WPI Inflation: ਓਮੀਕ੍ਰੋਨ ਤੇ ਕੋਰੋਨਾ ਦੇ ਖ਼ਤਰੇ ਦਰਮਿਆਨ ਲੋਕਾਂ 'ਤੇ ਮਹਿੰਗਾਈ ਦੀ ਮਾਰ ਪੈ ਰਹੀ ਹੈ। ਥੋਕ ਮਹਿੰਗਾਈ ਨੇ 12 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਥੋਕ ਮਹਿੰਗਾਈ ਦਰ 14.23 ਫ਼ੀਸਦੀ 'ਤੇ ਪਹੁੰਚ ਗਈ ਹੈ। ਮਹਿੰਗਾਈ ਲਗਾਤਾਰ 8ਵੇਂ ਮਹੀਨੇ ਚੜ੍ਹੀ ਹੈ ਤੇ 10 ਫ਼ੀਸਦੀ ਤੋਂ ਉਪਰ ਹੈ। ਥੋਕ ਮਹਿੰਗਾਈ ਵਧਣ ਦਾ ਮਤਲਬ ਹੈ ਕਿ ਲਾਗਤ ਵਧ ਗਈ ਹੈ ਤੇ ਜਿਸ ਦੀ ਮਾਰ ਆਖਰਕਾਰ ਲੋਕਾਂ 'ਤੇ ਪੈਣੀ ਤੈਅ ਹੈ। ਹੁਣ ਤਕ ਜਿਹੜੀ ਮਹਿੰਗਾਈ ਆਮ ਜਨਤਾ ਦੀਆਂ ਜੇਬਾਂ 'ਤੇ ਚੁੱਭ ਰਹੀ ਸੀ, ਹੁਣ ਉਹੀ ਮਹਿੰਗਾਈ ਅੰਕੜਿਆਂ 'ਚ ਵਿਖਾਈ ਦੇਣ ਲੱਗੀ ਹੈ। ਹੁਣ ਸਵਾਲ ਇਹ ਹੈ ਕਿ ਲਗਾਤਾਰ ਮਹਿੰਗਾਈ 'ਚ ਜ਼ਿੰਦਗੀ ਕਿਵੇਂ ਚੱਲੇਗੀ?
ਅੰਕੜਿਆਂ ਵਿਚਲੇ ਅੰਤਰ ਨੂੰ ਸਮਝੋ
ਪਿਛਲੇ ਸਾਲ ਨਵੰਬਰ 'ਚ ਮਹਿੰਗਾਈ ਦਰ ਸਿਰਫ਼ 4.91 ਫ਼ੀਸਦੀ ਸੀ। ਜਦਕਿ ਹੁਣ ਇਹ 14.23 ਫ਼ੀਸਦੀ 'ਤੇ ਪਹੁੰਚ ਗਈ ਹੈ। ਸਰਕਾਰ ਦਾ ਦਾਅਵਾ ਹੈ ਕਿ ਇਸ ਦੇ ਪਿੱਛੇ ਖੁਰਾਕ ਮਹਿੰਗਾਈ ਦਰ, ਰਸਾਇਣਾਂ ਤੋਂ ਇਲਾਵਾ ਖਣਿਜ ਤੇਲ, ਧਾਤਾਂ, ਕੱਚੇ ਤੇਲ ਤੇ ਕੁਦਰਤੀ ਗੈਸ ਦੀਆਂ ਕੀਮਤਾਂ 'ਚ ਵੀ ਉਛਾਲ ਆਇਆ ਹੈ।
ਤੇਲ ਦੀ ਮਾਰ ਅਰਥਚਾਰੇ 'ਤੇ ਹੈ, ਪਰ ਹੈਰਾਨ ਕਰਨ ਵਾਲਾ ਅੰਕੜਾ ਸਾਹਮਣੇ ਆਇਆ ਹੈ। ਸਰਕਾਰ ਨੇ ਪੈਟਰੋਲ ਤੇ ਡੀਜ਼ਲ 'ਤੇ ਟੈਕਸ ਲਗਾ ਕੇ ਪਿਛਲੇ ਤਿੰਨ ਸਾਲਾਂ 'ਚ 8 ਲੱਖ ਕਰੋੜ ਰੁਪਏ ਕਮਾਏ ਹਨ। ਲਗਪਗ ਅੱਧਾ ਮੁਨਾਫ਼ਾ ਤਾਂ ਸਰਕਾਰ ਨੇ ਪਿਛਲੇ ਇਕ ਸਾਲ 'ਚ ਕਮਾਇਆ ਹੈ। ਇਕੱਲੇ ਵਿੱਤੀ ਸਾਲ 2021 'ਚ ਸਰਕਾਰ ਨੇ ਟੈਕਸਾਂ ਤੋਂ 3.71 ਲੱਖ ਕਰੋੜ ਰੁਪਏ ਇਕੱਠੇ ਕੀਤੇ ਹਨ।
ਮਹਿੰਗਾਈ ਵਧਣ ਪਿੱਛੇ ਇਸ ਟੈਕਸ ਦਾ ਵੀ ਯੋਗਦਾਨ ਹੈ। ਇਹ ਵੀ ਸੱਚ ਹੈ ਕਿ ਪਿਛਲੇ 2 ਸਾਲਾਂ 'ਚ ਕੋਰੋਨਾ ਕਾਰਨ ਲੌਕਡਾਊਨ ਨੇ ਨਿਰਮਾਣ ਤੇ ਸਪਲਾਈ ਚੇਨ ਨੂੰ ਪ੍ਰਭਾਵਿਤ ਕੀਤਾ ਹੈ, ਜਿਸ ਦਾ ਅਸਰ ਹੁਣ ਚੀਜ਼ਾਂ 'ਤੇ ਵਿਖਾਈ ਦੇ ਰਿਹਾ ਹੈ। ਆਰਬੀਆਈ ਦਾ ਅਨੁਮਾਨ ਹੈ ਕਿ ਆਉਣ ਵਾਲੇ 3 ਮਹੀਨਿਆਂ 'ਚ ਮਹਿੰਗਾਈ ਹੋਰ ਵੀ ਵੱਧ ਜਾਵੇਗੀ, ਮਤਲਬ ਮੁਸੀਬਤ ਆਉਣੀ ਬਾਕੀ ਹੈ।
ਪਿਛਲੇ 8 ਮਹੀਨਿਆਂ 'ਚ ਥੋਕ ਮਹਿੰਗਾਈ ਵਧੀ, ਆਓ ਤੁਹਾਨੂੰ ਵਿਖਾਉਂਦੇ ਹਾਂ :
ਅਪ੍ਰੈਲ - 10.74%
ਮਈ - 13.11%
ਜੂਨ - 12.07%
ਜੁਲਾਈ - 11.16%
ਅਗਸਤ - 11.66%
ਸਤੰਬਰ - 10.66%
ਅਕਤੂਬਰ - 12.54%
ਨਵੰਬਰ -14.23%
ਸਵਾਲ ਇਹ ਹੈ ਕਿ ਮਹਿੰਗਾਈ ਕਿਉਂ ਵਧ ਰਹੀ ਹੈ? ਇਸ ਨੂੰ ਕਾਬੂ ਕਰਨਾ ਮੁਸ਼ਕਲ ਕਿਉਂ ਹੋ ਰਿਹਾ ਹੈ? ਸੜਕ 'ਤੇ ਤੁਰਨ ਤੋਂ ਲੈ ਕੇ ਰਸੋਈ 'ਚ ਖਾਣਾ ਬਣਾਉਣ ਤਕ ਸਭ ਦੇ ਖਰਚੇ ਵੱਧ ਗਏ ਹਨ। ਮੱਧ ਵਰਗ ਮਹਿੰਗਾਈ ਦੀ ਸਭ ਤੋਂ ਵੱਧ ਮਾਰ ਝੱਲ ਰਿਹਾ ਹੈ, ਕਿਉਂਕਿ ਆਮਦਨ ਅਠੱਨੀ ਤੇ ਖਰਚਾ ਰੁਪਇਆ ਹੈ।
ਮਹਿੰਗਾਈ ਦਰ ਲਗਾਤਾਰ ਵੱਧ ਰਹੀ ਹੈ, ਜਿਸ ਦਾ ਸਿੱਧਾ ਅਸਰ ਆਮ ਆਦਮੀ 'ਤੇ ਪੈ ਰਿਹਾ ਹੈ। ਗ੍ਰਹਿਣੀਆਂ ਨੂੰ ਸਮਝ ਨਹੀਂ ਆ ਰਹੀ ਕਿ ਰਸੋਈ ਦਾ ਬਜਟ ਕਿਵੇਂ ਸੰਭਾਲਿਆ ਜਾਵੇ? ਮੁੰਬਈ ਦੀ ਰਹਿਣ ਵਾਲੀ ਨਿਸ਼ਾ ਤਿਵਾਰੀ ਦੱਸ ਰਹੀ ਹੈ ਕਿ ਰਸੋਈ ਦਾ ਬਜਟ ਦੁੱਗਣਾ ਹੋ ਗਿਆ ਹੈ। ਮੈਡੀਕਲ ਸਟੋਰ ਦੇ ਮਾਲਕ ਨਿਸ਼ਾ ਦੇ ਪਤੀ ਸਤੀਸ਼ ਦਾ ਕਹਿਣਾ ਹੈ ਕਿ ਪੈਟਰੋਲ ਮਹਿੰਗਾ ਹੋਣ ਕਾਰਨ ਉਨ੍ਹਾਂ ਨੇ ਗੱਡੀ ਦੀ ਵਰਤੋਂ ਬਹੁਤ ਘੱਟ ਕਰ ਦਿੱਤੀ ਹੈ।
ਮਾਹਿਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ 'ਚ ਮਹਿੰਗਾਈ ਹੋਰ ਵਧਣ ਵਾਲੀ ਹੈ। ਬੇਮੌਸਮੀ ਬਾਰਸ਼, ਆਵਾਜਾਈ, ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਕਾਰਨ ਮਹਿੰਗਾਈ ਹੋਰ ਵਧੇਗੀ। ਅਜਿਹਾ ਇਸ ਲਈ ਕਿਉਂਕਿ ਪਿਛਲੇ ਇਕ ਸਾਲ 'ਚ ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦੀਆਂ ਕੀਮਤਾਂ 'ਚ ਵੱਡਾ ਫਰਕ ਆਇਆ ਹੈ। ਜੇਕਰ ਅਸੀਂ ਇਕ ਉਦਾਹਰਣ ਵਜੋਂ ਰਾਜਧਾਨੀ ਦਿੱਲੀ ਨੂੰ ਵੇਖੀਏ :
- ਪਿਛਲੇ ਸਾਲ ਇਸ ਦਿਨ ਪੈਟਰੋਲ 83 ਰੁਪਏ 71 ਪੈਸੇ ਪ੍ਰਤੀ ਲੀਟਰ ਮਿਲ ਰਿਹਾ ਸੀ, ਜਦਕਿ ਅੱਜ ਇਹ 95 ਰੁਪਏ ਹੈ। 41 ਪੈਸੇ ਪ੍ਰਤੀ ਲੀਟਰ ਮਤਲਬ 11 ਰੁਪਏ 17 ਪੈਸੇ ਦੀ ਕੀਮਤ 'ਚ ਵਾਧਾ ਹੋਇਆ ਹੈ।
- ਡੀਜ਼ਲ 73 ਰੁਪਏ 87 ਪੈਸੇ ਪ੍ਰਤੀ ਲੀਟਰ ਮਿਲ ਰਿਹਾ ਸੀ, ਅੱਜ 86 ਰੁਪਏ 67 ਪੈਸੇ ਪ੍ਰਤੀ ਲੀਟਰ ਮਤਲਬ 12 ਰੁਪਏ 80 ਪੈਸੇ ਮਹਿੰਗਾ ਹੋ ਗਿਆ ਹੈ।
- ਪਿਛਲੇ ਸਾਲ ਇਸ ਦਿਨ ਐਲਜੀਪੀ ਮਤਲਬ ਰਸੋਈ ਗੈਸ ਸਿਲੰਡਰ ਦੀ ਕੀਮਤ 644 ਰੁਪਏ ਸੀ, ਜਦਕਿ ਅੱਜ ਤੁਹਾਨੂੰ ਇਸ ਦੇ ਲਈ ਲਗਭਗ 900 ਰੁਪਏ ਦੇਣੇ ਪੈ ਰਹੇ ਹਨ। ਮਤਲਬ ਐਲਪੀਜੀ 256 ਰੁਪਏ ਮਹਿੰਗਾ ਹੋ ਗਿਆ ਹੈ।
- ਭਾਵੇਂ ਮਹਿੰਗਾਈ ਤੋਂ ਕੁਝ ਰਾਹਤ ਮਿਲੀ ਹੈ ਪਰ ਜ਼ਿਆਦਾਤਰ ਸਬਜ਼ੀਆਂ ਸਸਤੀਆਂ ਹੋ ਗਈਆਂ ਹਨ।
- ਪਿਛਲੇ ਸਾਲ ਆਲੂ 40 ਰੁਪਏ ਕਿਲੋ ਮਿਲ ਰਿਹਾ ਸੀ। ਫਿਲਹਾਲ ਇਹ 24 ਰੁਪਏ ਪ੍ਰਤੀ ਕਿਲੋਗ੍ਰਾਮ ਹੈ। 16 ਸਸਤਾ ਹੋ ਗਿਆ ਹੈ।
- ਪਿਛਲੇ ਸਾਲ ਪਿਆਜ਼ 46 ਰੁਪਏ ਕਿਲੋ ਸੀ, ਹੁਣ 35 ਰੁਪਏ ਕਿਲੋ ਹੈ। 11 ਸਸਤਾ ਹੋ ਗਿਆ ਹੈ।
- ਹਾਲਾਂਕਿ ਟਮਾਟਰ ਮਹਿੰਗਾ ਹੋਇਆ ਹੈ। ਪਿਛਲੇ ਸਾਲ 37 ਰੁਪਏ ਕਿਲੋ ਸੀ, ਹੁਣ 57 ਰੁਪਏ ਕਿਲੋ ਹੈ। 20 ਮਹਿੰਗਾ ਹੋ ਗਿਆ ਹੈ।
- ਪਰ ਸਬਜ਼ੀਆਂ ਦੇ ਸਸਤੇ ਹੋਣ ਨਾਲ ਘਰ ਦਾ ਬਜਟ ਨਹੀਂ ਘਟੇਗਾ, ਕਿਉਂਕਿ ਰਾਸ਼ਨ ਦਾ ਵੱਡਾ ਹਿੱਸਾ ਬਹੁਤ ਮਹਿੰਗਾ ਹੋ ਗਿਆ ਹੈ। ਜ਼ਾਹਿਰ ਹੈ ਕਿ ਜੇਕਰ ਚੋਣਾਂ ਦਾ ਮੌਸਮ ਚੱਲ ਰਿਹਾ ਹੈ ਤਾਂ ਇਸ 'ਤੇ ਸਰਕਾਰ ਨੂੰ ਤਿੱਖੇ ਸਵਾਲ ਪੁੱਛੇ ਜਾਣਗੇ, ਮਹਿੰਗਾਈ ਨੂੰ ਮੁੱਦਾ ਬਣਾਇਆ ਜਾਵੇਗਾ।
- ਸਰਕਾਰ ਨੂੰ ਇਹ ਵੀ ਅੰਦਾਜ਼ਾ ਹੈ ਕਿ ਵਿਰੋਧੀ ਧਿਰ ਇਸ ਨੂੰ ਮਹਿੰਗਾਈ 'ਤੇ ਘੇਰਨ ਜਾ ਰਹੀ ਹੈ, ਪਰ ਸਵਾਲ ਆਮ ਆਦਮੀ ਦਾ ਹੈ, ਕਿਉਂਕਿ ਮਹਿੰਗਾਈ ਉਸ ਨੂੰ ਸਭ ਤੋਂ ਵੱਧ ਮਾਰਦੀ ਹੈ।
ਇਹ ਵੀ ਪੜ੍ਹੋ: Punjab Weather Update: ਅੱਜ ਤੇ ਕੱਲ੍ਹ ਕਈ ਸੂਬਿਆਂ 'ਚ ਪੈ ਸਕਦੀ ਬਾਰਸ਼, IMD ਨੇ ਜਾਰੀ ਕੀਤਾ ਅਲਰਟ, ਚੱਲੇਗੀ ਸ਼ੀਤ ਲਹਿਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin