ਛਪਰਾ : ਸ਼ਰਾਬ 'ਤੇ ਪਾਬੰਦੀ ਦੇ ਬਾਵਜੂਦ ਬਿਹਾਰ ਸ਼ਰਾਬ ਮਾਫੀਆ ਦਾ ਅੱਡਾ ਬਣਿਆ ਹੋਇਆ ਹੈ। ਛਪਰਾ 'ਚ ਇਕ ਵਾਰ ਫਿਰ ਸ਼ਰਾਬ ਨਾਲ ਭਰਿਆ ਟਰੱਕ ਬਰਾਮਦ ਹੋਇਆ ਹੈ , ਜੋ ਕਿ ਪੰਜਾਬ ਤੋਂ ਲਿਆ ਕੇ ਬੇਗੂਸਰਾਏ ਵੱਲ ਜਾ ਰਿਹਾ ਸੀ। ਬਿਹਾਰ ਦੇ ਸਾਰਨ ਜ਼ਿਲੇ ਦੇ ਗੜਖਾ ਵਿਖੇ ਆਬਕਾਰੀ ਵਿਭਾਗ ਦੀ ਟੀਮ ਨੇ ਬੁੱਧਵਾਰ ਨੂੰ ਇਕ ਸੂਚਨਾ ਦੇ ਆਧਾਰ 'ਤੇ ਇਕ ਟਰੱਕ 'ਚੋਂ ਵੱਡੀ ਮਾਤਰਾ 'ਚ (Liquor Laden truck recovered in Chapra) ਅੰਗਰੇਜ਼ੀ ਸ਼ਰਾਬ ਦੀ ਇਕ ਵੱਡੀ ਖੇਪ  ਬਰਾਮਦ ਕੀਤੀ ਹੈ। 

 

ਟਰੱਕ 'ਤੇ ਚਮਕਦਾਰ ਪਾਊਡਰ ਲੱਦਿਆ ਹੋਇਆ ਸੀ ਪਰ ਉਸ ਦੇ ਹੇਠਾਂ ਵਿਦੇਸ਼ੀ ਸ਼ਰਾਬ ਦੇ ਕਈ ਡੱਬੇ ਛੁਪਾ ਕੇ ਰੱਖੇ ਹੋਏ ਸਨ। ਇਹ ਸ਼ਰਾਬ ਗੜ੍ਹਾ ਬਾਜ਼ਾਰ ਦੇ ਚਿਰਾਂਦ ਰੋਡ ’ਤੇ ਚੰਡਾਲ ਚੌਕ ਤੋਂ ਬਰਾਮਦ ਕੀਤੀ ਗਈ। ਇਸ ਦੇ ਨਾਲ ਹੀ ਦੋ (two arrested with Liquor in chapra) ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ।


5877 ਲੀਟਰ ਵਿਦੇਸ਼ੀ ਸ਼ਰਾਬ ਬਰਾਮਦ

 

ਇਸ ਮਾਮਲੇ ਦੀ ਜਾਂਚ ਵਿੱਚ ਜੁਟੀ ਪੁਲਿਸ ਨੇ ਦੱਸਿਆ ਕਿ ਟਰੱਕ ਵਿੱਚੋਂ 661 ਡੱਬਿਆਂ ਵਿੱਚ 5877 ਲੀਟਰ ਵਿਦੇਸ਼ੀ ਸ਼ਰਾਬ ਬਰਾਮਦ ਕੀਤੀ ਗਈ ਹੈ। ਟਰੱਕ ਸਮੇਤ ਡਰਾਈਵਰ ਅਤੇ ਸਬ-ਡਰਾਈਵਰ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦੋਵੇਂ ਪੰਜਾਬ ਦੇ ਰਹਿਣ ਵਾਲੇ ਦੱਸੇ ਜਾਂਦੇ ਹਨ। ਪੁਲਿਸ ਅਨੁਸਾਰ ਸ਼ਰਾਬ ਨਾਲ ਭਰਿਆ ਟਰੱਕ ਪੰਜਾਬ ਤੋਂ ਆ ਰਿਹਾ ਸੀ ਅਤੇ ਬੇਗੂਸਰਾਏ ਵੱਲ ਜਾ ਰਿਹਾ ਸੀ। ਇਸ ਦੌਰਾਨ ਚੰਡਾਲ ਚੌਕ ਨੇੜਿਓਂ ਟਰੱਕ ਨੂੰ ਗੜ੍ਹਾ ਪੁਲੀਸ ਦੀ ਮਦਦ ਨਾਲ ਕਾਬੂ ਕਰਕੇ ਥਾਣੇ ਲਿਆਂਦਾ ਗਿਆ।

ਮਾਮਲੇ ਦੀ ਜਾਂਚ 'ਚ ਜੁਟੀ ਪੁਲਿਸ

 

 ਫਿਲਹਾਲ ਪੁਲਿਸ ਸਮੱਗਲਰਾਂ ਦਾ ਵੇਰਵਾ ਇਕੱਠਾ ਕਰਨ 'ਚ ਲੱਗੀ ਹੋਈ ਹੈ। ਬਰਾਮਦ ਸ਼ਰਾਬ ਦੇ ਟਰੱਕ ਮਾਲਕ ਸਮੇਤ ਡਰਾਈਵਰ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਦੱਸ ਦਈਏ ਕਿ ਬਿਹਾਰ 'ਚ 2016 ਤੋਂ ਸ਼ਰਾਬ 'ਤੇ ਪਾਬੰਦੀ ਹੈ ਅਤੇ ਉਸ ਤੋਂ ਬਾਅਦ ਵੀ ਦੂਜੇ ਸੂਬਿਆਂ ਤੋਂ ਵੱਡੀ ਮਾਤਰਾ 'ਚ ਸ਼ਰਾਬ ਬਿਹਾਰ 'ਚ ਲਿਆਂਦੀ ਜਾ ਰਹੀ ਹੈ ਅਤੇ ਬਿਹਾਰ ਸ਼ਰਾਬ ਮਾਫੀਆ ਦਾ ਅੱਡਾ ਬਣਿਆ ਹੋਇਆ ਹੈ।

 

ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।