World Bank : ਰੂਸ-ਯੂਕਰੇਨ ਯੁੱਧ ਕਾਰਨ ਵਿਸ਼ਵ ਬੈਂਕ ਨੂੰ ਵੱਡਾ ਝਟਕਾ ਲੱਗਾ ਹੈ। ਵਿਸ਼ਵ ਬੈਂਕ ਨੇ ਇੱਕ ਵਾਰ ਫਿਰ ਗਲੋਬਲ ਇਕੋਨਮੀ ਦੇ ਅਨੁਮਾਨ ਵਿੱਚ ਕਟੌਤੀ ਕੀਤੀ ਹੈ। ਰੂਸ-ਯੂਕਰੇਨ ਯੁੱਧ ਕਾਰਨ ਦੁਨੀਆ 'ਚ ਖਾਣ-ਪੀਣ ਦੀਆਂ ਚੀਜ਼ਾਂ ਦੀ ਕਮੀ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਮਹਿੰਗਾਈ ਵਧਣ ਦੀ ਵੀ ਚਿੰਤਾ ਹੈ। ਦੁਨੀਆ ਭਰ 'ਚ ਮਹਿੰਗਾਈ ਆਪਣੇ ਸਿਖਰ 'ਤੇ ਪਹੁੰਚ ਰਹੀ ਹੈ, ਜਿਸ ਕਾਰਨ ਇਸ ਵਾਰ ਅਨੁਮਾਨ 'ਚ ਕਟੌਤੀ ਕੀਤੀ ਗਈ ਹੈ।


ਪਿਛਲੇ ਸਾਲ 5.7 ਫੀਸਦੀ ਦਾ ਜਤਾਇਆ ਗਿਆ ਸੀ ਅਨੁਮਾਨ  



ਇਸ ਸਾਲ ਗਲੋਬਲ ਅਰਥਵਿਵਸਥਾ ਦੀ ਵਿਕਾਸ ਦਰ 2.9 ਫੀਸਦੀ ਰਹਿਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਪਿਛਲੇ ਸਾਲ ਯਾਨੀ 2021 'ਚ ਇਹ 5.7 ਫੀਸਦੀ ਸੀ ਅਤੇ ਇਸ ਸਾਲ ਜਨਵਰੀ 'ਚ ਇਹ 4.1 ਫੀਸਦੀ ਸੀ। ਇਹ ਜੂਨ ਮਹੀਨੇ ਦੇ ਅਨੁਮਾਨ ਤੋਂ ਕਿਤੇ ਵੱਧ ਹੈ।

 

2023-24 ਵਿਚ ਵੀ ਨਹੀਂ ਮਿਲਣਗੇ ਚੰਗੇ ਸੰਕੇਤ  

 

ਵਿਸ਼ਵ ਬੈਂਕ ਦੇ ਪ੍ਰਧਾਨ ਡੇਵਿਡ ਮਾਲਪਾਸ ਨੇ ਕਿਹਾ ਹੈ ਕਿ ਕਈ ਦੇਸ਼ਾਂ ਵਿੱਚ ਮੰਦੀ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ। ਸਾਲ 2023 ਅਤੇ 2024 ਵਿੱਚ ਵੀ ਸੰਸਥਾ ਦੀ ਕੋਈ ਚੰਗੀ ਤਸਵੀਰ ਨਜ਼ਰ ਨਹੀਂ ਆ ਰਹੀ ਹੈ। ਗਲੋਬਲ ਵਿਕਾਸ ਦਰ ਦੋਵਾਂ ਸਾਲਾਂ ਲਈ ਤਿੰਨ ਪ੍ਰਤੀਸ਼ਤ ਰਹਿਣ ਦਾ ਅਨੁਮਾਨ ਲਗਾਇਆ ਗਿਆ ਹੈ।

 

ਅਮਰੀਕਾ ਦਾ ਅਨੁਮਾਨ ਵੀ ਘਟਾਇਆ 


ਵਿਸ਼ਵ ਬੈਂਕ ਨੇ ਅਮਰੀਕਾ ਲਈ ਆਪਣੇ ਆਰਥਿਕ ਵਿਕਾਸ ਦੇ ਅਨੁਮਾਨ ਨੂੰ ਘਟਾ ਕੇ 2.5 ਫੀਸਦੀ ਕਰ ਦਿੱਤਾ ਹੈ ,ਜਦਕਿ ਜਨਵਰੀ ਵਿੱਚ 3.7 ਫੀਸਦੀ ਰਹਿਣ ਦੀ ਸੰਭਾਵਨਾ ਜਤਾਈ ਗਈ ਸੀ। ਇਸ ਦੇ ਨਾਲ ਹੀ ਪਿਛਲੇ ਸਾਲ 2021 'ਚ ਵਿਕਾਸ ਦਰ 5.7 ਫੀਸਦੀ ਰਹੀ ਸੀ।

 

ਯੂਰੋ ਕਰੇਂਸੀ ਵਾਲੇ ਦੇਸ਼ ਨੇ ਵੀ ਘਟਾਇਆ ਅਨੁਮਾਨ 


ਯੂਰੋ ਕਰੇਂਸੀ ਵਾਲੇ 19 ਮੈਂਬਰ ਯੂਰਪੀਅਨ ਦੇਸ਼ਾਂ ਦੀ ਆਰਥਿਕ ਵਿਕਾਸ ਦਰ ਦੇ ਅਨੁਮਾਨ ਨੂੰ ਘੱਟ ਕਰਕੇ 2.5 ਪ੍ਰਤੀਸ਼ਤ ਕਰ ਦਿੱਤਾ ਗਿਆ ਹੈ ,ਜਦਕਿ ਜਨਵਰੀ 'ਚ ਇਸ ਦੇ 4.2 ਫੀਸਦੀ ਰਹਿਣ ਦਾ ਅੰਦਾਜ਼ਾ ਸੀ। ਪਿਛਲੇ ਸਾਲ ਵਿਕਾਸ ਦਰ 5.4% ਸੀ।

 

ਚੀਨ ਦੀ ਵਿਕਾਸ ਦਰ 4.3% ਰਹਿਣ ਦਾ ਅਨੁਮਾਨ

 

ਅਮਰੀਕਾ ਤੋਂ ਬਾਅਦ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਚੀਨ ਦੀ ਆਰਥਿਕ ਵਿਕਾਸ ਦਰ ਪਿਛਲੇ ਸਾਲ 8.1 ਫੀਸਦੀ ਦੇ ਮੁਕਾਬਲੇ ਇਸ ਸਾਲ 4.3 ਫੀਸਦੀ ਰਹਿਣ ਦਾ ਅਨੁਮਾਨ ਹੈ। ਚੀਨ ਵਿੱਚ ਕੋਵਿਡ ਮਹਾਮਾਰੀ ਨੂੰ ਰੋਕਣ ਲਈ ਸ਼ੰਘਾਈ ਅਤੇ ਹੋਰ ਸ਼ਹਿਰਾਂ ਵਿੱਚ ਲਗਾਏ ਗਏ ‘ਲਾਕਡਾਊਨ’ ਕਾਰਨ ਆਰਥਿਕ ਗਤੀਵਿਧੀਆਂ ਪ੍ਰਭਾਵਿਤ ਹੋਈਆਂ ਹਨ। ਹਾਲਾਂਕਿ, ਚੀਨੀ ਸਰਕਾਰ ਹੁਣ ਪਾਬੰਦੀਆਂ ਨੂੰ ਸੌਖਾ ਕਰ ਰਹੀ ਹੈ।

ਵਿਕਾਸਸ਼ੀਲ ਦੇਸ਼ਾਂ ਦਾ ਕਿੰਨਾ ਰਹੇਗਾ ਗ੍ਰੋਥ ਰੇਟ ?


ਉਭਰਤੇ ਬਾਜ਼ਾਰਾਂ ਅਤੇ ਵਿਕਾਸਸ਼ੀਲ ਅਰਥਵਿਵਸਥਾਵਾਂ ਦੀ ਵਿਕਾਸ ਦਰ ਇਸ ਸਾਲ 3.4 ਫੀਸਦੀ ਰਹਿਣ ਦਾ ਅਨੁਮਾਨ ਰੱਖਿਆ ਗਿਆ ਹੈ, ਜੋ ਪਿਛਲੇ ਸਾਲ 6.6 ਫੀਸਦੀ ਸੀ।

 

ਕਣਕ ਦੇ ਕਾਰੋਬਾਰ 'ਤੇ ਪਿਆ ਵੱਡਾ ਅਸਰ

 

ਵਿਸ਼ਵ ਆਰਥਿਕਤਾ ਅਜੇ ਵੀ ਕੋਰੋਨਾ ਵਾਇਰਸ ਮਹਾਂਮਾਰੀ ਤੋਂ ਉਭਰ ਰਹੀ ਸੀ, ਅਜਿਹੇ 'ਚ ਰੂਸ-ਯੂਕਰੇਨ ਯੁੱਧ ਨੇ ਊਰਜਾ ਅਤੇ ਕਣਕ ਦੇ ਵਿਸ਼ਵ ਵਪਾਰ 'ਤੇ ਬਹੁਤ ਪ੍ਰਭਾਵ ਪਾਇਆ ਹੈ। ਵਸਤੂਆਂ ਦੀਆਂ ਕੀਮਤਾਂ ਪਹਿਲਾਂ ਹੀ ਵੱਧ ਗਈਆਂ ਸਨ , ਇਸ ਵਿੱਚ ਹੋਰ ਵਾਧਾ ਹੋਇਆ ਹੈ। ਇਸ ਕਾਰਨ ਗਰੀਬ ਮੁਲਕਾਂ ਵਿੱਚ ਸਸਤੇ ਭਾਅ ’ਤੇ ਅਨਾਜ ਦੀ ਉਪਲਬਧਤਾ ਦਾ ਸੰਕਟ ਵਧ ਗਿਆ ਹੈ। ਮਾਲਪਾਸ ਨੇ ਕਿਹਾ ਹੈ ਕਿ ਕੁਪੋਸ਼ਣ ਅਤੇ ਭੁੱਖਮਰੀ ਦੀ ਸਮੱਸਿਆ ਵਧਣ ਦਾ ਖਤਰਾ ਹੈ। ਵਿਸ਼ਵ ਬੈਂਕ ਦਾ ਅਨੁਮਾਨ ਹੈ ਕਿ ਇਸ ਸਾਲ ਤੇਲ ਦੀਆਂ ਕੀਮਤਾਂ 42 ਫੀਸਦੀ ਵਧਣਗੀਆਂ ਅਤੇ ਗੈਰ-ਊਰਜਾ ਵਸਤੂਆਂ ਦੀਆਂ ਕੀਮਤਾਂ ਲਗਭਗ 18 ਫੀਸਦੀ ਵਧ ਸਕਦੀਆਂ ਹਨ। ਹਾਲਾਂਕਿ 2023 ਵਿੱਚ ਤੇਲ ਅਤੇ ਹੋਰ ਵਸਤੂਆਂ ਦੀਆਂ ਕੀਮਤਾਂ ਵਿੱਚ ਅੱਠ ਫੀਸਦੀ ਦੀ ਗਿਰਾਵਟ ਆਵੇਗੀ।