Wheat Price Hike: ਕਣਕ ਦੀਆਂ ਕੀਮਤਾਂ 'ਚ ਵਾਧਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਦੇਸ਼ 'ਚ ਕਣਕ ਦੀ ਕੀਮਤ ਛੇ ਮਹੀਨਿਆਂ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਈ ਹੈ। ਆਉਣ ਵਾਲੇ ਤਿਉਹਾਰੀ ਸੀਜ਼ਨ ਅਤੇ ਮੰਗ ਵਧਣ ਕਾਰਨ ਕਣਕ ਦੇ ਭਾਅ ਵੱਧ ਗਏ ਹਨ।


ਕਣਕ ਦੀਆਂ ਕੀਮਤਾਂ 'ਚ ਆਏ ਇਸ ਉਛਾਲ ਤੋਂ ਬਾਅਦ ਉਮੀਦ ਜਤਾਈ ਜਾ ਰਹੀ ਹੈ ਕਿ ਸਰਕਾਰ ਕਣਕ ਦੇ ਇਮਪੋਰਟ 'ਤੇ ਡਿਊਟੀ ਖਤਮ ਕਰ ਸਕਦੀ ਹੈ। ਇਸ ਨਾਲ ਆਉਣ ਵਾਲੇ ਦਿਨਾਂ ਵਿੱਚ ਕਈ ਸੂਬਿਆਂ ਵਿੱਚ ਹੋਣ ਵਾਲੀ ਵਿਧਾਨ ਸਭਾ ਚੋਣਾਂ ਅਤੇ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਣਕ ਦੀਆਂ ਕੀਮਤਾਂ ‘ਤੇ ਲਗਾਮ ਲਾਈ ਜਾ ਸਕਦੀ ਹੈ।


ਜੇਕਰ ਕਣਕ ਦੀਆਂ ਕੀਮਤਾਂ 'ਚ ਵਾਧਾ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਇਸ ਕਾਰਨ ਆਟੇ ਤੋਂ ਲੈ ਕੇ ਕਣਕ ਤੱਕ ਕਈ ਹੋਰ ਚੀਜ਼ਾਂ ਮਹਿੰਗੀਆਂ ਹੋ ਸਕਦੀਆਂ ਹਨ। ਬਿਸਕੁਟ ਤੋਂ ਲੈ ਕੇ ਬਰੈੱਡ ਤੱਕ ਕਈ ਚੀਜ਼ਾਂ ਦੀਆਂ ਕੀਮਤਾਂ ਵੱਧ ਸਕਦੀਆਂ ਹਨ। ਇਸੇ ਤਰ੍ਹਾਂ ਜੂਨ ਮਹੀਨੇ ਵਿਚ ਖੁਰਾਕੀ ਮਹਿੰਗਾਈ ਦਰ 2.96 ਫੀਸਦੀ ਤੋਂ ਵਧ ਕੇ 4.49 ਫੀਸਦੀ ਹੋ ਗਈ। ਉੱਥੇ ਹੀ ਜੇਕਰ ਕਣਕ ਦੀਆਂ ਕੀਮਤਾਂ ਵਿੱਚ ਇਹ ਵਾਧਾ ਜਾਰੀ ਰਿਹਾ ਤਾਂ ਖੁਰਾਕੀ ਮਹਿੰਗਾਈ ਵਿੱਚ ਹੋਰ ਵਾਧਾ ਦੇਖਿਆ ਜਾ ਸਕਦਾ ਹੈ।


ਇਹ ਵੀ ਪੜ੍ਹੋ: Onion Prices : ਟਮਾਟਰ ਤੋਂ ਬਾਅਦ ਰਵਾ ਸਕਦੈ ਪਿਆਜ਼ ਵੀ, ਜਾਣੋ ਕਦੋਂ ਤੇ ਕਿੰਨੀਆਂ ਵੱਧ ਸਕਦੀਆਂ ਨੇ ਕੀਮਤਾਂ


ਰਾਇਟਰਸ ਦੀ ਰਿਪੋਰਟ ਦੇ ਮੁਤਾਬਕ ਇੱਕ ਵਪਾਰੀ ਨੇ ਦੱਸਿਆ ਕਿ ਕਣਕ ਦਾ ਉਤਪਾਦਨ ਕਰਨ ਵਾਲੇ ਮੁੱਖ ਸੂਬਿਆਂ ਵਿੱਚ ਕਿਸਾਨਾਂ ਵਲੋਂ ਹੋਣ ਵਾਲੀ ਸਪਲਾਈ ਠੱਪ ਹੋ ਗਈ ਹੈ। ਆਟਾ ਮਿੱਲਾਂ ਕਣਕ ਦਾ ਲੋੜੀਂਦਾ ਸਟਾਕ ਖਰੀਦਣ ਵਿੱਚ ਸਮਰੱਥ ਨਹੀਂ ਹਨ। ਮੱਧ ਪ੍ਰਦੇਸ਼ ਦੇ ਇੰਦੌਰ 'ਚ ਕਣਕ ਦੀਆਂ ਕੀਮਤਾਂ 1.5 ਫੀਸਦੀ ਵਧ ਕੇ 25,446 ਰੁਪਏ ਪ੍ਰਤੀ ਮੀਟ੍ਰਿਕ ਟਨ 'ਤੇ ਪਹੁੰਚ ਗਈਆਂ ਹਨ, ਜੋ ਕਿ 10 ਫਰਵਰੀ, 2023 ਤੋਂ ਬਾਅਦ ਸਭ ਤੋਂ ਵੱਧ ਹੈ। ਪਿਛਲੇ ਚਾਰ ਮਹੀਨਿਆਂ 'ਚ ਕਣਕ ਦੀਆਂ ਕੀਮਤਾਂ 'ਚ 18 ਫੀਸਦੀ ਦਾ ਵਾਧਾ ਹੋਇਆ ਹੈ।


1 ਅਗਸਤ ਨੂੰ ਸਰਕਾਰ ਕੋਲ ਗੋਦਾਮਾਂ ਵਿੱਚ 28.3 ਮਿਲੀਅਨ ਮੀਟ੍ਰਿਕ ਟਨ ਕਣਕ ਦਾ ਸਟਾਕ ਸੀ, ਜੋ ਇੱਕ ਸਾਲ ਪਹਿਲਾਂ 26.6 ਮਿਲੀਅਨ ਮੀਟ੍ਰਿਕ ਟਨ ਹੁੰਦਾ ਸੀ। ਵਪਾਰੀਆਂ ਦਾ ਮੰਨਣਾ ਹੈ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਆਪਣੇ ਸਟਾਕ ਵਿੱਚੋਂ ਕਣਕ ਖੁੱਲ੍ਹੀ ਮੰਡੀ ਵਿੱਚ ਵੇਚਣ ਤਾਂ ਜੋ ਤਿਉਹਾਰਾਂ ਦੇ ਸੀਜ਼ਨ ਦੌਰਾਨ ਸਪਲਾਈ ਬਰਕਰਾਰ ਰੱਖੀ ਜਾ ਸਕੇ ਅਤੇ ਘਾਟ ਤੋਂ ਬਚਿਆ ਜਾ ਸਕੇ।


ਪਿਛਲੇ ਹਫਤੇ ਹੀ ਸਰਕਾਰ ਨੇ ਕਣਕ ਦੀ ਦਰਾਮਦ 'ਤੇ 40 ਫੀਸਦੀ ਡਿਊਟੀ ਖਤਮ ਕਰਨ ਦਾ ਸੰਕੇਤ ਦਿੱਤਾ ਸੀ। ਮਾਹਰਾਂ ਦਾ ਮੰਨਣਾ ਹੈ ਕਿ ਕੀਮਤਾਂ 'ਚ ਕਮੀ ਲਈ ਦਰਾਮਦ ਬਹੁਤ ਜ਼ਰੂਰੀ ਹੈ। ਦਰਅਸਲ ਇਸ ਸਾਲ ਕਣਕ ਦੀ ਸ਼ਾਨਦਾਰ ਪੈਦਾਵਾਰ ਹੋਣ ਦੇ ਬਾਵਜੂਦ ਸਰਕਾਰ ਨੇ ਚੋਣਾਂ ਦੇ ਮੱਦੇਨਜ਼ਰ ਬਰਾਮਦ 'ਤੇ ਪਾਬੰਦੀ ਨਹੀਂ ਹਟਾਈ।


ਇਹ ਵੀ ਪੜ੍ਹੋ: Laptop Import: ਕੇਂਦਰ ਸਰਕਾਰ ਨੇ ਲੈਪਟਾਪ, ਟੈਬਲੇਟ, ਕੰਪਿਊਟਰ 'ਤੇ ਲਗਾਈ ਪਾਬੰਦੀ ਮੁਲਤਵੀ, ਹੁਣ ਇਸ ਤਰੀਕ ਤੋਂ ਲਾਗੂ ਹੋਵੇਗੀ ਪਾਬੰਦੀ