ਮੁੰਬਈ: 2020 ਵਿੱਚ ਆਪਣੀ ਪੋਤੀ ਨਾਲ ਬਲਾਤਕਾਰ ਕਰਨ ਵਾਲੇ ਆਪਣੇ ਪੁੱਤਰ ਨੂੰ ਇੱਕ ਮਾਂ ਨੇ ਸਲਾਖਾਂ ਦੇ ਪਿੱਛੇ ਪਹੁੰਚਾ ਦਿੱਤਾ ਹੈ। ਇਸ ਦੇ ਨਾਲ ਹੀ ਸਪੈਸ਼ਲ ਪੋਕਸੋ ਕੋਰਟ ਨੇ 60 ਸਾਲਾ ਔਰਤ ਦੇ ਆਪਣੇ ਦੋਸ਼ੀ ਬੇਟੇ ਦੇ ਖਿਲਾਫ਼ ਖੜ੍ਹੇ ਹੋਣ ਦੀ ਸ਼ਲਾਘਾ ਕੀਤੀ। ਇਸ ਦੇ ਨਾਲ ਹੀ ਅਦਾਲਤ ਨੇ 37 ਸਾਲਾ ਵਿਅਕਤੀ ਨੂੰ ਦੋਸ਼ੀ ਕਰਾਰ ਦਿੰਦਿਆਂ 25 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਹੈ। ਇਸ ਕੇਸ ਦਾ ਟ੍ਰੈਲ ਤਿੰਨ ਮਹੀਨਿਆਂ ਵਿੱਚ ਪੂਰਾ ਹੋਇਆ ਹੈ। ਸੋਮਵਾਰ ਨੂੰ ਵਿਸ਼ੇਸ਼ ਜੱਜ ਭਾਰਤੀ ਕਾਲੇ ਨੇ ਕਿਹਾ, "ਨਿਆਂ ਦੀ ਮੰਗ ਕਰਨ ਲਈ ਦਾਦੀ ਦੀ ਤਾਰੀਫ਼ ਕੀਤੀ ਜਾਣੀ ਚਾਹੀਦੀ ਹੈ ਭਾਵੇਂ ਕਿ ਹੁਣ ਉਸ ਨੂੰ ਇਸ ਉਮਰ ਵਿੱਚ ਮੁਲਜ਼ਮਾਂ ਦੇ ਬੱਚਿਆਂ ਦੀ ਦੇਖਭਾਲ ਕਰਨੀ ਪਵੇਗੀ।

 
ਬੱਚੀ ਤੇ ਦਾਦੀ ਨੇ ਅਦਾਲਤ ਵਿੱਚ ਮੁਲਜ਼ਮ ਖ਼ਿਲਾਫ਼ ਦਿੱਤੀ ਗਵਾਹੀ
ਗੌਰਤਲਬ ਹੈ ਕਿ ਘਟਨਾ ਤੋਂ ਸੱਤ ਸਾਲ ਪਹਿਲਾਂ ਲੜਕੀ ਦੀ ਮਾਂ ਪਰਿਵਾਰ ਛੱਡ ਕੇ ਚਲੀ ਗਈ ਸੀ। ਪੀੜਤ ਲੜਕੀ ਆਪਣੇ ਪਿਤਾ, ਦਾਦਾ-ਦਾਦੀ, ਚਾਚਾ ਅਤੇ ਦੋ ਭੈਣ-ਭਰਾਵਾਂ ਨਾਲ ਕਮਰੇ ਦੇ ਮਕਾਨ ਵਿੱਚ ਰਹਿੰਦੀ ਸੀ। ਦੋਸ਼ੀ ਵੱਲੋਂ ਪਹਿਲੀ ਵਾਰ ਉਸਦਾ ਜਿਨਸੀ ਸ਼ੋਸ਼ਣ ਸ਼ੁਰੂ ਕਰਨ ਦੇ ਇੱਕ ਸਾਲ ਬਾਅਦ ਮਈ 2021 ਵਿੱਚ ਉਸਨੇ ਆਪਣੀ ਦਾਦੀ ਨੂੰ ਸਾਰੀ ਕਹਾਣੀ ਦੱਸੀ।

ਇਸ ਤੋਂ ਬਾਅਦ ਦਾਦੀ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ। ਬੱਚੀ ਅਤੇ ਉਸ ਦੀ ਦਾਦੀ ਦੋਵਾਂ ਨੇ ਅਦਾਲਤ 'ਚ ਦੋਸ਼ੀ ਖਿਲਾਫ ਗਵਾਹੀ ਦਿੱਤੀ। ਬੱਚੀ ਜੋ ਹੁਣ ਸ਼ੈਲਟਰ ਹੋਮ ਵਿੱਚ ਹੈ, ਨੇ ਕਿਹਾ ਕਿ ਜਦੋਂ ਘਰ ਵਿੱਚ ਸਾਰੇ ਸੌਂ ਰਹੇ ਸਨ ਤਾਂ ਉਸਦੇ ਪਿਤਾ ਕਮਰੇ ਦੇ ਇੱਕ ਕੋਨੇ ਵਿੱਚ ਉਸਦਾ ਜਿਨਸੀ ਸ਼ੋਸ਼ਣ ਕਰਦੇ ਸਨ।

ਅਦਾਲਤ ਨੇ ਮੁਲਜ਼ਮ ਦੀ ਪਟੀਸ਼ਨ ਕੀਤੀ ਖਾਰਜ  
ਇਸ ਦੇ ਨਾਲ ਹੀ ਬਲਾਤਕਾਰ ਦੇ ਦੋਸ਼ੀ ਨੇ ਅਦਾਲਤ 'ਚ ਨਰਮੀ ਦੀ ਪਟੀਸ਼ਨ ਦਿੰਦੇ ਹੋਏ ਕਿਹਾ ਕਿ ਉਸ ਦੇ ਬੱਚਿਆਂ ਦੀ ਦੇਖਭਾਲ ਕਰਨ ਵਾਲਾ ਕੋਈ ਨਹੀਂ ਹੈ ਪਰ ਅਦਾਲਤ ਨੇ ਉਸ ਦੀ ਪਟੀਸ਼ਨ ਰੱਦ ਕਰ ਦਿੱਤੀ। ਜੱਜ ਨੇ ਕਿਹਾ ਕਿ ਉਸ ਨੇ ਆਪਣੀ ਹੀ ਧੀ ਦਾ ਜਿਨਸੀ ਸ਼ੋਸ਼ਣ ਕੀਤਾ ਸੀ। ਉਹ ਉਸ ਪ੍ਰਤੀ ਨਰਮ ਕਿਵੇਂ ਹੋ ਸਕਦੀ ਹੈ?