ਨਵੀਂ ਦਿੱਲੀ: ਮਾਂ ਤੇ ਬੱਚੇ ਵਿਚਾਲੇ ਰਿਸ਼ਤੇ ਨੂੰ ਸਭ ਤੋਂ ਪਵਿੱਤਰ ਮੰਨਿਆ ਜਾਂਦਾ ਹੈ, ਪਰ ਕੁਝ ਲੋਕ ਇਸ ਰਿਸ਼ਤੇ ਨੂੰ ਵੀ ਸ਼ਰਮਸਾਰ ਕਰਨ ਤੋਂ ਪਛਾਂਹ ਨਹੀਂ ਹਟਦੇ। ਗਾਜ਼ੀਆਬਾਦ 'ਚ ਰਿਸ਼ਤਿਆਂ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਮਾਂ ਦੀ ਕਾਲੀ ਕਰਤੂਤ ਦਾ ਖੁਲਾਸਾ ਸੀਸੀਟੀਵੀ ਫੁਟੇਜ ਨੇ ਕੀਤਾ ਹੈ।


ਮਹਿਲਾ ਆਪਣੇ ਪ੍ਰੇਮੀ ਨਾਲ ਵੀਡੀਓ ਕਾਲ 'ਤੇ ਆਪਣੇ ਕੱਪੜੇ ਉਤਾਰ ਦਿੰਦੀ ਸੀ। ਸ਼ੱਕ ਹੋਣ 'ਤੇ ਪਤੀ ਨੇ ਘਰ ਵਿੱਚ ਸੀਸੀਟੀਵੀ ਕੈਮਰੇ ਲਾ ਦਿੱਤੇ। ਇਸ ਤੋਂ ਬਾਅਦ ਇਹ ਪਤਾ ਲੱਗਾ ਕਿ ਪਤਨੀ ਨੇ ਆਪਣੇ ਪ੍ਰੇਮੀ ਨੂੰ ਘਰ ਬੁਲਾ ਕੇ 13 ਸਾਲਾ ਦੀ ਬੇਟੀ ਨੂੰ ਵੀ ਪ੍ਰੇਮੀ ਸਾਹਮਣੇ ਨੰਗਾ ਕਰ ਦਿੱਤਾ। ਸੀਸੀਟੀਵੀ ਫੁਟੇਜ ਮਗਰੋਂ ਪਤੀ ਨੇ ਆਪਣੀ ਪਤਨੀ ਤੇ ਉਸ ਦੇ ਪ੍ਰੇਮੀ ਖਿਲਾਫ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾ ਦਿੱਤੀ।



ਮਾਮਲਾ ਕਵਿਨਗਰ ਥਾਣਾ ਖੇਤਰ ਦੀ ਇੱਕ ਕਲੋਨੀ ਦਾ ਹੈ। ਇੱਥੇ ਵਿਅਕਤੀ ਆਪਣੀ ਪਤਨੀ, ਬੇਟਾ ਤੇ ਦੋ ਬੇਟੀਆਂ ਨਾਲ ਰਹਿੰਦਾ ਹੈ। ਪਤੀ ਨੂੰ ਆਪਣੀ ਪਤਨੀ 'ਤੇ ਸ਼ੱਕ ਸੀ। ਬੇਟੇ ਅਤੇ ਆਲੇ-ਦੁਆਲੇ ਤੋਂ ਵੀ ਉਸ ਨੂੰ ਜਾਣਕਾਰੀ ਮਿਲ ਰਹੀ ਸੀ। ਉਸ ਨੂੰ ਗਲੀ ਮੁਹੱਲੇ ਦੇ ਲੋਕਾਂ ਨੇ ਦੱਸਿਆ ਸੀ ਕੀ ਉਸ ਦੀ ਗੈਰ-ਹਾਜ਼ਰੀ ਵਿੱਚ ਕਿਸੇ ਦਾ ਉਸ ਦੇ ਘਰ ਆਉਣਾ ਜਾਣਾ ਹੈ। ਇਸ ਲਈ ਪਤੀ ਨੇ ਪਤਨੀ ਤੋਂ ਲੁਕਾ ਕੇ ਆਪਣੇ ਘਰ ਵਿੱਚ ਸੀਸੀਟੀਵੀ ਕੈਮਰੇ ਲਵਾ ਦਿੱਤੇ। ਇਸ ਮਗਰੋਂ ਉਹ ਮੋਬਾਈਲ ਰਾਹੀਂ ਲਾਈਵ ਫੁਟੇਜ ਦੇਖ ਕੇ ਪਤਨੀ ਦੀ ਨਿਗਰਾਨੀ ਕਰਨ ਲੱਗਾ।



ਘਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੀ ਮਦਦ ਨਾਲ ਜਦੋਂ ਪਤੀ ਨੂੰ ਪਤਨੀ ਦੀਆਂ ਹਰਕਤਾਂ ਬਾਰੇ ਪਤਾ ਲੱਗਾ ਤਾਂ ਉਸ ਨੇ ਆਪਣੀ ਬੇਟੀ ਨਾਲ ਇਸ ਸਬੰਧੀ ਗੱਲਬਾਤ ਕੀਤੀ। ਬੇਟੀ ਨੇ ਇਸ ਮਗਰੋਂ ਆਪਣੇ ਪਿਤਾ ਨੂੰ ਸਭ ਕੁਝ ਸੱਚ-ਸੱਚ ਦੱਸ ਦਿੱਤਾ। ਬੱਚੀ ਨੇ ਦੱਸਿਆ ਕਿ ਮਾਂ ਨੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਇਸ ਲਈ ਉਸ ਨੇ ਕਿਸੇ ਨੂੰ ਕੁਝ ਨਹੀਂ ਦੱਸਿਆ। ਇਸ ਮਗਰੋਂ ਜਦੋਂ ਪਤੀ ਨੇ ਪਤਨੀ ਉਸ ਦੇ ਪ੍ਰੇਮੀ ਨੂੰ ਇਸ ਸਬੰਧੀ ਸਮਝਾਉਣ ਲੱਗੇ ਤਾਂ ਆਪਣੀ ਗਲਤੀ ਮੰਨਣ ਦੀ ਬਜਾਏ ਉਨ੍ਹਾਂ ਨੇ ਉਸ ਨੂੰ ਵੀ ਧਮਕੀ ਦੇ ਦਿੱਤੀ।



ਇਸ ਮਗਰੋਂ ਪਤੀ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਤੇ ਵੀਡੀਓ ਬਾਰੇ ਵੀ ਦੱਸਿਆ ਜਿਸ ਵਿੱਚ ਪਤਨੀ ਆਪਣੇ ਕੱਪੜੇ ਉਤਾਰ ਕੇ ਆਪਣੇ ਪ੍ਰੇਮੀ ਨਾਲ ਵੀਡੀਓ ਕਾਲ ਕਰ ਰਹੀ ਸੀ। ਇੰਨਾ ਹੀ ਨਹੀਂ ਪਤੀ ਨੇ ਇੱਕ ਹੋਰ ਵੀਡੀਓ ਬਾਰੇ ਵੀ ਦੱਸਿਆ ਜਿਸ ਵਿੱਚ ਪਤਨੀ ਦੇ ਪ੍ਰੇਮੀ ਨੇ ਆਪਣੀ 13 ਸਾਲਾ ਬੇਟੀ ਦੇ ਵੀ ਕੱਪੜੇ ਉਤਾਰੇ ਤੇ ਉਸ ਨੂੰ ਗਲ਼ਤ ਤਰੀਕੇ ਨਾਲ ਛੂਹਣ ਦੀ ਕੋਸ਼ਿਸ਼ ਕੀਤੀ। ਪ੍ਰੇਮੀ ਦੀ ਇਸ ਹਰਕਤ ਦਾ ਮਹਿਲਾ ਨੇ ਕੋਈ ਵਿਰੋਧ ਨਹੀਂ ਕੀਤਾ।


ਇਸ ਸਭ ਮਗਰੋਂ ਪੁਲਿਸ ਨੇ ਮਹਿਲਾ ਤੇ ਉਸ ਦੇ ਪ੍ਰੇਮੀ ਖਿਲਾਫ਼ ਛੇੜ ਛਾੜ, ਪੌਕਸੋ ਐਕਟ ਤੇ ਜਾਨ ਤੋਂ ਮਾਰਨ ਦੀ ਧਮਕੀ ਦੇਣ ਦਾ ਮੁਕੱਦਮਾ ਦਰਜ ਕਰ ਲਿਆ ਹੈ। ਪੁਲਿਸ ਕਾਰਵਾਈ ਤੋਂ ਡਰਦੀ ਪਤਨੀ ਹੁਣ ਫਰਾਰ ਹੈ।