ਸ਼੍ਰੀ ਮੁਕਤਸਰ ਸਾਹਿਬ: ਪੰਜਾਬ ਸਰਕਾਰ ਵੱਲੋਂ ਨਸ਼ਾ ਤਸਕਰਾਂ ਉੱਤੇ ਲਗਾਮ ਲਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ। ਪੁਲਿਸ ਨੂੰ ਵੀ ਸਮੇਂ-ਸਮੇਂ ਉੱਤੇ ਕਈ ਤਰ੍ਹਾਂ ਦੀਆਂ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ। ਇਸ ਦੇ ਬਾਵਜੂਦ ਨਸ਼ਿਆਂ ਦੇ ਵਪਾਰ ਚੱਲ ਰਿਹਾ ਹੈ।
ਬੀਤੇ ਦਿਨ ਸ਼੍ਰੀ ਮੁਕਤਸਰ ਸਾਹਿਬ ਪੁਲਿਸ ਨੇ ਨਾਕੇਬੰਦੀ ਦੌਰਾਨ ਬੁਲੇਟ ਮੋਟਰਸਾਈਕਲ ਸਵਾਰ ਰਮਨਦੀਪ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਪਿੰਡ ਖੇਮਾ ਖੇੜਾ ਨੂੰ ਕਾਬੂ ਕਰਕੇ ਉਸ ਕੋਲੋਂ 5.50 ਕਿੱਲੋ ਅਫ਼ੀਮ ਤੇ 32 ਬੋਰ ਪਿਸਤੌਲ 56 ਕਾਰਤੂਸ ਸਮੇਤ 52500 ਰੁਪਏ ਦੀ ਨਸ਼ੀਲੇ ਪਦਾਰਥਾਂ ਸਣੇ ਕਾਬੂ ਕੀਤਾ। ਉਸ ਖ਼ਿਲਾਫ਼ ਥਾਣਾ ਸਦਰ ਵਿੱਚ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਅੱਜ ਐਸਐਸਪੀ ਸ੍ਰੀ ਮੁਕਤਸਰ ਸਾਹਿਬ ਨੇ ਪ੍ਰੈੱਸ ਕਾਨਫਰੰਸ ਕਰਕੇ ਖੁਲਾਸਾ ਕੀਤਾ ਕਿ ਇਹ ਵਿਅਕਤੀ ਬੀਤੇ ਕੁਝ ਸਮੇਂ ਦੌਰਾਨ ਚਿਟਾ ਵੇਚਣ ਦਾ ਧੰਦਾ ਕਰਦਾ ਸੀ, ਜੋ ਅੰਮ੍ਰਿਤਸਰ ਤੋਂ ਆਪਣੇ ਇਲਾਕੇ ਵਿੱਚ ਚਿੱਟਾ ਵੇਚਦਾ ਸੀ ਤੇ ਕਦੇ ਵੀ ਪੁਲਿਸ ਦੀ ਗ੍ਰਿਫਤ ਵਿੱਚ ਨਹੀਂ ਆਇਆ ਪਰ ਬੀਤੇ ਦਿਨ ਇਸ ਵਿਅਕਤੀ ਨੂੰ ਗੁਪਤ ਜਾਣਕਾਰੀ ਦੇ ਆਧਾਰ 'ਤੇ ਨਾਕਾਬੰਦੀ ਦੌਰਾਨ ਕਾਬੂ ਕੀਤਾ ਗਿਆ।
ਇਸ ਦੌਰਾਨ ਇਸ ਵਿਅਕਤੀ ਤੋਂ 5.50 ਕਿਲੋ ਅਫੀਮ 132 ਬੋਰ ਪਿਸਤੌਲ 56 ਜਿੰਦਾ ਕਾਰਤੂਸ ਤੇ 52500 ਨਸ਼ੀਲੇ ਪਦਾਰਥ ਵੀ ਬਰਾਮਦ ਕੀਤੇ ਗਏ ਹਨ। ਇਸ ਦੌਰਾਨ ਥਾਣਾ ਲੰਬੀ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਪੁਲਿਸ ਅਗਲੀ ਜਾਂਚ ਕਰ ਰਹੀ ਹੈ।
ਨਾਕੇਬੰਦੀ ਦੌਰਾਨ ਤਸਕਰ ਨੂੰ ਕੀਤਾ ਕਾਬੂ
ਦੱਸ ਦਈਏ ਕਿ ਬੀਤੇ ਦਿਨ ਪੁਲਿਸ ਨੇ ਨਾਕੇਬੰਦੀ ਦੌਰਾਨ ਬੁਲੇਟ ਮੋਟਰਸਾਈਕਲ ਸਵਾਰ ਰਮਨਦੀਪ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਪਿੰਡ ਖੇਮਾ ਖੇੜਾ ਨੂੰ ਕਾਬੂ ਕਰਕੇ ਉਸ ਕੋਲੋਂ 5.50 ਕਿੱਲੋ ਅਫ਼ੀਮ ਤੇ 32 ਬੋਰ ਪਿਸਤੌਲ 56 ਕਾਰਤੂਸ ਸਣੇ 52500 ਰੁਪਏ ਦੀ ਨਸ਼ੀਲੇ ਪਦਾਰਥਾਂ ਸਣੇ ਕਾਬੂ ਕੀਤਾ। ਮੁਲਜ਼ਮ ਖ਼ਿਲਾਫ਼ ਥਾਣਾ ਸਦਰ ਵਿੱਚ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ
Punjab Breaking News LIVE: ਪੰਜਾਬ ਵਿੱਚ ਅੱਤਵਾਦੀ ਅਲਰਟ, ਧਰਮਸੋਤ ਤੇ ਗਿਲਜੀਆਂ 'ਤੇ ਈਡੀ ਦਾ ਸ਼ਿਕੰਜਾ, ਇੱਕੋ ਪਰਿਵਾਰ ਦੇ ਛੇ ਜੀਆਂ ਦੀਆਂ ਮਿਲੀਆਂ ਲਾਸ਼ਾਂ, ਸਿੱਧੂ ਮੂਸੇਵਾਲਾ ਕਤਲ ਕੇਸ 'ਚ ਪੁਲਿਸ ਵੱਲੋਂ ਵੱਡੀ ਕਾਰਵਾਈ..ਵੱਡੀਆਂ ਖਬਰਾਂ
ਜਲੰਧਰ ਹਸਪਤਾਲ 'ਚ ਨਰਸ ਦੇ ਕਤਲ ਦਾ ਮਾਮਲਾ; ਪੁਲਿਸ ਨੇ 24 ਘੰਟਿਆਂ 'ਚ ਸੁਲਝਾਇਆ ਮਾਮਲਾ