Crime News: ਬਿਹਾਰ ਦੇ ਮੁਜ਼ੱਫਰਪੁਰ ਵਿੱਚ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਔਰਤ ਥਾਣੇ ਪਹੁੰਚੀ। ਉਸਨੇ ਪੁਲਿਸ ਨੂੰ ਕਿਹਾ ਕਿ ਉਸ ਦੀ ਛੋਟੀ ਭੈਣ ਨੂੰ ਉਸ ਦਾ ਪਤੀ ਤੇ ਮਾਂ ਨੂੰ ਸਹੁਰਾ ਭਜਾਕੇ ਲੈ ਗਿਆ। ਹੁਣ ਤੁਸੀਂ ਹੀ ਦੱਸੋ ਮੈਂ ਕਿੱਥੇ ਜਾਵਾਂ ? ਔਰਤ ਦੀਆਂ ਗੱਲਾਂ ਸੁਣ ਕੇ ਪੁਲਿਸ ਵੀ ਹੈਰਾਨ ਰਹਿ ਗਈ। ਪੀੜਤਾ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਦੋਂ ਉਨ੍ਹਾਂ ਨੇ ਔਰਤ ਦੇ ਪਤੀ ਨਾਲ ਗੱਲ ਕੀਤੀ ਤਾਂ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ।


ਮਾਮਲਾ ਸਾਕਰਾ ਥਾਣਾ ਖੇਤਰ ਦਾ ਹੈ। ਇੱਥੇ ਰਹਿਣ ਵਾਲੀ ਸੁਧਾ ਕੁਮਾਰੀ ਨਾਂਅ ਦੀ ਔਰਤ ਨੇ ਪੁਲਿਸ ਨੂੰ ਦੱਸਿਆ, ‘ਮੈਂ ਪਿੰਡ ਫਰੀਦਪੁਰ ਦੀ ਵਸਨੀਕ ਹਾਂ। 27 ਜੂਨ 2021 ਨੂੰ ਮੇਰਾ ਵਿਆਹ ਛੋਟੂ ਨਾਂ ਦੇ ਨੌਜਵਾਨ ਨਾਲ ਹੋਇਆ ਸੀ। ਉਹ ਭਗਵਾਨਪੁਰ ਦਾ ਰਹਿਣ ਵਾਲਾ ਹੈ। ਵਿਆਹ ਤੋਂ ਬਾਅਦ ਮੈਂ ਤੇ ਛੋਟੂ ਖੁਸ਼ੀ-ਖੁਸ਼ੀ ਰਹਿ ਰਹੇ ਸੀ। ਸਾਡੀ ਇੱਕ ਧੀ ਵੀ ਸੀ ਜਿਸ ਦਾ ਨਾਂਅ ਅਸੀਂ ਮਿਸਟੀ ਰੱਖਿਆ ਹੈ। ਉਹ ਸਿਰਫ਼ ਇੱਕ ਸਾਲ ਦੀ ਹੈ। ਇਸ ਦੌਰਾਨ ਛੋਟੂ ਦੀ ਮੇਰੀ ਨਾਬਾਲਗ ਭੈਣ ਨਾਲ ਫੋਨ 'ਤੇ ਗੱਲਬਾਤ ਸ਼ੁਰੂ ਹੋ ਗਈ। ਪਤਾ ਨਹੀਂ ਕਦੋਂ ਇਹ ਗੱਲਬਾਤ ਪਿਆਰ ਵਿੱਚ ਬਦਲ ਗਈ। ਪਿਛਲੇ ਕੁਝ ਦਿਨਾਂ ਤੋਂ ਮੇਰੇ ਪਤੀ ਦਾ ਮੇਰੇ ਪ੍ਰਤੀ ਰਵੱਈਆ ਵੀ ਬਦਲ ਗਿਆ ਹੈ। ਉਸ ਨੇ ਮੇਰੇ 'ਤੇ ਹਰ ਤਰ੍ਹਾਂ ਦੇ ਦੋਸ਼ ਲਗਾਉਣੇ ਸ਼ੁਰੂ ਕਰ ਦਿੱਤੇ ਅਤੇ ਮੇਰੇ ਤੋਂ ਦੂਰ ਰਹਿਣ ਦੀ ਹਰ ਸੰਭਵ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ।


ਸੁਧਾ ਨੇ ਦੱਸਿਆ ਕਿ 3 ਜੂਨ ਨੂੰ ਛੋਟੂ ਅਤੇ ਮੇਰੀ ਛੋਟੀ ਭੈਣ ਘਰੋਂ ਭੱਜ ਗਏ। ਦੋਵਾਂ ਨੇ ਮੁਜ਼ੱਫਰਪੁਰ ਸਟੇਸ਼ਨ 'ਤੇ ਵਿਆਹ ਕਰਵਾ ਲਿਆ ਅਤੇ ਦਿੱਲੀ ਚਲੇ ਗਏ। ਸੁਧਾ ਅਨੁਸਾਰ ਇਸ ਤੋਂ ਬਾਅਦ ਉਹ ਆਪਣੇ ਨਾਨਕੇ ਘਰ ਆਈ ਅਤੇ ਸਾਰੀ ਘਟਨਾ ਆਪਣੀ ਮਾਂ ਫੂਲ ਕੁਮਾਰੀ (45) ਨੂੰ ਦੱਸੀ। 5 ਜੂਨ ਨੂੰ ਫੂਲ ਕੁਮਾਰੀ ਨੇ ਉਸ ਨੂੰ ਕਿਹਾ ਕਿ ਮੈਂ ਤੇਰੇ ਸਹੁਰੇ ਘਰ ਜਾ ਕੇ ਇਸ ਬਾਰੇ ਗੱਲ ਕਰਾਂਗੀ। ਸੁਧਾ ਨੇ ਕਿਹਾ ਕਿ ਮਾਂ ਉਸ ਨੂੰ ਆਪਣੇ ਨਾਲ ਨਹੀਂ ਲੈ ਗਈ। ਉਹ ਆਪਣੀ ਮਾਂ ਦੀ ਉਡੀਕ ਕਰਦੀ ਰਹੀ ਪਰ ਮਾਂ ਵੀ ਵਾਪਸ ਨਾ ਆਈ।


ਪੀੜਤਾ ਨੇ ਦੱਸਿਆ, 'ਕੁਝ ਦਿਨਾਂ ਬਾਅਦ ਮੈਨੂੰ ਪਤਾ ਲੱਗਾ ਕਿ ਮੇਰੀ ਮਾਂ ਮੇਰੇ ਸਹੁਰੇ ਬਿਰਾਜੀ ਭਗਤ ਨਾਲ ਪਿੰਡੋਂ ਫਰਾਰ ਹੋ ਗਈ ਹੈ। ਇਹ ਦੋਵੇਂ ਦਿੱਲੀ ਵਿੱਚ ਵੀ ਰਹਿ ਰਹੇ ਹਨ। ਹੁਣ ਨਾ ਤਾਂ ਮਾਂ ਮੇਰਾ ਫ਼ੋਨ ਚੁੱਕ ਰਹੀ ਹੈ ਅਤੇ ਨਾ ਹੀ ਕੋਈ ਹੋਰ ਮੇਰੇ ਨਾਲ ਗੱਲ ਕਰ ਰਿਹਾ ਹੈ। ਸਰ ਕਿਰਪਾ ਕਰਕੇ ਮੇਰੀ ਮਦਦ ਕਰੋ। ਮੈਂ ਛੋਟੀ ਬੱਚੀ ਨੂੰ ਲੈ ਕੇ ਘਰ-ਘਰ ਠੋਕਰ ਖਾਣ ਲਈ ਮਜਬੂਰ ਹਾਂ।


ਸੁਧਾ ਨੇ ਫਿਰ ਪੁਲਿਸ ਕੋਲ ਮਾਮਲਾ ਦਰਜ ਕਰਵਾਇਆ। ਜਦੋਂ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਤਾਂ ਉਨ੍ਹਾਂ ਛੋਟੂ ਨਾਲ ਗੱਲ ਕੀਤੀ। ਇਸ ਤੋਂ ਬਾਅਦ ਛੋਟੂ ਨੇ ਪੁਲਸ ਨੂੰ ਜੋ ਵੀ ਦੱਸਿਆ, ਉਸ ਨੇ ਸਭ ਨੂੰ ਹੈਰਾਨ ਕਰ ਦਿੱਤਾ। ਛੋਟੂ ਨੇ ਕਿਹਾ, 'ਮੇਰੀ ਸੱਸ ਨੇ ਮੇਰਾ ਵਿਆਹ ਮੇਰੀ ਸਾਲੀ ਨਾਲ ਕਰਵਾ ਦਿੱਤਾ ਹੈ। ਉਸਨੇ ਕਿਹਾ ਸੀ ਕਿ ਬਦਲੇ ਵਿੱਚ ਉਹ ਮੈਨੂੰ ਇੱਕ ਕਾਰ ਅਤੇ ਪੈਸੇ ਦੇਵੇਗੀ। ਮੈਂ ਦੋਵੇਂ ਪਤਨੀਆਂ ਨਾਲ ਰਹਿਣਾ ਚਾਹੁੰਦਾ ਹਾਂ।' ਪੁਲਿਸ ਹੁਣ ਇਸ ਮਾਮਲੇ 'ਚ ਕਾਰਵਾਈ ਕਰ ਰਹੀ ਹੈ। ਇਸ ਮਾਮਲੇ 'ਚ ਅੱਗੇ ਕੀ ਹੁੰਦਾ ਹੈ ਇਹ ਦੇਖਣਾ ਬਾਕੀ ਹੈ।