Ludhiana News: ਲੁਧਿਆਣਾ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਔਰਤ ਤੇ ਇੱਕ ਬੰਦੇ ਨੇ ਮਿਲ ਕੇ ਚੋਰ ਗਰੋਹ ਬਣਾਇਆ ਹੋਇਆ ਹੈ। ਵੀਡੀਓ ਵਾਇਰਲ ਹੋਣ ਮਗਰੋਂ ਕਿਹਾ ਜਾ ਰਿਹਾ ਹੈ ਕਿ ਉਹ ਪਤੀ-ਪਤਨੀ ਹਨ। ਦੋਵੇਂ ਮਿਲ ਕੇ ਵਾਹਨ ਚੋਰੀ ਕਰਦੇ ਹਨ। ਪਹਿਲਾਂ ਪਤਨੀ ਰੇਕੀ ਕਰਦੀ ਹੈ ਤੇ ਫਿਰ ਦੋਵੋਂ ਦਿਨ-ਦਿਹਾੜੇ ਵਾਰਦਾਤ ਨੂੰ ਅੰਜਾਮ ਦਿੰਦੇ ਹਨ।
ਵਾਇਰਲ ਵੀਡੀਓ ਮੁਤਾਬਕ ਦੋਵੇਂ ਪਹਿਲਾਂ ਇਲਾਕੇ ਦੀ ਰੇਕੀ ਕਰਦੇ ਹਨ। ਫਿਰ ਕੁਝ ਸਮੇਂ ਬਾਅਦ ਸਕੂਟੀ 'ਤੇ ਸਵਾਰ ਉਸ ਜਗ੍ਹਾ 'ਤੇ ਪਹੁੰਚ ਜਾਂਦੇ ਹਨ ਜਿੱਥੋਂ ਵਾਹਨ ਚੋਰੀ ਕਰਨ ਹੈ। ਬੰਦਾ ਲੋਕਾਂ ਦੇ ਘਰ ਬਾਹਰ ਖੜ੍ਹੇ ਵਾਹਨ ਨੂੰ ਨਿਸ਼ਾਨਾ ਬਣਾਉਂਦਾ ਹੈ। ਔਰਤ ਕੁਝ ਦੂਰੀ 'ਤੇ ਸਕੂਟੀ ਸਟਾਰਟ ਕਰਕੇ ਖੜ੍ਹੀ ਰਹਿੰਦੀ ਹੈ ਤੇ ਉਸ ਦਾ ਇੰਤਜ਼ਾਰ ਕਰਦੀ ਹੈ। ਇਸ ਦੌਰਾਨ ਬੰਦਾ ਮੌਕੇ ਤੋਂ ਵਾਹਨ ਚੋਰੀ ਕਰ ਕੇ ਫਰਾਰ ਹੋ ਜਾਂਦਾ ਹੈ। ਔਰਤ ਵੀ ਆਪਣੀ ਸਕੂਟੀ ਉਸ ਦੇ ਪਿੱਛੇ ਲਾ ਲੈਂਦੀ ਹੈ।
ਇਹ ਜੋੜਾ ਲੁਧਿਆਣਾ ਵਿੱਚ ਲੋਕਾਂ ਦੇ ਘਰਾਂ ਦੇ ਬਾਹਰ ਖੜ੍ਹੇ ਵਾਹਨ ਚੋਰੀ ਕਰਦਾ ਹੈ। ਉਨ੍ਹਾਂ ਦੀ ਵੀਡੀਓ ਟਿੱਬਾ ਰੋਡ ਨੇੜੇ ਇਲਾਕੇ 'ਚ ਸਾਹਮਣੇ ਆਈ ਹੈ। ਮੁਹੱਲੇ ਵਿੱਚ ਇੱਕ ਵਿਅਕਤੀ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਆਇਆ ਸੀ। ਉਸ ਨੇ ਘਰ ਦੇ ਬਾਹਰ ਵਾਹਨ ਪਾਰਕ ਕੀਤਾ ਤੇ ਅੰਦਰ ਚਲਾ ਗਿਆ। ਜਦੋਂ ਉਹ ਕਰੀਬ 30 ਮਿੰਟ ਬਾਅਦ ਵਾਪਸ ਆਇਆ ਤਾਂ ਉਹ ਦੰਗ ਰਹਿ ਗਿਆ ਕਿ ਉਸ ਦਾ ਵਾਹਨ ਚੋਰੀ ਹੋ ਗਿਆ ਸੀ।
ਬੰਦੇ ਨੇ ਬਹੁਤ ਰੌਲਾ ਪਾਇਆ, ਪਰ ਕਿਤੇ ਵੀ ਕੁਝ ਪਤਾ ਨਹੀਂ ਲੱਗਾ। ਇਹ ਮਾਮਲਾ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਤੋਂ ਬਾਅਦ ਸਾਹਮਣੇ ਆਇਆ ਹੈ। ਸੀਸੀਟੀਵੀ ਵਿੱਚ ਦਿਖਾਈ ਦੇ ਰਿਹਾ ਹੈ ਕਿ ਵਾਰਦਾਤ ਵਿੱਚ ਔਰਤ ਤੇ ਮਰਦ ਦੋਵੇਂ ਸ਼ਾਮਲ ਹਨ। ਐਕਟਿਵਾ ਨੂੰ ਪੁਰਸ਼ ਚਲਾ ਰਿਹਾ ਹੈ ਤੇ ਔਰਤ ਉਸ ਦੇ ਪਿੱਛੇ ਬੈਠੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ : Shane Warne ਦੇ ਸਨਮਾਨ 'ਚ ਕ੍ਰਿਕਟ ਆਸਟ੍ਰੇਲੀਆ ਦਾ ਵੱਡਾ ਫੈਸਲਾ, ਦਿੱਗਜ ਕ੍ਰਿਕਟਰ ਦੇ ਨਾਂ 'ਤੇ ਦਿੱਤਾ ਜਾਵੇਗਾ ਇਹ ਐਵਾਰਡ
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ