ਪੜਚੋਲ ਕਰੋ
Advertisement
ਅੰਮ੍ਰਿਤਸਰ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਪ੍ਰਾਈਵੇਟ ਵਿਦਿਆਰਥੀਆਂ ਅਤੇ ਕਾਲਜਾਂ ਲਈ ਸੋਧਿਆ ਸ਼ਡਿਊਲ ਜਾਰੀ
ਅੰਮ੍ਰਿਤਸਰ : ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਸੈਸ਼ਨ ਦਸੰਬਰ 2022 ਲਈ ਅੰਡਰਗਰੈਜੂਏਟ ਸਮੈਸਟਰ ਪਹਿਲਾ, ਤੀਜਾ, ਪੰਜਵਾਂ, ਸਤਵਾਂ ਅਤੇ ਨੌਵਾਂ ਅਤੇ ਪੋਸਟ ਗਰੈਜੂਏਟ ਸਮੈਸਟਰ ਪਹਿਲਾ ਤੇ ਤੀਜਾ ਲਈ ਆਨਲਈਨ ਪੋਰਟਲ ਹਟਟਪ
ਅੰਮ੍ਰਿਤਸਰ : ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਸੈਸ਼ਨ ਦਸੰਬਰ 2022 ਲਈ ਅੰਡਰਗਰੈਜੂਏਟ ਸਮੈਸਟਰ ਪਹਿਲਾ, ਤੀਜਾ, ਪੰਜਵਾਂ, ਸਤਵਾਂ ਅਤੇ ਨੌਵਾਂ ਅਤੇ ਪੋਸਟ ਗਰੈਜੂਏਟ ਸਮੈਸਟਰ ਪਹਿਲਾ ਤੇ ਤੀਜਾ ਲਈ ਆਨਲਈਨ ਪੋਰਟਲ ਰਾਹੀਂ ਪ੍ਰਾਈਵੇਟ ਵਿਦਿਆਰਥੀਆਂ ਅਤੇ ਰੈਗੂਲਰ (ਵਿਸ਼ਾ ਰਜਿਸਟਰੇਸ਼ਨ/ਇਨਰਾਲਮੈਂਟ) ਦੇ ਆਨਲਾਈਨ ਫਾਰਮ ਦਾਖਲ ਕਰਨ ਅਤੇ ਫੀਸ ਭਰਨ ਸਬੰਧੀ ਸੋਧਿਆ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਪ੍ਰੋ. ਪਲਵਿੰਦਰ ਸਿੰਘ, ਪ੍ਰੋਫੈਸਰ ਇੰਚਾਰਜ (ਪ੍ਰੀਖਿਆਵਾਂ) ਨੇ ਦੱਸਿਆ ਕਿ ਆਨਲਾਈਨ ਪ੍ਰਣਾਲੀ ਰਾਹੀਂ ਭਰੇ ਜਾ ਰਹੇ ਦਾਖਲਾ ਫਾਰਮ ਲਈ ਪੋਰਟਲ ਓਪਨ ਹੈ ਜਿਸ ਵਿਚ ਆਨਲਾਈਨ ਸਮੈਸਟਰ ਪ੍ਰੀਖਿਆ ਫਾਰਮ (ਪੂਰੇ ਵਿਸ਼ੇ/ਰੀਅਪੀਅਰ/ਸਪੈਸ਼ਲ ਚਾਂਸ, ਵਾਧੂ ਵਿਸ਼ਾ ਅਤੇ ਇੰਪਰੂਵਮੈਂਟ) ਅਤੇ ਫੀਸ ਭਰਨ, ਵਿਸ਼ਾ ਚੋਣ (ਰੈਗੂਲਰ ਵਿਦਿਆਰਥੀਆਂ) ਕੀਤੇ ਜਾ ਸਕਦੇ ਹਨ ਅਤੇ ਫੀਸ ਆਨਲਾਈਨ ਮੋਡ ਜਾਂ ਡਰਾਫਟ/ ਯੂਨੀਵਰਸਿਟੀ ਕੈਸ਼ ਕਾਉਂਟਰ ਤੇ ਕੈਸ਼ ਰਾਹੀਂ ਭਰੀ ਜਾ ਸਕਦੀ ਹੈ। ਸਾਲਾਨਾ ਪ੍ਰੀਖਿਆਵਾਂ ਵਾਸਤੇ (ਵਾਧੂ ਵਿਸ਼ਾ/ਸਪੈਸ਼ਲ ਚਾਂਸ/ਇੰਪਰੂਵਮੈਂਟ) ਫਾਰਮ ਦਸਤੀ (ਮੈਨੂਅਲ) `ਤੌਰ `ਤੇ ਯੂਨੀਵਰਸਿਟੀ ਕੈਸ਼ ਕਾਊਂਟਰ ਤੇ ਨਿਰਧਾਰਤ ਮਿਤੀਆਂ ਅਨੁਸਾਰ ਜਮਾਂ ਹੋਣਗੇ।
ਉਨ੍ਹਾਂ ਕਿਹਾ ਕਿ ਪ੍ਰਾਈਵੇਟ ਵਿਦਿਆਰਥੀਆਂ ਲਈ ਫੀਸ ਸਲਿਪ ਪ੍ਰਿੰਟ ਕਰਨ ਜਾਂ ਆਨਲਾਈਨ ਫੀਸ ਭਰਨ/ਕਾਲਜਾਂ ਵੱਲੋਂ ਪੋੋਰਟਲ ਤੇ ਸੁਬਜੈਕਟ ਸਿਲੈਕਟ ਕਰਨ ਚਲਾਨ ਪ੍ਰਿੰਟ ਕਰਨ ਦੀ ਆਖਰੀ ਮਿਤੀ ਬਿਨਾ ਲੇਟ ਫੀਸ ਤੋਂ 18 ਅਕਤੂਬਰ 2022 ਹੈ। ਇਸੇ ਤਰ੍ਹਾਂ ਉਨ੍ਹਾਂ ਕਿਹਾ ਕਿ 250 ਰੁਪਏ ਲੇਟ ਫੀਸ ਨਾਲ 22 ਅਕਤੂਬਰ; 500 ਰੁਪਏ ਲੇਟ ਫੀਸ ਨਾਲ 27 ਅਕਤੂਬਰ, ਇਕ ਹਜ਼ਾਰ ਲੇਟ ਫੀਸ ਨਾਲ 31 ਅਕਤਬੂਰ ਅਤੇ ਦੋ ਹਜ਼ਾਰ ਲੇਟ ਫੀਸ ਨਾਲ 05 ਨਵੰਬਰ ਨਿਸਚਿਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਕ ਹਜ਼ਾਰ ਪ੍ਰਤੀ ਦਿਨ (ਵੱਧ ਤੋਂ ਵੱਧ ਤੀਹ ਹਜ਼ਾਰ) ਲੇਟ ਫੀਸ ਨਾਲ ਪ੍ਰੀਖਿਆਵਾਂ ਸ਼ੁਰੂ ਹੋਣ ਤੋਂ ਦਸ ਦਿਨ ਪਹਿਲਾਂ ਭਰੇ ਜਾ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਪ੍ਰਾਈਵੇਟ ਪ੍ਰੀਖਿਆਰਥੀਆਂ ਵੱਲੋਂ ਬੈਂਕ ਵਿਚ ਅਤੇ ਰੈਗੂਲਰ ਕਾਲਜਾਂ ਵੱਲੋਂ ਯੂਨੀਵਰਸਿਟੀ ਕੈਸ਼ ਕਾਊਂਟਰ `ਤੇ ਕੈਸ਼/ਡਰਾਫਟ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ ਬਿਨਾ ਲੇਟ ਫੀਸ ਤੋਂ 21 ਅਕਤੂਬਰ, 2022 ਹੈ।ਇਸੇ ਤਰ੍ਹਾਂ ਉਨ੍ਹਾਂ ਕਿਹਾ ਕਿ 250 ਰੁਪਏ ਲੇਟ ਫੀਸ ਨਾਲ 28 ਅਕਤੂਬਰ; 500 ਰੁਪਏ ਲੇਟ ਫੀਸ ਨਾਲ 01 ਨਵੰਬਰ, ਇਕ ਹਜ਼ਾਰ ਲੇਟ ਫੀਸ ਨਾਲ 04 ਨਵੰਬਰ ਅਤੇ ਦੋ ਹਜ਼ਾਰ ਲੇਟ ਫੀਸ ਨਾਲ 09 ਨਵੰਬਰ ਨਿਸਚਿਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਕ ਹਜ਼ਾਰ ਪ੍ਰਤੀ ਦਿਨ (ਵੱਧ ਤੋਂ ਵੱਧ ਤੀਹ ਹਜ਼ਾਰ) ਲੇਟ ਫੀਸ ਨਾਲ ਪ੍ਰੀਖਿਆਵਾਂ ਸ਼ੁਰੂ ਹੋਣ ਤੋਂ ਦਸ ਦਿਨ ਪਹਿਲਾਂ ਭਰੇ ਜਾ ਸਕਦੇ ਹਨ।
ਉਨ੍ਹਾਂ ਕਿਹਾ ਕਿ ਜਾਰੀ ਸ਼ਡਿਊਲ ਵਿਚ ਤਿੰਨ ਕੰਮ ਵਾਲੇ ਦਿਨ ਗਰੇਸ ਵੱਜੋਂ ਸ਼ਾਮਿਲ ਕਰ ਦਿੱਤੇ ਗਏ ਹਨ। ਇਸ ਲਈ ਗਰੇਸ ਵਜੋਂ ਕੋਈ ਹੋਰ ਵਾਧੂ ਸਮਾਂ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਲਾਅ (ਟੀਵਾਈਸੀ) ਸਮੈਸਟਰ ਪਹਿਲਾ ਅਤੇ ਲਾਅ ਐਫਵਾਈਆਈਸੀ ਸਮੈਸਟਰ ਪਹਿਲਾ ਅਤੇ ਬੀ.ਐਡ. ਸਮੈਸਟਰ ਪਹਿਲਾ ਸਮੈਸਟਰ ਤੀਜਾ ਦਾ ਸ਼ਡਿਊਲ ਬਾਅਦ ਵਿਚ ਜਾਰੀ ਕੀਤਾ ਜਾਵੇ।
Follow ਜ਼ਿਲ੍ਹੇ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਪੰਜਾਬ
ਵਿਸ਼ਵ
ਦੇਸ਼
Advertisement