Crime News: ਅਕਸਰ ਤੁਸੀ ਆਪਣੇ ਆਸ-ਪਾਸ ਹੈਰਾਨ ਕਰਨ ਵਾਲੀਆਂ ਖਬਰਾਂ ਸੁਣਦੇ ਅਤੇ ਪੜ੍ਹਦੇ ਹੋਵੋਗੇ। ਇਸ ਵਿਚਾਲੇ ਮਹਾਰਾਸ਼ਟਰ ਦੇ ਠਾਣੇ 'ਚ ਇੱਕ ਔਰਤ ਨੇ 30 ਸਾਲਾ ਵਿਅਕਤੀ ਦੇ ਪ੍ਰਾਈਵੇਟ ਪਾਰਟ ਨੂੰ ਜ਼ਖਮੀ ਕਰ ਦਿੱਤਾ। ਨੌਜਵਾਨ ਨੂੰ ਗੰਭੀਰ ਹਾਲਤ 'ਚ ਇਲਾਜ ਲਈ ਹਸਪਤਾਲ ਜਾਣਾ ਪਿਆ। ਪੁਲਿਸ ਨੇ ਸ਼ਨੀਵਾਰ ਨੂੰ ਘਟਨਾ ਦੀ ਜਾਣਕਾਰੀ ਦਿੱਤੀ। 


ਨਸ਼ੇ 'ਚ ਧੁੱਤ ਹੋ ਕੇ ਨੌਜਵਾਨ ਔਰਤ ਦੇ ਘਰ ਜਾ ਵੜਿਆ ਸੀ। ਉਸ ਸਮੇਂ ਉਹ ਇਕੱਲੀ ਸੀ। ਨੌਜਵਾਨ ਨੇ ਔਰਤ 'ਤੇ ਜ਼ਬਰਦਸਤੀ ਕਰਨੀ ਸ਼ੁਰੂ ਕਰ ਦਿੱਤੀ। ਉਸ ਨਾਲ ਸਰੀਰਕ ਸਬੰਧ ਬਣਾਉਣ ਦੀ ਕੋਸ਼ਿਸ਼ ਕਰਨ ਲੱਗਾ। ਇਸ ਤੋਂ ਬਾਅਦ ਮਹਿਲਾ ਨੇ ਆਪਣੇ ਆਪ ਨੂੰ ਬਚਾਉਣ ਲਈ ਹਮਲਾ ਕਰ ਦਿੱਤਾ। ਪੁਲਿਸ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਇਹ ਘਟਨਾ ਸ਼ੁੱਕਰਵਾਰ ਸ਼ਾਮ ਕਰੀਬ 4:30 ਵਜੇ ਭਿਵੰਡੀ ਇਲਾਕੇ 'ਚ ਵਾਪਰੀ। ਮੁਲਜ਼ਮ ਦੀ ਪਛਾਣ ਅਨਿਲ ਸਤਿਆਨਾਰਾਇਣ ਰੱਚਾ ਵਜੋਂ ਹੋਈ ਹੈ। ਉਹ ਸ਼ਰਾਬ ਪੀ ਕੇ 26 ਸਾਲਾ ਔਰਤ ਦੇ ਘਰ ਦਾਖਲ ਹੋਇਆ ਸੀ। ਮੁਲਜ਼ਮ ਅਤੇ ਔਰਤ ਇੱਕ ਦੂਜੇ ਨੂੰ ਜਾਣਦੇ ਹਨ।



ਔਰਤ ਨੇ ਪਹਿਲਾਂ ਨੌਜਵਾਨ ਨੂੰ ਚੇਤਾਵਨੀ ਦਿੱਤੀ, ਫਿਰ ਉਸ 'ਤੇ ਹਮਲਾ ਕਰ ਦਿੱਤਾ


ਘਰ 'ਚ ਦਾਖਲ ਹੋ ਕੇ ਦੋਸ਼ੀ ਨੇ ਔਰਤ ਨਾਲ ਸਰੀਰਕ ਸਬੰਧ ਬਣਾਉਣ ਦੀ ਕੋਸ਼ਿਸ਼ ਕੀਤੀ। ਉਸ ਨੇ ਔਰਤ ਨੂੰ ਆਪਣਾ ਗੁਪਤ ਅੰਗ ਦਿਖਾਇਆ। ਔਰਤ ਨੇ ਪਹਿਲਾਂ ਚੇਤਾਵਨੀ ਦਿੱਤੀ ਪਰ ਦੋਸ਼ੀ 'ਤੇ ਇਸ ਦਾ ਕੋਈ ਅਸਰ ਨਹੀਂ ਹੋਇਆ। ਇਸ ਤੋਂ ਬਾਅਦ ਉਹ ਰਸੋਈ ਵਿੱਚ ਗਈ ਅਤੇ ਇੱਕ ਧਾਤੂ ਦਾ ਸਪੈਟੁਲਾ ਚੁੱਕਿਆ। ਉਸ ਨੇ ਦੋਸ਼ੀ ਦੇ ਗੁਪਤ ਅੰਗ 'ਤੇ ਜ਼ੋਰਦਾਰ ਵਾਰ ਕੀਤਾ।



ਚੀਕਦੇ ਹੋਏ ਹਸਪਤਾਲ ਪਹੁੰਚਿਆ ਨੌਜਵਾਨ, ਪੁਲਿਸ ਨੇ ਦਰਜ ਕੀਤੀ FIR


ਔਰਤ ਦੇ ਇਸ ਹਮਲੇ ਕਾਰਨ ਮੁਲਜ਼ਮ ਆਪਣਾ ਸਾਰਾ ਨਸ਼ਾ ਉਤਰ ਗਿਆ। ਉਹ ਚੀਕਦਾ ਹੋਇਆ ਔਰਤ ਦੇ ਘਰੋਂ ਬਾਹਰ ਆਇਆ ਅਤੇ ਸਿੱਧਾ ਹਸਪਤਾਲ ਪਹੁੰਚ ਗਿਆ। ਨੌਜਵਾਨ ਦੀ ਹਾਲਤ ਨੂੰ ਦੇਖਦੇ ਹੋਏ ਡਾਕਟਰ ਨੇ ਉਸ ਨੂੰ ਹਸਪਤਾਲ ਦਾਖਲ ਕਰਵਾਇਆ। ਇਸ ਤੋਂ ਬਾਅਦ ਉਸ ਦਾ ਇਲਾਜ ਕੀਤਾ ਗਿਆ। ਮਾਮਲਾ ਅਪਰਾਧ ਦਾ ਸੀ, ਇਸ ਲਈ ਹਸਪਤਾਲ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ।



ਔਰਤ ਦੀ ਸ਼ਿਕਾਇਤ 'ਤੇ ਭਿਵੰਡੀ ਪੁਲਿਸ ਨੇ ਰਚਾ ਦੇ ਖਿਲਾਫ ਭਾਰਤੀ ਨਿਆਂ ਸੰਹਿਤਾ (ਬੀ.ਐੱਨ.ਐੱਸ.) ਤਹਿਤ ਮਾਮਲਾ ਦਰਜ ਕਰ ਲਿਆ ਹੈ। ਉਸ 'ਤੇ ਔਰਤ ਦੀ ਇੱਜ਼ਤ ਦਾ ਅਪਮਾਨ ਕਰਨ, ਜਿਨਸੀ ਸ਼ੋਸ਼ਣ ਅਤੇ ਬਿਨਾਂ ਅਧਿਕਾਰ ਦੇ ਘਰ 'ਚ ਦਾਖਲ ਹੋਣ ਨਾਲ ਸਬੰਧਤ ਧਾਰਾਵਾਂ ਲਗਾਈਆਂ ਗਈਆਂ ਹਨ।