਾਫੀ ਹੈ। ਇਸ ਕਰਕੇ ਇਸ ਨੂੰ ਸਹੀ ਪੱਧਰ 'ਤੇ ਬਰਕਰਾਰ ਰੱਖਣਾ ਜ਼ਰੂਰੀ ਹੈ ਅਤੇ ਇਸਦਾ ਮਾਪ ਖਪਤਕਾਰ ਮੁੱਲ ਸੂਚਕ ਅੰਕ ਵੱਲੋਂ ਕੀਤਾ ਜਾਂਦਾ ਹੈ। ਪਰ ਸਵਾਲ ਇਹ ਹੈ ਕਿ ਇਹ ਕਿਵੇਂ ਕੰਮ ਕਰਦਾ ਹੈ ਅਤੇ ਇਸਦਾ ਇਸਤੇਮਾਲ ਕੀ ਹੈ? ਤਾਂ ਆਓ ਇਸ ਬਾਰੇ ਸਮਝੀਏ।


ਕੀ ਹੈ ਖਪਤਕਾਰ ਮੁੱਲ ਸੂਚਕ ਅੰਕ (CPI)


ਖਪਤਕਾਰ ਮੁੱਲ ਸੂਚਕ ਅੰਕ ਜਿਸ ਨੂੰ ਕੰਜ਼ਿਊਮਰ ਪ੍ਰਾਈਸ ਇੰਡੈਕਸ ਜਾਂ CPI ਵੀ ਕਿਹਾ ਜਾਂਦਾ ਹੈ, ਸ਼ਹਿਰੀ ਖਪਤਕਾਰਾਂ ਵੱਲੋਂ ਵਰਤੀਆਂ ਜਾਂਦੀਆਂ ਜ਼ਰੂਰੀ ਵਸਤਾਂ ਤੇ ਸੇਵਾਵਾਂ ਦੀ ਇਕ ਬਾਸਕਿਟ ਤਿਆਰ ਕਰਦਾ ਹੈ ਅਤੇ ਸਮੇਂ ਦੇ ਨਾਲ ਇਸ ਬਾਸਕਿਟ 'ਚ ਕੀਮਤ ਪਰਿਵਰਤਨ ਦੀ ਤੁਲਨਾ ਕਰਦਾ ਹੈ। ਇਸ ਬਾਸਕਿਟ 'ਚ ਮੁੱਖ ਤੌਰ 'ਤੇ ਅਨਾਜ, ਦੁੱਧ ਤੇ ਕੌਫੀ, ਰਿਹਾਇਸ਼ ਦੇ ਖਰਚੇ, ਗੈਸੋਲੀਨ, ਕੱਪੜੇ, ਡਾਕਟਰੀ ਦੇਖਭਾਲ, ਸੰਚਾਰ ਸੇਵਾਵਾਂ, ਨਿੱਜੀ ਸੇਵਾਵਾਂ ਵਰਗੀਆਂ ਚੀਜ਼ਾਂ ਸ਼ਾਮਲ ਹੁੰਦੀਆਂ ਹਨ।


ਇੰਝ ਮਾਪੀ ਜਾਂਦੀ ਹੈ ਮਹਿੰਗਾਈ ਦਰ


ਸੀਪੀਆਈ ਸਮੇਂ ਦੇ ਨਾਲ ਕੀਮਤਾਂ 'ਚ ਪਰਿਵਰਤਨ ਦੀ ਤੁਲਨਾ ਕਰਕੇ ਮਹਿੰਗਾਈ ਨੂੰ ਮਾਪਦਾ ਹੈ।


CPI ਦੀ ਗਣਨਾ ਕਰਨ ਦਾ ਸੂਤਰ 


CPI = (ਦਿੱਤੇ ਗਏ ਸਾਲ ਵਿਚ ਬਾਜ਼ਾਰ ਬਾਸਕਿਟ ਦੀ ਲਾਗਤ / ਅਧਾਰ ਵਰ੍ਹੇ ਵਿਚ ਬਾਜ਼ਾਰ ਟੋਕਰੀ ਦੀ ਲਾਗਤ) x 100


ਜੇ ਅਸੀਂ ਅੰਕੜਿਆਂ 'ਤੇ ਨਾ ਜਾਈਏ ਤਾਂ ਸਰਲ ਭਾਸ਼ਾ ਵਿੱਚ ਸੀਪੀਆਈ ਪਿਛਲੇ ਸਾਲ ਦੀ ਇਸੇ ਮਿਆਦ ਦੌਰਾਨ ਕਿਸੇ ਖਾਸ ਹਿੱਸੇ ਦੀਆਂ ਵਸਤਾਂ ਤੇ ਸੇਵਾਵਾਂ ਦੀਆਂ ਮੌਜੂਦਾ ਕੀਮਤਾਂ ਦੀ ਤੁਲਨਾ ਕਰ ਕੇ ਕੀਮਤ ਵਿੱਚ ਤਬਦੀਲੀ ਦਾ ਮੁਲਾਂਕਣ ਕਰਦਾ ਹੈ ਜੋ ਮਹਿੰਗਾਈ ਦਰ ਦਾ ਮੁਲਾਂਕਮ ਕਰਦਾ ਹੈ।


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


ਇਹ ਵੀ ਪੜ੍ਹੋ : ਵਿਆਹ ਤੋਂ ਬਾਅਦ ਕੈਨੇਡਾ ਜਾ ਲੜਕੀ ਨੇ ਸਬੰਧ ਬਣਾਉਣ ਤੋਂ ਕੀਤਾ ਇਨਕਾਰ, ਮਾਮਲਾ ਪਹੁੰਚਿਆ ਹਾਈਕੋਰਟ, ਅਦਾਲਤ ਨੇ ਦਿੱਤਾ ਸਖਤ ਆਦੇਸ਼


ਇਹ ਵੀ ਪੜ੍ਹੋ :ਪੰਜਾਬ ਦੀਆਂ ਜੇਲ੍ਹਾਂ 'ਚ ਗੈਂਗਵਾਰ ਦਾ ਖਤਰਾ, ਦੋ ਬਦਮਾਸ਼ਾਂ ਦੇ ਕਤਲ ਮਗਰੋਂ ਹਾਈ ਅਲਰਟ ਜਾਰੀ


ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ