ਬੈਂਕ ਮੁਤਾਬਕ ਸਿਸਟਮ ਵਿੱਚ ਤਰਲਤਾ ਦਾ ਸੰਤੁਲਨ ਬਣਾਈ ਰੱਖਣ ਲਈ ਉਸਨੇ ਇਹ ਕਦਮ ਚੁੱਕਿਆ ਹੈ। ਹਾਲ ਹੀ ‘ਚ ਯੈੱਸ ਬੈਂਕ ਸੰਕਟ ਤੋਂ ਬਾਅਦ ਸਟੇਟ ਬੈਂਕ ਦੀ ਜਮ੍ਹਾਂ ਦਰ ‘ਚ ਵਾਧਾ ਹੋਇਆ ਹੈ। ਦੂਜੇ ਪਾਸੇ ਕੋਰੋਨਾਵਾਇਰਸ ਸੰਕਟ ਦੇ ਮੱਦੇਨਜ਼ਰ ਵਿੱਤੀ ਬਾਜ਼ਾਰਾਂ ਨੂੰ ਸਥਿਰਤਾ ਲਿਆਉਣ ਲਈ ਆਰਬੀਆਈ ਨੇ ਵੀ ਜੀਡੀਪੀ ਦੇ ਲਗਪਗ 3.5 ਪ੍ਰਤੀਸ਼ਤ ਨਗਦ ਦੀ ਉਪਲਬਧਤਾ ਨੂੰ ਯਕੀਨੀ ਬਣਾਇਆ ਹੈ।
ਐਸਬੀਆਈ ਨੇ ਮਾਰਚ ਵਿੱਚ ਘੱਟੋ ਘੱਟ ਸੰਤੁਲਨ ਨਾ ਬਣਾਈ ਰੱਖਣ ਲਈ ਲਗਾਏ ਸਾਰੇ ਖ਼ਰਚਿਆਂ ਨੂੰ ਖ਼ਤਮ ਕਰ ਦਿੱਤਾ ਸੀ। ਬੈਂਕ ਦੇ 44.5 ਕਰੋੜ ਬਚਤ ਖਾਤੇ ਹਨ। ਐਸਬੀਆਈ ਨੇ ਕਿਹਾ, 'ਐਸਬੀਆਈ ਨੇ ਬਚਤ ਖਾਤਿਆਂ 'ਤੇ ਵਿਆਜ ਦਰ ਬਦਲਣ ਦਾ ਫੈਸਲਾ ਕੀਤਾ ਹੈ, ਜੋ 15 ਅਪ੍ਰੈਲ ਤੋਂ ਲਾਗੂ ਹੋਵੇਗਾ।'