Net Banking - ਹਰ ਕੋਈ phone pay ਜਾਂ PAYTM ਦੀ ਵਰਤੋਂ ਕਰਦਾ ਹੈ। ਅਸੀਂ ਆਪਣੇ ਕੋਲ ਪੈਸੇ ਰੱਖਣ ਦੀ ਬਜਾਏ ਅਸੀਂ ਪੈਸੇ ਦਾ ਲੈਣ ਦੇਣ ਆਪਣੇ ਫੋਨ ਰਾਹੀਂ ਹੀ ਕਰਦੇ ਹਾਂ। ਪਰ ਸਾਨੂੰ ਅੱਜਕੱਲ੍ਹ ਦੇ ਹੋ ਰਹੇ ਧੋਖਾਧੜੀ ਕਰਕੇ ਸਾਨੂੰ ਆਪਣੇ ਮੋਬਾਇਲ ਦਾ ਧਿਆਨ ਰੱਖਣਾ ਚਾਹੀਦਾ ਤਾਂ ਜੋ ਅਸੀਂ ਇਸ ਧੋਖੇਧੜੀ ਤੋਂ ਬੱਚ ਸਕੀਏ। ਲੋਕ ਓ.ਪੀ.ਟੀ.ਚੁਰਾ ਸਕਦੇ ਹਨ ਜਾਂ ਫਿਰ ਮੋਬਾਇਲ ਵਿੱਚੋਂ ਜਾਣਕਾਰੀ ਲੈ ਕੇ ਸਕੈਮ ਕਰ ਸਕਦੇ ਹਨ ਇਸਤੋਂ ਬਚਣ ਲਈ ਹੇਠ ਲਿਖੇ ਹਨ -


ਸਕ੍ਰੀਨ ਲੌਕ ਦੀ ਵਰਤੋਂ ਜ਼ਰੂਰ ਕਰੋ : ਜੇਕਰ ਤੁਸੀਂ ਆਪਣੇ ਫ਼ੋਨ ਵਿੱਚ UPI ਐਪਸ ਦੀ ਵਰਤੋਂ ਕਰਦੇ ਹੋ ਤਾਂ ਫ਼ੋਨ 'ਚ ਸਕਰੀਨ ਲੌਕ ਜ਼ਰੂਰ ਲਗਾਓ। ਐਪ ਨੂੰ ਪਿੰਨ ਜਾਂ ਫਿੰਗਰਪ੍ਰਿੰਟ ਰਾਹੀਂ ਵੀ ਲਾਕ ਕਰੋ।


UPI PIN ਨੂੰ ਸਾਂਝਾ ਨਾ ਕਰੋ : UPI PIN ਕਿਸੇ ਵੀ ਡਿਜੀਟਲ ਲੈਣ-ਦੇਣ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਹੈ। ਅਜਿਹੇ 'ਚ ਇਸ ਪਿੰਨ ਨੂੰ ਕਿਤੇ ਵੀ ਲਿਖਿਆ ਛੱਡਣਾ ਜਾਂ ਸੰਪਰਕ ਦੇ ਰੂਪ 'ਚ ਸੇਵ ਕਰਨਾ ਖ਼ਤਰਨਾਕ ਹੋ ਸਕਦਾ ਹੈ। ਗਲਤੀ ਨਾਲ ਵੀ ਇਸ ਪਿੰਨ ਨੂੰ ਕਿਸੇ ਨਾਲ ਸਾਂਝਾ ਨਾ ਕਰੋ। ਜੇਕਰ ਅਜਿਹਾ ਕਦੇ ਗਲਤੀ ਨਾਲ ਹੋ ਜਾਂਦਾ ਹੈ, ਤਾਂ ਤੁਰੰਤ ਪਿੰਨ ਬਦਲ ਦਿਓ।


ਸ਼ੱਕੀ ਲਿੰਕਾਂ 'ਤੇ ਕਲਿੱਕ ਨਾ ਕਰੋ : ਘੁਟਾਲੇਬਾਜ਼ ਲੋਕਾਂ ਨੂੰ ਲੁੱਟਣ ਲਈ ਕਈ ਚਾਲਾਂ ਦੀ ਵਰਤੋਂ ਕਰਦੇ ਹਨ। ਧੋਖੇਬਾਜ਼ ਅਕਸਰ ਵੱਖ-ਵੱਖ ਪਲੇਟਫਾਰਮਾਂ ਰਾਹੀਂ ਲੋਕਾਂ ਨੂੰ ਫਿਸ਼ਿੰਗ ਲਿੰਕ ਭੇਜਦੇ ਹਨ। ਅਜਿਹੇ ਲਿੰਕ 'ਤੇ ਕਲਿੱਕ ਨਾ ਕਰੋ ਅਤੇ ਗਲਤੀ ਨਾਲ ਵੀ ਅਜਿਹੇ ਕਿਸੇ ਲਿੰਕ ਰਾਹੀਂ UPI ਭੁਗਤਾਨ ਨਾ ਕਰੋ। 


UPI ਐਪ ਨੂੰ ਅੱਪਡੇਟ ਰੱਖੋ : ਧਿਆਨ ਵਿੱਚ ਰੱਖੋ ਕਿ ਤੁਹਾਡੀਆਂ UPI ਐਪਸ ਹਮੇਸ਼ਾ ਅੱਪਡੇਟ ਹੋਣੀਆਂ ਚਾਹੀਦੀਆਂ ਹਨ। ਕਿਉਂਕਿ, ਕੰਪਨੀਆਂ ਸਮੇਂ-ਸਮੇਂ 'ਤੇ ਐਪ ਵਿੱਚ ਨਵੇਂ ਫੀਚਰ ਜੋੜਦੀਆਂ ਹਨ। ਇਸ ਤੋਂ ਇਲਾਵਾ, ਐਪ ਲਈ ਕਈ ਸੁਰੱਖਿਆ ਅਪਡੇਟਸ ਵੀ ਜਾਰੀ ਕੀਤੇ ਗਏ ਹਨ।


ਪੈਸੇ ਭੇਜਣ ਤੋਂ ਪਹਿਲਾਂ UPI ID ਦੀ ਜਾਂਚ ਕਰੋ : ਡਿਜੀਟਲ ਐਪਸ ਦੁਆਰਾ ਭੁਗਤਾਨ ਕਰਨ ਤੋਂ ਪਹਿਲਾਂ, ਪ੍ਰਾਪਤ ਕਰਨ ਵਾਲੇ ਦੀ UPI ਆਈਡੀ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ। ਜੇਕਰ ਤੁਸੀਂ ਨੰਬਰ ਰਾਹੀਂ ਵੀ ਕਰ ਰਹੇ ਹੋ ਤਾਂ ਐਂਟਰ ਕਰਨ ਤੋਂ ਬਾਅਦ ਇੱਕ ਵਾਰ ਨਾਮ ਜ਼ਰੂਰ ਚੈੱਕ ਕਰੋ।