Crime News : ਬਾਹਰੀ ਦਿੱਲੀ ਦੇ ਟਿੱਕਰੀ ਸਰਹੱਦੀ ਇਲਾਕੇ ਵਿੱਚ ਇੱਕ 17 ਸਾਲਾ ਨਾਬਾਲਗ ਲੜਕੀ ਦੀ ਕਥਿਤ ਤੌਰ ’ਤੇ ਇੱਕ ਨੌਜਵਾਨ ਵੱਲੋਂ ਹੱਤਿਆ ਕਰ ਦਿੱਤੀ ਗਈ। ਲੋਕਾਂ ਨੇ ਮੌਕੇ 'ਤੇ ਹੀ ਮੁਲਜ਼ਮ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ। ਬਾਹਰੀ ਦਿੱਲੀ (Outer Delhi) ਦੇ ਟਿੱਕਰੀ ਬਾਰਡਰ (Tikri Border) ਇਲਾਕੇ 'ਚ ਇਕ 17 ਸਾਲਾ ਨਾਬਾਲਗ ਲੜਕੀ ਦੀ ਕਥਿਤ ਤੌਰ 'ਤੇ ਨੌਜਵਾਨ ਵੱਲੋਂ ਹੱਤਿਆ ਕਰ ਦਿੱਤੀ ਗਈ। ਮੌਕੇ ਉੱਤੇ ਮੂਜੌਦਾ ਲੋਕਾਂ ਨੇ ਪੁਲਿਸ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ 18 ਸਾਲਾ ਨੌਜਵਾਨ ਹਰੀਸ਼ ਨੂੰ ਮੌਕੇ 'ਤੇ ਹੀ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ।
ਇਸ ਮਾਮਲੇ ਦੀ ਜਾਣਕਾਰੀ ਦਿੰਦਿਆ ਪੁਲਿਸ ਨੇ ਦੱਸਿਆ ਕਿ ਹਰੀਸ਼ ਲੜਕੀ ਦੀ ਮਾਂ ਨਾਲ ਬਹਾਦਰਗੜ੍ਹ ਦੀ ਇੱਕ ਫੈਕਟਰੀ ਵਿੱਚ ਕੰਮ ਕਰਦਾ ਸੀ ਅਤੇ ਆਪਣੇ ਪਰਿਵਾਰ ਨਾਲ ਰਹਿੰਦਾ ਸੀ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਪੀੜਤਾ ਦੀ 48 ਸਾਲਾ ਮਾਂ ਦਾ ਮੁਲਜ਼ਮ ਨਾਲ ਪ੍ਰੇਮ ਸਬੰਧ ਸੀ।
ਮੌਕੇ 'ਤੇ ਫੜਿਆ ਗਿਆ ਮੁਲਜ਼ਮ
ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੀੜਤਾ ਨੂੰ ਦੋਵਾਂ ਵਿਚਾਲੇ ਵਧਦੀ ਦੋਸਤੀ ਪਸੰਦ ਨਹੀਂ ਸੀ ਅਤੇ ਉਸ ਨੇ ਇਸ ਦਾ ਵਿਰੋਧ ਕੀਤਾ ਸੀ। ਇਸ ਤੋਂ ਬਾਅਦ ਨੌਜਵਾਨ ਨੇ ਲੜਕੀ ਨੂੰ ਮਾਰਨ ਦਾ ਫੈਸਲਾ ਕੀਤਾ। ਅਧਿਕਾਰੀ ਨੇ ਦੱਸਿਆ ਕਿ ਪੀੜਤਾ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ। ਡਿਪਟੀ ਕਮਿਸ਼ਨਰ ਆਫ਼ ਪੁਲਿਸ (ਬਾਹਰੀ) ਸਮੀਰ ਸ਼ਰਮਾ ਨੇ ਕਿਹਾ, "ਮੁੰਡਕਾ ਥਾਣੇ ਦੇ ਪੁਲਿਸ ਕੰਟਰੋਲ ਰੂਮ (ਪੀਸੀਆਰ) 'ਤੇ ਬੁੱਧਵਾਰ ਨੂੰ ਦੁਪਹਿਰ 1.11 ਵਜੇ ਦੇ ਕਰੀਬ ਇੱਕ ਕਾਲ ਆਈ ਕਿ ਇੱਕ ਵਿਅਕਤੀ ਨੇ ਲੇਖਰਾਮ ਪਾਰਕ ਵਿੱਚ ਇੱਕ ਨੌਜਵਾਨ ਲੜਕੀ ਦਾ ਗਲਾ ਵੱਢ ਦਿੱਤਾ ਹੈ। ਟਿੱਕਰੀ ਸਰਹੱਦੀ ਖੇਤਰ ਹੈ। ਲੋਕਾਂ ਨੇ ਮੌਕੇ 'ਤੇ ਹੀ ਮੁਲਜ਼ਮ ਨੂੰ ਫੜ ਲਿਆ।
ਲਾਸ਼ ਪਰਿਵਾਰ ਨੂੰ ਸੌਂਪੀ
ਮੌਕੇ 'ਤੇ ਪਹੁੰਚ ਕੇ ਪੁਲਿਸ ਨੇ ਲੜਕੀ ਨੂੰ ਜ਼ਖਮੀ ਹਾਲਤ 'ਚ ਪਾਇਆ ਅਤੇ ਉਸ ਨੂੰ ਟਿੱਕਰੀ ਸਰਹੱਦ ਦੇ ਸੀਐਨਸੀ ਹਸਪਤਾਲ ਲੈ ਗਈ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਡੀਸੀਪੀ ਨੇ ਕਿਹਾ, "ਇਸ ਸਬੰਧ ਵਿੱਚ ਮੁੰਡਕਾ ਥਾਣੇ ਵਿੱਚ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।" ਪੁਲਿਸ ਨੇ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਲਈ ਮੰਗੋਲਪੁਰੀ ਦੇ ਸੰਜੇ ਗਾਂਧੀ ਮੈਮੋਰੀਅਲ ਹਸਪਤਾਲ 'ਚ ਰੱਖਿਆ ਗਿਆ ਹੈ। ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਜਾਵੇਗੀ।