ਜਲੰਧਰ : ਪੰਜਾਬੀ ਆਪਣੇ ਚੰਗੇ ਭਵਿੱਖ ਲਈ ਵਿਦੇਸ਼ਾਂ ਵੱਲ ਨੂੰ ਰੁਖ਼ ਕਰਦੇ ਹਨ। ਜਿੱਥੇ ਜਾ ਕੇ ਉਨ੍ਹਾਂ ਦੇ ਵੱਲੋਂ ਹੱਡ ਤੋੜਵੀਂ ਮਿਹਨਤ ਕੀਤੀ ਜਾਂਦੀ ਹੈ ਪਰ ਕਈ ਵਾਰ ਵਿਦੇਸ਼ ਰਹਿੰਦੇ ਉਨ੍ਹਾਂ ਨਾਲ ਕੁਝ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ। ਓਥੇ ਪੰਜਾਬੀਆਂ ਦੀਆਂ ਮੌਤਾਂ ਦੀਆਂ ਰੋਜ਼ਾਨਾ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਅਮਰੀਕਾ 'ਚ ਇਕ ਭਿਆਨਕ ਸੜਕ ਹਾਦਸੇ ( Road Accident Canada) 'ਚ ਇੱਕੋ ਪਰਿਵਾਰ ਦੇ ਤਿੰਨ ਪੰਜਾਬੀਆਂ ਦੀ ਮੌਤ ਹੋ ਜਾਣ ਦੀ ਖ਼ਬਰ ਮਿਲੀ ਹੈ।
ਮ੍ਰਿਤਕਾਂ 'ਚ ਜਲੰਧਰ ਦੇ ਪਿੰਡ ਰੁੜਕਾ ਕਲਾਂ ਦੀ ਮਾਂ-ਧੀ ਵੀ ਸ਼ਾਮਲ ਹੈ ਜਦਕਿ ਤੀਜਾ ਉਨ੍ਹਾਂ ਦਾ ਰਿਸ਼ਤੇਦਾਰ (ਕੁੜੀ ਦਾ ਸਹੁਰਾ) ਸੀ। ਮ੍ਰਿਤਕਾਂ ਦੀ ਪਛਾਣ ਸਾਬਕਾ ਤਹਿਸੀਲਦਾਰ ਬਲਜੀਤ ਸਿੰਘ ਦੀ ਪਤਨੀ ਬਲਵੀਰ ਕੌਰ, ਉਨ੍ਹਾਂ ਦੀ ਧੀ ਪ੍ਰੀਤ ਜੀਤ ਕੌਰ ਅਤੇ ਅਜੀਤ ਸਿੰਘ ਰਾਣਾ ਵਾਸੀ ਜੱਸੋ ਮਾਜਰਾ ਵਜੋਂ ਹੋਈ ਹੈ। ਇਹ ਖ਼ਬਰ ਮਿਲਦਿਆਂ ਹੀ ਰੁੜਕੀ ਕਲਾਂ ਵਿੱਚ ਸੋਗ ਦੀ ਲਹਿਰ ਦੌੜ ਗਈ ਅਤੇ ਪਰਿਵਾਰ ਸਮੇਤ ਇਲਾਕੇ ਦੇ ਲੋਕ ਸੋਗ ਵਿੱਚ ਡੁੱਬੇ ਹੋਏ ਹਨ। ਬਲਵੀਰ ਕੌਰ ਉੱਘੀ ਕਾਂਗਰਸੀ ਔਰਤ ਅਤੇ ਸਾਬਕਾ ਬਲਾਕ ਸਮਿਤੀ ਮੈਂਬਰ ਸਨ।
ਇਸ ਤੋਂ ਕੁੱਝ ਦਿਨ ਪਹਿਲਾਂ ਫਿਰੋਜ਼ਪੁਰ ਦੇ ਪਿੰਡ ਲੋਹਗੜ੍ਹ ਦੇ ਇੱਕ ਨੌਜਵਾਨ ਸ਼ੁਭਦੀਪ ਦੀ ਕੈਨੇਡਾ ਵਿੱਚ ਸੜਕ ਹਾਦਸੇ ਦੌਰਾਨ ਟਰੱਕ ਨੂੰ ਅੱਗ ਲੱਗਣ ਕਾਰਨ ਮੌਤ ਹੋ ਗਈ ਸੀ। ਸ਼ੁਭਦੀਪ ਸਿੰਘ ਨਾਂਅ ਦੇ ਨੌਜਵਾਨ ਟਰੱਕ ਨੂੰ ਅੱਗ ਲੱਗਣ ਕਾਰਨ ਸੜ ਗਿਆ ਅਤੇ ਉਸ ਦੀ ਮੌਤ ਹੋ ਗਈ। ਜਦਕਿ ਉਸ ਦਾ ਸਾਥੀ (Road Accident Canada) ਜਖ਼ਮੀ ਹੋ ਗਿਆ ਸੀ।
ਸ਼ੁਭਦੀਪ ਆਪਣੇ ਮਾਂ-ਪਿਓ ਦਾ ਇਕਲੌਤਾ ਪੁੱਤ ਸੀ ,ਜਿਸ ਨੂੰ ਕਰੀਬ ਡੇਢ ਕੁ ਮਹੀਨਾ ਪਹਿਲਾਂ ਹੀ ਕੈਨੇਡਾ ਵਿੱਚ ਪੀਆਰ ਮਿਲੀ ਸੀ। ਪਰਿਵਾਰ ਨੇ ਦੱਸਿਆ ਕਿ ਸ਼ੁਭਦੀਪ ਪਿਛਲੇ 5 ਸਾਲਾਂ ਤੋਂ ਕੈਨੇਡਾ ਦੇ ਬਰੈਂਪਟਨ ਵਿੱਚ ਰਹਿ ਰਿਹਾ ਸੀ। ਪਰਿਵਾਰ ਨੇ ਦੱਸਿਆ ਕਿ ਇਸ ਸਾਲ ਸ਼ੁਭਦੀਪ ਨੇ ਵਾਪਸ ਆਉਣਾ ਸੀ ਅਤੇ ਅਸੀਂ ਬੜੇ ਹੀ ਚਾਵਾਂ ਨਾਲ ਉਸ ਦਾ ਵਿਆਹ ਕਰਨਾ ਸੀ ਪਰ ਸ਼ਾਇਦ ਕਿਸਮਤ ਨੂੰ ਕੁੱਝ ਹੋਰ ਹੀ ਮੰਨਜ਼ੂਰ ਸੀ।
ਦੱਸ ਦੇਈਏ ਕਿ ਪੰਜਾਬੀਆਂ ਦਾ ਕੈਨੇਡਾ, ਅਮਰੀਕਾ, ਆਸਟਰੇਲੀਆ ਵਰਗੇ ਦੇਸ਼ਾਂ ’ਚ ਸੈਟਲ ਹੋਣ ਦਾ ਰੁਝਾਨ ਵਧ ਰਿਹਾ ਹੈ, ਜਿਸ ਕਾਰਣ ਪੰਜਾਬ ਤੇਜ਼ੀ ਨਾਲ ‘ਖਾਲੀ’ ਹੋ ਰਿਹਾ ਹੈ। ਜੇ ਪੰਜਾਬ ਦੇ ਨੌਜਵਾਨ ਮੁੰਡੇ-ਕੁੜੀਆਂ ਇੰਝ ਹੀ ਵਿਦੇਸ਼ਾਂ ਵੱਲ ਜਾਂਦੇ ਰਹੇ ਤਾਂ ਇਕ ਦਿਨ ਅਜਿਹਾ ਆਵੇਗਾ, ਜਦੋਂ ਪੰਜਾਬ ਦੀ ਆਬਾਦੀ ਬਹੁਤ ਘੱਟ ਜਾਵੇਗੀ ਕਿਉਂਕਿ ਬੱਚਿਆਂ ਦੇ ਵਿਦੇਸ਼ਾਂ ਵਿਚ ਸੈਟਲ ਹੋਣ ਤੋਂ ਬਾਅਦ ਪੰਜਾਬ ਵਿਚ ਰਹਿੰਦੇ ਉਨ੍ਹਾਂ ਦੇ ਭੈਣ-ਭਰਾ ਅਤੇ ਮਾਂ-ਪਿਓ ਵੀ ਇਕ ਦਿਨ ਉਨ੍ਹਾਂ ਕੋਲ ਹੀ ਚਲੇ ਜਾਂਦੇ ਹਨ ਅਤੇ ਉਥੇ ਹੀ ਸੈਟਲ ਹੋ ਜਾਂਦੇ ਹਨ।