ਨਵੀਂ ਦਿੱਲੀ: ਪੂਰੀ ਦੁਨੀਆ ਦੇ ਡਾਕਟਰ ਅਜੇ ਵੀ ਇਸ ਬਾਰੇ ਖੋਜ ਕਰ ਰਹੇ ਹਨ ਕਿ ਕੀ ਕੋਰੋਨਾਵਾਇਰਸ ਉੱਚ ਤਾਪਮਾਨ 'ਤੇ ਮਰ ਜਾਵੇਗਾ? ਪਰ ਅਜੇ ਕੋਈ ਵੀ ਆਖਰੀ ਸਿੱਟੇ ‘ਤੇ ਨਹੀਂ ਪਹੁੰਚਿਆ ਹੈ।
ਵਿਸ਼ਵ ਸਿਹਤ ਸੰਗਠਨ ਦਾ ਅਧਿਕਾਰਤ ਬਿਆਨ ਹੈ ਕਿ ਚਾਹੇ ਮੌਸਮ ਗਰਮ ਹੋਵੇ ਜਾਂ ਨਮੀ ਵਾਲਾ, ਕੋਰੋਨਾਵਾਇਰਸ ਕਿਤੇ ਵੀ ਫੈਲ ਸਕਦਾ ਹੈ। ਇੱਥੋਂ ਤੱਕ ਕਿ ਭਾਰਤ ਵਿੱਚ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਦੇ ਡਾਇਰੈਕਟਰ ਬਲਰਾਮ ਭਾਰਗਵ ਦਾ ਮੰਨਣਾ ਹੈ ਕਿ ਕੋਰੋਨਾਵਾਇਰਸ ਤੇ ਤਾਪਮਾਨ ਵਿੱਚ ਕੋਈ ਸਬੰਧ ਨਹੀਂ। ਵਧਿਆ ਤਾਪਮਾਨ ਕੋਰੋਨਾ ਨੂੰ ਫੈਲਣ ਤੋਂ ਨਹੀਂ ਰੋਕ ਸਕਦਾ।
ਏਮਜ਼ ਦੇ ਡਾਇਰੈਕਟਰ ਰਣਦੀਪ ਗੁਲੇਰੀਆ ਦਾ ਮੰਨਣਾ ਹੈ ਕਿ ਜੇ ਤਾਪਮਾਨ 40 ਡਿਗਰੀ ਤੋਂ ਉਪਰ ਹੈ ਤਾਂ ਕੋਰੋਨਾਵਾਇਰਸ ਜ਼ਿਆਦਾ ਦੇਰ ਨਹੀਂ ਜੀਅ ਸਕਦਾ, ਪਰ ਲੋਕ ਏਸੀ ਚਲਾਉਂਦੇ ਹਨ, ਇਸ ਲਈ ਇਨਡੋਰ ‘ਚ ਕੋਰੋਨਾ ਫੈਲਣ ਦਾ ਖ਼ਤਰਾ ਹੈ, ਕਿਉਂਕਿ ਇਸ ਤਾਪਮਾਨ ਵਿੱਚ ਲੋਕ ਆਪਣਾ ਜ਼ਿਆਦਾਤਰ ਸਮਾਂ ਘਰਾਂ ਵਿੱਚ ਬਿਤਾਉਂਦੇ ਹਨ। ਇਸ ਲਈ ਵਧਦਾ ਤਾਪਮਾਨ ਘਰ ਦੇ ਬਾਹਰ ਕੋਰੋਨਾ ਦੇ ਸੰਚਾਰ ਨੂੰ ਰੋਕ ਸਕਦਾ ਹੈ, ਪਰ ਘਰ ਦੇ ਅੰਦਰ ਨਹੀਂ।
ਮੈਸਾਚੁਸੈਟਸ ਇੰਸਟੀਟਿਊਟ ਆਫ ਟੈਕਨੋਲੋਜੀ ਦੇ ਰਿਸਰਚਰ ਕਾਸਿਮ ਬੁਖਾਰੀ ਤੇ ਯੂਸਫ ਜ਼ਾਮਿਨ ਨੇ ਆਪਣੀ ਖੋਜ ਵਿੱਚ ਪਾਇਆ ਹੈ ਕਿ ਕੋਰੋਨਾ ਸੰਕਰਮਣ ਦੇ ਮਾਮਲੇ ਉਨ੍ਹਾਂ ਇਲਾਕਿਆਂ ਵਿੱਚ ਪਾਏ ਗਏ ਹਨ ਜਿੱਥੇ ਤਾਪਮਾਨ 4 ਤੋਂ 17 ਡਿਗਰੀ ਸੈਲਸੀਅਸ ਸੀ ਅਤੇ ਨਮੀ 3 ਤੋਂ 9 ਗ੍ਰਾਮ ਪ੍ਰਤੀ ਮੀਟਰ ਘਣ ਸੀ। ਇਹ ਖੋਜ 22 ਜਨਵਰੀ ਤੋਂ 21 ਮਾਰਚ ਤੱਕ ਦੇ ਅੰਕੜਿਆਂ ਦੇ ਅਧਾਰ ‘ਤੇ ਕੀਤੀ ਗਈ ਹੈ।
ਇਹ ਵੀ ਪੜ੍ਹੋ :
ਕੋਰੋਨਾ ਤੋਂ ਸਹਿਮੇ ਟਰੰਪ, ਭਾਰਤ ਤੋਂ ਬਾਅਦ ਹੁਣ WHO ਨੂੰ ਚੀਨ ਕੇਂਦਰਿਤ ਹੋਣ ‘ਤੇ ਫੰਡਿੰਗ ਰੋਕਣ ਦੀ ਧਮਕੀ
ਕੋਰੋਨਾ ਦਾ ਕਹਿਰ: 12 ਘੰਟਿਆਂ ‘ਚ 25 ਮੌਤਾਂ, ਮਰੀਜ਼ਾਂ ਦੀ ਗਿਣਤੀ 5000 ਤੋਂ ਪਾਰ