Ludhiana News: ਪੰਜਾਬ ਦੇ ਲੁਧਿਆਣਾ ਦੇ ਦੁੱਗਰੀ ਇਲਾਕੇ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਜਿੱਥੇ 'ਚ ਕਾਰ 'ਚ ਸਵਾਰ ਬਦਮਾਸ਼ਾਂ ਨੇ ਕਾਰ 'ਚ ਸਵਾਰ ਵਕੀਲ 'ਤੇ ਗੋਲੀਆਂ ਚਲਾ ਦਿੱਤੀਆਂ। ਮਿਲੀ ਜਾਣਕਾਰੀ ਅਨੁਸਾਰ ਐਡਵੋਕੇਟ ਸੁਖਮੀਤ ਸਿੰਘ ਭਾਟੀਆ ਆਪਣੇ ਬੇਟੇ ਨਾਲ ਕਿਸੇ ਕੰਮ ਲਈ ਜਾ ਰਹੇ ਸਨ। ਬਦਮਾਸ਼ਾਂ ਨੇ ਕੁੱਲ 3 ਗੋਲੀਆਂ ਚਲਾਈਆਂ ਹਨ, ਜਿਸ ਵਿੱਚੋਂ ਦੋ ਗੋਲੀਆਂ ਵਕੀਲ ਨੂੰ ਲੱਗੀਆਂ। ਗੋਲੀਬਾਰੀ ਦੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਬਦਮਾਸ਼ ਤੁਰੰਤ ਫਰਾਰ ਹੋ ਗਏ। ਜਿਸ ਕਾਰ 'ਚ ਬਦਮਾਸ਼ ਆਏ ਸਨ, ਉਸ ਦਾ ਰੰਗ ਚਿੱਟਾ ਸੀ। ਇਹ ਘਟਨਾ ਦੁੱਗਰੀ ਫੇਜ਼-1 ਵਿੱਚ ਵਾਪਰੀ।



ਜਾਣਕਾਰੀ ਦਿੰਦਿਆਂ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਚੇਤਨ ਵਰਮਾ ਨੇ ਦੱਸਿਆ ਕਿ ਅੱਜ ਉਨ੍ਹਾਂ ਦਾ ਸਾਥੀ ਵਕੀਲ ਸੁਖਮੀਤ ਸਿੰਘ ਭਾਟੀਆ ਆਪਣੇ ਲੜਕੇ ਨਾਲ ਦੁੱਗਰੀ ਫੇਜ਼-1 ਤੋਂ ਕਿਸੇ ਕੰਮ ਲਈ ਜਾ ਰਿਹਾ ਸੀ। ਅਚਾਨਕ ਇੱਕ ਕਾਰ ਵਿੱਚ ਆਏ ਬਦਮਾਸ਼ਾਂ ਨੇ ਗੋਲੀਆਂ ਚਲਾ ਦਿੱਤੀਆਂ। ਸੁਖਮੀਤ ਨੇ ਆਪਣੇ ਬੇਟੇ ਨੂੰ ਸੀਟ ਦੇ ਹੇਠਾਂ ਛੁਪਾ ਲਿਆ, ਬਦਮਾਸ਼ਾਂ ਨੇ ਕੁੱਲ 3 ਗੋਲੀਆਂ ਚਲਾਈਆਂ। ਸੁਖਮੀਤ ਖੁਦ ਜ਼ਖਮੀ ਹਾਲਤ 'ਚ ਦੁੱਗਰੀ ਥਾਣੇ ਪਹੁੰਚ ਗਿਆ। ਪੁਲਿਸ ਨੇ ਉਸ ਨੂੰ ਮੁੱਢਲੀ ਸਹਾਇਤਾ ਦਿੱਤੀ। ਸੁਖਮੀਤ ਦੀ ਹਾਲਤ ਵਿਗੜਦੀ ਦੇਖ ਕੇ ਉਸ ਨੂੰ ਦੋ ਪੁਲਿਸ ਮੁਲਾਜ਼ਮਾਂ ਸਮੇਤ ਡੀਐਮਸੀ ਹਸਪਤਾਲ ਭੇਜਿਆ ਗਿਆ। ਸੁਖਮੀਤ ਫਿਲਹਾਲ ਐਮਰਜੈਂਸੀ ਵਾਰਡ ਵਿੱਚ ਦਾਖਲ ਹੈ।


ਵਕੀਲ ਅਜੇ ਜ਼ੇਰੇ ਇਲਾਜ ਹੈ। ਪ੍ਰਧਾਨ ਚੇਤਨ ਵਰਮਾ ਮੁਤਾਬਕ ਇਸ ਦੇ ਵਿਰੋਧ 'ਚ ਵੀਰਵਾਰ ਨੂੰ ਪੂਰੇ ਦਿਨ ਲਈ ਵਕੀਲਾਂ ਦੀ ਹੜਤਾਲ ਰਹੇਗੀ। ਵਕੀਲ ਭਾਈਚਾਰਾ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ। ਪੁਲਿਸ ਕਮਿਸ਼ਨਰ ਕੁਲਦੀਪ ਚਹਿਲ ਸਿੰਘ ਨਾਲ ਵੀ ਮੁਲਾਕਾਤ ਕੀਤੀ ਜਾਵੇਗੀ ਤਾਂ ਜੋ ਹਮਲਾਵਰਾਂ ਨੂੰ ਫੜਿਆ ਜਾ ਸਕੇ। ਫਿਲਹਾਲ ਦੁੱਗਰੀ ਥਾਣੇ ਦੀ ਪੁਲਿਸ ਅਤੇ ਹੋਰ ਸੀਨੀਅਰ ਅਧਿਕਾਰੀ ਇਸ ਮਾਮਲੇ 'ਚ ਵਕੀਲ ਸੁਖਮੀਤ ਨੂੰ ਮਿਲਣਗੇ।


ਉਸ ਦੇ ਹੋਸ਼ ਆਉਣ ਤੋਂ ਬਾਅਦ ਪੁਲਿਸ ਅਗਲੀ ਕਾਰਵਾਈ ਕਰੇਗੀ। ਏਡੀਸੀਪੀ ਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਵਕੀਲ ਸੁਖਮੀਤ ਭਾਟੀਆ ਨਾਲ ਗੱਲ ਕੀਤੀ ਹੈ। ਉਸ ਨੇ ਦੱਸਿਆ ਕਿ ਉਸ ਦਾ ਆਪਣੇ ਸਹੁਰੇ ਪਰਿਵਾਰ ਵਾਲਿਆਂ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਚੱਲ ਰਿਹਾ ਹੈ। ਇਸ ਕਾਰਨ ਆਪਣੇ ਸੁਹਰੇ ਪਰਿਵਾਰ ਉੱਤੇ ਹੀ ਸ਼ੱਕ ਹੈ। ਬਾਕੀ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।