Whirlpool Price Hike : ਨਵਾਂ ਫਰਿੱਜ ਜਾਂ AC ਖਰੀਦਣ ਦੀ ਸੋਚ ਰਹੇ ਹੋ? ਪਹਿਲਾਂ ਜਾਣ ਲਓ ਕਿੰਨੇ ਵਧੇ ਭਾਅ!
Whirlpool Price Hike : ਜੇਕਰ ਤੁਸੀਂ ਘਰ ਲਈ ਨਵਾਂ ਫਰਿੱਜ, ਏਅਰ ਕੰਡੀਸ਼ਨਰ (AC) ਜਾਂ ਵਾਸ਼ਿੰਗ ਮਸ਼ੀਨ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਹਾਡਾ ਬਜਟ ਵਧ ਸਕਦਾ ਹੈ। ਘਰੇਲੂ ਉਪਕਰਨ ਬਣਾਉਣ ਵਾਲੀ ਕੰਪਨੀ ਵਰਲਪੂਲ ਆਫ ਇੰਡੀਆ
Whirlpool Price Hike : ਜੇਕਰ ਤੁਸੀਂ ਘਰ ਲਈ ਨਵਾਂ ਫਰਿੱਜ, ਏਅਰ ਕੰਡੀਸ਼ਨਰ (AC) ਜਾਂ ਵਾਸ਼ਿੰਗ ਮਸ਼ੀਨ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਹਾਡਾ ਬਜਟ ਵਧ ਸਕਦਾ ਹੈ। ਘਰੇਲੂ ਉਪਕਰਨ ਬਣਾਉਣ ਵਾਲੀ ਕੰਪਨੀ ਵਰਲਪੂਲ ਆਫ ਇੰਡੀਆ (Whirlpool of India) ਨੇ ਆਪਣੇ ਸਾਰੇ ਪ੍ਰੋਡਕਟਸ ਦੀਆਂ ਕੀਮਤਾਂ ਵਿੱਚ 5 ਫੀਸਦੀ ਤੱਕ ਦਾ ਵਾਧਾ ਕੀਤਾ ਹੈ।
ਕੰਪਨੀ ਵੱਲੋਂ ਵਧਾਈਆਂ ਗਈਆਂ ਨਵੀਆਂ ਕੀਮਤਾਂ 1 ਨਵੰਬਰ 2026 ਤੋਂ ਲਾਗੂ ਹੋ ਚੁੱਕੀਆਂ ਹਨ। ਇਸ ਵਾਧੇ ਪਿੱਛੇ ਕੱਚੇ ਮਾਲ ਦੀਆਂ ਵਧਦੀਆਂ ਕੀਮਤਾਂ, ਉਤਪਾਦਨ ਲਾਗਤ ਵਿੱਚ ਵਾਧਾ ਅਤੇ ਭਾਰਤੀ ਰੁਪਏ ਦੀ ਕੀਮਤ ਵਿੱਚ ਗਿਰਾਵਟ ਨੂੰ ਮੁੱਖ ਕਾਰਨ ਦੱਸਿਆ ਗਿਆ ਹੈ।
ਕਿਉਂ ਵਧਾਈਆਂ ਕੰਪਨੀ ਨੇ ਕੀਮਤਾਂ?
ਵਰਲਪੂਲ ਮੁਤਾਬਕ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਭੂ-ਰਾਜਨੀਤਿਕ ਤਣਾਅ ਕਾਰਨ ਕੱਚੇ ਤੇਲ ਦੀਆਂ ਕੀਮਤਾਂ ਵਧੀਆਂ ਹਨ। ਇਸ ਤੋਂ ਇਲਾਵਾ ਤਾਂਬਾ, ਸਟੀਲ ਅਤੇ ਐਲੂਮੀਨੀਅਮ ਵਰਗੇ ਕੱਚੇ ਮਾਲ ਦੀ ਮਹਿੰਗਾਈ ਨੇ ਵੀ ਕੰਪਨੀ ਦੀ ਲਾਗਤ ਵਧਾਈ ਹੈ। ਕੰਪਨੀ ਨੇ ਦੱਸਿਆ ਕਿ ਫਰਿੱਜ ਅਤੇ AC ਨਾਲ ਜੁੜੇ ਨਵੇਂ ਐਨਰਜੀ ਨਿਯਮਾਂ ਕਾਰਨ ਵੀ ਖਰਚ ਵਧਿਆ ਹੈ। ਇਸ ਦੇ ਨਾਲ ਹੀ ਲਗਜ਼ਰੀ ਪ੍ਰੋਡਕਟ ਰੇਂਜ ਦੀ ਲਾਂਚਿੰਗ 'ਤੇ ਕੀਤੇ ਨਿਵੇਸ਼ ਦਾ ਅਸਰ ਵੀ ਕੰਪਨੀ ਦੇ ਮੁਨਾਫੇ 'ਤੇ ਪਿਆ ਹੈ।
ਸਾਰੇ ਪ੍ਰੋਡਕਟਸ 'ਤੇ ਪਵੇਗਾ ਅਸਰ
ਵਰਲਪੂਲ ਆਫ ਇੰਡੀਆ ਨੇ ਆਪਣੇ ਪੂਰੇ ਪ੍ਰੋਡਕਟ ਪੋਰਟਫੋਲੀਓ ਦੀਆਂ ਕੀਮਤਾਂ ਵਿੱਚ ਕਰੀਬ 5 ਫੀਸਦੀ ਦਾ ਵਾਧਾ ਕੀਤਾ ਹੈ। ਇਸ ਦਾ ਮਤਲਬ ਹੈ ਕਿ ਹੁਣ ਗਾਹਕਾਂ ਨੂੰ ਫਰਿੱਜ, ਏਅਰ ਕੰਡੀਸ਼ਨਰ, ਵਾਸ਼ਿੰਗ ਮਸ਼ੀਨ ਅਤੇ ਕੰਪਨੀ ਦੇ ਹੋਰ ਘਰੇਲੂ ਉਪਕਰਨ ਖਰੀਦਣ ਲਈ ਪਹਿਲਾਂ ਨਾਲੋਂ ਵੱਧ ਪੈਸੇ ਖਰਚ ਕਰਨੇ ਪੈਣਗੇ।
ਕੰਪਨੀ ਦੇ ਮਾਲੀਏ ਵਿੱਚ 14 ਫੀਸਦੀ ਵਾਧਾ
ਵਰਲਪੂਲ ਆਫ ਇੰਡੀਆ ਨੇ ਸਤੰਬਰ ਤਿਮਾਹੀ ਦੌਰਾਨ 1,873 ਕਰੋੜ ਰੁਪਏ ਦਾ ਕੰਸੋਲੀਡੇਟਿਡ ਮਾਲੀਆ ਦਰਜ ਕੀਤਾ ਹੈ। ਇਹ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 14 ਫੀਸਦੀ ਵੱਧ ਹੈ। ਉੱਥੇ ਹੀ ਕੰਪਨੀ ਦਾ ਕੰਸੋਲੀਡੇਟਿਡ EBITDA 40 ਕਰੋੜ ਰੁਪਏ ਅਤੇ ਪ੍ਰੋਫਿਟ ਬਿਫੋਰ ਟੈਕਸ (PBT) 34 ਕਰੋੜ ਰੁਪਏ ਰਿਹਾ।
ਹੋਰ ਕੰਪਨੀਆਂ ਵੀ ਵਧਾ ਚੁੱਕੀਆਂ ਹਨ ਭਾਅ
ਵਰਲਪੂਲ ਤੋਂ ਪਹਿਲਾਂ ਅਕਤੂਬਰ ਮਹੀਨੇ ਵਿੱਚ ਵੀ ਕਈ ਇਲੈਕਟ੍ਰਾਨਿਕਸ ਅਤੇ ਘਰੇਲੂ ਉਪਕਰਨ ਬਣਾਉਣ ਵਾਲੀਆਂ ਕੰਪਨੀਆਂ ਨੇ ਆਪਣੇ ਪ੍ਰੋਡਕਟਸ ਦੀਆਂ ਕੀਮਤਾਂ ਵਿੱਚ 5 ਤੋਂ 8 ਫੀਸਦੀ ਤੱਕ ਦਾ ਵਾਧਾ ਕੀਤਾ ਸੀ। ਇਨ੍ਹਾਂ ਵਿੱਚ AC, LED ਟੀਵੀ ਅਤੇ ਵਾਸ਼ਿੰਗ ਮਸ਼ੀਨਾਂ ਸਮੇਤ ਕਈ ਉਤਪਾਦ ਸ਼ਾਮਲ ਸਨ। ਕੱਚੇ ਤੇਲ, ਤਾਂਬੇ, ਸਟੀਲ ਅਤੇ ਐਲੂਮੀਨੀਅਮ ਦੀਆਂ ਵਧਦੀਆਂ ਕੀਮਤਾਂ ਨੂੰ ਇਸ ਦਾ ਮੁੱਖ ਕਾਰਨ ਦੱਸਿਆ ਗਿਆ ਸੀ।
ਟ੍ਰੈਂਡਿੰਗ ਟੌਪਿਕ






















