WPI Inflation: ਅਪ੍ਰੈਲ ਮਹੀਨੇ 'ਚ ਮਹਿੰਗਾਈ (Inflation) ਫਿਰ ਵਧ ਗਈ ਹੈ। ਅਪ੍ਰੈਲ 2022 ਵਿੱਚ, ਥੋਕ ਮੁੱਲ ਸੂਚਕ ਅੰਕ ਅਧਾਰਤ ਮਹਿੰਗਾਈ ਦਰ ( WPI based Inflation) 15 ਪ੍ਰਤੀਸ਼ਤ ਨੂੰ ਪਾਰ ਕਰ ਗਈ ਹੈ। ਅਪ੍ਰੈਲ ਮਹੀਨੇ 'ਚ ਥੋਕ ਮਹਿੰਗਾਈ ਦਰ 15.08 ਫੀਸਦੀ ਰਹੀ ਹੈ, ਜਦਕਿ ਮਾਰਚ 'ਚ ਇਹ 14.55 ਫੀਸਦੀ ਸੀ। ਫਰਵਰੀ 2022 ਵਿੱਚ, ਥੋਕ ਮੁੱਲ ਸੂਚਕ ਅੰਕ 'ਤੇ ਆਧਾਰਤ ਮਹਿੰਗਾਈ ਦਰ 13.11 ਫੀਸਦੀ ਸੀ।
ਡਾਲਰ ਦੇ ਮੁਕਾਬਲੇ ਰੁਪਏ 'ਚ ਰਿਕਾਰਡ ਗਿਰਾਵਟ, ਕੀ RBI ਦੇਵੇਗਾ ਦਖਲ?
ਦੱਸ ਦਈਏ ਕਿ ਇਹ ਪਿਛਲੇ ਪੰਜ ਮਹੀਨਿਆਂ ਵਿੱਚ ਥੋਕ ਮਹਿੰਗਾਈ ਦਾ ਸਭ ਤੋਂ ਉੱਚਾ ਪੱਧਰ ਹੈ। ਜਨਵਰੀ 2022 'ਚ ਮਹਿੰਗਾਈ ਦਰ 12.96 ਫੀਸਦੀ ਸੀ। ਇੱਕ ਸਾਲ ਤੋਂ ਵੱਧ ਸਮੇਂ ਤੋਂ ਮਹਿੰਗਾਈ ਦਰ ਲਗਾਤਾਰ ਦੋਹਰੇ ਅੰਕੜਿਆਂ ਵਿੱਚ ਹੈ। ਮਾਰਚ 2021 ਵਿੱਚ, ਥੋਕ ਅਧਾਰਤ ਮਹਿੰਗਾਈ ਦਰ 7.89 ਪ੍ਰਤੀਸ਼ਤ ਸੀ।
ਵਣਜ ਮੰਤਰਾਲੇ ਅਨੁਸਾਰ ਮਾਰਚ 2022 ਵਿੱਚ ਮਹਿੰਗਾਈ ਦਰ ਵਧਣ ਦਾ ਮੁੱਖ ਕਾਰਨ ਪੈਟਰੋਲੀਅਮ, ਕੁਦਰਤੀ ਗੈਸ, ਖਣਿਜ ਤੇਲ, ਮੂਲ ਧਾਤਾਂ ਦੀਆਂ ਕੀਮਤਾਂ ਵਿੱਚ ਵਾਧਾ ਹੈ, ਜੋ ਰੂਸ-ਯੂਕਰੇਨ ਯੁੱਧ ਦੇ ਕਾਰਨ ਗਲੋਬਲ ਸਪਲਾਈ ਚੇਨ ਵਿੱਚ ਵਿਘਨ ਕਰਕੇ ਪੈਦਾ ਹੋਇਆ ਹੈ।
ਹੋਮਸੇਲ ਮਹਿੰਗਾਈ ਦਰ 15 ਫੀਸਦੀ ਨੂੰ ਪਾਰ ਕਰ ਗਈ ਹੈ। ਜਦੋਂਕਿ ਪਿਛਲੇ ਹਫਤੇ ਪ੍ਰਚੂਨ ਮਹਿੰਗਾਈ ਦਰ ਦੇ ਅੰਕੜੇ ਸਾਹਮਣੇ ਆਏ ਹਨ, ਜਿਸ ਮੁਤਾਬਕ ਪ੍ਰਚੂਨ ਮਹਿੰਗਾਈ ਦਰ ਮਈ 2014 ਤੋਂ ਬਾਅਦ ਸਭ ਤੋਂ ਉੱਚੇ ਪੱਧਰ 7.79 ਫੀਸਦੀ 'ਤੇ ਹੈ।
ਅਪ੍ਰੈਲ ਮਹੀਨੇ 'ਚ ਖੁਰਾਕੀ ਵਸਤਾਂ ਦੀ ਮਹਿੰਗਾਈ ਦਰ 8.35 ਫੀਸਦੀ ਰਹੀ ਜੋ ਕਿ ਮਾਰਚ 2022 ਵਿੱਚ 8.06 ਫੀਸਦੀ ਸੀ। ਈਂਧਨ ਤੇ ਬਿਜਲੀ ਦੀ ਮਹਿੰਗਾਈ ਦਰ ਵੱਧ ਕੇ 38.66 ਪ੍ਰਤੀਸ਼ਤ ਹੋ ਗਈ ਜੋ ਕਿ ਮਾਰਚ 2022 ਦੇ 34.52 ਪ੍ਰਤੀਸ਼ਤ ਸੀ। ਨਿਰਮਾਣ ਉਤਪਾਦਾਂ ਦੀ ਮਹਿੰਗਾਈ ਮਾਰਚ 2022 ਦੇ 10.71 ਫੀਸਦੀ ਦੇ ਮੁਕਾਬਲੇ ਅਪ੍ਰੈਲ ਵਿੱਚ 10.85 ਫੀਸਦੀ ਰਹੀ।