ਪੜਚੋਲ ਕਰੋ
Advertisement
Kheda Watan Punjab Diyan : ਸਟੇਟ ਪੱਧਰ ਟੂਰਨਾਂਮੈਂਟ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੀਆਂ ਵੱਖ- ਵੱਖ ਖੇਡ ਟੀਮਾਂ ਨੇ ਮਾਰੀਆਂ ਮੱਲਾਂ
Kheda Watan Punjab Diyan : ਪੰਜਾਬ ਸਰਕਾਰ, ਖੇਡ ਵਿਭਾਗ ਪੰਜਾਬ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ 2022 ਅਧੀਨ ਰਾਜ ਪੱਧਰੀ ਖੇਡਾਂ ਵੱਖ ਵੱਖ ਜਿਲਿ੍ਹਆਂ ਵਿੱਚ ਆਯੋਜਿਤ ਕਰਵਾਈਆ ਜਾ ਰਹੀਆਂ ਹਨ।
Kheda Watan Punjab Diyan : ਪੰਜਾਬ ਸਰਕਾਰ, ਖੇਡ ਵਿਭਾਗ ਪੰਜਾਬ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ 2022 ਅਧੀਨ ਰਾਜ ਪੱਧਰੀ ਖੇਡਾਂ ਵੱਖ ਵੱਖ ਜਿਲਿ੍ਹਆਂ ਵਿੱਚ ਆਯੋਜਿਤ ਕਰਵਾਈਆ ਜਾ ਰਹੀਆਂ ਹਨ। ਰਾਜ ਕਮਲ ਚੌਧਰੀ ਆਈ.ਏ.ਐਸ, ਸਕੱਤਰ ਪੰਜਾਬ ਸਰਕਾਰ ਅਤੇ ਯੁਵਕ ਸੇਵਾਵਾਂ ਵਿਭਾਗ ਅਤੇ ਡਾਇਰੈਕਟਰ ਸਪੋਰਟਸ ਪੰਜਾਬ ਮੋਹਾਲੀ ਰਾਜੇਸ਼ ਧੀਮਾਨ ਪੀ.ਸੀ.ਐਸ, ਮਾਣਯੋਗ ਡਿਪਟੀ ਕਮਿਸ਼ਨਰ, ਅੰਮ੍ਰਿਤਸਰ ਹਰਪ੍ਰੀਤ ਸਿੰਘ ਸੂਦਨ ਆਈ.ਏ.ਐਸ, ਏ.ਡੀ.ਸੀ. ਜਨਰਲ ਸੁਰਿੰਦਰ ਸਿੰਘ ਪੀ.ਸੀ.ਐਸ, ਅਤੇ 143 (”4) ਸ੍ਰੀਮਤੀ ਅਮਨਦੀਪ ਕੌਰ ਦੇ ਦਿਸ਼ਾ ਨਿਰਦੇਸ਼ਾ ਹੇਠ ਜਿਲ੍ਹੇ ਅੰਮ੍ਰਿਤਸਰ ਦੀਆਂ ਵੱਖ ਵੱਖ ਗੇਮਾਂ ਦੀਆਂ ਟੀਮਾਂ ਵੱਖ ਵੱਖ ਜਿਲਿ੍ਹਆਂ ਵਿੱਚ ਭੇਜੀਆਂ ਗਈਆਂ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਸਮੀਤ ਕੌਰ ਜਿਲ੍ਹਾ ਸਪੋਰਟਸ ਅਫਸਰ, ਅੰਮ੍ਰਿਤਸਰ ਨੇ ਦੱਸਿਆ ਕਿ ਜਿਲ੍ਹਾ ਐਸ.ਏ.ਐਸ.ਨਗਰ ਵਿਖੇ ਗੇਮ ਲਾਅਨ ਟੈਨਿਸ ਦੇ ਰਾਜ ਪੱਧਰੀ ਟੂਰਨਾਂਮੈਂਟ ਵਿੱਚ ਨਕੁਲ ਕੁਮਾਰ ਲਾਅਨ ਟੈਨਿਸ ਕੋਚ ਦੀ ਅਗਵਾਈ ਹੇਠ ਅੰ-17 ਲੜਕਿਆਂ ਦੀ ਟੀਮ ਨੇ ਗੋਲਡ ਮੈਡਲ ਅਤੇ ਅੰ-21 ਲੜਕਿਆਂ ਦੀ ਟੀਮ ਨੇ ਸਿਲਵਰ ਮੈਡਲ ਅਤੇ ਅੰ-14 ਲੜਕਿਆਂ ਦੀ ਟੀਮ ਨੇ 14 ਬਰਾਊਜ ਮੈਡਲ ਪ੍ਰਾਪਤ ਕੀਤੇ। ਅੰ-21 ਲੜਕੀਆਂ ਦੀ ਟੀਮ ਨੇ ਗੋਲਡ ਮੈਡਲ ਅਤੇ ਅੰ-14 ਲੜਕੀਆਂ ਦੀ ਟੀਮ ਨੇ ਬਰਾਊਜ ਮੈਡਲ ਪ੍ਰਾਪਤ ਕੀਤੇ।
ਜ਼ਿਲ੍ਹਾ ਐਸ.ਏ.ਐਸ.ਨਗਰ ਵਿਖੇ ਗੇਮ ਜਿਮਨਾਸਟਿਕ ਰਿਧਮਿਕ ਦੇ ਰਾਜ ਪੱਧਰੀ ਟੂਰਨਾਂਮੈਂਟ ਵਿੱਚ ਸ੍ਰੀਮਤੀ ਨੀਤੂ ਬਾਲਾ ਜੂ: ਜਿਮਨਾਸਟਿਕ ਕੋਚ ਦੀ ਅਗਵਾਈ ਹੇਠ ਅੰ-14 ਰਿਧਮਿਕ ਲੜਕੀਆਂ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਜਿਸ ਵਿੱਚ ਹਰਮਨਜੀਤ ਕੌਰ ਨੇ 3 ਗੋਲਡ ਮੈਡਲ ਅਤੇ ਇੱਕ ਬਰਾਊਂਜ ਮੈਡਲ, ਗੀਤਾਸ਼ੀ ਕੋਸਿਸ ਨੇ 3 ਗੋਲਡ, 1 ਸਿਲਵਰ, ਚਰਨਜੀਤ ਕੌਰ ਨੇ ਇੱਕ ਗੋਲਡ, ਦੋ ਸਿਲਵਰ ਮੈਡਲ ਅਤੇ ਖੁਸ਼ਪ੍ਰੀਤ ਕੌਰ ਨੇ ਇੱਕ ਗੋਲਡ, ਇੱਕ ਸਿਲਵਰ ਮੈਡਲ ਪ੍ਰਾਪਤ ਕੀਤਾ। ਜਿਲ੍ਹਾ ਲੁਧਿਆਣਾ ਵਿਖੇ ਸ੍ਰੀ ਕਰਮਜੀਤ ਜੂਡੋ ਕੋਚ ਦੀ ਅਗਵਾਈ ਹੇਠ ਗੇਮ ਜੂਡੋ ਦੇ ਅੰ-17 ਲੜਕੀਆਂ ਦੇ ਮੁਕਾਬਲਿਆ ਵਿੱਚ ਲੜਕੀਆਂ ਦੀ ਟੀਮ ਨੇ ਇੱਕ ਸਿਲਵਰ ਅਤੇ 2 ਬਰਾਊਜ ਮੈਡਲ ਪ੍ਰਾਪਤ ਕੀਤੇ।
ਜਿਲ੍ਹਾ ਪਟਿਆਲਾ ਵਿਖੇ ਗੇਮ ਬਾਕਸਿੰਗ ਦੇ ਰਾਜ ਪੱਧਰੀ ਟੂਰਨਾਂਮੈਂਟ ਵਿੱਚ ਜਤਿੰਦਰ ਸਿੰਘ ਬਾਕਸਿੰਗ ਕੋਚ ਦੀ ਅਗਵਾਈ ਹੇਠ ਅੰ-14 ਲੜਕੀਆਂ ਦੇ ਉਮਰ ਵਰਗ ਵਿੱਚ ਨਵਰੀਤ ਕੌਰ ਨੇ ਗੋਲਡ, ਨੀਲਮ ਨੇ ਸਿਲਵਰ ਅਤੇ ਮਨਵੀਤ ਬਰਾਊਂਜ ਮੈਡਲ ਪ੍ਰਾਪਤ ਕੀਤਾ। ਐਸ.ਏ.ਐਸ.ਨਗਰ ਵਿਖੇ ਗੇਮ ਬੈਡਮਿੰਟਨ ਦੇ ਰਾਜ ਪੱਧਰੀ ਟੂਰਨਾਂਮੈਂਟ ਵਿੱਚ ਅੰ-14 ਲੜਕੇ ਅਤੇ ਲੜਕੀਆਂ ਦੀਆਂ ਟੀਮਾਂ ਫਾਈਨਲ ਵਿੱਚ ਪਹੁੰਚ ਗਈਆ ਹਨ। ਜਲੰਧਰ ਵਿਖੇ ਗੇਮ ਚੈਸ ਦੇ ਰਾਜ ਪੱਧਰੀ ਟੂਰਨਾਂਮੈਂਟ ਅੰ-17 ਲੜਕਿਆਂ ਦੀ ਟੀਮ ਨੇ ਬਰਾਊਂਜ ਮੈਡਲ ਪ੍ਰਾਪਤ ਕੀਤਾ।
Follow ਜ਼ਿਲ੍ਹੇ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕ੍ਰਿਕਟ
ਪੰਜਾਬ
ਆਟੋ
Advertisement