Delhi Girl Child's Scary Viral Video: ਮਾਪਿਆਂ ਤੋਂ ਪਿਆਰ ਅਤੇ ਦੇਖਭਾਲ ਦੀ ਉਮੀਦ ਕੀਤੀ ਜਾਂਦੀ ਹੈ, ਪਰ ਦੁਨੀਆ 'ਚ ਕੁਝ ਮਾਪੇ ਅਜਿਹੇ ਹਨ ਜੋ ਆਪਣੇ ਬੱਚਿਆਂ ਨੂੰ ਸਬਕ ਸਿਖਾਉਣ ਦੇ ਨਾਮ 'ਤੇ ਤੱਸ਼ਦਦ ਢਾਹੁਣ ਤੋਂ ਵੀ ਨਹੀਂ ਝਿਜਕਦੇ। ਅਜਿਹਾ ਹੀ ਇੱਕ ਮਾਮਲਾ ਰਾਜਧਾਨੀ ਦਿੱਲੀ ਦੇ ਖਜੂਰੀ ਖਾਸ ਇਲਾਕੇ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਮਾਤਾ-ਪਿਤਾ ਨੇ ਆਪਣੀ 6 ਸਾਲਾ ਬੱਚੀ ਨੂੰ ਕੜਾਕੇ ਦੀ ਗਰਮੀ ਵਿੱਚ ਹੱਥ-ਪੈਰ ਬੰਨ੍ਹ ਕੇ ਛੱਤ 'ਤੇ ਛੱਡ ਦਿੱਤਾ। ਇਸ ਘਟਨਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਹਰਕਤ 'ਚ ਆ ਗਈ ਅਤੇ ਲੜਕੀ 'ਤੇ ਅੱਤਿਆਚਾਰ ਕਰਨ ਵਾਲੇ ਪਰਿਵਾਰ ਨਾਲ ਸੰਪਰਕ ਕੀਤਾ। ਪੁਲਿਸ ਜਲਦ ਹੀ ਇਸ ਪਰਿਵਾਰ 'ਤੇ ਕਾਰਵਾਈ ਕਰੇਗੀ।


ਹੋਮਵਰਕ ਨਾ ਕਰਨ 'ਤੇ ਬੱਚੀ ਨੂੰ ਮਿਲੀ ਇਹ ਸਜ਼ਾ


ਤੁਹਾਨੂੰ ਕਿਹੋ ਜਿਹਾ ਲੱਗੇਗਾ ਜੇਕਰ ਤੁਹਾਨੂੰ ਇਸ ਭਿਆਨਕ ਗਰਮੀ ਵਿੱਚ ਹੱਥ-ਪੈਰ ਬੰਨ੍ਹ ਕੇ ਛੱਤ 'ਤੇ ਛੱਡ ਦਿੱਤਾ ਜਾਵੇ। ਦਿੱਲੀ ਦੇ ਖਜੂਰੀ ਖਾਸ 'ਚ ਇੱਕ ਪਰਿਵਾਰ ਨੇ ਇਹ ਕਾਰਨਾਮਾ ਕਿਸੇ ਹੋਰ ਵਿਅਕਤੀ ਨਾਲ ਨਹੀਂ ਸਗੋਂ ਆਪਣੇ ਹੀ ਬੱਚੇ ਨਾਲ ਕੀਤਾ। ਕੁੜੀ ਦਾ ਕਸੂਰ ਸਿਰਫ ਇਹ ਹੈ ਕਿ ਉਸਨੇ ਹੋਮਵਰਕ ਨਹੀਂ ਕੀਤਾ। ਇਸ ਤੋਂ ਨਾਰਾਜ਼ ਹੋ ਕੇ ਉਸ ਦੀ ਆਪਣੀ ਮਾਂ ਸ਼ੈਤਾਨ ਬਣ ਗਈ ਅਤੇ ਉਸ ਨੇ ਛੇ ਸਾਲਾ ਬੱਚੀ ਦੇ ਹੱਥ-ਪੈਰ ਬੰਨ੍ਹ ਕੇ ਤਪਦੀ ਧੁੱਪ 'ਚ ਛੱਤ 'ਤੇ ਛੱਡ ਦਿੱਤਾ। ਬੱਚੀ ਰੋਂਦੀ ਰਹੀ, ਪਰ ਮਾਂ ਦਾ ਦਿਲ ਨਹੀਂ ਪਿਘਲਿਆ। ਕਿਸੇ ਨੇ ਇਸ ਘਟਨਾ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਪਾ ਦਿੱਤੀ ਅਤੇ ਇਹ ਘਟਨਾ ਪੁਲਿਸ ਦੇ ਧਿਆਨ 'ਚ ਆਈ।






ਪੁਲਿਸ ਕਰੇਗੀ ਜ਼ਾਲਮ ਮਾਂ ਖਿਲਾਫ ਕਾਰਵਾਈ


ਇਸ ਘਟਨਾ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕ ਗੁੱਸੇ 'ਚ ਹਨ। ਇਹ ਘਟਨਾ 2 ਜੂਨ ਦੀ ਦੱਸੀ ਜਾ ਰਹੀ ਹੈ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਲੜਕੀ ਦੇ ਮਾਪਿਆਂ ਨਾਲ ਗੱਲ ਕੀਤੀ। ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਲੜਕੀ ਦੀ ਮਾਂ ਨੇ ਦੱਸਿਆ ਕਿ ਉਸਨੇ ਹੋਮਵਰਕ ਨਹੀਂ ਕੀਤਾ ਸੀ। ਇਸ ਕਾਰਨ ਉਸ ਦੀ ਮਾਂ ਨੇ ਉਸ ਨੂੰ ਸਜ਼ਾ ਦੇਣ ਲਈ ਕੁਝ ਮਿੰਟਾਂ ਲਈ ਛੱਤ 'ਤੇ ਛੱਡ ਦਿੱਤਾ।


ਪੁਲਿਸ ਤੋਂ ਹਾਸਲ ਜਾਣਕਾਰੀ ਮੁਤਾਬਕ ਲੜਕੀ ਠੀਕ ਹੈ, ਪਰ ਪੁਲਿਸ ਪਰਿਵਾਰ ਦੇ ਖਿਲਾਫ ਤੁਰੰਤ ਕਾਰਵਾਈ ਕਰੇਗੀ।


ਇਹ ਵੀ ਪੜ੍ਹੋ: Covid Protocol: ਦਿੱਲੀ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਏਅਰਪੋਰਟ-ਏਅਰਕ੍ਰਾਫਟਸ 'ਤੇ ਲਾਗੂ ਹੋਣਗੇ ਨਵੇਂ ਕੋਵਿਡ ਨਿਯਮ