ਪੜਚੋਲ ਕਰੋ

Farmer protest: 'ਜਲ੍ਹਿਆਂਵਾਲਾ ਬਾਗ ਵਾਂਗ ਸਿੱਧੀਆਂ ਗੋਲ਼ੀਆਂ ਚਲਾ ਪੰਜਾਬੀ ਮਾਰ ਰਹੀ ਸਰਕਾਰ, ਭਵਿੱਖ ਲਈ ਚੰਗਾਂ ਨਹੀਂ...'

Farmer Protest: ਪੰਜਾਬੀ ਨੌਜਵਾਨ ਦੀ ਮੌਤ ਅਤੇ ਕਈਆਂ ਦੇ ਗੰਭੀਰ ਜ਼ਖਮੀ ਹੋਣ ਦੀ ਘਟਨਾ ਬਹੁਤ ਹੀ ਦੁਖਦਾਈ ਹੈ। ਇਹ ਕਿਸਾਨ ਉਹ ਹਨ ਜੋ ਦੇਸ਼ ਦਾ ਢਿੱਡ ਭਰਦੇ ਹਨ, ਦੂਜੇ ਦੇਸ਼ਾਂ ਦੇ ਘੁਸਪੈਠੀਏ ਨਹੀਂ, ਜਿਨ੍ਹਾਂ ਦੇ ਸਿਰ ਅਤੇ ਛਾਤੀਆਂ ਸਰਕਾਰਾਂ ਗੋਲੀਆਂ ਚਲਾ ਕੇ ਵਿੰਨ੍ਹ ਰਹੀਆਂ ਹਨ।

Farmer Protest: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਖਨੌਰੀ ਸਰਹੱਦ 'ਤੇ ਗੋਲੀਬਾਰੀ 'ਚ ਸ਼ਹੀਦ ਹੋਏ ਨੌਜਵਾਨ ਕਿਸਾਨ ਸ਼ੁਭਕਰਨ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਗਿਆਨੀ ਰਘਬੀਰ ਸਿੰਘ ਨੇ ਇਸ ਸਮੁੱਚੀ ਘਟਨਾ ਦੀ ਤੁਲਨਾ ਜਲ੍ਹਿਆਂਵਾਲਾ ਬਾਗ ਵਿੱਚ ਭਾਰਤੀਆਂ ’ਤੇ ਅੰਗਰੇਜ਼ਾਂ ਵੱਲੋਂ ਕੀਤੇ ਅੱਤਿਆਚਾਰ ਨਾਲ ਕੀਤੀ ਹੈ। ਉਨ੍ਹਾਂ ਕਿਹਾ ਕਿ ਲੋਕਤੰਤਰੀ ਦੇਸ਼ ਵਿੱਚ ਵਾਪਰ ਰਹੀ ਇਹ ਘਟਨਾ ਨਿੰਦਣਯੋਗ ਹੈ।

ਗੋਲ਼ੀਆਂ ਨਾਲ ਪੰਜਾਬੀਆਂ ਨੂੰ ਵਿੰਨ੍ਹ ਰਹੀ ਸਰਕਾਰ  

ਗਿਆਨੀ ਰਘਬੀਰ ਸਿੰਘ ਨੇ ਸੰਦੇਸ਼ ਜਾਰੀ ਕਰਦਿਆਂ ਕਿਹਾ ਕਿ ਖਨੌਰੀ ਨੇੜੇ ਕਿਸਾਨਾਂ 'ਤੇ ਪੁਲਿਸ ਵੱਲੋਂ ਸਿੱਧੀ ਗੋਲੀਬਾਰੀ ਕਾਰਨ ਇੱਕ ਪੰਜਾਬੀ ਨੌਜਵਾਨ ਦੀ ਮੌਤ ਅਤੇ ਕਈਆਂ ਦੇ ਗੰਭੀਰ ਜ਼ਖਮੀ ਹੋਣ ਦੀ ਘਟਨਾ ਬਹੁਤ ਹੀ ਦੁਖਦਾਈ ਹੈ। ਇਹ ਕਿਸਾਨ ਉਹ ਹਨ ਜੋ ਦੇਸ਼ ਦਾ ਢਿੱਡ ਭਰਦੇ ਹਨ, ਦੂਜੇ ਦੇਸ਼ਾਂ ਦੇ ਘੁਸਪੈਠੀਏ ਨਹੀਂ, ਜਿਨ੍ਹਾਂ ਦੇ ਸਿਰ ਅਤੇ ਛਾਤੀਆਂ ਸਰਕਾਰਾਂ ਗੋਲੀਆਂ ਚਲਾ ਕੇ ਵਿੰਨ੍ਹ ਰਹੀਆਂ ਹਨ। ਸਰਕਾਰਾਂ ਵੱਲੋਂ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਦਿੱਲੀ ਜਾ ਰਹੇ ਕਿਸਾਨਾਂ ਦੇ ਪ੍ਰਦਰਸ਼ਨ ਨੂੰ ਰੋਕਣਾ ਅੰਗਰੇਜ਼ਾਂ ਵੱਲੋਂ ਜਲ੍ਹਿਆਂਵਾਲਾ ਬਾਗ ਵਿੱਚ ਭਾਰਤੀਆਂ 'ਤੇ ਕੀਤੇ ਗਏ ਜ਼ੁਲਮਾਂ ​​ਤੋਂ ਘੱਟ ਨਹੀਂ ਹੈ।

ਭਵਿੱਖ ਲ਼ਈ ਚੰਗਾ ਨਹੀਂ ਹੈ ਇਹ

ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਸਾਡੇ ਦੇਸ਼ ਦੇ ਲੋਕਾਂ ਦਾ ਨਾਅਰਾ ਰਿਹਾ ਹੈ, ਜੈ ਜਵਾਨ, ਜੈ ਕਿਸਾਨ, ਕਿਉਂਕਿ ਸਿਪਾਹੀ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਦਾ ਹੈ ਅਤੇ ਕਿਸਾਨ ਖੇਤਾਂ ਵਿੱਚ ਅਨਾਜ ਉਗਾ ਕੇ ਦੇਸ਼ ਦਾ ਪੇਟ ਪਾਲਦਾ ਹੈ ਪਰ ਦੁੱਖ ਦੀ ਗੱਲ ਹੈ ਕਿ ਅੱਜ ਸਾਡੇ ਫੌਜੀ ਸਰਹੱਦਾਂ ਦੀ ਰਾਖੀ ਕਰਦੇ ਹੋਏ ਗੋਲੀ ਦਾ ਸ਼ਿਕਾਰ ਹੋ ਰਹੇ ਹਨ ਅਤੇ ਸਾਡੀ ਹੀ ਸਰਕਾਰ ਆਪਣੇ ਹੱਕਾਂ ਦੀ ਮੰਗ ਕਰਨ ਵਾਲੇ ਕਿਸਾਨਾਂ 'ਤੇ ਗੋਲੀਆਂ ਚਲਾ ਰਹੀ ਹੈ। ਇਹ ਇੱਕ ਲੋਕਤੰਤਰੀ ਦੇਸ਼ ਲਈ ਅਤਿ ਨਿੰਦਣਯੋਗ ਹੈ। ਅਜਿਹੀ ਪਹੁੰਚ ਦੇਸ਼ ਦੇ ਭਵਿੱਖ ਲਈ ਚੰਗੀ ਨਹੀਂ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :

ਟਾਪ ਹੈਡਲਾਈਨ

Amritsar 'ਚ ਭਰਾ ਬਣਿਆ ਹੈਵਾਨ ! ਭੈਣ 'ਤੇ ਲੋਹੇ ਦੀ ਰਾਡ ਨਾਲ ਜਾਨਲੇਵਾ ਹਮਲਾ , CCTV 'ਚ ਕੈਦ ਹੋਈ ਵਾਰਦਾਤ
Amritsar 'ਚ ਭਰਾ ਬਣਿਆ ਹੈਵਾਨ ! ਭੈਣ 'ਤੇ ਲੋਹੇ ਦੀ ਰਾਡ ਨਾਲ ਜਾਨਲੇਵਾ ਹਮਲਾ , CCTV 'ਚ ਕੈਦ ਹੋਈ ਵਾਰਦਾਤ
Punjab News: ਪੰਜਾਬ 'ਚ ISI-ਸਮਰਥਿਤ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼, ਰੇਲਵੇ ਟਰੈਕ 'ਤੇ CCTV ਲਗਾ ਕੇ ਰੇਕੀ ਕਰਨ ਵਾਲੇ 9 ਗ੍ਰਿਫ਼ਤਾਰ, ਪੈਟਰੋਲ ਬੰਬ ਬਰਾਮਦ; ਵਿਦੇਸ਼ੀ ਹੈਂਡਲਰਾਂ ਨਾਲ...
ਪੰਜਾਬ 'ਚ ISI-ਸਮਰਥਿਤ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼, ਰੇਲਵੇ ਟਰੈਕ 'ਤੇ CCTV ਲਗਾ ਕੇ ਰੇਕੀ ਕਰਨ ਵਾਲੇ 9 ਗ੍ਰਿਫ਼ਤਾਰ, ਪੈਟਰੋਲ ਬੰਬ ਬਰਾਮਦ; ਵਿਦੇਸ਼ੀ ਹੈਂਡਲਰਾਂ ਨਾਲ...
Amritsar ਚ 22 ਕਰੋੜ ਦੀ ਹੈਰੋਇਨ ਸਮੇਤ ਤਸਕਰ ਇੱਕ ਗ੍ਰਿਫ਼ਤਾਰ,  ਪਾਕਿਸਤਾਨੀ ਤਸਕਰਾਂ ਨਾਲ ਜੁੜੇ ਤਾਰ
Amritsar ਚ 22 ਕਰੋੜ ਦੀ ਹੈਰੋਇਨ ਸਮੇਤ ਤਸਕਰ ਇੱਕ ਗ੍ਰਿਫ਼ਤਾਰ,  ਪਾਕਿਸਤਾਨੀ ਤਸਕਰਾਂ ਨਾਲ ਜੁੜੇ ਤਾਰ
ਅੰਮ੍ਰਿਤਸਰ 'ਚ 140 ਕਰੋੜ ਦੀ ਹੈਰੋਇਨ ਫੜੀ, ਸਰਹੱਦ ਪਾਰੋਂ ਵੱਡੇ ਡਰੱਗਸ ਨੈਟਵਰਕ ਦਾ ਹੋਇਆ ਖੁਲਾਸਾ; ਮੱਚਿਆ ਹੜਕੰਪ
ਅੰਮ੍ਰਿਤਸਰ 'ਚ 140 ਕਰੋੜ ਦੀ ਹੈਰੋਇਨ ਫੜੀ, ਸਰਹੱਦ ਪਾਰੋਂ ਵੱਡੇ ਡਰੱਗਸ ਨੈਟਵਰਕ ਦਾ ਹੋਇਆ ਖੁਲਾਸਾ; ਮੱਚਿਆ ਹੜਕੰਪ

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Alondra Sierra Death : ਮੱਥੇ 'ਤੇ ਬਣਿਆ ਤਿਲ ਪਿਆ ਭਾਰੀ, 26 ਸਾਲਾ ਇਨਫਲੂਐਂਸਰ ਨੇ 4 ਸਾਲ ਬਾਅਦ ਤੋੜਿਆ ਦਮ
Alondra Sierra Death : ਮੱਥੇ 'ਤੇ ਬਣਿਆ ਤਿਲ ਪਿਆ ਭਾਰੀ, 26 ਸਾਲਾ ਇਨਫਲੂਐਂਸਰ ਨੇ 4 ਸਾਲ ਬਾਅਦ ਤੋੜਿਆ ਦਮ
Punjab 'ਚ ਸਰਕਾਰੀ ਬੱਸਾਂ ਮੁੜ ਚੱਲਣ ਲੱਗੀਆਂ, PRTC-ਪਨਬੱਸ ਕਰਮਚਾਰੀਆਂ ਦੀ ਹੜਤਾਲ ਖ਼ਤਮ 
Punjab 'ਚ ਸਰਕਾਰੀ ਬੱਸਾਂ ਮੁੜ ਚੱਲਣ ਲੱਗੀਆਂ, PRTC-ਪਨਬੱਸ ਕਰਮਚਾਰੀਆਂ ਦੀ ਹੜਤਾਲ ਖ਼ਤਮ 
YouTube 'ਤੇ ਕਿਵੇਂ ਹੋਵੋ ਵਾਇਰਲ ! ਇਹ 5 AI ਟੂਲ ਕਰਨਗੇ ਤੁਹਾਡੀ ਮਦਦ
YouTube 'ਤੇ ਕਿਵੇਂ ਹੋਵੋ ਵਾਇਰਲ ! ਇਹ 5 AI ਟੂਲ ਕਰਨਗੇ ਤੁਹਾਡੀ ਮਦਦ
Punjab News: ਚੰਡੀਗੜ੍ਹ ਦੀ ਵਿਦਿਆਰਥਣ ਨਾਲ ਲੁਧਿਆਣਾ ਦੇ ਹੋਟਲ 'ਚ ਬਲਾਤਕਾਰ, ਬੁਆਏਫ੍ਰੈਂਡ ਦੇ ਦੋਸਤ ਨੇ ਧੋਖੇ ਨਾਲ ਬੁਲਾਇਆ, ਅਸ਼ਲੀਲ ਵੀਡੀਓ ਬਣਾਇਆ; ਫਿਰ...
ਚੰਡੀਗੜ੍ਹ ਦੀ ਵਿਦਿਆਰਥਣ ਨਾਲ ਲੁਧਿਆਣਾ ਦੇ ਹੋਟਲ 'ਚ ਬਲਾਤਕਾਰ, ਬੁਆਏਫ੍ਰੈਂਡ ਦੇ ਦੋਸਤ ਨੇ ਧੋਖੇ ਨਾਲ ਬੁਲਾਇਆ, ਅਸ਼ਲੀਲ ਵੀਡੀਓ ਬਣਾਇਆ; ਫਿਰ...
Air India ਦੀ ਫੁਕੇਟ-ਦਿੱਲੀ ਫਲਾਈਟ 'ਚ ਟਰਬੂਲੈਂਸ, ਤੇਜ਼ ਝਟਕਿਆਂ ਨਾਲ 12 ਯਾਤਰੀ ਤੇ ਕਰੂ ਮੈਂਬਰ ਜ਼ਖ਼ਮੀ
Air India ਦੀ ਫੁਕੇਟ-ਦਿੱਲੀ ਫਲਾਈਟ 'ਚ ਟਰਬੂਲੈਂਸ, ਤੇਜ਼ ਝਟਕਿਆਂ ਨਾਲ 12 ਯਾਤਰੀ ਤੇ ਕਰੂ ਮੈਂਬਰ ਜ਼ਖ਼ਮੀ
Sawan Somwar Vrat 2026 : ਦਫ਼ਤਰ ਜਾਣ ਵਾਲੇ ਲੋਕ ਸਾਵਣ ਸੋਮਵਾਰ ਦਾ ਵਰਤ ਕਿਵੇਂ ਰੱਖਣ? ਅਪਣਾਓ ਇਹ 4 ਆਸਾਨ ਵਰਕ-ਲਾਈਫ ਹੈਕਸ
Sawan Somwar Vrat 2026 : ਦਫ਼ਤਰ ਜਾਣ ਵਾਲੇ ਲੋਕ ਸਾਵਣ ਸੋਮਵਾਰ ਦਾ ਵਰਤ ਕਿਵੇਂ ਰੱਖਣ? ਅਪਣਾਓ ਇਹ 4 ਆਸਾਨ ਵਰਕ-ਲਾਈਫ ਹੈਕਸ
Child not drinking milk : ਦੁੱਧ ਨਹੀਂ ਪੀਂਦਾ ਬੱਚਾ? ਇਹ ਚੀਜ਼ਾਂ ਨਹੀਂ ਹੋਣ ਦੇਣਗੀਆਂ ਕੈਲਸ਼ੀਅਮ ਦੀ ਕਮੀ
Child not drinking milk : ਦੁੱਧ ਨਹੀਂ ਪੀਂਦਾ ਬੱਚਾ? ਇਹ ਚੀਜ਼ਾਂ ਨਹੀਂ ਹੋਣ ਦੇਣਗੀਆਂ ਕੈਲਸ਼ੀਅਮ ਦੀ ਕਮੀ
Punjab News: ਪੰਜਾਬ ਸਰਕਾਰ ਨੂੰ ਹਾਈ ਕੋਰਟ ਵੱਲੋਂ ਝਟਕਾ, ਸਕੂਲਾਂ ਤੋਂ 3 ਸਾਲਾਂ ਦੀ ਫੀਸ ਰਿਕਵਰੀ ਨੂੰ ਲੈ ਕੇ ਵੱਡਾ ਅਪਡੇਟ...
ਪੰਜਾਬ ਸਰਕਾਰ ਨੂੰ ਹਾਈ ਕੋਰਟ ਵੱਲੋਂ ਝਟਕਾ, ਸਕੂਲਾਂ ਤੋਂ 3 ਸਾਲਾਂ ਦੀ ਫੀਸ ਰਿਕਵਰੀ ਨੂੰ ਲੈ ਕੇ ਵੱਡਾ ਅਪਡੇਟ...
Embed widget